
ਦਲਜੀਤ ਦੁਸਾਂਝ ਨੇ ਲਿਖਿਆ ਕਿ ਕਿਸਾਨ ਨਿਆਣੇ ਨਹੀਂ ਹਾਂ ਕਿ ਤੇਰੇ ਮੇਰੇ ਵਰਗਿਆਂ ਦੇ ਕਹਿਣ ‘ਤੇ ਸੜਕਾਂ ‘ਤੇ ਬਹਿ ਜਾਣਗੇ ।
ਚੰਡੀਗੜ੍ਹ : ਇੱਕ ਵਾਰ ਫੇਰ ਕੰਗਨਾ ਰਣੌਤ ਨੇ ਦਿਲਜੀਤ ਦੀਆਂ ਤਸਵੀਰਾਂ ਤੇ ਟਵੀਟ ਕਰਦਿਆਂ ਲਿਖਿਆ ਵਾਹ ! ਭਰਾ ਦੇਸ਼ ਚ ਅੱਗ ਲਾ ਕੇ ਕਿਸਾਨਾਂ ਨੂੰ ਸੜਕਾਂ ‘ਤੇ ਬੈਠਾ ਕੇ ਲੋਕਲ ਕ੍ਰਾਂਤੀਕਾਰੀ ਵਿਦੇਸ਼ ਚ ਠੰਡ ਦਾ ਮਜ਼ਾ ਲਿਆ ਲੈ ਰਹੇ ਹਨ, ਵਾਹ ! ਇਹਨੂੰ ਕਹਿੰਦੇ ਹਨ ਲੋਕ ਕ੍ਰਾਂਤੀ !
photoਇਸ ਤੋਂ ਬਾਅਦ ਜਦੋਂ ਦਲਜੀਤ ਦਿਲਜੀਤ ਦੁਸਾਂਝ ਨੇ ਕੰਗਨਾ ਰਨੌਤ ਦਾ ਟਵੀਟ ਦੇਖਿਆ ਤਾਂ ਉਸ ਨੇ ਕੰਗਨਾ ਰਨੌਤ ‘ਤੇ ਨਿਸ਼ਾਨਾ ਸਾਧਦਿਆਂ ਟਵੀਟ ਦਾ ਰਿਪਲਾਈ ਕਰਦਿਆਂ ਦਲਜੀਤ ਦੁਸਾਂਝ ਨੇ ਲਿਖਿਆ ਕਿ ਕਿਸਾਨ ਨਿਆਣੇ ਨਹੀਂ ਹਾਂ ਕਿ ਤੇਰੇ ਮੇਰੇ ਵਰਗਿਆਂ ਦੇ ਕਹਿਣ ‘ਤੇ ਸੜਕਾਂ ‘ਤੇ ਬਹਿ ਜਾਣਗੇ । ਵੈਸੇ ਤੈਨੂੰ ਭੁਲੇਖਾ ਜ਼ਿਆਦਾ ਹੈ ਆਪਣੇ ਬਾਰੇ, ਪੰਜਾਬ ਦੇ ਨਾਲ ਸੀ ਹਾਂ ਤੇ ਰਹਾਂਗੇ । ਤੂੰ ਵੀ ਹਟਦੀ ਨੀ ਸਾਰਾ ਦਿਨ ਮੈਨੂੰ ਹੀ ਦੇਖਦੀ ਰਹਿੰਦੀ ਹੈ, ਇਹ ਜਵਾਬ ਵੀ ਲੈਣਾ ਤੇਰੇ ਤੋਂ ਅਜੇ ਪੰਜਾਬੀਆਂ ਨੇ ਇਹ ਨਾ ਸੋਚੀਂ ਕਿ ਅਸੀਂ ਭੁੱਲ ਗਏ ਹਨ ਭੁੱਲ ਗਏ ।
photoਦਿਲਜੀਤ ਦੁਸਾਂਝ ਦੇ ਇਸ ਟਵੀਟ ਤੋਂ ਬਾਅਦ ਕੰਗਨਾ ਰਣੌਤ ਨੂੰ ਫੇਰ ਪੰਜਾਬੀਆਂ ਵੱਲੋਂ ਲਾਹਨਤਾਂ ਪਾਈਆਂ ਜਾ ਰਹੀਆਂ ਹਨ ਅਤੇ ਤਿੱਖੇ ਕੁਮੈਂਟ ਕੀਤੇ ਜਾ ਰਹੇ ਹਨ । ਜ਼ਿਕਰਯੋਗ ਹੈ ਕਿ ਕੰਗਨਾ ਰਣੌਤ ਨੇ ਕਿਸਾਨੀ ਘੋਲ ਵਿੱਚ ਪਹੁੰਚੀ ਬਜ਼ੁਰਗ ਔਰਤ ਨੂੰ ਕੁਮੈਂਟ ਕਰਨ ਤੋਂ ਬਾਅਦ ਪੰਜਾਬੀਆਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਸੀ । ਇਸੇ ਦੌਰਾਨ ਦਿਲਜੀਤ ਦੁਸਾਂਝ ਅਤੇ ਰਣਜੀਤ ਬਾਵਾ ਤੋਂ ਬਿਨਾਂ ਹੋਰ ਪੰਜਾਬੀ ਅਦਾਕਾਰਾਂ ਨੇ ਕੰਗਨਾ ਰਣੌਤ ‘ਤੇ ਤਿੱਖੇ ਨਿਸ਼ਾਨੇ ਲਾਏ ਸਨ ।