ਨੂਰਪੁਰ ਬੇਦੀ ਦੇ ਨੌਜਵਾਨ ਦਵਿੰਦਰ ਬਾਜਵਾ ਨੇ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਕੀਤਾ ਸਰ
Published : Mar 7, 2022, 8:05 am IST
Updated : Mar 7, 2022, 10:21 am IST
SHARE ARTICLE
Davinder Bajwa
Davinder Bajwa

ਅਗਲਾ ਸਫ਼ਰ ਮੋਟਰਸਾਈਕਲ ਰਾਹੀਂ ਸ੍ਰੀ ਆਨੰਦਪੁਰ ਸਾਹਿਬ ਤੋਂ ਵਾਇਆ ਰੋਡ ਮਿਆਂਮਾਰ ਤੋਂ ਹੁੰਦੇ ਹੋਏ ਥਾਈਲੈਂਡ ਸਿੰਗਾਪੁਰ ਤੇ ਹੋਰ ਦੇਸ਼ਾਂ ਦਾ ਹੋਵੇਗਾ

ਨੂਰਪੁਰ ਬੇਦੀ (ਅਮਰੀਕ ਸਿੰਘ ਚਨੌਲੀ): ਪਿੰਡ ਸਰਾਏ ਦੇ ਨੌਜਵਾਨ ਦਵਿੰਦਰ ਸਿੰਘ ਬਾਜਵਾ ਨੇ ਦੁਨੀਆਂ ਦੀ ਸੱਭ ਤੋਂ ਉੱਚੀ ਮਾਊਂਟ ਐਵਰੈਸਟ ਦੀ ਚੋਟੀ ਨੂੰ ਸਰ ਕਰ ਕੇ ਵੱਡਾ ਕਾਰਨਾਮਾ ਕਰ ਦਿਖਾਇਆ ਹੈ। ਮਾਊਂਟ ਐਵਰੈਸਟ ਬੇਸ ਕੈਂਪ ਤੋਂ ਵਾਪਸ ਪਿੰਡ ਸਰਾਏ ਵਿਖੇ ਪਹੁੰਚੇ ਨੌਜਵਾਨ ਦਵਿੰਦਰ ਬਾਜਵਾ ਨੇ ਦਸਿਆ ਕਿ ਉਹ ਸ੍ਰੀ ਆਨੰਦਪੁਰ ਸਾਹਿਬ ਤੋਂ ਵਾਇਆ ਰੇਲਗੱਡੀ ਨੇਪਾਲ ਬਾਰਡਰ ’ਤੇ ਪਹੁੰਚਿਆ। ਨੇਪਾਲ ਬਾਰਡਰ ਤੋਂ ਉਸ ਨੇ ਅਪਣਾ ਪੈਦਲ ਸਫ਼ਰ ਸ਼ੁਰੂ ਕੀਤਾ ਤੇ ਸੱਤ ਦਿਨ ਵਿਚ ਉਸ ਨੇ ਦੁਨੀਆਂ ਦੀ ਸੱਭ ਤੋਂ ਉੱਚੀ ਚੋਟੀ ਨੂੰ ਸਰ ਕਰ ਲਿਆ। ਉਸ ਨੇ ਦਸਿਆ ਕਿ ਉਸ ਨੇ ਇਕੱਲੇ ਹੀ ਬਿਨਾਂ ਕਿਸੀ ਗਾਈਡ ਤੋਂ ਇਹ ਸਫ਼ਰ ਤੈਅ ਕੀਤਾ ਹੈ।

Mount EverestMount Everest

ਦਵਿੰਦਰ ਬਾਜਵਾ ਨੇ ਦਸਿਆ ਕਿ ਮੈਨੂੰ ਜਾਣ ਲਈ ਦੋ ਪਰਮਿਟ ਲੈਣੇ ਪਏ। ਦਵਿੰਦਰ ਬਾਜਵਾ ਨੇ ਦਸਿਆ ਕਿ ਮਾਊਂਟ ਐਵਰੈਸਟ ਦੀ ਉਚਾਈ 5623 ਮੀਟਰ ਹੈ ਤੇ ਉਥੇ ਆਕਸੀਜਨ ਦਾ ਲੈਵਲ ਕਾਫ਼ੀ ਘੱਟ ਜਾਂਦਾ ਹੈ ਪਰ ਇਸ ਦੇ ਬਾਵਜੂਦ ਵੀ ਉਸ ਨੂੰ ਕੋਈ ਜ਼ਿਆਦਾ ਮੁਸ਼ਕਲ ਪੇਸ਼ ਨਹੀਂ ਆਈ। ਉਸ ਨੇ ਕਿਹਾ ਕਿ ਇਸ ਸਫ਼ਰ ਦੌਰਾਨ ਉਸ ਨੇ ਅਪਣਾ ਖਾਣਾ ਪੀਣਾ ਤੇ ਲੋੜੀਂਦੀਆਂ ਵਸਤਾਂ ਅਪਣੇ ਨਾਲ ਹੀ ਚੁੱਕੀਆਂ ਹੋਈਆਂ ਸਨ ਕਿਉਂਕਿ ਮਾਊਂਟ ਐਵਰੈਸਟ ਬੇਸ ਕੈਂਪ ਤੇ ਖਾਣ ਪੀਣ ਦਾ ਸਾਮਾਨ ਕਾਫ਼ੀ ਮਹਿੰਗਾ ਪੈਂਦਾ ਹੈ।

Davinder Bajwa
Davinder Bajwa

ਅਪਣੀਆਂ ਪ੍ਰਾਪਤੀਆਂ ਸਬੰਧੀ ਦਸਦਿਆਂ ਉਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਹ ਲੇਹ ਲੱਦਾਖ਼, ਕਸ਼ਮੀਰ ਤੇ ਸਿਆਚਿਨ ਬੇਸ ਕੈਂਪ, ਪੇਂਗੋਂਗ ਲੇਕ, ਖਾਰਦੂੰਗਾ ਜਿਹੜੀ ਦੁਨੀਆਂ ਦੀ ਸੱਭ ਤੋਂ ਉੱਚੀ ਸੜਕ ਹੈ, ਤਕ ਵੀ ਸਫ਼ਰ ਕਰ ਚੁੱਕਾ ਹੈ। ਉਸ ਨੇ ਦਸਿਆ ਕਿ ਪੜ੍ਹਦੇ ਸਮੇਂ ਤੋਂ ਹੀ ਉਸ ਨੂੰ ਦੁਨੀਆਂ ਦੀ ਸੈਰ ਕਰਨ ਦਾ ਸ਼ੌਕ ਸੀ ਤੇ ਉਸ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ। ਅਪਣੀ ਸਟੱਡੀ ਪੂਰੀ ਕਰਨ ਉਪਰੰਤ ਉਸ ਨੇ ਇਸ ਸ਼ੌਕ ਨੂੰ ਅਪਣਾ ਲਿਆ ਅਤੇ ਉਸ ਨੇ ਫ਼ੈਸਲਾ ਕੀਤਾ ਕਿ ਉਹ ਪੈਦਲ ਜਾਂ ਬਾਈਕ ਸਾਧਨਾਂ ਰਾਹੀਂ ਦੁਨੀਆਂ ਦੇ ਵੱਖ ਵੱਖ ਕੋਨਿਆਂ ਤਕ ਜਾਵੇਗਾ। ਦਵਿੰਦਰ ਬਾਜਵਾ ਨੇ ਕਿਹਾ ਕਿ ਉਸ ਦਾ ਅਗਲਾ ਸਫ਼ਰ ਮੋਟਰਸਾਈਕਲ ਰਾਹੀਂ ਸ੍ਰੀ ਆਨੰਦਪੁਰ ਸਾਹਿਬ ਤੋਂ ਵਾਇਆ ਰੋਡ ਮਿਆਂਮਾਰ ਤੋਂ ਹੁੰਦੇ ਹੋਏ ਥਾਈਲੈਂਡ ਸਿੰਗਾਪੁਰ ਤੇ ਹੋਰ ਦੇਸ਼ਾਂ ਦਾ ਹੋਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM
Advertisement