ਨਾਬਾਲਗ਼ ਬੱਚੀ ਨਾਲ ਬਲਾਤਕਾਰ ਦੀ ਨਾਕਾਮ ਕੋਸ਼ਿਸ਼ ਤੋਂ ਬਾਅਦ ਹਤਿਆ, ਮੁਲਜ਼ਮ ਫ਼ਰਾਰ
Published : Aug 7, 2018, 10:58 am IST
Updated : Aug 7, 2018, 10:58 am IST
SHARE ARTICLE
SSP Swarndeep Singh and others addressing the press conference
SSP Swarndeep Singh and others addressing the press conference

ਪਿੰਡ ਜਾਗੋਵਾਲ ਜੱਟਾਂ 'ਚ ਇੱਕ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਨ ਅਤੇ ਕੁੜੀ ਵਲੋਂ ਵਿਰੋਧ ਕਰਨ 'ਤੇ ਇੱਕ ਨਾਬਾਲਗ਼ ਦੋਸ਼ੀ ਨੇ ਬੱਚੀ ਦੇ ਪੈਰ ਬੰਨ੍ਹ.............

ਗੁਰਦਾਸਪੁਰ : ਪਿੰਡ ਜਾਗੋਵਾਲ ਜੱਟਾਂ 'ਚ ਇੱਕ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਨ ਅਤੇ ਕੁੜੀ ਵਲੋਂ ਵਿਰੋਧ ਕਰਨ 'ਤੇ ਇੱਕ ਨਾਬਾਲਗ਼ ਦੋਸ਼ੀ ਨੇ ਬੱਚੀ ਦੇ ਪੈਰ ਬੰਨ੍ਹ ਕੇ ਉਸਦੀ ਗਲਾ ਦਬਾ ਕੇ ਹੱਤਿਆ ਕਰ ਦਿਤੀ । ਐਸ.ਐਸ.ਪੀ. ਸਰਵਨਦੀਪ ਸਿੰਘ  ਦੇ ਮੁਤਾਬਕ ਆਰੋਪੀ ਦੀ ਪਹਿਚਾਣ ਹੋ ਚੁੱਕੀ ਹੈ, ਪਰ ਹਾਲੇ ਉਹ ਫ਼ਰਾਰ ਹੈ । ਐਸ.ਐਸ.ਪੀ. ਗੁਰਦਾਸਪੁਰ ਸਵਰਨਦੀਪ ਸਿੰਘ ਨੇ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ ਦਿਨ ਧਾਰੀਵਾਲ ਪੁਲਿਸ ਸਟੇਸ਼ਨ ਅਧੀਨ ਪਿੰਡ ਜਾਗੋਵਾਲ ਜੱਟਾਂ 'ਚ ਪਿਛਲੇ ਦਿਨ ਪੁਲਿਸ ਦੇ ਕੋਲ ਸ਼ਿਕਾਇਤ ਆਈ ਸੀ ਕਿ ਪਿੰਡ ਦੀ ਇੱਕ 9 ਸਾਲ ਦੀ ਬੱਚੀ ਲਾਪਤਾ ਹੈ ।

ਇਸ ਤੋਂ ਬਾਦ ਐਸ.ਪੀ. (ਡੀ) ਹਰਵਿੰਦਰ ਸਿੰਘ ਸੰਧੂ ਦੀ ਅਗਵਾਈ 'ਚ ਵਿਸ਼ੇਸ਼ ਟੀਮ ਬਣਾ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ । ਸਾਰੀ ਰਾਤ ਮਾਮਲੇ ਦੀ ਜਾਂਚ ਪੜਤਾਲ ਕਰਨ ਤੋਂ ਬਾਦ ਬੱਚੀ ਦੀ ਲਾਸ਼ ਇਕ ਬੰਦ ਪਏ ਮਕਾਨ ਵਿਚੋਂ ਬਰਾਮਦ ਹੋਈ । ਐਸ.ਐਸ.ਪੀ. ਨੇ ਦਸਿਆ ਕਿ ਜਦੋਂ ਪੁਲਿਸ ਨੇ ਲਾਸ਼ ਬਰਾਮਦ ਕੀਤੀ ਤਾਂ ਉਸ ਸਮੇਂ ਬੱਚੀ ਦੇ ਪੈਰ ਬੂਟਾਂ ਦੇ ਤਸਮਿਆਂ ਨਾਲ ਬੰਨ੍ਹੇ ਹੋਏ ਸਨ ਅਤੇ ਮੋਬਾਇਲ ਚਾਰਜ ਦੀ ਤਾਰ ਨਾਲ ਉਸਦਾ ਗਲਾ ਦਬਾ ਕੇ ਹੱਤਿਆ ਕੀਤੀ ਗਈ ਸੀ ।  
ਉਨ੍ਹਾਂ ਨੇ ਦਸਿਆ ਕਿ ਜਿਸ ਮਕਾਨ ਵਿੱਚੋਂ ਬੱਚੀ ਦੀ ਲਾਸ਼ ਮਿਲੀ, ਉਹ ਮਕਾਨ ਫੌਜ ਦੇ ਇਕ ਕੈਪਟਨ ਦਾ ਹੈ

ਅਤੇ ਉਸਦੀ ਗੈਰ-ਹਾਜ਼ਰੀ ਵਿਚ ਇਸ ਮਕਾਨ ਦੀ ਦੇਖ-ਰੇਖ ਦੋਸ਼ੀ ਅਤੇ ਦੋਸ਼ੀ ਦਾ ਪਿਤਾ ਕਰਦਾ ਹੈ । ਐਸ.ਐਸ.ਪੀ. ਨੇ ਦਸਿਆ ਕਿ ਲਾਸ਼ ਮਿਲਣ ਦੇ ਬਾਦ ਪੁਲਿਸ ਅਧਿਕਾਰੀਆਂ ਨੇ ਪਿੰਡ 'ਚ ਜਾਂਚ-ਪੜਤਾਲ ਕੀਤੀ ਕਿ ਮਰਨ ਵਾਲੀ ਬੱਚੀ ਅੰਤਿਮ ਵਾਰ ਕਿਸ  ਦੇ ਨਾਲ ਵੇਖੀ ਗਈ?  ਤਾਂ ਜਾਂਚ ਦੌਰਾਨ ਪਤਾ ਲੱਗਾ ਕਿ ਮ੍ਰਿਤਕਾ ਅੰਤਮ ਵਾਰ ਜਿਸ ਮਕਾਨ ਵਿਚ ਲਾਸ਼ ਮਿਲੀ ਉਸ ਮਕਾਨ ਦੀ ਦੇਖ-ਰੇਖ ਕਰਨ ਵਾਲੇ ਵਿਅਕਤੀ ਦੇ ਬੇਟੇ ਨਾਲ ਵੇਖੀ ਗਈ । ਜਿਸ ਨਾਲ ਸਪੱਸ਼ਟ ਹੋ ਗਿਆ ਕਿ ਬੱਚੀ  ਦੇ ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਨ ਅਤੇ ਹੱਤਿਆ ਕਰਨ ਵਾਲਾ ਆਰੋਪੀ ਮਕਾਨ ਦੀ ਦੇਖ-ਰੇਖ ਕਰਨ ਵਾਲੇ ਵਿਅਕਤੀ ਦਾ ਪੁੱਤਰ ਹੈ।

 ਪੋਸਟਮਾਰਟਮ ਦੀ ਰੀਪੋਰਟ ਆਉਣੀ ਹਾਲੇ ਬਾਕੀ ਹੈ, ਪਰ ਪੁਲਿਸ ਨੇ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਦੋਸ਼ੀ ਦੀ ਤਾਲਾਸ਼ ਸ਼ੁਰੂ ਕਰ ਦਿਤੀ ਹੈ। ਇਸ ਮੌਕੇ ਐਸ.ਪੀ.(ਡੀ) ਹਰਵਿੰਦਰ ਸਿੰਘ, ਡੀ.ਐਸ.ਪੀ. ਰਾਜਨ ਸ਼ਰਮਾ, ਮਨਜੀਤ ਸਿੰਘ,  ਰਮਿੰਦਰ ਸਿੰਘ, ਸੀ.ਆਈ.ਏ. ਸਟਾਫ਼ ਇੰਚਾਰਜ ਬਲਰਾਮ ਰਾਜ ਸ਼ਰਮਾ,  ਧਾਰੀਵਾਲ ਪੁਲਿਸ ਸਟੇਸ਼ਨ ਇੰਚਾਰਜ ਅਮਰਦੀਪ ਸਿੰਘ ਅਤੇ ਕਲਾਨੌਰ ਪੁਲਿਸ ਸਟੇਸ਼ਨ ਇੰਚਾਰਜ਼ ਨਿਰਮਲ ਸਿੰਘ ਹਾਜ਼ਰ ਸਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement