ਨੌਜਵਾਨ ਨੇ ਮੁਟਿਆਰ ਦੀ ਪੱਤ ਮਧੋਲੀ
Published : Aug 7, 2018, 9:34 am IST
Updated : Aug 7, 2018, 9:34 am IST
SHARE ARTICLE
Rape
Rape

ਇਥੋਂ ਦੇ ਮਾਤਾ ਰਾਣੀ ਚੌਂਕ ਇਲਾਕੇ 'ਚ ਸਥਿਤ ਇੱਕ ਹੋਟਲ ਵਿਚ ਨੌਜਵਾਨ ਵੱਲੋਂ ਮੁਟਿਆਰ ਦੀ ਪੱਤ ਰੋਲਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ..................

ਲੁਧਿਆਣਾ : ਇਥੋਂ ਦੇ ਮਾਤਾ ਰਾਣੀ ਚੌਂਕ ਇਲਾਕੇ 'ਚ ਸਥਿਤ ਇੱਕ ਹੋਟਲ ਵਿਚ ਨੌਜਵਾਨ ਵੱਲੋਂ ਮੁਟਿਆਰ ਦੀ ਪੱਤ ਰੋਲਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ ਜਿਸ 'ਤੇ ਪੀੜਤਾ ਨੇ ਥਾਣਾ ਡਵੀਜ਼ਨ ਨੰਬਰ 1ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ 28 ਸਾਲਾ ਪੀੜਤ ਵਿਆਹੁਤਾ ਔਰਤ ਨੇ ਦੱਸਿਆ ਕਿ ਉਹ ਸਵੇਰ ਸਮੇਂ ਕਰੀਬ ਛੇ ਵਜੇ ਕੰਮਕਾਰ ਦੇ ਸਬੰਧ ਵਿੱਚ ਪਿੰਡ ਤੋਂ ਸ਼ਹਿਰ ਆਈ ਸੀ।

ਜਿਵੇਂ ਹੀ ਉਹ ਜਲੰਧਰ ਬਾਈਪਾਸ ਪੁੱਜੀ ਉਸ ਦੇ ਪਿੰਡ ਦਾ ਰਹਿਣ ਵਾਲਾ ਕੇਵਲ ਸਿੰਘ ਨੌਜਵਾਨ ਉਸ ਨੂੰ ਮਿਲ ਗਿਆ ਤੇ ਉਸ ਨੇ ਅਪਣੀਆਂ ਗੱਲਾਂ ਵਿੱਚ ਉਲਝਾ ਲਿਆ। ਗੱਲਾਂ ਹੀ ਗੱਲਾਂ 'ਚ ਉਹ ਉਸ ਨੂੰ ਅਪਣੇ ਨਾਲ ਘੰਟਾ ਘਰ ਨੇੜਲੇ ਮਾਤਾ ਰਾਣੀ ਚੌਂਕ ਸਥਿਤ ਇਕ ਹੋਟਲ ਵਿਚ ਲੈ ਗਿਆ ਜਿਥੇ ਨੌਜਵਾਨ ਨੇ ਕਥਿਤ ਉਸਦੀ ਮਰਜ਼ੀ ਤੋਂ ਬਿਨਾਂ ਉਸ ਨਾਲ ਜਿਸਮਾਨੀ ਸਬੰਧ ਕਾਇਮ ਕੀਤੇ। ਜਦ ਉਸ ਨੇ ਉਸ ਦਾ ਵਿਰੋਧ ਕੀਤਾ ਤਾਂ ਉਕਤ ਵਿਅਕਤੀ ਨੇ ਉਸਨੂੰ ਧਮਕੀਆਂ ਦਿਤੀਆਂ।

ਇਸ ਸਬੰਧੀ ਉਸ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਦਰਜ ਕਰਾ ਦਿਤੀ ਹੈ। ਥਾਣਾ ਡਵੀਜ਼ਨ ਨੰਬਰ 1 ਦੇ ਤਫ਼ਤੀਸ਼ੀ ਅਫ਼ਸਰ ਏ.ਐਸ.ਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਵਿਰੁਧ ਕਾਨੂੰਨੀ ਕਾਰਵਾਈ ਕਰਦਿਆ ਮਾਮਲਾ ਦਰਜ ਕਰ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ। 

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement