
ਬਿਜਲੀ ਤੇ ਨਵਿਆਉਣਯੋਗ ਊਰਜਾ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਨੇ ਵੱਡੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨੈਤਿਕਤਾ ਦੇ ਆਧਾਰ 'ਤੇ ਆਪਣੀ ਬਿਜਲੀ...
ਭਾਈ ਰੂਪਾ, : ਬਿਜਲੀ ਤੇ ਨਵਿਆਉਣਯੋਗ ਊਰਜਾ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਨੇ ਵੱਡੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨੈਤਿਕਤਾ ਦੇ ਆਧਾਰ 'ਤੇ ਆਪਣੀ ਬਿਜਲੀ ਦੀ ਸਬਸਿਡੀ ਤਿਆਗ ਦੇਣ ਤਾਂ ਜੋ ਪੰਜਾਬ ਸਰਕਾਰ ਵਲੋਂ ਦਿਤੀ ਜਾ ਰਹੀ ਮੁਫ਼ਤ ਬਿਜਲੀ ਦੀ ਸਹੂਲਤ ਸਹੀ ਤਰੀਕੇ ਨਾਲ ਛੋਟੇ ਕਿਸਾਨਾਂ ਤਕ ਪਹੁੰਚਾਈ ਜਾਵੇ।
ਪਿੰਡ ਦਿਆਲਪੁਰਾ ਭਾਈਕਾ ਵਿਖੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਗੱਲਬਾਤ ਕਰਦਿਆਂ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 20 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਕਿÀੁਂਕਿ ਅਜਿਹਾ ਕਰਨ ਨਾਲ ਸਿਰਫ਼ ਧਰਤੀ ਹੇਠਲੇ ਪਾਣੀ ਦਾ ਬਚਾਅ ਹੀ ਨਹੀਂ ਹੋਵੇਗਾ ਬਲਕਿ ਕਿਸਾਨਾਂ ਦੀ ਝੋਨੇ ਦੀ ਫ਼ਸਲ ਦੇ ਸਮੇਂ ਸਿਰ ਬਰਸਾਤੀ ਪਾਣੀ ਮਿਲਣ ਕਾਰਨ ਝੋਨੇ ਵਧੀਆ ਪੈਦਾਵਾਰ ਵੀ ਦੇਵੇਗਾ। ਉਨ੍ਹਾਂ ਕਿਹਾ ਕਿ ਜਿਹੜਾ ਵੀ ਕਿਸਾਨ 20 ਜੂਨ ਤੋਂ ਪਹਿਲਾਂ ਝੋਨਾ ਲਗਾਏਗਾ ਉਸ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦਸਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਦਿਤੀ ਜਾਵੇਗੀ। ਬਿਜਲੀ ਮੰਤਰੀ ਨੇ ਕਿਹਾ ਕਿ ਪਾਵਰਕਾਮ ਦੁਆਰਾ ਵੱਖ-ਵੱਖ ਬਿਜਲੀ ਦੇ ਫੀਡਰਾਂ ਨੂੰ ਆਪਸ 'ਚ ਜੋੜਨ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ ਸਮੇਂ ਦੌਰਾਨ ਕਿਸੇ ਵੀ ਪਿੰਡ 'ਚ ਬਿਜਲੀ ਸਪਲਾਈ ਸਬੰਧੀ ਲੋਕਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।
ਇਸ ਮੌਕੇ ਕਾਂਗੜ ਨੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਹੱਲ ਕੀਤਾ। ਇਸ ਮੌਕੇ ਪੀ.ਐਸ.ਓ ਸੁਖਜੀਤ ਸਿੰਘ, ਰਾਜਵੰਤ ਸਿੰਘ ਭਗਤਾ, ਗੁਰਪਾਲ ਸਿੰਘ ਕੁੱਕੂ, ਇੰਦਰਜੀਤ ਸਿੰਘ ਮਾਨ, ਜਗਜੀਤ ਬਰਾੜ, ਤੀਰਥ ਭਾਈਰੂਪਾ, ਰਛਪਾਲ ਰਾਏ, ਗੁਰਸ਼ਾਂਤ ਕੋਠਾਗੁਰੂ, ਇੰਦਰਜੀਤ ਭੋਡੀਪੁਰਾ, ਰਣਜੀਤ ਸ਼ਰਮਾ, ਪੱਪੂ ਸਿਰੀਏਵਾਲਾ, ਅਜੈਬ ਭਗਤਾ, ਸ਼ੰਮਾ ਸਿੱਧੂ ਭਗਤਾ, ਰਿੰਪਲ ਭੱਲਾ ਹਾਜ਼ਰ ਸਨ।