
ਪ੍ਰਸ਼ਾਸਨ ਨੇ ਨੰਗਲ ਸ਼ਹਿਰ ਵਿਚ ਲੋਕਾਂ ਨੂੰ ਨਸ਼ਿਆਂ ਵਿਰੁਧ ਜਾਗਰੂਕ ਕਰਨ ਦਾ ਇਕ ਨਿਵੇਕਲਾ ਉਪਰਾਲਾ ਕੀਤਾ..............
ਨੰਗਲ : ਪ੍ਰਸ਼ਾਸਨ ਨੇ ਨੰਗਲ ਸ਼ਹਿਰ ਵਿਚ ਲੋਕਾਂ ਨੂੰ ਨਸ਼ਿਆਂ ਵਿਰੁਧ ਜਾਗਰੂਕ ਕਰਨ ਦਾ ਇਕ ਨਿਵੇਕਲਾ ਉਪਰਾਲਾ ਕੀਤਾ। ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁਧ ਚਲਾਈ ਗਈ ਮੁਹਿੰਮ ਨੇ ਲੋਕਾਂ ਨੂੰ ਜਾਗਰੂਕ ਕਰ ਕੇ ਪੰਜਾਬ ਦੇ ਭਵਿੱਖ ਨੂੰ ਸਵਾਰਨ ਦਾ ਜੋ ਉਪਰਾਲਾ ਕੀਤਾ ਹੈ ਉਸ ਦੇ ਨਾਲ ਪੰਜਾਬ ਵਿਚੋਂ ਨਸ਼ੇ ਨੂੰ ਜੜ ਤੋਂ ਖ਼ਤਮ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਉਪ ਮੰਡਲ ਨੰਗਲ ਵਿਚ ਪ੍ਰਸਾਸ਼ਨ ਵਲੋਂ ਸ਼ਹਿਰ ਦੀਆਂ ਢੁਕਵੀਆਂ ਥਾਵਾਂ ਉਤੇ ਨਸ਼ਿਆਂ ਵਿਰੁਧ ਲੋਕਾਂ ਨੂੰ ਜਾਗਰੂਕ ਕਰਨ ਲਈ ਸਥਾਈ ਹੋਰਡਿੰਗ ਅਤੇ ਫਲੈਕਸ ਬੋਰਡ ਲਗਾ ਦਿਤੇ ਗਏ ਹਨ ਜਿਸ ਦੇ ਰਾਹੀਂ ਲੋਕਾਂ ਵਿਚ ਨਵੀ ਚੇਤਨਾ ਪੈਦਾ ਹੋ ਰਹੀ ਹੈ।
ਐਸ. ਡੀ. ਐਮ. ਹਰਬੰਸ ਸਿੰਘ ਨੇ ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੈਪੋ ਵਲਟੀਅਰਜ਼ ਅਤੇ ਕਲਸਟਰ ਇੰਚਾਰਜ ਨੂੰ ਸਿਖਲਾਈ ਦੇ ਕੇ ਨਸ਼ਿਆਂ ਵਿਰੁਧ ਲੋਕਾਂ ਨੂੰ ਜਾਗਰੂਕ ਕਰਨ ਦਾ ਜੋ ਉਪਰਾਲਾ ਕੀਤਾ ਹੈ। ਉਸ ਵਿਚ ਲੋਕਾਂ ਵਲੋਂ ਮਿਲ ਰਹੀ ਜਾਣਕਾਰੀ ਅਤੇ ਸਮਰਥਨ ਨੇ ਪੰਜਾਬ ਦੇ ਲੋਕਾਂ ਵਿਚ ਨਸ਼ਿਆ ਵਿਰੁਧ ਬੁਲੰਦ ਹੋਈ ਆਵਾਜ਼ ਦਾ ਸੰਦੇਸ਼ ਦਿਤਾ ਹੈ।
ਉਹਨਾਂ ਕਿਹਾ ਕਿ ਅਸੀਂ ਸਮਾਜ ਸੇਵੀ ਸੰਗਠਨਾਂ, ਪੰਚਾਂ, ਸਰਪੰਚਾਂ, ਕੌਂਸਲਰਾਂ ਅਤੇ ਹੋਰ ਪੰਤਵੱਤੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨਸ਼ਿਆ ਵਿਰੁਧ ਸਰਕਾਰ ਵਲੋਂ ਚਲਾਈ ਮੁਹਿੰਮ ਵਿਚ ਪ੍ਰਸ਼ਾਸਨ ਨੂੰ ਸਹਿਯੌਗ ਦੇਣ ਤਾਂ ਜੋ ਸਾਡੇ ਸਾਫ਼ ਸੁਧਰੇ, ਨਿਰੋਏ ਅਤੇ ਤੰਦਰੁਸਤ ਭਵਿੱਖ ਨੂੰ ਸੁਰੱÎਖਿਅਤ ਬਣਾਇਆ ਜਾ ਸਕੇ।