
ਪੰਜਾਬ ਸਰਕਾਰ ਵਲੋਂ ਘਰ ਘਰ ਰੁਜ਼ਗਾਰ ਯੋਜਨਾ ਤਹਿਤ ਸਰਕਾਰੀ ਕਾਲਜ ਡੇਰਾਬਸੀ ਵਿਖੇ ਲਾਏ ਰੁਜ਼ਗਾਰ ਮੇਲੇ ਨੂੰ ਨੌਜਵਾਨਾਂ ਵਲੋਂ...
ਚੰਡੀਗੜ੍ਹ (ਸਸਸ) : ਪੰਜਾਬ ਸਰਕਾਰ ਵਲੋਂ ਘਰ ਘਰ ਰੁਜ਼ਗਾਰ ਯੋਜਨਾ ਤਹਿਤ ਸਰਕਾਰੀ ਕਾਲਜ ਡੇਰਾਬਸੀ ਵਿਖੇ ਲਾਏ ਰੁਜ਼ਗਾਰ ਮੇਲੇ ਨੂੰ ਨੌਜਵਾਨਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਮੇਲੇ ਵਿਚ ਸ਼ਿਰਕਤ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ. ਚਰਨਦੇਵ ਸਿੰਘ ਮਾਨ ਨੇ ਮੇਲੇ ਵਿਚ ਹਿੱਸਾ ਲੈਣ ਆਏ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਰੁਜ਼ਗਾਰ ਮੇਲਿਆਂ ਦੇ ਰੂਪ ਵਿਚ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ।
Rozgar Mela at Derrabassiਜਿਸ ਦਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੁਜ਼ਗਾਰ ਮੇਲੇ ਇਕ ਅਜਿਹਾ ਮੰਚ ਹਨ ਜਿੱਥੇ ਰੁਜ਼ਗਾਰ ਦੇਣ ਵਾਲਿਆਂ ਅਤੇ ਰੁਜ਼ਾਗਾਰ ਹਾਸਿਲ ਕਰਨ ਦੇ ਚਾਹਵਾਨਾਂ ਨੂੰ ਇਕੱਠੇ ਹੋਣ ਦਾ ਮੌਕੇ ਮਿਲਦਾ ਹੈ ਅਤੇ ਦੋਵਾਂ ਦੀਆਂ ਲੋੜਾਂ ਦੀ ਪੂਰਤੀ ਹੁੰਦੀ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ. ਡੇਰਾਬਸੀ ਸ੍ਰੀ ਪਰਮਜੀਤ ਸਿੰਘ ਨੂੰ ਨਾਲ ਲੈ ਕੇ ਮੇਲੇ ਵਿਚ ਵੱਖ-ਵੱਖ ਕੰਪਨੀਆਂ ਵਲੋਂ ਲਾਏ ਗਏ ਕਾਊਂਟਰਾਂ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਕੰਪਨੀਆਂ ਦੇ ਨੁਮਾਇੰਦਿਆਂ ਅਤੇ ਰੁਜ਼ਗਾਰ ਮੇਲੇ ਵਿਚ ਹਿੱਸਾ ਲੈ ਰਹੇ ਨੌਜਵਾਨਾਂ ਨਾਲ ਵੀ ਗੱਲਬਾਤ ਕੀਤੀ।
Rozgar Scheme ਉਨ੍ਹਾਂ ਦੱਸਿਆ ਕਿ 16 ਨਵੰਬਰ ਨੂੰ ਆਈ.ਟੀ.ਆਈ. ਲੜਕੀਆਂ ਫੇਜ਼-05 ਮੋਹਾਲੀ ਵਿਖੇ ਰੁਜ਼ਗਾਰ ਮੇਲਾ ਲਗਾਇਆ ਜਾਵੇਗਾ। ਜਿਸ ਵਿਚ ਕੰਪੀਟੈਂਟ ਸਿਨਰਜੀਜ਼, ਗੋਦਰੇਜ਼, ਅਲਟੀਮੇਟ ਯੂਟੇਲਿਟੀਜ਼, ਮਹਿੰਦਰਾ ਐਂਡ ਮਹਿੰਦਰਾ, ਮਾਲਕੇ ਪ੍ਰਾਈਵੇਟ ਲਿਮਿਟਡ, ਪੀਵੋਟ ਫੈਬਰਿੱਕ, ਬਿਲਕੋ ਇੰਡਸਟਰੀਜ਼, ਰੌਲਕੋਨ ਇੰਜੀ:, ਮੋਹਾਲੀ ਆਟੋ ਇੰਡਸਟਰੀਜ਼, ਪ੍ਰਫੈਕਟ ਮੈਟਲਡਾਈ ਕਾਸਟਿੰਗ, ਮੇਕਿੰਗ ਵੇਜ਼ ਆਟੋ ਇੰਡਸਟਰੀਜ਼, ਕੁਮੈਂਟਸ ਇੰਡਸਟਰੀਜ਼, ਜਲ-ਡੀ, ਬੋਪਾਰਾਏ ਮੈਟਲਜ਼,
Youth participate in Rozgar Mela Schemeਵੀ. ਕੇ. ਇੰਜੀ:ઠ ਵਰਕਸ, ਅਪਾਰ ਇੰਜੀ: ਵਰਕਸ, ਅਨੰਤ ਵੇਅਰ ਆਟੋ ਇੰਜੀ:, ਭੋਗਲ ਇੰਡਸਟਰੀਜ਼, ਐਮ/ਐਸ ਚੀਮਾ ਬੋਆਇਲਰਸ ਲਿਮਿਟਡ ਕੰਪਨੀਆਂ ਆਦਿ ਸ਼ਿਰਕਤ ਕਰਨਗੀਆਂ। 17 ਨਵੰਬਰ ਨੂੰ ਚੰਡੀਗੜਖ਼ ਯੂਨੀਵਰਸਿਟੀ ਘੜੂੰਆਂ ਵਿਖੇ ਰੁਜ਼ਗਾਰ ਮੇਲਾ ਲਗਾਇਆ ਜਾਵੇਗਾ। ਜਿਸ ਵਿਚ ਟੇਲੈਂਟ ਪੋਰਟ, ਲੀਓਮ ਪਲੇਸਮੈਂਟ ਸਰਵਿਸਿਜ਼, ਐਗਰੋ ਇੰਪੈਕਸ ਇੰਡੀਆ ਲਿਮਿਟਡ ਆਦਿ ਕੰਪਨੀਆਂ ਪੁੱਜ ਕੇ ਵੱਖ-ਵੱਖ ਆਸਾਮੀਆਂ ਲਈ ਨੌਜਵਾਨਾਂ ਦੀ ਚੋਣ ਕਰਨਗੀਆਂ।
Rozgar Schemeਮੇਲੇ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੁਣ ਤੱਕ ਵੱਡੀ ਗਿਣਤੀ ਨੌਜਵਾਨਾਂ ਨੂੰ ਵੱਖ-ਵੱਖ ਖੇਤਰਾਂ ਵਿਚ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਚੁੱਕਿਆ ਹੈ ਤੇ ਇਸੇ ਦਿਸ਼ਾ ਵਿਚ ਹੋਰ ਕਦਮ ਚੁੱਕਦਿਆਂ 22 ਨਵੰਬਰ ਤੱਕ 40 ਥਾਵਾਂ 'ਤੇ ਰੁਜ਼ਗਾਰ ਮੇਲੇ ਲਾਏ ਜਾ ਰਹੇ ਹਨ ਜਿਹਨਾਂ ਜ਼ਰੀਏ 80 ਹਜ਼ਾਰ ਦੇ ਕਰੀਬ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ।
Ghar Ghar Rozgarਉਨ੍ਹਾਂ ਕਿਹਾ ਕਿ ਪ੍ਰਾਈਵੇਟ ਖੇਤਰ ਵਿਚ ਪੈਦਾ ਹੋ ਰਹੀਆਂ ਨੌਕਰੀਆਂ ਦੇ ਮੌਕਿਆਂ ਦਾ ਲਾਭ ਉਠਾਉਂਦਿਆਂ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਜਾਣ ਦੀ ਥਾਂ ਦੇਸ਼ ਦੀ ਤਰੱਕੀ ਦਾ ਹਿੱਸਾ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਨਅਤ ਦੇ ਵਿਕਾਸ ਲਈ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ। ਸਨਅਤ ਦੇ ਵਿਕਾਸ ਸਦਕਾ ਰੁਜ਼ਗਾਰ ਦੇ ਵੱਡੀ ਗਿਣਤੀ ਮੌਕੇ ਪੈਦਾ ਹੋਣਗੇ। ਰੁਜ਼ਗਾਰ ਮੇਲੇ ਸਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਰੁਜਗਾਰ ਅਫ਼ਸਰ ਸ੍ਰੀਮਤੀ ਹਰਪ੍ਰੀਤ ਕੌਰ ਬਰਾੜ ਨੇ ਦੱਸਿਆ ਕਿ ਇਸ ਮੇਲੇ ਵਿਚ ਵੱਖ ਵੱਖ 17 ਕੰਪਨੀਆਂ,
Govt. Provide jobs to youthਜਿਨ੍ਹਾਂ ਵਿੱਚ ਟਾਟਾ ਸਟਰਾਈਵ, ਮਿਲਕ ਫੈਡ ਪੰਜਾਬ ਵੇਰਕਾ, ਆਈ.ਸੀ.ਆਈ.ਸੀ.ਆਈ ਬੈਂਕ, ਐਗਰੋਜ਼ ਇਮਪੈਕਸ ਇੰਡੀਆ ਆਦਿ ਸਾਮਲ ਸਨ, ਨੇ 220 ਅਸਾਮੀਆਂ ਲਈ 422 ਉਮੀਦਵਾਰਾਂ ਦੀ ਇੰਟਰਵੀਊ ਲਈ ਅਤੇ 164 ਉਮੀਦਵਾਰ ਸ਼ਾਰਟ ਲਿਸਟ ਕੀਤੇ ਗਏ। ਪ੍ਰਿੰਸੀਪਲ ਸ੍ਰੀਮਤੀ ਸਾਧਨਾ ਸੰਗਰ ਨੇ ਰੁਜ਼ਗਾਰ ਮੇਲਾ ਲਾਉਣ ਵਾਸਤੇ ਸਰਕਾਰੀ ਕਾਲਜ ਡੇਰਾਬਸੀ ਦੀ ਚੋਣ ਕਰਨ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ।
ਇਸ ਮੇਲੇ ਵਿਚ ਤਹਿਸੀਲਦਾਰ ਨਵਪ੍ਰੀਤ ਸਿੰਘ ਸ਼ੇਰਗਿੱਲ, ਰਣਜੀਤ ਸਿੰਘ ਰੇਡੀ, ਉਦੇਵੀਰ ਸਿੰਘ ਢਿੱਲੋਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ।