
ਇੱਥੋਂ ਦੇ ਮਮਦੋਟ ਤੋਂ ਖਾਈ ਸੜਕ ਦੇ ਪੈਂਦੇ ਪਿੰਡ ਵਰਿਆਮ ਵਾਲਾ ਕੋਲ ਕੱਲ ਦੇਰ ਸ਼ਾਮ ਨੂੰ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਇਕ ਬਜ਼ੁਰਗ...
ਫਿਰੋਜ਼ਪੁਰ : ਇੱਥੋਂ ਦੇ ਮਮਦੋਟ ਤੋਂ ਖਾਈ ਸੜਕ ਦੇ ਪੈਂਦੇ ਪਿੰਡ ਵਰਿਆਮ ਵਾਲਾ ਕੋਲ ਕੱਲ ਦੇਰ ਸ਼ਾਮ ਨੂੰ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਇਕ ਬਜ਼ੁਰਗ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਖਾਈ ਮਮਦੋਟ ਸੜਕ ਤੇ ਪੈਂਦੇ ਪਿੰਡ ਵਰਿਆਮ ਵਾਲਾ ਦਾ ਇਕ ਬਜ਼ੁਰਗ ਕੇਹਰ ਸਿੰਘ (80) ਦੇਰ ਸ਼ਾਮ ਨੂੰ ਸੜਕ ਕਿਨਾਰੇ ਜਾ ਰਿਹਾ ਸੀ ਤਾਂ ਮਮਦੋਟ ਵਾਲੇ ਪਾਸਿਓਂ ਆਉਂਦੇ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿਤੀ
ਜਿਸ ਨਾਲ ਉਹ ਹੇਠਾਂ ਡਿੱਗ ਗਿਆ ਅਤੇ ਵਾਹਨ ਚਾਲਕ ਮੌਕੇ ਤੋਂ ਵਾਹਨ ਸਮੇਤ ਫ਼ਰਾਰ ਹੋ ਗਿਆ। ਬਜ਼ੁਰਗ ਵਿਅਕਤੀ ਕੇਹਰ ਸਿੰਘ ਦੇ ਸਿਰ ਵਿਚ ਸੱਟ ਲੱਗਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਥਾਣਾ ਮਮਦੋਟ ਦੀ ਪੁਲਿਸ ਨੇ ਮੌਕੇ ‘ਤੇ ਜਾ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਧਾਰਾ 174 ਦੀ ਤਹਿਤ ਕਾਰਵਾਈ ਕਰ ਕੇ ਮ੍ਰਿਤਕ ਦੀ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿਤਾ ਗਿਆ ਹੈ।