
ਪਿਛਲੇ ਸਾਲ ਦੇ 1206 ਕਰੋੜ ਤੋਂ ਵੱਧ ਹੋਣ ਦੀ ਸੰਭਾਵਨਾ
ਚੰਡੀਗੜ੍ਹ- ਪੰਜਾਬ, ਹਰਿਆਣਾ, ਹਿਮਾਚਲ ਤੇ ਯੂ.ਟੀ. ਚੰਡੀਗੜ੍ਹ ਵਿਚ ਪੈਂਦੇ ਸੈਂਕੜੇ ਗੁਰਦਵਾਰਿਆਂ ਦੀ ਸੈਕਸ਼ਨ 85 ਤੇ 87 ਮੁਤਾਬਕ ਇਨ੍ਹਾਂ ਦੀ ਸਾਂਭ ਸੰਭਾਲ, ਜਾਇਦਾਦਾਂ ਦਾ ਕੰਟਰੋਲ, ਖ਼ਰਚੇ ਵੇਰਵੇ ਬਾਰੇ ਸਾਲਾਨਾ ਬਜਟ ਇਜਲਾਸ 28 ਮਾਰਚ ਮਹਿਜ਼ 2 ਘੰਟਿਆਂ ਵਾਸਤੇ ਹੋਵੇਗਾ ਜਿਸ ਵਿਚ ਨਾ ਤਾਂ ਕੋਈ ਬਹਿਸ ਜਾਂ ਚਰਚਾ ਹੋਵੇਗੀ ਅਤੇ ਨਾ ਹੀ ਵਿਧਾਨ ਸਭਾਵਾਂ ਜਾਂ ਲੋਕ ਸਭਾ ਵਾਂਗ ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਦਿਤੇ ਜਾਣਗੇ।
File
ਸ਼੍ਰੋਮਣੀ ਕਮੇਟੀ ਦੀ ਅੰਦਰੂਨੀ ਸੂਤਰਾਂ ਨੇ ਦਸਿਆ ਕਿ ਪਿਛਲੇ ਸਾਲ ਮਾਰਚ ਵਿਚ ਪਾਸ ਕੀਤੇ 1206 ਕਰੋੜ ਦੇ ਬਜਟ ਪ੍ਰਸਤਾਵਾਂ ਨਾਲੋਂ ਇਸ ਸਾਲ 7 ਤੋਂ 8 ਫ਼ੀ ਸਦੀ ਅੰਕੜੇ ਵੱਧ ਹੋਣਗੇ ਅਤੇ ਇਸ ਵਾਰ ਸ਼ਤਾਬਦੀ ਗੁਰਪੁਰਬਾਂ ਵਾਸਤੇ ਵਾਧੂ ਬਜਟ ਰਖਿਆ ਜਾ ਰਿਹਾ ਹੈ। ਇਨ੍ਹਾਂ ਸ਼ਤਾਬਦੀ ਗੁਰਪੁਰਬਾਂ ਵਿਚ ਗੁਰੂ ਨਾਨਕ ਦੇਵ ਜੀ ਦੇ 550ਵਾਂ ਪ੍ਰਕਾਸ਼ ਪੁਰਬ ਗੁਰੂ ਤੇਗ਼ ਬਹਾਦਰ ਜੀ ਦਾ ਸ਼ਤਾਬਦੀ ਉਤਸਵ ਅਤੇ ਹੋਰ ਗੁਰੂ ਸਾਹਿਬਾਨ ਦੇ ਆਉਣ ਵਾਲੇ ਪੁਰਬ ਸ਼ਾਮਲ ਹਨ।
File
ਜ਼ਿਕਰਯੋਗ ਹੈ ਕਿ ਸਾਲ 2017-18 ਵਾਸਤੇ ਬਜਟ ਪ੍ਰਸਤਾਵ 11,06,59,00,000 ਤੋਂ ਵੱਧ ਜਨਰਲ ਹਾਊਸ ਵਲੋਂ ਪਾਸ ਕੀਤੇ ਗਏ ਸਨ ਅਤੇ ਪਿਛਲੇ ਸਾਲ 2018-19 ਵਾਸਤੇ 1200 ਕਰੋੜ ਤੋਂ ਵੱਧ ਦੇ ਅੰਕੜੇ ਮੰਜ਼ੂਰ ਕੀਤੇ ਗਏ ਸਨ। ਪਿਛਲੇ ਹਫ਼ਤੇ ਅੰਤਰਿੰਗ ਕਮੇਟੀ ਦੀ ਬੈਠਕ ਉਪਰੰਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੀਡੀਆ ਵਲੋਂ ਪੁਛੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਵਿਰੋਧੀ ਧਿਰ ਦੇ ਮੈਂਬਰ ਇਜਲਾਸ ਦੌਰਾਨ ਸਿਆਸੀ ਤੇ ਆਲੋਚਨਾਤਮਕ ਭਾਸ਼ਣ ਦੇਣ ਲੱਗ ਜਾਂਦੇ ਹਨ।
File
ਜਿਸ ਕਰ ਕੇ ਇਹੋ ਜਿਹੇ ਮੌਕਾ ਉਨ੍ਹਾਂ ਨੂੰ ਫ਼ਜ਼ੂਲ ਸਮੇਂ ਵਾਸਤੇ ਨਹੀਂ ਦਿਤਾ ਜਾਂਦਾ। ਸੈਕਸ਼ਨ 85 ਅਧੀਨ 79 ਗੁਰਦਵਾਰੇ ਆਉਂਦੇ ਹਨ ਅਤੇ ਗੁਰਦਵਾਰਾ ਐਕਟ ਦੀ ਧਾਰਾ 87 ਹੇਠ, 25 ਲੱਖ ਤਕ ਆਮਦਨ ਵਾਲੇ ਗੁਰਦਵਾਰੇ ਆਉਂਦੇ ਹਨ, ਜਿਨ੍ਹਾਂ ਦੇ ਪ੍ਰਬੰਧਕਾਂ ਵਲੋਂ ਦਸੰਬਰ 2019 ਤਕ ਦੀ ਆਮਦਨ ਤੇ ਖ਼ਰਚੇ ਦੇ ਵੇਰਵਿਆਂ ਦੀ ਰੀਪੋਰਟ ਅੱਜਕਲ੍ਹ ਪ੍ਰਾਪਤ ਹੋ ਰਹੀ ਹੈ ਜਿਸ ਦੇ ਆਧਾਰ 'ਤੇ ਮੌਜੂਦਾ ਪ੍ਰਸਤਾਵ ਪਾਸ ਕੀਤੇ ਜਾਣਗੇ।
File
ਸ਼੍ਰੋਮਣੀ ਕਮੇਟੀ ਦਾ ਬਜਟ ਬਣਾਉਣ ਤੋਂ ਪਹਿਲਾਂ ਅੱਜਕਲ੍ਹ ਸੈਕਸ਼ਨ 85 ਦੇ 79 ਗੁਰਦਵਾਰਿਆਂ ਦੇ ਮੈਨੇਜਰਾਂ ਨਾਲ ਤਿਆਰ ਕੀਤੀਆਂ ਤਜਵੀਜ਼ਾਂ 'ਤੇ ਚਰਚਾ ਹੁੰਦੀ ਹੈ ਜਿਸ ਵਿਚ ਉਨ੍ਹਾਂ ਦੀ ਕੁਲ ਆਮਦਨ ਵਿਚੋਂ ਕਰੀਬ 70 ਫ਼ੀ ਸਦੀ ਖ਼ਰਚੇ ਕੱਢ ਕੇ ਬਾਕੀ 30 ਫ਼ੀ ਸਦੀ ਹਿੱਸੇ ਦੀ ਰਕਮ ਸ਼੍ਰੋਮਣੀ ਕਮੇਟੀ ਦੇ ਬਜਟ ਵਿਚ ਦਿਖਾਈ ਜਾਂਦੀ ਹੈ। ਸ਼੍ਰੋਮਣੀ ਕਮੇਟੀ ਪ੍ਰਵਾਨਤ ਕੀਤੇ ਲੇਖਾ ਜੋਖਾ ਔਡੀਟਰਾਂ ਯਾਨੀ ਅਕਾਊਂਟੈਂਟਾਂ ਨੂੰ ਲੱਖਾਂ ਰੁਪਏ ਸਾਲਾਨਾ ਇਨ੍ਹਾਂ ਖ਼ਰਚਿਆਂ ਤੇ ਆਮਦਨਾਂ ਦੀ ਚੈਕਿੰਗ ਤੇ ਖੋਜ ਪੜਤਾਲ ਵਾਸਤੇ ਦਿੰਦੀ ਹੈ ਪਰ ਇਹ ਹਿਸਾਬ ਕਿਤਾਬ ਦੇ ਵਿਸ਼ਲੇਸ਼ਕ ਤੇ ਖ਼ਾਮੀਆਂ ਦਸਣ ਵਾਲੇ ਮਾਹਰ ਕੇਵਲ ਲੱਖਾਂ ਲੈਣ ਦੇ ਆਦੀ ਹਨ, ਅੱਖਾਂ ਮੀਟ ਕੇ ਚਾਰਟ ਤਿਆਰ ਕਰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।