ਜਾਖੜ ਨੇ ਕਿਸਾਨਾਂ ਦੇ ਮੁੱਦੇ ਸਣੇ ਹੋਰ ਮੰਗਾਂ ਲੋਕ ਸਭਾ 'ਚ ਉਠਾਉਣ ਦਾ ਦਿਵਾਇਆ ਭਰੋਸਾ
Published : Jun 10, 2018, 3:15 am IST
Updated : Jun 10, 2018, 3:15 am IST
SHARE ARTICLE
Sunil Jakhar
Sunil Jakhar

ਪੰਜਾਬ ਅੰਦਰ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ 6 ਜ਼ਿਲ੍ਹਿਆਂ ਦੇ ਅਨੇਕਾਂ ਪਿੰਡਾਂ ਦੇ ਕਿਸਾਨਾਂ ਦੀ ਕੰਡਿਆਲੀ ਤਾਰ ਤੋਂ ਪਾਰ ਪੈਂਦੀ 21600 ਏਕੜ ਜ਼ਮੀਨ ਦਾ...

ਗੁਰਦਾਸਪੁਰ, ਪੰਜਾਬ ਅੰਦਰ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ 6 ਜ਼ਿਲ੍ਹਿਆਂ ਦੇ ਅਨੇਕਾਂ ਪਿੰਡਾਂ ਦੇ ਕਿਸਾਨਾਂ ਦੀ ਕੰਡਿਆਲੀ ਤਾਰ ਤੋਂ ਪਾਰ ਪੈਂਦੀ 21600 ਏਕੜ ਜ਼ਮੀਨ ਦਾ ਮੁਆਵਜ਼ਾ ਨਾ ਮਿਲਣ ਕਾਰਨ ਕਿਸਾਨੀ ਬੇਹੱਦ ਰੋਸ ਵਿਚ ਹਨ। ਬਿਨਾਂ ਸ਼ੱਕ ਇਸ ਹਜ਼ਾਰਾਂ ਏਕੜ ਜ਼ਮੀਨ ਦੇ ਮਾਲਕ ਕਿਸਾਨ ਹੀ ਹਨ ਪਰ ਸਬੰਧਤ ਕਿਸਾਨ ਇਸ ਤਰ੍ਹਾਂ ਦੇ ਮਾਲਕ ਨਹੀਂ ਕਿ ਜਦੋਂ ਚਾਹੁਣ ਉਸ ਸਮੇਂ ਉਹ ਅਪਣੀ ਮਾਲਕੀ ਵਾਲੀ ਜ਼ਮੀਨ ਦਾ ਗੇੜਾ ਆਦਿ ਮਾਰ ਸਕਣ। 

ਰਸਤੇ ਵਿਚ ਕੰਡਿਆਲੀ ਤਾਰ ਹੋਣ ਕਾਰਨ ਸਬੰਧਤ ਕਿਸਾਨ ਇਥੇ ਸਰਹੱੱਦ 'ਤੇ ਤਾਇਨਾਤ ਬੀ. ਐਸ. ਐਫ਼. 'ਤੇ ਹੀ ਨਿਰਭਰ ਹਨ ਕਿਉਂਕਿ ਉਹ ਬਕਾਇਦਾ ਸਰਹੱਦ ਤੇ ਤਾਇਨਾਤ ਸੀਮਾ ਸੁਰੱਖਿਆ ਬਲਾਂ ਦੇ ਅਧਿਕਾਰੀਆਂ  ਜਾਂ ਜਵਾਨਾਂ ਤੋਂ ਮੰਜ਼ੂਰੀ ਮਿਲਣ ਉਪਰੰਤ ਹੀ ਅਪਣੀ ਮਾਲਕੀ ਵਾਲੀ ਜ਼ਮੀਨ ਵਿਚ ਜਾ ਆ ਸਕਦੇ ਹਨ। ਇਹ ਕੰਡਿਆਲੀ ਤਾਰ ਪੰਜਾਬ ਅੰਦਰ ਸੰਤਾਪ ਭਰੇ ਦਿਨਾਂ ਦੌਰਾਨ ਸੰਨ 1988 ਵਿਚ 30 ਸਾਲ ਪਹਿਲਾਂ ਪੰਜਾਬ ਦੀ ਸਰਹੱਦ ਨਾਲ ਲੱਗਦੀ ਸਰਹੱਦੀ ਜ਼ਮੀਨ ਤੋਂ ਥੋੜਾ ਜਿਹਾ ਹੀ ਪਿਛਾਂਹ ਪੰਜਾਬ ਅੰਦਰ ਪੈਂਦੇ ਸਾਰੇ 6 ਜ਼ਿਲਿਆਂ ਦੀ ਸਰਹੱਦ 'ਤੇ ਲਗਾਈ ਗਈ ਸੀ।

ਉਸ ਸਮੇਂ ਤੋਂ ਸਬੰਧਤ ਜ਼ਮੀਨ ਦੀ ਮਾਲਕੀ ਵਾਲੇ ਕਿਸਾਨ ਅਪਣੇ ਆਪ ਨੂੰ ਉਸ ਜ਼ਮੀਨ ਦੇ ਮਾਲਕ ਹੀ ਨਹੀਂ ਸਮਝਦੇ । ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਸਤਿਬੀਰ ਸਿੰਘ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਕੰਡਿਆਲੀ ਤਾਰ ਤੋਂ ਪਾਰ ਪੈਂਦੀ ਜ਼ਮੀਨ ਮਾਲਕ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ। ਪੰਜਾਬ ਬਾਰਡਰ ਵੈਲਫ਼ੇਅਰ ਸੁਸਾਇਟੀ ਵਲੋਂ ਹਾਈ ਕੋਰਟ ਵਿਚ ਇਸ ਸਬੰਧੀ ਰਿੱਟ ਵੀ ਪਾਈ ਗਈ ਸੀ। ਇਸ ਦੇ ਜਵਾਬ ਵਿਚ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਸਾਲ 2015 ਦਾ ਸਰਟੀਫ਼ੀਕੇਟ ਜਾਰੀ ਨਹੀਂ ਕਰਦੀ ਉਹ ਕਿਸਾਨਾਂ ਨੂੰ ਸਾਲ 2016 ਦਾ ਮੁਆਵਜ਼ਾ ਨਹੀਂ ਦਿਵਾ ਸਕਦੇ।

 ਕਿਸਾਨ ਆਗੂ ਕਾਮਰੇਡ ਚੰਨਣ ਸਿੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਲੋੜੀਂਦਾ ਸਰਟੀਫ਼ੀਕੇਟ ਜਾਰੀ ਕਰੇ ਤਾਂ ਜੋ 2016-17 ਦਾ ਠੇਕਾ ਜਾਰੀ ਕੀਤਾ ਜਾ ਸਕੇ। ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਕਿਸਾਨਾਂ ਦਾ ਇਕ ਵਫ਼ਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਦੇ ਧਿਆਨ ਵਿਚ ਪੂਰਾ ਮਾਮਲਾ ਲਿਆਂਦਾ ਹੈ ਕਿ ਉਹ ਕਿਸਾਨਾਂ ਦੇ ਇਸ ਮੁੱਦੇ ਤੋਂ ਇਲਾਵਾ ਕਿਸਾਨਾਂ ਦੀਆਂ ਹੋਰ ਮੰਗਾਂ ਅਤੇ ਦੁੱਖ ਤਕਲੀਫ਼ਾਂ ਦਾ ਸਾਰਾ ਮਾਮਲਾ ਜ਼ੋਰਦਾਰ ਢੰਗ ਨਾਲ ਲੋਕ ਸਭਾ ਵਿਚ ਵੀ ਲਿਆਉਣਗੇ। 

ਜਾਖੜ ਨੇ ਇਹ ਵੀ ਕਿਹਾ ਕਿ ਉਹ ਕਿਸਾਨ ਆਗੂਆਂ ਨੂੰ ਗ੍ਰਹਿ ਮੰਤਰੀ ਕੋਲੋਂ ਮਿਲਣ ਦਾ ਸਮਾਂ ਵੀ ਲੈ ਕੇ ਦਿਵਾਉਣਗੇ। ਇਸ ਵਫ਼ਦ 'ਚ ਕਿਸਾਨ ਆਗੂ ਪ੍ਰਧਾਨ ਰਘੁਬੀਰ ਸਿਘ ਭੰਗਾਲਾ, ਮੀਤ ਪ੍ਰਧਾਨ ਸੁਰਜੀਤ ਸਿੰਘ ਭੂਰਾ, ਪ੍ਰਗਟ ਸਿੰਘ ਤਰਨਤਾਰਨ, ਪਠਾਨਕੋਟ ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ, ਗੁਰਮੀਤ ਸਿੰਘ ਥੰਮਣ, ਚੇਲਾ ਮਾਹੀ, ਸਤਨਾਮ ਸਿੰਘ ਕਾਲੇਕਾ ਵੀ ਸ਼ਾਮਲ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement