ਮੁੱਖ ਮੰਤਰੀ ਭਗਵੰਤ ਮਾਨ ਨੇ ਸਿੰਗਾਪੁਰ ਸਿਖਲਾਈ ਲਈ 72 ਪ੍ਰਿੰਸੀਪਲਾਂ ਦੇ ਬੈਚ ਨੂੰ ਕੀਤਾ ਰਵਾਨਾ
Published : Jul 22, 2023, 11:50 am IST
Updated : Jul 22, 2023, 11:50 am IST
SHARE ARTICLE
CM Bhagwant Mann flags off two more batches of Govt school principals to Singapore
CM Bhagwant Mann flags off two more batches of Govt school principals to Singapore

ਐਸ.ਜੀ.ਪੀ.ਸੀ. ਨੂੰ ਪੁਛਿਆ, “ਸਿਰਫ਼ ਇਕ ਖ਼ਾਸ ਚੈਨਲ ਨੂੰ ਹੀ ਬੇਨਤੀ ਪੱਤਰ ਕਿਉਂ ਭੇਜੇ ਜਾ ਰਹੇ?”

 

ਚੰਡੀਗੜ੍ਹ:  ਪੰਜਾਬ ਤੋਂ ਸਰਕਾਰੀ ਸਕੂਲਾਂ ਦੇ 72 ਪ੍ਰਿੰਸੀਪਲਾਂ ਦੇ ਦੋ ਬੈਚ ਪ੍ਰਬੰਧਨ ਹੁਨਰ ਸਿੱਖਣ ਲਈ ਸਿੰਗਾਪੁਰ ਜਾ ਰਹੇ ਹਨ। ਅਧਿਆਪਕਾਂ ਨੂੰ ਸਿੰਗਾਪੁਰ ਰਵਾਨਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਖੁਦ ਪਹੁੰਚੇ ਅਤੇ ਅਧਿਆਪਕਾਂ ਨੂੰ ਯਾਤਰਾ ਲਈ ਸ਼ੁਭਕਾਮਨਾਵਾਂ ਵੀ ਦਿਤੀਆਂ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਸਤਵੀਰ ਬੇਦੀ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ: ਕੈਲਗਰੀ ਪੁਲਿਸ ਨੇ ਇਕ ਭਾਰਤੀ ਸਣੇ 5 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ, ਹਥਿਆਰ ਬਰਾਮਦ

ਇਹ ਪ੍ਰਿੰਸੀਪਲ 24 ਜੁਲਾਈ ਤੋਂ 28 ਜੁਲਾਈ ਤਕ ਸਿੰਗਾਪੁਰ ਅਕੈਡਮੀ ਵਿਚ 5 ਦਿਨਾਂ ਦੀ ਸਿਖਲਾਈ ਲੈਣਗੇ। ਫਿਰ ਪੰਜਾਬ ਪਰਤਣਗੇ ਅਤੇ ਸਕੂਲੀ ਵਿਦਿਆਰਥੀਆਂ ਅਤੇ ਸਟਾਫ਼ ਨਾਲ ਅਪਣਾ ਤਜਰਬਾ ਸਾਂਝਾ ਕਰਨਗੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ, “ਪੰਜਾਬ ’ਚ ਅਸੀਂ ਜੋ ਉਚ-ਪਧਰੀ ਸਿੱਖਿਆ ਦੇਣ ਦੀ ਗਰੰਟੀ ਦਿਤੀ ਸੀ, ਅੱਜ ਉਸ ਕੜੀ ‘ਚ ਇਕ ਹੋਰ ਮੀਲ ਪੱਥਰ ਸਾਬਤ ਹੋ ਰਿਹਾ ਹੈ। ਅੱਜ ਸਾਡੇ 72 ਪ੍ਰਿੰਸੀਪਲਾਂ ਦਾ ਅਗਲਾ ਬੈਚ ਸਿੰਗਾਪੁਰ ਟ੍ਰੇਨਿੰਗ ਲਈ ਰਵਾਨਾ ਹੋ ਰਿਹਾ ਹੈ, ਇਸ ਤੋਂ ਪਹਿਲਾਂ ਵੀ 2 ਬੈਚ ਭੇਜੇ ਗਏ ਸੀ। ਸਾਡਾ ਮਕਸਦ ਪੰਜਾਬ ਦੇ ਬੱਚਿਆਂ ਨੂੰ ਵਿਸ਼ਵ ਪਧਰੀ ਸਿੱਖਿਆ ਦੇਣਾ ਹੈ, ਅਸੀਂ ਬੱਚਿਆਂ ਨੂੰ ਇਸਰੋ ‘ਚ ਲੈ ਕੇ ਗਏ ਤੇ ਉਥੇ ਚੰਦਰਯਾਨ- 3 ਦੀ ਲਾਚਿੰਗ ਦਿਖਾਈ”।

ਇਹ ਵੀ ਪੜ੍ਹੋ: ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਉ ਇਹ ਦੇਸੀ ਨੁਸਖ਼ੇ

ਉਨ੍ਹਾਂ ਕਿਹਾ, “ਸਾਡਾ ਬੱਚਿਆਂ ‘ਚ ਟੈਲੇਂਟ ਦੀ ਕੋਈ ਕਮੀ ਨਹੀਂ, ਬਸ ਉਨ੍ਹਾਂ ਨੂੰ ਤਰਾਸ਼ਣ ਦੀ ਲੋੜ ਹੈ। ਅੱਜ ਟ੍ਰੇਨਿੰਗ ਲਈ ਜਾਣ ਵਾਲੇ ਪ੍ਰਿੰਸੀਪਲਾਂ ‘ਚੋਂ 93% ਪਹਿਲੀ ਵਾਰ ਵਿਦੇਸ਼ ਜਾ ਰਹੇ ਹਨ। ਅਸੀਂ ਸਾਡੇ ਬੱਚਿਆਂ ਨੂੰ ਉਨ੍ਹਾਂ ਦੇ ਪਸੰਦੀਦਾ ਖੇਤਰ ‘ਚ ਹਰ ਤਰ੍ਹਾਂ ਦੀ ਸਹੂਲਤ ਦੇਵਾਂਗੇ”। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਕਈ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਬੈਚਾਂ ਨੂੰ ਸਿਖਲਾਈ ਲਈ ਸਿੰਗਾਪੁਰ ਭੇਜਿਆ ਹੈ। ਪੰਜਾਬ ਸਰਕਾਰ ਨੇ ਉਮੀਦ ਜਤਾਈ ਹੈ ਕਿ ਇਹ ਸਿਖਲਾਈ ਨਾ ਸਿਰਫ਼ ਸੂਬੇ ਦੀ ਸਕੂਲੀ ਸਿੱਖਿਆ ਵਿਚ ਸਕਾਰਾਤਮਕ ਬਦਲਾਅ ਲਿਆਏਗੀ, ਸਗੋਂ ਨਤੀਜਿਆਂ ਵਿਚ ਵੀ ਸੁਧਾਰ ਕਰੇਗੀ।

ਇਹ ਵੀ ਪੜ੍ਹੋ: ਮਣੀਪੁਰ ਦੀਆਂ ਸਾਰੀਆਂ ਘਟਨਾਵਾਂ ’ਤੇ ਏਜੰਸੀਆਂ ਦੀ ਨਜ਼ਰ, 6000 ਮਾਮਲੇ ਦਰਜ: ਸਰਕਾਰੀ ਸੂਤਰ 

ਗੁਰਬਾਣੀ ਪ੍ਰਸਾਰਣ ਦੇ ਮਾਮਲੇ ਤੇ ਸ਼੍ਰੋਮਣੀ ਕਮੇਟੀ ਨੂੰ ਸਵਾਲ

ਗੁਰਬਾਣੀ ਪ੍ਰਸਾਰਣ ਦੇ ਮਾਮਲੇ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਗੁਰਬਾਣੀ ਪ੍ਰਸਾਰਣ ਸਬੰਧੀ ਅਪਣੇ ਪੱਤਰ ਵਿਚ ਕਿਸੇ ਚੈਨਲ ਦਾ ਜ਼ਿਕਰ ਨਹੀਂ ਕੀਤਾ ਪਰ ਸ਼੍ਰੋਮਣੀ ਕਮੇਟੀ ਸਿਰਫ਼ ਇਕ ਖ਼ਾਸ ਚੈਨਲ ਨੂੰ ਹੀ ਬੇਨਤੀ ਪੱਤਰ ਕਿਉਂ ਭੇਜ ਰਹੀ? ਇਨ੍ਹਾਂ ਦਾ ਮਕਸਦ ਅਪਣੇ ਪ੍ਰਵਾਰ ਦੇ ਚੈਨਲ ਨੂੰ ਏਕਾਧਿਕਾਰ ਦੇਣਾ ਹੀ ਹੈ।

ਇਹ ਵੀ ਪੜ੍ਹੋ: 10 ਮਹੀਨਿਆਂ ਦੇ ਹਰਸ਼ਿਤ ਨੇ ਦੋ ਲੋਕਾਂ ਨੂੰ ਦਿਤੀ ਨਵੀਂ ਜ਼ਿੰਦਗੀ, ਪੀ.ਜੀ.ਆਈ. ਨੇ ਐਲਾਨਿਆ ਸੀ ਬ੍ਰੇਨ ਡੈੱਡ

ਰਾਜਪਾਲ ਨੂੰ ਦਿਤਾ ਜਵਾਬ

ਰਾਜਪਾਲ ਵਲੋਂ ਵਿਧਾਨ ਸਭਾ ਇਜਲਾਸ ਨੂੰ ਗ਼ੈਰ-ਸੰਵਿਧਾਨਕ ਕਰਾਰ ਦੇਣ ’ਤੇ ਉਨ੍ਹਾਂ ਕਿਹਾ ਕਿ ਬਹੁਤ ਮੰਦਭਾਗੀ ਗੱਲ ਹੈ ਕਿ ਰਾਜਪਾਲ ਨੂੰ ਇਹ ਹੀ ਨਹੀਂ ਪਤਾ ਕਿ ਪੰਜਾਬ ਵਿਧਾਨ ਸਭਾ ਦਾ ਇਜਲਾਸ ਸੰਵਿਧਾਨਕ ਸੀ ਜਾਂ ਗ਼ੈਰ-ਸੰਵਿਧਾਨਕ। ਅਸੀਂ ਅਪਣੇ ਸੰਵਿਧਾਨਕ ਮਾਹਰਾਂ ਦੀ ਰਾਇ ਲੈ ਕੇ ਹੀ ਇਹ ਇਜਲਾਸ ਸੱਦਿਆ ਸੀ, ਅਸੀਂ ਕੱਚੀਆਂ ਗੋਲੀਆਂ ਨਹੀਂ ਖੇਡਦੇ।

ਇਹ ਵੀ ਪੜ੍ਹੋ: ਬਾਲ ਮਾਊਂਨਟੇਨਰ ਰਿਹਾਨਾ ਨੇ ਜਾਪਾਨ ਦੇ ਮਾਊਂਟ ਫੂਜੀ ’ਤੇ ਲਹਿਰਾਇਆ ਤਿਰੰਗਾ

ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬ ਕਾਂਗਰਸ ਤੇ ਤੰਜ਼

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਵਿਰੋਧੀਆਂ ’ਤੇ ਤੰਜ਼ ਕੱਸਦਿਆਂ ਕਿਹਾ ਕਿ “ਕਾਂਗਰਸ ਨੇ ਇਹ ਗੱਲ ਵਧੀਆ ਕਹੀ ਕਿ ਅਸੀਂ ਵਿਰੋਧੀ ਧਿਰ ਸੀ, ਵਿਰੋਧੀ ਧਿਰ ਹਾਂ ਅਤੇ ਵਿਰੋਧੀ ਧਿਰ ਰਹਾਂਗੇ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਹ ਸਾਰੀ ਉਮਰ ਵਿਰੋਧੀ ਧਿਰ ਹੀ ਰਹਿਣ”।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement