
3 ਮਈ (ਸੁਦੇਸ਼): ਜਲੰਧਰ 'ਚ ਵਾਪਰੇ ਇਕ ਸੜਕ ਹਾਦਸੇ 'ਚ ਏ.ਐਸ.ਆਈ ਰੈਂਕ ਦੇ ਪੁਲਿਸ ਅਧਿਕਾਰੀ ਦੀ ਮੌਤ ਦੀ ਖ਼ਬਰ ਮਿਲੀ ਹੈ।
ਜਲੰਧਰ, 23 ਮਈ, ਜਲੰਧਰ 'ਚ ਵਾਪਰੇ ਇਕ ਸੜਕ ਹਾਦਸੇ 'ਚ ਏ.ਐਸ.ਆਈ ਰੈਂਕ ਦੇ ਪੁਲਿਸ ਅਧਿਕਾਰੀ ਦੀ ਮੌਤ ਦੀ ਖ਼ਬਰ ਮਿਲੀ ਹੈ। ਇਹ ਘਟਨਾ ਮੰਗਲਵਾਰ ਸ਼ਾਮ ਚਾਰ ਵਜੇ ਵਾਪਰੀ। ਪੀ.ਏ.ਪੀ ਦੇ ਗੇਟ ਨੰਬਰ ਚਾਰ ਦੇ ਬਾਹਰ ਇਹ ਹਾਦਸਾ ਵਾਪਰਿਆ ਹੈ। ਜਿਸ 'ਚ ਏ.ਐੱਸ.ਆਈ 15 ਫੁੱਟ ਦੂਰ ਜਾ ਕੇ ਡਿੱਗਿਆ, ਜਦਕਿ ਉਸ ਦੀ ਐਕਟਿਵਾ ਬੱਸ ਦੇ ਅਗਲੇ ਟਾਇਰ ਹੇਠਾਂ ਆ ਗਈ।
Cop Deadਘਟਨਾ ਦੇ ਗਵਾਹਾਂ ਨੇ ਦਸਿਆ ਕਿ ਏ. ਐਸ. ਆਈ. ਅਸ਼ਵਨੀ ਦੱਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੀ.ਏ.ਪੀ. ਦੀ 80 ਬਟਾਲੀਅਨ ਦੇ ਏ. ਐਸ. ਆਈ. ਅਸ਼ਵਨੀ ਦੱਤਾ ਪੁੱਤਰ ਕਿਸ਼ਨ ਲਾਲ ਜਦੋਂ ਗੇਟ ਨੰਬਰ ਚਾਰ 'ਚੋਂ ਅਪਣੀ ਐਕਟਿਵਾ ਬਾਹਰ ਮੇਨ ਰੋਡ 'ਤੇ ਕੱਢ ਰਿਹਾ ਸੀ ਤਾਂ ਗ਼ਲਤ ਦਿਸ਼ ਤੋਂ ਆ ਰਹੀ ਸਕੂਲ ਬੱਸ ਦੀ ਐਕਟਿਵਾ ਨਾਲ ਟੱਕਰ ਹੋ ਗਈ
Road Accidentਜਿਸ ਕਾਰਨ ਉਸ ਦਾ ਸਿਰ ਸੜਕ 'ਤੇ ਵਜਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਐਕਟਿਵਾ ਨੂੰ ਬੱਸ ਨੇ ਕਗਲੇ ਟਾਈਰਾਂ ਥੱਲੇ ਦਰੜ ਦਿਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਭੇਜ ਦਿਤਾ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ।