Punjab News : ਵਾਢੀ ਕਰਨ ਜਾ ਰਹੇ ਕਿਸਾਨ ਨਾਲ ਵਾਪਰਿਆ ਹਾਦਸਾ, ਕੰਬਾਇਨ ’ਚ ਕਰੰਟ ਆਉਣ ਨਾਲ ਹੋਈ ਮੌਤ
Published : Apr 25, 2024, 2:35 pm IST
Updated : Apr 25, 2024, 2:35 pm IST
SHARE ARTICLE
ਕੰਬਾਇਨ ਤਾਰਾਂ ਨਾਲ ਲੱਗੀ ਹੋਈ
ਕੰਬਾਇਨ ਤਾਰਾਂ ਨਾਲ ਲੱਗੀ ਹੋਈ

Punjab News : ਹੋਰ ਵਾਹਨ ਨੂੰ ਰਸਤਾ ਦੇਣ ਦੀ ਕੋਸ਼ਿਸ਼ ’ਚ ਕੰਬਾਈਨ ਬਿਜਲੀ ਦੀਆਂ ਨੀਵੀਆਂ ਤਾਰਾਂ ਨਾਲ ਖਹਿ ਗਈ

Punjab News : ਅੰਮ੍ਰਿਤਸਰ,  ਹਲਕਾ ਰਾਜਾਸਾਂਸੀ ਦੇ ਪਿੰਡ ਚੈਨਪੁਰ ਨੇੜੇ ਕਣਕ ਕੱਟਣ ਲਈ ਸੰਗਰੂਰ ਤੋਂ ਆਏ ਕੰਬਾਈਨ ਚਾਲਕ ਫੋਰਮੈਨ ਕਾਲਾ ਸਿੰਘ (45), ਵਾਸੀ ਸੇਰੋਂ, ਜ਼ਿਲ੍ਹਾ ਸੰਗਰੂਰ ਦੀ ਦਰਦਨਾਕ ਮੌਤ ਹੋ ਗਈ। 

ਇਹ ਵੀ ਪੜੋ:Chandigarh News : ਵਾਰੰਟੀ ਮਿਆਦ ਦੌਰਾਨ ਫਰਿੱਜ ਦੀ ਸਹੀ ਮੁਰੰਮਤ ਨਾ ਕਰਨ ’ਤੇ ਕੰਪਨੀ ’ਤੇ 10 ਹਜ਼ਾਰ ਰੁਪਏ ਜੁਰਮਾਨਾ

ਪ੍ਰਾਪਤ ਜਾਣਕਾਰੀ ਅਨੁਸਾਰ ਕੰਬਾਈਨ ਚਾਲਕ ਪਿੰਡ ਚੈਨਪੁਰ ਦੇ ਕਿਸਾਨ ਆਗੂ ਸਾਹਬ ਸਿੰਘ ਦੀ ਕਣਕ ਵੱਢਣ ਵਾਸਤੇ ਆਇਆ ਸੀ, ਜਦ ਉਹ ਪਿੰਡ ਚੈਨਪੁਰ ਦੀ ਨਵੀਂ ਬਣੀ ਪੁਲੀ ਨੇੜੇ ਕਿਸੇ ਹੋਰ ਵਾਹਨ ਨੂੰ ਰਸਤਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸਦੀ ਕੰਬਾਈਨ ਬਿਜਲੀ ਦੀਆਂ ਨੀਵੀਆਂ ਤਾਰਾਂ ਨਾਲ ਖਹਿ ਗਈ, ਜਿਸ ਦੇ ਸਿੱਟੇ ਵਜੋਂ ਚਾਲਕ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ। ਮ੍ਰਿਤਕ ਤਿੰਨ ਧੀਆਂ ਦਾ ਪਿਤਾ  ਸੀ।

ਇਹ ਵੀ ਪੜੋ:Vande Bharat Trains : ਯਾਤਰੀਆਂ ਲਈ ਵੱਡੀ ਖ਼ਬਰ, ਵੰਦੇ ਭਾਰਤ ਟਰੇਨਾਂ ’ਚ ਪਾਣੀ ਨੂੰ ਲੈ ਕੇ ਹੋਇਆ ਵੱਡਾ ਫੈਸਲਾ 

 ਇਸ ਮੌਕੇ 'ਤੇ ਪਿੰਡ ਚੈਨਪੁਰ ਦੇ ਦੋ ਕਿਸਾਨਾਂ ਮੁਖਤਾਰ ਸਿੰਘ ਪੁੱਤਰ ਗੁਰਮੁੱਖ ਸਿੰਘ ਅਤੇ ਬਚਿੱਤਰ ਸਿੰਘ ਪੁੱਤਰ ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਾਵਰਕਾਮ ਦੇ ਐੱਸ.ਡੀ.ਓ. ਚੋਗਾਵਾਂ ਨੂੰ 4 ਅਪ੍ਰੈਲ 2024 ਨੂੰ ਦਰਖਾਸਤਾਂ ਦੇ ਕੇ ਬਿਜਲੀ ਦੀਆਂ ਨੀਵੀਆਂ ਤਾਰਾਂ  ਉੱਚੀਆਂ ਕਰਨ ਦੀ ਮੰਗ ਕੀਤੀ ਸੀ, ਪਰ ਪਾਵਰਕਾਮ ਨੇ ਇਸਦੀ ਕੋਈ ਪਰਵਾਹ ਨਹੀਂ ਕੀਤੀ, ਜਿਸ ਕਰਕੇ ਅੱਜ ਇਹ ਦੁਖਦਾਈ ਘਟਨਾ ਵਾਪਰ ਗਈ। 

ਇਹ ਵੀ ਪੜੋ:Dinanagar News : ਦਾਦਾ-ਦਾਦੀ ਨਾਲ ਜਾ ਰਹੇ ਚਾਰ ਸਾਲਾ ਬੱਚੇ ਦੀ ਸਕੂਟਰੀ ਤੇ ਬੁਲਟ ਦੀ ਟੱਕਰ ਨਾਲ ਦਰਦਨਾਕ ਮੌਤ

ਘਟਨਾ ਸਥਾਨ 'ਤੇ ਪਹੁੰਚੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸਕੱਤਰ ਸਿੰਘ ਕੋਟਲਾ, ਅਵਤਾਰ ਬਾਵਾ, ਕਾਬਲ ਸਿੰਘ ਖਿਆਲਾ, ਕਸ਼ਮੀਰ ਸਿੰਘ ਖਿਆਲਾ, ਗੁਰਵੇਲ ਸਿੰਘ ਧੌਲ ਕਲਾਂ, ਤਰਸੇਮ ਸਿੰਘ ਧੌਲ ਕਲਾਂ, ਕੁਲਦੀਪ ਸਿੰਘ ਖਿਆਲਾ, ਬਚਿੱਤਰ ਸਿੰਘ ਚੈਨਪੁਰ, ਸਰਪੰਚ ਅਜੀਤ ਸਿੰਘ ਚੈਨਪੁਰ, ਰੇਸ਼ਮ ਸਿੰਘ ਨੰਬਰਦਾਰ ਆਦਿ ਨੇ ਇਸ ਘਟਨਾ ਲਈ ਪਾਵਰਕਾਮ ਮਹਿਕਮੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਐੱਸ.ਡੀ.ਓ. ਅਤੇ ਜੇ.ਈ.ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕਰਦੇ ਹੋਏ ਉਨ੍ਹਾਂ ਵਿਰੁੱਧ ਪਰਚਾ ਦਰਜ ਕਰਨ ਦੀ ਮੰਗ ਕੀਤੀ। 

ਇਹ ਵੀ ਪੜੋ:Punjab News: ਭਾਰਤੀ ਹਵਾਈ ਸੈਨਾ 'ਚ ਫਲਾਇੰਗ ਅਫ਼ਸਰ ਬਣ ਡਾ.ਅਰਮਿਸ਼ ਅਸੀਜਾ ਨੇ ਪੰਜਾਬ ਦਾ ਨਾਮ ਕੀਤਾ ਰੌਸ਼ਨ 

ਕਿਸਾਨ ਆਗੂ ਅਵਤਾਰ ਬਾਵਾ ਨੇ ਕਿਹਾ ਕਿ ਉਨ੍ਹਾਂ ਨੇ ਦੋ ਘੰਟੇ ਪਹਿਲਾਂ ਪਾਵਰਕਾਮ ਮਹਿਕਮੇ ਨੂੰ ਇਸ ਘਟਨਾ ਪ੍ਰਤੀ ਜਾਣੂ ਕਰਵਾ ਦਿੱਤਾ ਸੀ ਪਰ ਇਸਦੇ ਬਾਵਜੂਦ ਕੋਈ ਵੀ ਅਧਿਕਾਰੀ ਮੌਕਾ ਵੇਖਣ ਲਈ ਨਹੀਂ ਆਇਆ।

(For more news apart from farmer who was going to harvest died due to electric shock in the combine News in Punjabi, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM

Ashok Parashar Pappi : 'ਰਾਜਾ ਵੜਿੰਗ ਪਹਿਲਾਂ ਦਰਜ਼ੀ ਦਾ 23 ਹਜ਼ਾਰ ਵਾਲਾ ਬਿੱਲ ਭਰ ਕੇ ਆਵੇ..

05 May 2024 9:05 AM

ਕਿਸਾਨ ਦੀ ਮੌਤ ਮਗਰੋਂ ਰਾਜਪੁਰਾ 'ਚ ਇਕੱਠੇ ਹੋ ਗਏ ਸਾਰੇ ਕਿਸਾਨ ਆਗੂ, ਲੈ ਲਿਆ ਵੱਡਾ ਫ਼ੈਸਲਾ!…

05 May 2024 8:42 AM

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM
Advertisement