
ਬੁਰੀ ਤਰ੍ਹਾਂ ਫਸੇ ਅਕਾਲੀ ਦਲ ਨੂੰ ਹੁਣ 34 ਸਾਲ ਬਾਅਦ 84 ਸਿੱਖ ਕਤਲੇਆਮ ਦੇ ਪੀੜਤਾਂ ਦੀ ਯਾਦ ਆ ਗਈ। ਹੁਣ ਜਦੋਂ ਸੱਜਣ ਕੁਮਾਰ ਨੂੰ ਇਕ ਕੇਸ...
ਲੁਧਿਆਣਾ (ਭਾਸ਼ਾ) : ਬੁਰੀ ਤਰ੍ਹਾਂ ਫਸੇ ਅਕਾਲੀ ਦਲ ਨੂੰ ਹੁਣ 34 ਸਾਲ ਬਾਅਦ 84 ਸਿੱਖ ਕਤਲੇਆਮ ਦੇ ਪੀੜਤਾਂ ਦੀ ਯਾਦ ਆ ਗਈ। ਹੁਣ ਜਦੋਂ ਸੱਜਣ ਕੁਮਾਰ ਨੂੰ ਇਕ ਕੇਸ ਵਿਚ ਉਮਰ ਕੈਦ ਦੀ ਸਜ਼ਾ ਹੋਈ ਹੈ ਤਾਂ ਅਕਾਲੀ ਵਰਕਰਾਂ ਨੂੰ ਯਾਦ ਆ ਗਿਆ ਕਿ ਰਾਜੀਵ ਗਾਂਧੀ ਵੀ ਇਸ ਮਾਮਲੇ ਵਿਚ ਬਰਾਬਰ ਦਾ ਦੋਸ਼ੀ ਹੈਜਦਕਿ ਸੂਬੇ ਵਿਚ ਅਕਾਲੀ ਦਲ ਦੀ ਲਗਾਤਾਰ 10 ਸਾਲ ਸਰਕਾਰ ਰਹਿੰਦਿਆਂ ਇਨ੍ਹਾਂ ਅਕਾਲੀ ਵਰਕਰਾਂ ਨੂੰ ਕਦੇ ਅਜਿਹਾ ਚੇਤਾ ਨਹੀਂ ਆਇਆ। ਇਹ ਤਸਵੀਰਾਂ ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਦੀਆਂ ਹਨ,
ਰਾਜੀਵ ਗਾਂਧੀ ਦਾ ਬੁੱਤ
ਜਿੱਥੇ ਯੂਥ ਅਕਾਲੀ ਦਲ ਦੇ ਕੁੱਝ ਵਰਕਰਾਂ ਵਲੋਂ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ਼ ਲਗਾ ਦਿਤੀ ਅਤੇ ਹੱਥਾਂ ਨੂੰ ਲਾਲ ਰੰਗ ਕਰ ਦਿਤਾ। ਹਾਲਾਂਕਿ ਕਿ ਇਹ ਬੁੱਤ ਇਸ ਜਗ੍ਹਾ ਕਾਫ਼ੀ ਸਮੇਂ ਤੋਂ ਲੱਗਿਆ ਹੋਇਆ, ਪਰ ਅਕਾਲੀਆਂ ਨੂੰ ਇਹ ਬੁੱਤ ਹੁਣ ਨਜ਼ਰ ਆਇਆ ਹੈ। ਦਸ ਦਈਏ ਕਿ ਪੰਜਾਬ ਵਿਚ ਅਕਾਲੀ ਦਲ ਦੀ ਲਗਾਤਾਰ 10 ਸਾਲ ਸਰਕਾਰ ਰਹੀ ਹੈ। ਇਸ ਤੋਂ ਪਹਿਲਾਂ ਵੀ ਅਕਾਲੀ ਦਲ ਦੀ ਕਈ ਵਾਰ ਸਰਕਾਰ ਬਣ ਚੁੱਕੀ ਹੈ। ਜਿਸ ਦੌਰਾਨ ਅਕਾਲੀ ਦਲ ਨੇ ਕਦੇ 84 ਪੀੜਤਾਂ ਦੀ ਸਾਰ ਨਹੀਂ ਲਈ ਖ਼ੁਦ 84 ਸਿੱਖ ਕਤਲੇਆਮ ਦੇ ਕਈ ਪੀੜਤ ਇਹ ਗੱਲ ਆਖ ਚੁੱਕੇ ਹਨ
ਸ਼੍ਰੋਮਣੀ ਅਕਾਲੀ ਦਲ
ਕਿ ਉਨ੍ਹਾਂ ਵਲੋਂ ਲਿਖੀਆਂ ਚਿੱਠੀਆਂ ਦਾ ਜਵਾਬ ਤਕ ਨਹੀਂ ਦਿਤਾ ਗਿਆ, ਪਰ ਹੁਣ ਜਦੋਂ ਅਕਾਲੀ ਦਲ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਪੂਰੀ ਤਰ੍ਹਾਂ ਠੁੱਸ ਹੋ ਗਿਆ ਹੈ ਤਾਂ ਅਕਾਲੀਆਂ ਵਲੋਂ ਸਿੱਖਾਂ ਨੂੰ ਖ਼ੁਸ਼ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਪੜਪੰਚ ਰਚੇ ਜਾ ਰਹੇ ਹਨ। ਕੁੱਝ ਸਿੱਖ ਸੰਗਠਨਾਂ ਦਾ ਕਹਿਣੈ ਕਿ ਅਪਣੀ ਸਰਕਾਰ ਵੇਲੇ ਤਾਂ ਅਕਾਲੀਆਂ ਨੇ ਕਦੇ ਰਾਜੀਵ ਗਾਂਧੀ ਵਿਰੁਧ ਇਕ ਸ਼ਬਦ ਵੀ ਨਹੀਂ ਬੋਲਿਆ, ਬਲਕਿ ਰਾਜੀਵ ਗਾਂਧੀ ਦੇ ਨਾਂ 'ਤੇ ਚਲਦੀਆਂ ਸਕੀਮਾਂ ਦੇ ਕਥਿਤ ਤੌਰ 'ਤੇ ਲਾਭ ਲੈਂਦੇ ਰਹੇ। ਕਦੇ ਨਹੀਂ ਕਿਹਾ ਕਿ ਰਾਜੀਵ ਗਾਂਧੀ ਦੇ ਨਾਂ 'ਤੇ ਚੱਲਣ ਵਾਲੀਆਂ ਸਕੀਮਾਂ ਬੰਦ ਹੋਣੀਆਂ ਚਾਹੀਦੀਆਂ ਹਨ।
ਰਾਜੀਵ ਗਾਂਧੀ ਦੇ ਬੁੱਤ ਕਰਿਆ ਕਾਲਾ
ਪਰ ਹੁਣ ਜਦੋਂ ਬੁਰੀ ਤਰ੍ਹਾਂ ਫਸੇ ਅਕਾਲੀ ਦਲ ਨੂੰ ਨਿਕਲਣ ਲਈ ਕੋਈ ਰਾਹ ਨਹੀਂ ਸੁੱਝ ਰਿਹਾ ਤਾਂ ਉਹ ਸਿੱਖਾਂ ਦੀ ਖ਼ੁਸ਼ਨੂਦਗੀ ਹਾਸਲ ਕਰਨ ਲਈ ਕਦੇ ਦਰਬਾਰ ਸਾਹਿਬ ਜਾ ਕੇ ਜੁੱਤੀਆਂ ਸਾਫ਼ ਕਰਦੇ ਹਨ ਅਤੇ ਕਦੇ ਸੱਜਣ ਕੁਮਾਰ ਨੂੰ ਹੋਈ ਸਜ਼ਾ 'ਤੇ ਬਿਆਨਬਾਜ਼ੀਆਂ ਦਿੰਦੇ ਹਨ, ਜਿਵੇਂ ਇਹ ਸਜ਼ਾ ਉਨ੍ਹਾਂ ਨੇ ਹੀ ਦਿਵਾਈ ਹੋਵੇ। ਅਕਾਲੀਆਂ ਦੀ ਇਸ ਨੀਤੀ 'ਤੇ ਸਿੱਖ ਸੰਗਠਨਾਂ ਦਾ ਕਹਿਣਾ ਹੈ ਕਿ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ਼ ਪੋਤਣਾ ਅਕਾਲੀ ਦਲ ਦਾ ਸਿਆਸੀ ਡਰਾਮਾ ਹੈ, ਹੋਰ ਕੁੱਝ ਨਹੀਂ।