ਭੁੱਚੋ ਮੰਡੀ ਦੇ ਪਿੰਡ ਖੇਮੂਆਣਾ ਤੋਂ ਬਾਅਦ ਹਰਰਾਏਪੁਰ ’ਚ ਹਰਸਿਮਰਤ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ
Published : Apr 28, 2019, 7:44 pm IST
Updated : Apr 28, 2019, 7:44 pm IST
SHARE ARTICLE
Harsimrat Kaur Badal's opposed during rally
Harsimrat Kaur Badal's opposed during rally

ਸਿੱਖ ਜੱਥੇਬੰਦੀਆਂ ਵਲੋਂ ਕੀਤਾ ਗਿਆ ਵਿਰੋਧ

ਹਰਰਾਏਪੁਰ: ਬੇਅਦਬੀ ਮਾਮਲਿਆਂ ਤੋਂ ਬਾਅਦ ਸੂਬੇ ਦੇ ਲੋਕਾਂ ਦਾ ਰੋਹ ਝੱਲ ਰਹੇ ਅਕਾਲੀ ਦਲ ਨੂੰ ਲੋਕ ਸਭਾ ਚੋਣਾਂ ’ਚ ਵੀ ਖ਼ਾਮਿਆਜ਼ਾ ਭੁਗਤਣਾ ਪੈ ਸਕਦਾ ਹੈ। ਦਰਅਸਲ, ਲੋਕਾਂ ਵਲੋਂ ਵਿਰੋਧ ਦੀਆਂ ਤਾਜ਼ਾ ਤਸਵੀਰਾਂ ਭੁੱਚੋ ਮੰਡੀ ਦੇ ਪਿੰਡ ਖੇਮੂਆਣਾ ਤੇ ਹਰਰਾਏਪੁਰ ਤੋਂ ਸਾਹਮਣੇ ਆਈਆਂ ਹਨ। ਜਿੱਥੇ ਹਰਸਿਮਰਤ ਕੌਰ ਬਾਦਲ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਗਿਆ। ਸਿੱਖ ਜੱਥੇਬੰਦੀਆਂ ਵਲੋਂ ਹਰਸਿਮਰਤ ਬਾਦਲ ਦੇ ਕਾਫਲੇ ਦਾ ਕਾਲੀਆਂ ਝੰਡੀਆਂ ਲਹਿਰਾ ਕੇ ਵਿਰੋਧ ਕੀਤਾ ਗਿਆ।

Harsimrat Kaur Badal's opposed during rallyHarsimrat Kaur Badal's opposed during rally

ਉਹਨਾਂ ਆਖਿਆ ਕਿ ਜਦੋਂ ਬੇਅਦਬੀਆਂ ਹੋਈਆਂ ਉਸ ਵਕਤ ਇਹ ਪਰਿਵਾਰ ਬਾਹਰ ਨਹੀਂ ਨਿਕਲਿਆ ਅਤੇ ਹੁਣ ਵਜੀਰੀਆਂ ਲੈਣ ਦਾ ਸਮਾਂ ਹੈ ਤਾਂ ਲੋਕਾਂ ਤੱਕ ਪਹੁੰਚ ਕਰ ਰਹੇ ਹਨ। ਇਸ ਤੋਂ ਇਲਾਵਾ ਹਰਸਿਮਰਤ ਬਾਦਲ ਬਠਿੰਡਾ ਲੋਕਸਭਾ ਹਲਕੇ ਦੇ ਭੁੱਚੋ ਮੰਡੀ ਨੇੜੇ ਪਿੰਡ ਖੇਮੂਆਣਾ ਵਿਚ ਚੋਣ ਪ੍ਰਚਾਰ ਲਈ ਪਹੁੰਚੀ ਸੀ, ਜਿੱਥੇ ਕੁਝ ਲੋਕਾਂ ਨੇ ਹਰਸਿਮਰਤ ਦੇ ਭਾਸ਼ਣ ਦੇ ਚਲਦੇ ਸਭਾ ਵਿਚ ਹੀ ਹੰਗਾਮਾ ਖੜ੍ਹਾ ਕਰ ਦਿਤਾ।

Harsimrat Kaur Badal's RallyHarsimrat Kaur Badal's Rally

ਦਰਅਸਲ, ਲੋਕਾਂ ਨੂੰ ਸੰਬੋਧਨ ਕਰਦੇ ਹੋਏ ਹਰਸਿਮਰਤ ਅਪਣੀ ਪਾਰਟੀ ਦੇ ਕੀਤੇ ਕੰਮਾਂ ਦੀ ਸਿਫ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਕੁਝ ਵਿਅਕਤੀ ਇਸ ਤੋਂ ਅਸਹਿਮਤ ਹੋ ਕੇ ਸਵਾਲ ਕਰਨ ਲੱਗੇ ਤਾਂ ਇੰਨੇ ਨੂੰ ਉੱਥੇ ਮੌਜੂਦ ਅਕਾਲੀਆਂ ਦੇ ਇਕ ਸਮਰਥਕ ਨੇ ਇਕ ਵਿਅਕਤੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ। ਹਰਸਿਮਰਤ ਬਾਦਲ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਚੁੱਪ ਕਰਾਉਣ ਲਈ ਇਹ ਵੀ ਕਹਿ ਰਹੀ ਸੀ ਕਿ ਕੁਝ ਕੰਮ ਤਾਂ ਰੁਕ ਜਾਂਦੇ ਨੇ ਪਰ ਉਹ ਅਗਲੀ ਵਾਰ ਹੋ ਜਾਣਗੇ।

Harsimrat Kaur Badal's opposed during Rally Harsimrat Kaur Badal's opposed during Rally

ਇਸੇ ਦੌਰਾਨ ਹੀ ਹਰਸਿਮਰਤ ਬਾਦਲ ਨੂੰ ਇਕ ਵਿਅਕਤੀ ਵਲੋਂ ਕਾਲੀ ਝੰਡੀ ਵਿਖਾ ਕੇ ਵਿਰੋਧ ਵੀ ਕੀਤਾ ਗਿਆ, ਜਿਸ ਤੋਂ ਬਾਅਦ ਹਰਸਿਮਰਤ ਬਾਦਲ ਨੇ ਵੀ ਗੁੱਸੇ ਵਿਚ ਆ ਕੇ ਕਿਹਾ ਕਿ ਇਹ ਝੰਡੀਆਂ ਉਨ੍ਹਾਂ ਨੂੰ ਜਾ ਕੇ ਦਿਖਾਓ ਜਿੰਨ੍ਹਾਂ ਨੇ ਤੁਹਾਡੇ ਨੀਲੇ ਕਾਰਡ ਕੱਟੇ ਹਨ। ਦੱਸ ਦਈਏ ਕਿ ਹਰਸਿਮਰਤ ਬਾਦਲ ਬਠਿੰਡਾ ਤੋਂ ਚੋਣ ਮੈਦਾਨ ਵਿਚ ਹਨ, ਜਿੱਥੇ ਉਹਨਾਂ ਦਾ ਮੁਕਾਬਲਾ ਸੁਖਪਾਲ ਖਹਿਰਾ, ਰਾਜਾ ਵੜਿੰਗ ਅਤੇ ਬਲਜਿੰਦਰ ਕੌਰ ਨਾਲ ਹੋਵੇਗਾ ਅਤੇ 23 ਮਈ ਨੂੰ ਪਤਾ ਲੱਗੇਗਾ ਕਿ ਕਿਸ ਪਾਰਟੀ ਦੇ ਹੱਕ ’ਚ ਲੋਕਾਂ ਨੇ ਜਿੱਤ ਦਾ ਫਤਵਾ ਸੁਣਾਇਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement