
ਪਹਿਲੇ ਵਿਸ਼ਵ ਯੁੱਧ ਵਿਚ ਮਾਰੇ ਗਏ ਹਜ਼ਾਰਾਂ ਸਿੱਖਾਂ ਨੂੰ ਸ਼ਰਧਾਂਜਲੀ ਦੇਣ ਲਈ ਬਰਤਾਨੀਆ ਵਿਚ ਸਿੱਖ ਸੈਨਿਕ ਦੀ 10 ਫੁੱਟ ਉੱਚੀ ਕਾਂਸੀ ਦਾ ਬੁੱਤ ਸਥਾਪਿਤ ਹੋਵੇਗਾ।
ਲੰਡਨ : ਪਹਿਲੇ ਵਿਸ਼ਵ ਯੁੱਧ ਵਿਚ ਮਾਰੇ ਗਏ ਹਜ਼ਾਰਾਂ ਸਿੱਖਾਂ ਨੂੰ ਸ਼ਰਧਾਂਜਲੀ ਦੇਣ ਲਈ ਬਰਤਾਨੀਆ ਵਿਚ ਸਿੱਖ ਸੈਨਿਕ ਦੀ 10 ਫੁੱਟ ਉੱਚੀ ਕਾਂਸੀ ਦਾ ਬੁੱਤ ਸਥਾਪਿਤ ਹੋਵੇਗਾ। ਨਵੰਬਰ ਵਿਚ ਇਸ ਨੂੰ ਵੈਸਟ ਮਿਡਲੈਂਡ ਵਿਚ ਸਥਾਪਿਤ ਕੀਤਾ ਜਾਵੇਗਾ। ਬੁੱਤ ਨੂੰ ਰੱਖਣ ਲਈ ਛੇ ਫੁੱਟ ਉਚਾ ਗ੍ਰੇਨਾਈਡ ਦਾ ਬੇਸ ਬਣਾਇਆ ਜਾਵੇਗਾ। ਇਸ ਵਿਚ ਯੁੱਧ ਵਿਚ ਸਿੱਖਾਂ ਦੇ ਬਲੀਦਾਨ ਨੂੰ ਦਰਜ ਕੀਤਾ ਜਾਵੇਗਾ। ਇਸ ਐਲਾਨ ਨਾਲ ਸਿੱਖਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
first world war Sikh soldiersਸਮੇਥਵਿਕ ਵਿਚ ਬਣਨ ਵਾਲੇ ਲਾਇਨਸ ਆਫ਼ ਗ੍ਰੇਟ ਵਾਰ ਮੋਨੁਮੈਂਟ ਵਿਚ ਦੱਖਣ ਏਸ਼ੀਆ ਦੇ ਉਨ੍ਹਾਂ ਫ਼ੌਜੀਆਂ ਨੂੰ ਸਨਮਾਨ ਦਿਤਾ ਜਾਵੇਗਾ ਜੋ ਪਹਿਲੇ ਵਿਸ਼ਵ ਯੁੱਧ ਵਿਚ ਬ੍ਰਿਟੇਨ ਵਲੋਂ ਲੜੇ ਸਨ। ਰਾਈਫ਼ਲ ਹੱਥ ਵਿਚ ਲਏ ਸਿੱਖ ਫ਼ੌਜੀ ਦੇ ਬੁੱਤ ਨੂੰ ਬਣਾਉਣ ਦਾ ਖ਼ਰਚ ਸਮੇਥਵਿਕ ਦਾ ਗੁਰੂ ਨਾਨਕ ਗੁਰਦੁਆਰਾ ਸਾਹਿਬ ਉਠਾ ਰਿਹਾ ਹੈ। ਇਸ ਦੇ ਪ੍ਰਧਾਨ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਨਾਲ ਯੁੱਧ ਵਿਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀ ਦਿਤੀ ਜਾ ਰਹੀ ਹੈ। ਪਹਿਲੇ ਵਿਸ਼ਵ ਯੁੱਧ ਵਿਚ ਬਰਤਾਨੀਆ ਦੀ ਫ਼ੌਜ ਵਲੋਂ ਸਿੱਖਾਂ ਨੇ ਹਿੱਸਾ ਲਿਆ ਸੀ, ਜਿਸ ਵਿਚ 83 ਹਜ਼ਾਰ ਲੜਾਈ ਵਿਚ ਮਾਰੇ ਗਏ ਸਨ ਅਤੇ 1 ਲੱਖ ਜ਼ਖ਼ਮੀ ਹੋ ਗਏ ਸਨ। ਇਸ ਬੁੱਤ ਨੂੰ ਬੁੱਤ ਤਰਾਸ਼ ਲਿਊਕ ਪੇਰੀ ਨੇ ਤਿਆਰ ਕੀਤਾ ਹੈ।
first world war Sikh soldiers ਦਸ ਦਈਏ ਕੁੱਝ ਸਮਾਂ ਪਹਿਲਾਂ ਬ੍ਰਿਟੇਨ ਦੇ ਮੰਤਰੀ ਸਾਜਿਦ ਜਾਵੇਦ ਨੇ ਲੰਡਨ ਵਿਚ ਨਵੇਂ ਸਮਾਰਕ ਦੇ ਪ੍ਰਸਤਾਵ ਨੂੰ ਸਰਕਾਰ ਦੇ ਸਮਰਥਨ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਉਨ੍ਹਾਂ ਸਾਰੇ ਸੈਨਿਕਾਂ ਦੇ ਕਰਜ਼ਦਾਰ ਹਾਂ, ਜਿਨ੍ਹਾਂ ਨੇ ਅਜਿੱਤ ਬਹਾਦਰੀ ਦਿਖਾਉਂਦੇ ਹੋਏ ਬ੍ਰਿਟਿਸ਼ ਫ਼ੌਜ ਦੇ ਕਦਮ ਨਾਲ ਕਦਮ ਮਿਲਾ ਕੇ ਲੜਾਈ ਲੜੀ। ਸਾਡੀ ਰਾਸ਼ਟਰੀ ਰਾਜਧਾਨੀ ਵਿਚ ਇਹ ਸਿੱਖ ਲੜਾਈ ਸਮਾਰਕ ਉਨ੍ਹਾਂ ਦੀ ਕੁਰਬਾਨੀ ਨੂੰ ਸਨਮਾਨ ਦੇਵੇਗਾ। ਇਹ ਸਮਾਰਕ ਇਸ ਗੱਲ ਦਾ ਪ੍ਰਤੀਕ ਵੀ ਹੋਵੇਗਾ ਕਿ ਸਾਡਾ ਸਾਂਝਾ ਇਤਿਹਾਸ ਕਦੇ ਨਹੀਂ ਭੁਲਾਇਆ ਗਿਆ।
first world war Sikh soldiersਇਸ ਤੋਂ ਪਹਿਲਾਂ ਨਵੰਬਰ 2015 ਵਿਚ ਪਹਿਲੇ ਵਿਸ਼ਵ ਯੁੱਧ ਵਿੱਚ ਬ੍ਰਿਟਿਸ਼ ਇੰਡੀਅਨ ਆਰਮੀ ਵਲੋਂ ਲੜਨ ਵਾਲੇ ਸਿੱਖ ਫ਼ੌਜੀਆਂ ਦੀ ਯਾਦ ਵਿਚ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ਵਿਚ ਵੀ ਇਕ ਸਮਾਰਕ ਸਥਾਪਤ ਕੀਤਾ ਗਿਆ ਸੀ। ਆਲਮੀ ਜੰਗ ਵਿਚ ਹਿੱਸਾ ਲੈਣ ਵਾਲੇ ਇਕ ਲੱਖ 30 ਹਜ਼ਾਰ ਸਿੱਖ ਸੈਨਿਕਾਂ ਦੀ ਯਾਦ ’ਚ ਸਟੈਫੋਰਡਸ਼ਾਇਰ ਦੀ ਕੌਮੀ ਯਾਦਗਾਰ ਵਿੱਚ ਸਥਾਪਤ ਕੀਤੇ ਗਏ ਇਸ ਸਮਾਰਕ ਤੋਂ 1 ਨਵੰਬਰ 2015 ਨੂੰ ਪਰਦਾ ਹਟਾਇਆ ਗਿਆ ਸੀ। ਇਸ ਯਾਦਗਾਰ ਲਈ 150 ਲੋਕਾਂ ਨੇ 22 ਹਜ਼ਾਰ ਪੌਂਡ ਦਾਨ ਕੀਤੇ ਸਨ।
first world war Sikh soldiersਦਸ ਦਈਏ ਕਿ ਇਸ ਯੁੱਧ ਸਮੇਂ ਭਾਰਤ ਦੀ ਆਬਾਦੀ ਦਾ ਸਿੱਖ ਮਹਿਜ਼ ਇਕ ਫ਼ੀਸਦ ਸਨ ਪਰ ਬ੍ਰਿਟਿਸ਼ ਭਾਰਤੀ ਸੈਨਾ ਵਿਚ 20 ਫ਼ੀਸਦ ਸਿੱਖ ਸਨ। ਸੰਸਥਾ ‘ਸਿੱਖ ਮੈਮੋਰੀਅਲ ਫੰਡ’ ਦੇ ਬਾਨੀ ਤੇ ਚੇਅਰਮੈਨ ਜੈ ਸਿੰਘ ਸੋਹਲ ਨੇ ਦਸਿਆ ਸੀ ਕਿ ਬਰਤਾਨਵੀ ਸਮਰਾਜ ਵਲੋਂ ਲੜਨ ਲਈ ਬਹੁਤ ਸਾਰੇ ਸਿੱਖ ਪਹਿਲੀ ਵਾਰ ਆਪਣੇ ਪਿੰਡੋਂ ਬਾਹਰ ਨਿਕਲ ਕੇ ਵਿਦੇਸ਼ ਗਏ ਸਨ। ਉਦੋਂ ਬ੍ਰਿਟੇਨ ਕੋਲ ਅਪਣੇ ਸੈਨਿਕ ਨਹੀਂ ਸਨ ਅਤੇ ਸਿੱਖਾਂ ਨੇ ਅੱਗੇ ਹੋ ਕੇ ਇਹ ਜੰਗ ਲੜੀ ਸੀ। ਸਿੱਖਾਂ ਨੇ ਇਸ ਜੰਗ ਵਿੱਚ ਵੱਡਾ ਯੋਗਦਾਨ ਪਾਇਆ ਸੀ, ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ।
Sikh soldiersਇਸ ਸਮਾਰਕ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ, ‘ਸਿਰ ’ਤੇ ਦਸਤਾਰ, ਖੁੱਲ੍ਹਾ ਦਾੜ੍ਹਾ ਅਤੇ ਵਰਦੀ ਵਾਲੇ ਇਸ ਯਾਦਗਾਰੀ ਬੁੱਤ ਵਿਚ ਉਸ ਸਮੇਂ ਦੇ ਸਿੱਖ ਸੈਨਿਕ ਦੀ ਦਿੱਖ ਹੈ, ਜੋ ਉਸ ਸਮੇਂ ਦੇ ਸਿੱਖ ਸੈਨਿਕਾਂ ਦੇ ਜਲੌਅ ਨੂੰ ਪੇਸ਼ ਕਰਦਾ ਹੈ।’ ਇਸ ਯਾਦਗਾਰ ਦੇ ਉਦਘਾਟਨ ਮੌਕੇ ਅਰਦਾਸ ਕੀਤੀ ਗਈ ਸੀ ਅਤੇ ਬਰਤਾਨੀਆ ਵੱਲੋਂ ਆਲਮੀ ਜੰਗ ਵਿਚ ਲੜਨ ਵਾਲੇ ਸਾਰੇ ਫ਼ੌਜੀਆਂ ਦੀ ਯਾਦ ਵਿਚ ਇਕ ਮਿੰਟ ਦਾ ਮੌਨ ਵੀ ਧਾਰਨ ਕੀਤਾ ਗਿਆ ਸੀ। ਬਰਤਾਨੀਆ ਵਿਚ ਸਿੱਖਾਂ ਫ਼ੌਜੀਆਂ ਨੂੰ ਮਿਲ ਰਹੇ ਇਸ ਸਨਮਾਨ ਨਾਲ ਸਿੱਖ ਭਾਈਚਾਰੇ ਵਿਚ ਖ਼ੁਸ਼ੀ ਪਾਈ ਜਾ ਰਹੀ ਹੈ।