
ਭਾਸ਼ਾ ਦੀ ਜਾਣਕਾਰੀ ਨਾ ਹੋਣ ਕਾਰਨ ਅਣਜਾਣੇ ’ਚ ਕਬੂਲਿਆ ਕਿਸੇ ਹੋਰ ਦਾ ਜੁਰਮ
ਕਪੂਰਥਲਾ: ਭਾਸ਼ਾ ਦੀ ਜਾਣਕਾਰੀ ਨਾ ਹੋਣ ਕਾਰਨ ਅਣਜਾਣੇ ’ਚ ਕਿਸੇ ਹੋਰ ਦਾ ਜੁਰਮ ਕਬੂਲਣ ਦੇ ਚਲਦਿਆਂ ਇਕ ਪੰਜਾਬੀ ਨੂੰ ਅਪਣੀ ਜ਼ਿੰਦਗੀ ਦੇ 5 ਸਾਲ ਫਿਲੀਪੀਨਜ਼ ਦੀ ਜੇਲ 'ਚ ਬਿਤਾਉਣੇ ਪਏ। ਕਪੂਰਥਲਾ ਨਿਵਾਸੀ 60 ਸਾਲਾ ਬਲਦੇਵ ਸਿੰਘ ਦੀ ਬੀਤੇ ਦਿਨੀਂ ਵਾਤਨ ਵਾਪਸੀ ਹੋਈ ਹੈ। ਇਸ ਮੌਕੇ ਏਅਰਪੋਰਟ 'ਤੇ ਬਲਦੇਵ ਸਿੰਘ ਦੇ ਧੀ-ਪੁੱਤ ਅਪਣੇ ਪਿਓ ਨੂੰ ਮਿਲ ਕੇ ਭਾਵੁਕ ਹੋ ਗਏ। ਪੰਜਾਬ ਸਾਲ ਬਾਅਦ ਘਰ ਪਰਤੇ ਬਲਦੇਵ ਸਿੰਘ ਦੀ ਦਿਮਾਗੀ ਹਾਲਤ ਬਿਲਕੁਲ ਖ਼ਰਾਬ ਹੋ ਚੁੱਕੀ ਹੈ।
ਇਹ ਵੀ ਪੜ੍ਹੋ: 2023-24 ਲਈ ਸੂਬੇ ਦੀ ਉਧਾਰ ਸੀਮਾ ਵਿਚ 4,000 ਕਰੋੜ ਰੁਪਏ ਦੀ ਹੋਈ ਕਟੌਤੀ - RBI ਰਿਪੋਰਟ 'ਚ ਖ਼ੁਲਾਸਾ
ਬਲਦੇਵ ਸਿੰਘ ਦੀ ਧੀ ਕਮਲਜੀਤ ਕੌਰ ਨੇ ਦਸਿਆ ਉਸ ਦੇ ਪਿਤਾ 2018 'ਚ 15 ਦਿਨ ਦੇ ਵੀਜ਼ੇ ’ਤੇ ਮਨੀਲਾ ਘੁੰਮਣ ਗਏ ਸੀ ਪਰ ਇਕ ਮਹੀਨੇ ਬਾਅਦ ਜਦੋਂ ਬਲਦੇਵ ਵਾਪਸ ਆਉਣ ਲੱਗਿਆ ਤਾਂ ਏਅਰਪੋਰਟ 'ਤੇ ਪੁਲਿਸ ਵਾਲਿਆਂ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਕਿਸੇ ਹੋਰ ਅਪਰਾਧੀ ਨਾਲ ਨਾਂਅ ਮਿਲਦਾ ਹੋਣ ਕਾਰਨ ਉਸ ਉਤੇ ਮੁਕਦੱਮਾ ਚੱਲਿਆ। ਸਥਾਨਕ ਭਾਸ਼ਾ ਨਾ ਆਉਣ ਕਰਕੇ ਬਲਦੇਵ ਸਿੰਘ ਨੇ ਅਣਜਾਣੇ 'ਚ ਉਸ ਅਪਰਾਧੀ ਦਾ ਜੁਰਮ ਕਬੂਲਿਆ ਤੇ ਉਸ ਨੂੰ 5 ਸਾਲ ਦੀ ਸਜ਼ਾ ਹੋ ਗਈ।
ਇਹ ਵੀ ਪੜ੍ਹੋ: CM ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਦੀ ਕਾਰ ਹਾਦਸਾਗ੍ਰਸਤ
ਉਨ੍ਹਾਂ ਦਸਿਆ ਕਿ ਅਦਾਲਤ ਵਿਚ ਸੁਣਵਾਈ ਦੌਰਾਨ ਬਲਦੇਵ ਸਿੰਘ ਨੇ ਅਪਣਾ ਨਾਂਅ ਸੁਣ ਕੇ ਹਾਂ ਵਿਚ ਸਿਰ ਹਿਲਾ ਦਿਤਾ, ਜਿਸ ਕਾਰਨ ਉਸ ਨੂੰ ਸਜ਼ਾ ਹੋ ਗਈ। ਇਸ ਦੌਰਾਨ ਜੇਲ ਵਿਚ ਉਨ੍ਹਾਂ ਉਤੇ ਤਸ਼ੱਦਦ ਵੀ ਹੋਏ, ਜਿਸ ਕਾਰਨ ਬਲਦੇਵ ਸਿੰਘ ਦੀ ਮਾਨਸਿਕ ਸਿਹਤ ਵਿਗੜ ਗਈ। ਇਸ ਦੌਰਾਨ ਕਿਸੇ ਨਾਲ ਲੜਾਈ ਵੀ ਹੋ ਗਈ, ਜਿਸ ਕਾਰਨ ਉਨ੍ਹਾਂ ਉਤੇ ਕੇਸ ਪੈ ਗਿਆ।
ਇਹ ਵੀ ਪੜ੍ਹੋ: ਹੁਸ਼ਿਆਰਪੁਰ: 4 ਪ੍ਰਵਾਰਾਂ ਦੀ ਮੌਤ ਤੋਂ ਬਾਅਦ ਛੱਡੇ ਨਸ਼ੇ, ਸਜਿਆ ਗੁਰੂ ਦਾ ਸਿੰਘ
ਇਸ ਦੌਰਾਨ ਪ੍ਰਵਾਰ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਪਹੁੰਚ ਕੀਤੀ, ਜਿਨ੍ਹਾਂ ਦੇ ਯਤਨਾਂ ਸਦਕਾ ਬਲਦੇਵ ਸਿੰਘ ਦੀ ਘਰ ਵਾਪਸੀ ਹੋਈ ਹੈ। ਕੋਰੋਨਾ ਮਹਾਂਮਾਰੀ ਕਾਰਨ ਮਾਮਲੇ ਵਿਚ ਦੇਰੀ ਹੋ ਗਈ ਅਤੇ ਹੁਣ 5 ਸਾਲ ਬਾਅਦ ਉਹ ਘਰ ਪਰਤੇ ਹਨ। ਕਮਲਜੀਤ ਕੌਰ ਨੇ ਦਸਿਆ ਕਿ ਉਸ ਦੇ ਪਿਤਾ ਅਜੇ ਵੀ ਸਹੀ ਤਰ੍ਹਾਂ ਗੱਲ ਨਹੀਂ ਕਰ ਪਾ ਰਹੇ, ਉਹ ਕਾਫੀ ਡਰੇ ਹੋਏ ਹਨ।
ਇਹ ਵੀ ਪੜ੍ਹੋ: ਹੁਣ ਪਟਨਾ 'ਚ ਵੀ ਦਲਿਤ ਔਰਤ ਨੂੰ ਨਗਨ ਅਵਸਥਾ 'ਚ ਘੁਮਾ ਕੇ ਕੀਤੀ ਕੁੱਟਮਾਰ, ਮੂੰਹ 'ਤੇ ਕੀਤਾ ਪਿਸ਼ਾਬ
ਬਲਦੇਵ ਸਿੰਘ ਦੇ ਬੇਟੇ ਜਸਵਿੰਦਰ ਸਿੰਘ ਨੇ ਦਸਿਆ ਕਿ ਸੁਲਤਾਨਪੁਰ ਲੋਧੀ ਵਿਚ ਉਨ੍ਹਾਂ ਦਾ ਫਰਨੀਚਰ ਦਾ ਕੰਮ ਹੈ। ਪ੍ਰਵਾਰ ਨੇ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਹੀ ਅੱਜ ਉਨ੍ਹਾਂ ਦੇ ਪਿਤਾ ਦੀ ਘਰ ਵਾਪਸੀ ਹੋਈ ਹੈ। ਪ੍ਰਵਾਰ ਹਮੇਸ਼ਾ ਉਨ੍ਹਾਂ ਦਾ ਰਿਣੀ ਰਹੇਗਾ।
ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਦਸਿਆ ਕਿ ਜਦੋਂ ਉਥੇ ਬਲਦੇਵ ਸਿੰਘ ਨਾਂਅ ਦੇ ਵਿਅਕਤੀਆਂ ਦੀ ਸੂਚੀ ਦੇਖੀ ਗਈ ਤਾਂ ਕਰੀਬ 8 ਲੋਕ ਇਕੋ ਨਾਂਅ ਦੇ ਸਨ। ਕਿਸੇ ਹੋਰ ਦੇ ਅਪਰਾਧ ਕਾਰਨ ਬਲਦੇਵ ਸਿੰਘ ਨੂੰ 5 ਸਾਲ ਜੇਲ ਵਿਚ ਬਿਤਾਉਣੇ ਪਏ।