ਗੇਂਦ ਨਾਲ ਛੇੜਛਾੜ ਕਰਨ ਦਾ ਦੋਸ਼ੀ ਪਾਇਆ ਗਿਆ ਇਹ ਕੈਰੇਬੀਆਈ ਖਿਡਾਰੀ
Published : Nov 13, 2019, 5:02 pm IST
Updated : Nov 13, 2019, 5:02 pm IST
SHARE ARTICLE
West Indies batsman Nicholas Pooran banned for ball tampering
West Indies batsman Nicholas Pooran banned for ball tampering

ਆਈ.ਸੀ.ਸੀ. ਨੇ ਮੈਚ ਖੇਡਣ 'ਤੇ ਲਗਾਈ ਪਾਬੰਦੀ

ਦੁਬਈ : ਵੈਸਟਇੰਡੀਜ਼ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਨਿਕੋਲਸ ਪੂਰਨ 'ਤੇ ਇੰਟਰਨੈਸ਼ਨਲ ਕ੍ਰਿਕਟ ਕਾਊਂਸਿਲ (ਆਈ.ਸੀ.ਸੀ.) ਨੇ 4 ਮੈਚਾਂ ਦੀ ਪਾਬੰਦੀ ਲਗਾ ਦਿੱਤੀ ਹੈ। ਉਹ ਗੇਂਦ ਨਾਲ ਛੇੜਛਾੜ ਦੇ ਦੋਸ਼ੀ ਪਾਏ ਗਏ ਹਨ। ਉਨ੍ਹਾਂ ਨੇ ਅਫ਼ਗ਼ਾਨਿਸਤਾਨ ਵਿਰੁਧ ਤੀਜੇ ਟੀ20 ਮੈਚ ਦੌਰਾਨ ਨਹੂੰਆਂ ਨਾਲ ਗੇਂਦ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦੀ ਇਹ ਹਰਕਤ ਕੈਮਰੇ 'ਚ ਕੈਦ ਹੋ ਗਈ ਸੀ। ਵੈਸਟਇੰਡੀਜ਼-ਅਫ਼ਗ਼ਾਨਿਸਤਾਨ ਲੜੀ ਲਖਨਊ ਦੇ ਭਾਰਤ ਰਤਨ ਅਟਲ ਬਿਹਾਰੀ ਵਾਜਪਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਮੈਚ ਖੇਡੇ ਗਏ ਸਨ। ਵੈਸਟਇੰਡੀਜ਼ ਨੇ ਇਹ ਲੜੀ 3-0 ਨਾਲ ਜਿੱਤੀ ਸੀ।

West Indies batsman Nicholas Pooran banned for ball tamperingWest Indies batsman Nicholas Pooran banned for ball tampering

ਆਈ.ਸੀ.ਸੀ. ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ, "ਨਿਕੋਲਸ ਪੂਰਨ 'ਤੇ 4 ਮੈਚਾਂ ਦੀ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਨੇ ਖਿਡਾਰੀਆਂ ਅਤੇ ਖਿਡਾਰੀਆਂ ਦੇ ਸਪੋਰਟ ਸਟਾਫ਼ ਲਈ ਬਣਾਈ ਗਈ ਆਈ.ਸੀ.ਸੀ. ਦੇ ਕੋਡ ਆਫ਼ ਕੰਡਕਟ ਦੀ ਧਾਰਾ-3 ਦਾ ਅਪਰਾਧ ਕੀਤਾ ਸੀ। ਉਨ੍ਹਾਂ ਨੇ ਆਪਣਾ ਅਪਰਾਧ ਮੰਨ ਲਿਆ ਹੈ।" ਪੂਰਨ ਨੇ ਆਈ.ਸੀ.ਸੀ. ਦੀ ਧਾਰਾ 2.14 ਨੂੰ ਤੋੜਿਆ ਹੈ। ਇਹ ਧਾਰਾ ਗੇਂਦ ਨੂੰ ਖ਼ਰਾਬ ਕਰਨ ਨਾਲ ਸਬੰਧਤ ਹੈ। ਵੀਡੀਓ ਫੁਟੇਜ਼ 'ਚ ਸਾਫ਼ ਵੇਖਿਆ ਗਿਆ ਹੈ ਕਿ ਨਿਕੋਲਸ ਪੂਰਨ ਗੇਂਦ ਨੂੰ ਅੰਗੂਠੇ ਦੇ ਨਹੂੰ ਨਾਲ ਸਕਰੈਚ ਕਰ ਕੇ ਉਸ ਦੀ ਚਮਕ ਨੂੰ ਖ਼ਰਾਬ ਕਰ ਰਹੇ ਹਨ। ਆਈ.ਸੀ.ਸੀ. ਦੀ ਇਸ ਸਜ਼ਾ ਤੋਂ ਬਾਅਦ ਨਿਕੋਲਸ ਪੂਰਨ ਤਿੰਨ ਟੀ20 ਅਤੇ ਇਕ ਟੈਸਟ ਮੈਚ 'ਚ ਵੈਸਟਇੰਡੀਜ਼ ਟੀਮ ਵਲੋਂ ਨਹੀਂ ਖੇਡ ਸਕਣਗੇ।

West Indies batsman Nicholas Pooran banned for ball tamperingWest Indies batsman Nicholas Pooran banned for ball tampering

ਪੂਰਨ ਨੇ ਇਸ ਅਪਰਾਧ ਨੂੰ ਸਵੀਕਾਰ ਕਰ ਲਿਆ ਹੈ। ਨਾਲ ਹੀ ਮੈਚ ਰੈਫ਼ਰੀ ਕ੍ਰਿਸ ਬਰਾਡ ਦੀ ਸਜ਼ਾ ਵੀ ਮੰਨ ਲਈ ਹੈ। ਪੂਰਨ ਨੇ ਕਿਹਾ, "ਮੈਨੂੰ ਪਤਾ ਚੱਲ ਗਿਆ ਹੈ ਕਿ ਮੈਂ ਫੈਸਲਾ ਕਰਨ 'ਚ ਬਹੁਤ ਵੱਡੀ ਗਲਤੀ ਕੀਤੀ ਅਤੇ ਮੈਂ ਆਈਸੀਸੀ ਦੀ ਸਜ਼ਾ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਦਾ ਹਾਂ। ਮੈਂ ਸਾਰਿਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਇਹ ਇਕਲੌਤੀ ਘਟਨਾ ਹੈ ਅਤੇ ਇਹ ਦੁਹਰਾਈ ਨਹੀਂ ਜਾਵੇਗੀ।"

West Indies batsman Nicholas Pooran banned for ball tamperingWest Indies batsman Nicholas Pooran banned for ball tampering

ਜ਼ਿਕਰਯੋਗ ਹੈ ਕਿ ਲੈਵਲ ਤਿੰਨ ਦੀ ਉਲੰਘਣਾ 'ਤੇ ਘੱਟੋ-ਘੱਟ 4 ਨੰਬਰ ਦਿੱਤੇ ਜਾਂਦੇ ਹਨ। ਜਿਸ ਨਾਲ ਖਿਡਾਰੀ ਦੇ ਰਿਕਾਰਡ 'ਚ 5 ਡਿਮੈਰਿਟ ਨੰਬਰ ਜੁੜ ਜਾਂਦੇ ਹਨ। ਖਿਡਾਰੀ ਵਿਰੁਧ ਇਸ ਦੇ ਲਈ ਦੋ ਟੈਸਟ ਮੈਚ ਜਾਂ ਚਾਰ ਇਕ ਰੋਜ਼ਾ/ਟੀ20 ਮੈਚਾਂ 'ਤੇ ਪਾਬੰਦੀ ਲਗਾਈ ਜਾਂਦੀ ਹੈ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement