
ਮੋਦੀ ਸਰਕਾਰ ਦੀਆਂ ਕਾਰਵਾਈਆਂ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੱਤਾ
ਵਿਕਟੋਰੀਆ: ਆਸਟਰੇਲੀਆ ਦੀ ਵਿਕਟੋਰੀਆ ਲੈਜੀਸਲੇਟਿਵ ਕੌਂਸਲ ‘ਚ ਗੂੰਜਿਆ ਕਿਸਾਨੀ ਅੰਦੋਲਨ ਦਾ ਮਸਲਾ, ਮੋਦੀ ਸਰਕਾਰ ਦੀਆਂ ਕਾਰਵਾਈਆਂ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੱਤਾ ।ਵਿਕਟੋਰੀਆ ਗ੍ਰੀਨਸ ਦੀ ਲੀਡਰ ਸਮਾਨਥਾ ਰਤਨਮ ਨੇ ਭਾਰਤੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਵਿਕਟੋਰੀਅਨ ਸਰਕਾਰ ਨੇ ਭਾਰਤ ਵਿੱਚ ਕਿਸਾਨਾਂ ਦੇ ਧਾਰਮਿਕ ਘੱਟ ਗਿਣਤੀਆਂ ਨਾਲ ਹੁੰਦੇ ਰਵੱਈਏ ਦੇ ਸੰਦਰਭ 'ਚ ਵਿਕਟੋਰੀਆ ਦੀ ਭਾਰਤ ਪ੍ਰਤੀ ਨੀਤੀ ਉਪਰ ਆਪਣੇ ਖ਼ਦਸ਼ੇ ਜ਼ਾਹਰ ਕੀਤੇ ਹਨ।
Narendra Modi and Amit Shahਉਨ੍ਹਾਂ ਕਿਹਾ ਕਿ ਸਤੰਬਰ 2020 ‘ਚ ਪ੍ਰਧਾਨਮੰਤਰੀ ਮੋਦੀ ਨੇ ਵਿਰੋਧੀ ਧਿਰ ਦੇ ਵਿਰੋਧ ਦੇ ਬਾਵਜੂਦ ਤਿੰਨ ਖੇਤੀ ਕਾਨੂੰਨ ਪਾਸ ਕੀਤੇ ਹਨ ,ਇਨ੍ਹਾਂ ਬਿਲਾਂ ਨੂੰ ਪਾਰਲੀਮੈਂਟਰੀ ਵਿਚ ਭੇਜਣ ਦੀ ਵਿਰੋਧੀ ਧਿਰ ਦੀ ਮੰਗ ਨੂੰ ਵੀ ਨਕਾਰ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਇਨ੍ਹਾਂ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਦੱਸਿਆਂ ਜਾ ਰਿਹਾ ਹੈ, ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਪੂੰਜੀਪਤੀਆਂ ਦੇ ਰਹਿਮੋ ਕਰਮ ‘ਤੇ ਛੱਡ ਦੇਵੇਗਾ।
photoਉਨ੍ਹਾਂ ਕਿਹਾ ਕਿ ਜਥੇਬੰਦੀਆਂ ਦਾ ਇਹ ਵਿਰੋਧ ਹੁਣ ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਪ੍ਰਦਰਸ਼ਨ ਬਣ ਚੁੱਕਿਆ ਹੈ । ਇਨ੍ਹਾਂ ਕਾਨੂੰਨਾਂ ਦੇ ਆਉਣ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੇ ਸੂਬਿਆਂ ‘ਚ ਕਿਸਾਨਾਂ ਨੇ ਅੰਦੋਲਨ ਸ਼ੁਰੂ ਕੀਤਾ ਸੀ, ਦੋ ਮਹੀਨਿਆਂ ਦੇ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਚੱਲੋ ਦੀ ਮੁਹਿੰਮ ਵਿੱਢੀ ਜਿਸ ਤੋਂ ਬਾਅਦ ਪੰਜ ਲੱਖ ਤੋਂ ਵੱਧ ਕਿਸਾਨ ਪੰਜ ਸੌ ਤੋਂ ਜ਼ਿਆਦਾ ਕਿਸਾਨ ਜਥੇਬੰਦੀਆਂ ਦੇ ਚੌਦਾਂ ਲੱਖ ਗੱਡੀਆਂ, ਟਰੈਕਟਰ, ਟਰਾਲੀਆਂ ਤੇ ਟਰੱਕਾਂ ਨੇ ਦਿੱਲੀ ਵੱਲ ਕੂਚ ਕਰ ਦਿੱਤਾ।
ਪੁਲੀਸ ਤੇ ਹੋਰ ਫੋਰਸਾਂ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਵਾਟਰ ਕੈਨ, ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ । ਇਸ ਸੰਬੰਧ ਵਿਚ ਬਹੁਤ ਸਾਰੇ ਪ੍ਰਦਰਸ਼ਨ ਮੈਲਬੌਰਨ ‘ਚ ਵੀ ਹੋਏ। ਇਹ ਭਾਰਤ ਚ ਪੈਦਾ ਹੋਏ ਖ਼ਤਰਨਾਕ ਰੁਝਾਨ ਦਾ ਇੱਕ ਹੋਰ ਭਾਗ ਹੈ, ਦਸੰਬਰ 2019 ਵਿਚ ਭਾਰਤ ਸਰਕਾਰ ਨੇ ਨਾਗਰਿਕਤਾ ਸੋਧ ਨੂੰ ਪਾਸ ਕੀਤਾ ਸੀ। ਜੋ ਕਿ ਧਰਮ ਦੇ ਆਧਾਰ ‘ਤੇ ਨਾਗਰਿਕਤਾ ਦੇਣ ਵਿੱਚ ਵਿਤਕਰਾ ਕਰਦਾ ਹੈ।
Farmers Protestਨਾਗਰਿਕ ਨੂੰ ਧਾਰਮਿਕ ਘੱਟ ਗਿਣਤੀਆਂ ਦੀ ਨਾਗਰਿਕ ਖੋਹਣ ਲਈ ਹੀ ਵਰਤਿਆ ਜਾਂਦਾ ਹੈ, ਜੋ ਕਿ ਧਾਰਮਿਕ ਘੱਟ ਗਿਣਤੀਆਂ ਨੂੰ ਬਿਨਾਂ ਕਿਸੇ ਦੀ ਨਾਗਰਿਕਤਾ ਦੀ ਛੱਡ ਦਿੰਦਾ ਹੈ , ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਵਿਦੇਸੀ ਗਰਦਾਨ ਦਿੱਤਾ ਗਿਆ ਹੈ, ਤੇ ਨਾਗਰਿਕਤਾ ਦੀ ਪ੍ਰਮਾਣਕਤਾ ਦੇ ਨਾਂ ‘ਤੇ ਬਹੁਤ ਸਾਰੇ ਲੋਕ ਕੌਮੀ ਸ਼ਹਿਰੀਅਤ ਦੀ ਹਾਲਤ ਵਿੱਚ ਧੱਕ ਦਿੱਤਾ ਗਿਆ ਹੈ।
photoਇਨ੍ਹਾਂ ਕਾਰਵਾਈਆਂ ਦੇ ਉੱਪਰ ਗੰਭੀਰ ਸਵਾਲ ਹਨ ਤੇ ਚਿੰਤਾਜਨਕ ਢੰਗ ਨਾਲ ਇਨ੍ਹਾਂ ਦੇ ਵਿਰੋਧ ਦੀ ਆਵਾਜ਼ ਨੂੰ ਜਬਰੀ ਢੰਗ ਨਾਲ ਦਬਾ ਦਿੱਤਾ ਗਿਆ ਹੈ । ਸ਼ਹਿਰੀ ਅੱਖਾਂ ਹੱਕਾਂ ‘ਤੇ ਵੱਡਾ ਡਾਕਾ ਮਾਰਿਆ ਹੈ।ਵਿਕਟੋਰੀਆ ਆਸਟ੍ਰੇਲੀਆ ਦਾ ਉਹ ਸੂਬਾ ਹੈ ਜੋ ਸਭ ਤੋਂ ਵੱਧ ਭਾਰਤੀ ਮੂਲ ਦੀ ਆਬਾਦੀ ਆਪਣੇ ਕੋਲ ਹੋਣ ਦਾ ਮਾਣ ਰੱਖਦਾ ਹੈ, ਜੋ ਸਾਰੇ ਸੂਬੇ ਦੀ ਸਫਲਤਾ ਚ ਅਹਿਮ ਰੋਲ ਅਦਾ ਕਰਦੀ ਹੈ।