ਦਖਣੀ ਆਸਟਰੇਲੀਆ ਦੀ ਸੰਸਦ 'ਚ ਸਿੱਖ ਫ਼ੌਜੀਆਂ ਦੀਆਂ ਕੁਰਬਾਨੀਆਂ ਨੂੰ ਕੀਤਾ ਯਾਦ
Published : May 16, 2020, 8:23 am IST
Updated : May 16, 2020, 8:25 am IST
SHARE ARTICLE
File
File

ਵਿਸ਼ਵ ਯੁੱਧਾਂ ਦੌਰਾਨ ਸ਼ਹੀਦ ਹੋਏ ਫ਼ੌਜੀਆਂ ਨੂੰ ਸ਼ਰਧਾਂਜਲੀ ਦੇਣ ਲਈ ਪੜ੍ਹੇ ਪਰਚੇ

ਪਰਥ- ਲੈਜ਼ਿਸਲੇਟਿਵ ਮੈਂਬਰ ਰਸਲ ਵਾਰਟਲੇ ਵਲੋਂ ਦਖਣੀ ਆਸਟਰੇਲੀਆ ਦੀ ਸੰਸਦ ਅੰਦਰ ਦੋਵੇਂ ਵਿਸ਼ਵ ਯੁੱਧਾਂ ਦੌਰਾਨ ਆਸਟਰੇਲੀਆਈ-ਨਿਊਜ਼ੀਲੈਂਡ ਆਰਮੀ ਕੋਰ (ਐਨਜ਼ੈਕ) ਫ਼ੌਜੀਆਂ ਦੀ ਸ਼ਹਾਦਤਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੜ੍ਹੇ ਗਏ ਪਰਚੇ ਵਿਚ ਸਿੱਖ ਫ਼ੌਜੀਆਂ ਵਲੋਂ ਐਨਜ਼ੈਕ ਫ਼ੌਜਾਂ ਦਾ ਹਿੱਸਾ ਬਣ ਕੇ ਕੀਤੀ ਗਈ ਬਹਾਦਰੀ ਦੀ ਮਿਸਾਲ ਦਾ ਜ਼ਿਕਰ ਕੀਤਾ ਗਿਆ।

FileFile

ਰਸਲ ਵਾਰਟਲੇ ਨੇ ਬੀਬੀ ਹਰਨੂਰ ਕੌਰ ਗਰਚਾ ਦੀ ਐਨਜ਼ੈਕ ਫ਼ੌਜ ਵਿਚ ਸ਼ਹੀਦ ਹੋਏ ਸਿੱਖ ਫ਼ੌਜ਼ੀਆਂ ਦੀ ਕੀਤੀ ਖ਼ੌਜ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੰਸਾਰ ਵਿਚ ਬੇਸ਼ਕ ਸਿੱਖਾਂ ਦੀ ਜਨਸੰਖਿਆ ਸਿਰਫ਼ 2 ਫ਼ੀ ਸਦੀ ਹੀ ਹੈ, ਪ੍ਰੰਤੂ ਬ੍ਰਿਟਿਸ਼-ਇੰਡੀਆ ਆਰਮੀ ਵਿਚ ਸਿੱਖ ਫ਼ੌਜੀਆਂ ਦੀ ਹਿੱਸੇਦਾਰੀ 20 ਫ਼ੀ ਸਦੀ ਸੀ, ਜਿਨ੍ਹਾਂ ਨੇ ਆਸਟ੍ਰੇਲੀਆਈ ਫ਼ੌਜੀਆਂ ਨਾਲ ਰਲ ਕੇ ਗੋਲੀਪੋਲੀ ਦੀ ਲੜਾਈ ਲੜੀ।

FileFile

ਉਨ੍ਹਾਂ ਕਿਹਾ ਕਿ ਸਿੱਖ ਅਪਣੀ ਵੱਖਰੀ ਪਛਾਣ ਰਖਦੇ ਹਨ ਅਤੇ ਉਨ੍ਹਾਂ ਦੀ ਬਹਾਦਰੀ, ਸੁਹਿਰਦਗੀ, ਵਫ਼ਾਦਾਰੀ, ਵੰਡ ਛਕਣ ਅਤੇ ਸਰਬੱਤ ਦਾ ਭਲਾ ਮੰਗਣ ਆਦਿ ਦੀ ਨੀਤੀ ਦਾ ਜ਼ਿਕਰ ਐਨਜ਼ੈਕ ਇਤਿਹਾਸ ਵਿਚ ਮਿਲਦਾ ਹੈ ਅਤੇ ਵੰਡ ਛਕਣ ਦੇ ਅਕੀਦੇ ਤਹਿਤ ਸਿੱਖ ਫ਼ੌਜ਼ੀ ਦਾਲ ਰੋਟੀ ਵੀ ਆਸਟ੍ਰੇਲੀਆਈ ਸੈਨਿਕਾਂ ਨਾਲ ਵੰਡ ਕੇ ਖਾਧੇ ਸਨ। ਰਸਲ ਵਾਰਟਲੇ ਨੇ ਲੈਫ਼ਟੀਨੈਂਟ ਰੈਜੀਨਲਡ ਸੇਵਰੀ ਅਤੇ ਜਨਰਲ ਸਰ ਇਆਨ ਹੈਮਿਲਟਨ ਦੀਆਂ ਇਤਿਹਾਸਕ ਲਿਖਤਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿੱਖ ਫ਼ੌਜੀ ਬ੍ਰਿਟਿਸ਼-ਇੰਡੀਅਨ ਆਰਮੀ ਦੀ ਫ਼ੋਰਸ-ਜੀ ਦਾ ਹਿੱਸਾ ਫ਼ਿਰੋਜ਼ਪੁਰ ਦੀ 14ਵੀਂ ਸਿੱਖ ਬਟਾਲੀਅਨ ਰਾਹੀਂ ਗੋਲੀਪੋਲੀ ਆਏ ਸਨ ਅਤੇ ਸਿੱਖਾਂ ਦੀ ਬਹਾਦਰੀ ਨੂੰ ਧਿਆਨ ਵਿਚ ਰਖਦਿਆਂ ਫ਼ੌਜ ਵਿਚ ਸਿੱਖਾਂ ਨੂੰ ਪਗੜੀ ਸਜਾਅ ਕੇ ਲੜਾਈ ਲੜਨ ਦਾ ਅਧਿਕਾਰ ਪ੍ਰਾਪਤ ਸੀ।

FileFile

ਇਹ ਹਜ਼ਾਰਾਂ ਲੱਖਾਂ ਦੀ ਗਿਣਤੀ ਵਿਚ ਵੀ ਸਾਫ਼ ਪਹਿਚਾਣੇ ਜਾਂਦੇ ਸਨ। ਰਸਲ ਵਾਰਟਲੇ ਨੇ ਗੋਲੀਪੋਲੀ ਮੁਹਿੰਮ ਦੌਰਾਨ 4 ਜੂਨ 1915 ਦੀ ਦੁਪਹਿਰ ਨੂੰ ਬ੍ਰਿਟਿਸ਼ ਫ਼ੌਜ ਨੇ ਫ਼ਿਰੋਜ਼ਪੁਰ ਸਿੱਖ ਰੈਜੀਮੈਂਟ ਦੇ ਫ਼ੌਜੀਆਂ ਨਾਲ ਮਿਲ ਕੇ ਤੁਰਕੀ ਫ਼ੌਜਾਂ ਉਪਰ ਬੋਲੇ ਹਮਲੇ ਵਿਚ ਸਿੱਖ ਫ਼ੌਜੀਆਂ ਵਲੋਂ ਆਸਟ੍ਰੇਲੀਆਈ ਸੈਨਿਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੜੀ ਜੰਗ ਦੇ ਇਤਿਹਾਸਕ ਪਹਿਲੂਆਂ ਨੂੰ ਸੰਸਦ ਵਿਚ ਸਾਂਝਾ ਕੀਤਾ ਕਿ ਸਿੱਖ ਰੈਜੀਮੈਂਟ ਦੇ ਫ਼ੌਜੀਆਂ ਨੇ ਕਿਵੇਂ ਤੁਰਕੀ ਫ਼ੌਜਾਂ ਦੀਆਂ ਮਸ਼ੀਨ ਗੰਨਾਂ ਨਾਲ ਗੋਲੀਆਂ ਦਾ ਸਾਹਮਣਾ ਕਰਦਿਆਂ ਜੰਗ ਜਿੱਤੀ ਜੋ ਫ਼ੌਜ ਦੇ ਬਿਹਤਰੀਨ ਲੜਾਈ ਦੇ ਤਰੀਕਿਆਂ ਵਿਚੋਂ ਇਕ ਸੀ ਅਤੇ ਇਸ ਜੰਗ ਵਿਚ 13 ਵਿਚੋਂ 11 ਅਫ਼ਸਰ ਅਤੇ 450 ਵਿਚੋਂ 371 ਫ਼ੌਜੀ ਜਵਾਨ ਵੀਰਗਤੀ ਨੂੰ ਪ੍ਰਾਪਤ ਹੋਏ ਸਨ।

File File

ਐਨਜ਼ੈਕ ਇਤਿਹਾਸਕਾਰ ਲਿਖਦੇ ਹਨ ਕਿ ਸਿੱਖ ਫ਼ੌਜੀਆਂ ਨੇ ਬਹਾਦਰੀ ਨਾਲ ਅਪਣੀਆਂ ਜਾਨਾਂ ਵਾਰ ਕੇ ਵੀ ਖੇਤਰ ਦੀ ਹਿਫ਼ਾਜ਼ਤ ਕੀਤੀ ਇਸ ਲਈ ਇਹ ਲਾਮਿਸਾਲ ਕੌਮ ਹੈ ਰਸਲ ਵਾਰਟਲੇ ਨੇ ਸੰਸਦ ਭਾਸ਼ਣ ਦੇ ਅਖੀਰ ਵਿਚ ਕਿਹਾ ਕਿ ਪਰਚਾ ਪੜ੍ਹਦਿਆਂ ਉਹ ਮਾਣ ਮਹਿਸੂਸ ਕਰਦੇ ਹਨ ਕਿ ਦੱਖਣੀ ਅਸਟ੍ਰੇਲੀਆ ਵਿਚ ਉਹ ਸਿੱਖ ਭਾਈਚਾਰੇ ਪ੍ਰਤੀ ਸਮੁੱਚੇ ਦੇਸ਼ ਦੀ ਸੰਵੇਦਨਾ ਪ੍ਰਗਟ ਕਰਨ ਦਾ ਮਾਧਿਅਮ ਬਣੇ ਹਨ। ਉਨ੍ਹਾਂ ਦਖਣੀ ਆਸਟ੍ਰੇਲੀਆ ਸਿੱਖ ਸੋਸਾਇਟੀ ਦੇ ਪ੍ਰਧਾਨ ਬਲਵੰਤ ਸਿੰਘ ਅਤੇ ਡਾਕਟਰ ਭੁਪਿੰਦਰ ਸਿੰਘ ਤੱਖਰ ਅਤੇ ਬੀਬੀ ਹਰਨੂਰ ਕੌਰ ਗਰਚਾ ਦਾ ਐਨਜ਼ੈਕ ਸਿੱਖ ਸ਼ਹੀਦਾਂ ਦੀ ਇਤਿਹਾਸਕ ਜਾਣਕਾਰੀ ਮੁਹੱਈਆ ਕਰਾਉਣ 'ਤੇ ਧਨਵਾਦ ਕੀਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement