
ਵੈਟੀਕਨ ਨੇ ਪੈਂਸਿਲਵੇਨੀਆ ਵਿਚ ਇਕ ਗ੍ਰੈਂਡ ਜਿਊਰੀ ਦੀ ਜਾਂਚ ਰਿਪੋਰਟ ਵਿਚ ਰਾਜ ਦੇ ਛੇ ਡਾਇਓਸਿਸ ਵਿਚ ਰੋਮਨ ਕੈਥੋਲਿਕ ਪਾਦਰੀਆਂ ਵਲੋਂ................
ਵੈਟੀਕਨ ਸਿਟੀ : ਵੈਟੀਕਨ ਨੇ ਪੈਂਸਿਲਵੇਨੀਆ ਵਿਚ ਇਕ ਗ੍ਰੈਂਡ ਜਿਊਰੀ ਦੀ ਜਾਂਚ ਰਿਪੋਰਟ ਵਿਚ ਰਾਜ ਦੇ ਛੇ ਡਾਇਓਸਿਸ ਵਿਚ ਰੋਮਨ ਕੈਥੋਲਿਕ ਪਾਦਰੀਆਂ ਵਲੋਂ ਧਾਰਮਿਕ ਸਥਾਨਾਂ 'ਤੇ ਨਰਕ ਵਿਚ ਜਾਣ ਦੀ ਧਮਕੀ ਦੇ ਕੇ 1000 ਤੋਂ ਜ਼ਿਆਦਾ ਬੱਚਿਆਂ ਦਾ ਯੌਨ ਸ਼ੋਸਣ ਅਤੇ ਬਲਾਤਕਾਰ ਕੀਤੇ ਜਾਣ ਦੇ ਮਾਮਲੇ ਵਿਚ ਸ਼ਰਮਿੰਦਗੀ ਅਤੇ ਦੁੱਖ ਪ੍ਰਗਟਾਇਆ ਹੈ। ਵੈਟੀਕਨ ਨੇ ਇਸ ਘਟਨਾ ਨੂੰ ਅਪਰਾਧਿਕ ਅਤੇ ਨੈਤਿਕ ਰੂਪ ਨਾਲ ਕਲੰਕਤ ਕਰਨ ਵਾਲੀ ਦਸਦੇ ਹੋਏ ਕਿਹਾ ਕਿ ਪੋਪ ਫਰਾਂਸਿਸ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਜੜ੍ਹ ਤੋਂ ਖ਼ਤਮ ਕਰਨਾ ਚਾਹੁੰਦੇ ਹਨ।
the vatican has said shame in the persecution of children by priests in pennsylvania
ਵੈਟੀਕਨ ਸਿਟੀ ਦੇ ਬੁਲਾਰੇ ਗ੍ਰੇਗ ਬੁਰਕੇ ਨੇ ਪੀੜਤਾਂ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਪੋਪ ਉਨ੍ਹਾਂ ਦੇ ਨਾਲ ਹਨ। ਪੋਪ ਫਰਾਂਸਿਸ ਵਲੋਂ ਬਿਆਨ ਨਹੀਂ ਜਾਰੀ ਕੀਤਾ ਗਿਆ ਹੈ ਅਤੇ ਨਾ ਹੀ ਵਾਸ਼ਿੰਗਟਨ ਦੇ ਆਰਚਬਿਸ਼ਪ ਕਾਰਡੀਨਲ ਡੋਨਾਲਡ ਵੁਰੇਲ ਦਾ ਅਸਤੀਫ਼ਾ ਮੰਗਿਆ ਗਿਆ ਹੈ। ਅਮਰੀਕਾ ਦੇ ਪੈਂਸਿਲਵੇਨੀਆ ਵਿਚ ਇਕ ਗ੍ਰੈਂਡ ਜਿਊਰੀ ਨੇ ਅਪਣੀ ਜਾਂਚ ਵਿਚ ਪਾਇਆ ਕਿ ਰਾਜ ਵਿਚ ਰੋਮਨ ਕੈਥੋਲਿਕ ਪਾਦਰੀਆਂ ਨੇ ਧਾਰਮਿਕ ਸੰਸਥਾਵਾਂ ਵਿਚ ਨਰਕ ਵਿਚ ਜਾਣ ਦੀ ਧਮਕੀ ਦੇ ਕੇ 1000 ਤੋਂ ਜ਼ਿਆਦਾ ਬੱਚਿਆਂ ਦਾ ਯੌਨ ਸ਼ੋਸਣ ਅਤੇ ਬਲਾਤਕਾਰ ਕੀਤਾ।
the vatican has said shame in the persecution of children by priests in pennsylvania
ਬੀਤੇ ਦਿਨ ਮੰਗਲਵਾਰ ਨੂੰ ਜਾਰੀ ਇਸ 884 ਪੰਨਿਆਂ ਦੀ ਜਾਂਚ ਰਿਪੋਰਟ ਵਿਚ ਖ਼ੁਲਾਸਾ ਕੀਤਾ ਗਿਆ ਹੈ ਕਿ ਪਾਦਰੀਆਂ ਨੇ ਬੱਚਿਆਂ ਦੇ ਧਾਰਮਿਕ ਵਿਸ਼ਵਾਸ ਅਤੇ ਚਰਚ ਵਿਚ ਵਿਸ਼ਵਾਸ ਦੀ ਵਰਤੋਂ ਯੌਨ ਸ਼ੋਸਣ ਅਤੇ ਅਪਰਾਧ ਤੋਂ ਬਾਅਦ ਉਨ੍ਹਾਂ ਨੂੰ ਚੁੱਪ ਕਰਵਾਉਣ ਲਈ ਕੀਤੀ। ਇਸ ਰਿਪੋਰਟ ਵਿਚ ਪਾਦਰੀਆਂ ਵਲੋਂ ਸ਼ੋਸਣ ਦਾ ਸ਼ਿਕਾਰ ਹੋਏ ਲੋਕਾਂ ਨੇ ਹੈਰਾਨ ਕਰ ਦੇਣ ਵਾਲੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਰਿਪੋਰਟ ਦੇ ਅਨੁਸਾਰ ਪਾਦਰੀਆਂ ਵਲੋਂ ਬੱਚਿਆਂ ਦੇ ਯੌਨ ਸ਼ੋਸਣ ਦਾ ਇਹ ਸਿਲਸਿਲਾ 1940 ਤੋਂ ਹੀ ਜਾਰੀ ਸੀ।
the vatican has said shame in the persecution of children by priests in pennsylvania
ਇਸ ਵਿਚ ਕਿਹਾ ਗਿਆ ਹੈ ਕਿ ਚਰਚਾਂ ਨੇ ਮਾਮਲੇ ਨੂੰ ਉਜਾਗਰ ਕਰਨ ਦੀ ਬਜਾਏ ਪਾਦਰੀਆਂ ਦੇ ਇਨ੍ਹਾਂ ਅਪਰਾਧਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ। ਸੂਬੇ ਦੇ ਅਟਾਰਨੀ ਜਨਰਲ ਜੋਸ਼ ਸੈਪਿਰੋ ਨੇ ਮੰਗਲਵਾਰ ਨੂੰ ਕਿਹਾ ਕਿ 900 ਪੰਨਿਆਂ ਦੀ ਇਸ ਰਿਪੋਰਟ ਵਿਚ 1000 ਤੋਂ ਜ਼ਿਆਦਾ ਪੀੜਤਾਂ ਦੀ ਪਛਾਣ ਕੀਤੀ ਗਈ ਹੈ। ਹਾਲਾਂਕਿ ਗ੍ਰੈਂਡ ਜਿਊਰੀ ਦਾ ਮੰਨਣਾ ਹੈ ਕਿ ਪੀੜਤਾਂ ਦੀ ਅਸਲ ਗਿਣਤੀ ਹੋਰ ਜ਼ਿਆਦਾ ਹੈ ਕਿਉਂਕਿ ਕਈ ਪੀੜਤ ਕਦੇ ਸਾਹਮਣੇ ਨਹੀਂ ਆਏ। ਰਿਪੋਰਟ ਅਨੁਸਾਰ ਕੁੱਝ ਨੂੰ ਸੰਸਥਾਨਕ ਸੁਧਾਰਾਂ ਦੇ ਬਾਵਜੂਦ ਚਰਚ ਦੇ ਲੋਕ ਜਨਤਕ ਜਵਾਬਦੇਹੀ ਤੋਂ ਵੱਡੇ ਪੱਧਰ 'ਤੇ ਬਚਦੇ ਹਨ।
Church
ਪਾਦਰੀ ਨੰਨ੍ਹੇ ਬੱਚਿਆਂ ਅਤੇ ਬੱਚੀਆਂ ਨਾਲ ਬਲਾਤਕਾਰ ਕਰ ਰਹੇ ਹਨ, ਪਰ ਚਰਚ ਦੇ ਵੱਡੇ ਅਧਿਕਾਰੀਆਂ ਨੇ ਕੁੱਝ ਕਰਨ ਦੀ ਬਜਾਏ ਇਨ੍ਹਾਂ ਮਾਮਲਿਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ। ਰਿਪੋਰਟ ਵਿਚ ਅਜਿਹੇ ਕਈ ਮਾਮਲਿਆਂ ਦਾ ਜ਼ਿਕਰ ਕੀਤਾ ਗਿਆ ਹੈ ਕਿ ਜਦੋਂ ਪਾਦਰੀਆਂ ਨੇ ਛੋਟੇ ਬੱਚਿਆਂ ਨੂੰ ਅਪਣੀ ਹਵਸ ਦਾ ਸ਼ਿਕਾਰ ਬਣਾਇਆ।
the vatican has said shame in the persecution of children by priests in pennsylvania
ਇਸ ਦੇ ਮੁਤਾਬਕ ਇਕ ਪਾਦਰੀ ਨੇ ਨੌਂ ਸਾਲ ਦੇ ਇਕ ਲੜਕੇ ਦੇ ਨਾਲ ਕੁਕਰਮ ਕੀਤਾ ਅਤੇ ਬਾਅਦ ਵਿਚ ਉਸ ਦਾ ਮੂੰਹ ਪਵਿੱਤਰ ਜਲ ਨਾਲ ਧੋ ਦਿਤਾ। ਇਕ ਹੋਰ ਪਾਦਰੀ ਨੇ ਸੱਤ ਸਾਲ ਦੀ ਇਕ ਬੱਚੀ ਨਾਲ ਦੁਸ਼ਕਰਮ ਕਰਨ ਦੀ ਗੱਲ ਸਵੀਕਾਰ ਕੀਤੀ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਹ ਅਮਰੀਕੀ ਕੈਥੋਲਿਕ ਚਰਚਾਂ ਵਿਚ ਯੌਨ ਸ਼ੋਸਣ 'ਤੇ ਹੁਣ ਤਕ ਦੀ ਸਭ ਤੋਂ ਵੱਡੀ ਜਾਂਚ ਰਿਪੋਰਟ ਹੈ।