
ਸੰਧਿਆ ਦੇਵਨਾਥਨ 2016 ਵਿਚ META ਵਿਚ ਸ਼ਾਮਲ ਹੋਏ ਸਨ ।
ਨਵੀਂ ਦਿੱਲੀ: ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ ਮੇਟਾ ਨੇ ਸੰਧਿਆ ਦੇਵਨਾਥਨ ਨੂੰ ਮੇਟਾ ਇੰਡੀਆ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਹੈ। ਕੰਪਨੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੰਧਿਆ, ਅਜੀਤ ਮੋਹਨ ਦੀ ਥਾਂ ਲਵੇਗੀ। ਮੋਹਨ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਮੇਟਾ ਤੋਂ ਅਸਤੀਫਾ ਦੇ ਦਿੱਤਾ ਸੀ।
ਮੇਟਾ ਦੇ ਮੁੱਖ ਕਾਰੋਬਾਰ ਅਫ਼ਸਰ ਮਾਰਨੇ ਲੇਵਿਨ ਨੇ ਬਿਆਨ ਵਿਚ ਕਿਹਾ ਕਿ, “ਸੰਧਿਆ ਕੋਲ ਕਾਰੋਬਾਰਾਂ ਨੂੰ ਵਧਾਉਣ, ਬੇਮਿਸਾਲ ਅਤੇ ਸੰਮਿਲਿਤ ਸਮੂਹਾਂ ਨੂੰ ਬਣਾਉਣ, ਉਤਪਾਦ ਨਵੀਨਤਾ ਨੂੰ ਚਲਾਉਣ ਅਤੇ ਮਜ਼ਬੂਤ ਸਾਂਝੇਦਾਰੀ ਬਣਾਉਣ ਦਾ ਅਨੁਭਵ ਹੈ”।
ਦੇਵਨਾਥਨ 2016 ਵਿਚ META ਵਿਚ ਸ਼ਾਮਲ ਹੋਏ ਸਨ । ਉਹਨਾਂ ਨੇ ਸਿੰਗਾਪੁਰ ਅਤੇ ਵੀਅਤਨਾਮ ਵਿਚ ਕਾਰੋਬਾਰਾਂ ਅਤੇ ਸਮੂਹਾਂ ਦੇ ਨਾਲ, ਦੱਖਣ-ਪੂਰਬੀ ਏਸ਼ੀਆ ਵਿਚ ਮੇਟਾ ਦੀਆਂ ਈ-ਕਾਮਰਸ ਪਹਿਲਕਦਮੀਆਂ ਨੂੰ ਚਲਾਉਣ ਵਿਚ ਮਦਦ ਕੀਤੀ । ਦੇਵਨਾਥਨ 1 ਜਨਵਰੀ, 2023 ਤੋਂ ਆਪਣੀ ਨਵੀਂ ਭੂਮਿਕਾ ਸੰਭਾਲਣਗੇ।