
ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋ ਰਹੇ ਹਨ ਪ੍ਰਦਰਸ਼ਨ
ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਦੇਸ਼ ਵਿਚ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੇਸ਼ ਦੇ ਕਈ ਹਿੱਸਿਆ ਵਿਚ ਲੋਕ ਇਸ ਕਾਨੂੰਨ ਦੇ ਵਿਰੁੱਧ ਸੜਕਾ 'ਤੇ ਉਤਰ ਆਏ ਹਨ। ਉੱਥੇ ਹੀ ਅਮਰੀਕਾ ਦਾ ਕਹਿਣਾ ਹੈ ਉਸ ਨੇ ਇਸ ਕਾਨੂੰਨ ਨੂੰ ਲੈ ਕੇ ਬਣੇ ਹਲਾਤਾਂ 'ਤੇ ਕਾਫ਼ੀ ਨੇੜਿਓ ਨਜ਼ਰ ਬਣਾ ਕੇ ਰੱਖੀ ਹੋਈ ਹੈ।
Photo
ਅਮਰੀਕੀ ਵਿਦੇਸ਼ ਮੰਤਾਰਲੇ ਦੇ ਬੁਲਾਰੇ ਦੇ ਕਹਿਣਾ ਹੈ ''ਅਸੀ ਨਾਗਰਿਕਤਾ ਸੋਧ ਕਾਨੂੰਨ ਦੇ ਹਾਲਾਤ 'ਤੇ ਨਜ਼ਰ ਬਣਾਈ ਹੋਈ ਹੈ। ਅਸੀ ਅਧਿਕਾਰਾਂ ਦੀ ਰੱਖਿਆ ਅਤੇ ਸਨਮਾਨ ਕਰਨ ਦੀ ਅਪੀਲ ਕਰਦੇ ਹਾਂ। ਅਸੀ ਪ੍ਰਦਰਸ਼ਨਕਾਰੀਆਂ ਨੂੰ ਹਿੰਸਾ ਤੋਂ ਦੂਰ ਰਹਿਣ ਦੀ ਵੀ ਅਪੀਲ ਵੀ ਕਰਦੇ ਹਾਂ। ਧਾਰਮਿਕ ਸੁਤੰਤਰਤਾ ਅਤੇ ਕਾਨੂੰਨ ਦੇ ਅਧੀਨ ਬਰਾਬਰੀ ਦੇ ਸਨਮਾਨ ਇਹ ਦੋ ਸਿਧਾਂਤ ਸਾਡੇ ਲੋਕਤੰਤਰ ਦਾ ਮੂਲ ਹਨ। ਅਮਰੀਕਾ ਭਾਰਤ ਨਾਲ ਭਾਰਤ ਦੇ ਸੰਵਿਧਾਨ ਅਤੇ ਲੋਕਤੰਤਰਿਕ ਮੁੱਲਾ ਨੂੰ ਧਿਆਨ ਵਿਚ ਰੱਖਦੇ ਹੋਏ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਦੀ ਅਪੀਲ ਕਰਦਾ ਹੈ''।
Photo
ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਨੇ ਕਿਹਾ ਸੀ ਕਿ ਉਹ ਭਾਰਤ ਦੇ ਨਾਗਰਿਕਤਾ ਸੋਧ ਕਾਨੂੰਨ ਦੇ ਪ੍ਰਭਾਵ ਦੀ ਨੇੜਿਓ ਸਮੀਖਿਆ ਕਰ ਰਿਹਾ ਹੈ। ਜਨਰਲ ਸਕੱਤਰ ਐਂਟਨੀਓ ਗੁਟੇਰੇਸ ਦੇ ਉੱਪ ਬੁਲਾਰੇ ਫਰਹਾਨ ਹੱਕ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ''ਸਾਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਭਾਰਤੀ ਸੰਸਦ ਦੇ ਉੱਪਰਲੇ ਅਤੇ ਹੇਠਲੇ ਸਦਨ ਵਿਚ ਨਾਗਰਿਕਤਾ ਸੋਧ ਬਿਲ ਨੂੰ ਪਾਸ ਕਰ ਦਿੱਤਾ ਹੈ ਅਤੇ ਇਸ ਸਬੰਧ ਵਿਚ ਸਾਰਵਜਨੀਕ ਤੌਰ 'ਤੇ ਜਤਾਈ ਜਾ ਰਹੀ ਚਿੰਤਾ ਬਾਰੇ ਅਸੀ ਜਾਣਦੇ ਹਾਂ। ਸੰਯੁਕਤ ਰਾਸ਼ਟਰ ਕਾਨੂੰਨ ਦੇ ਸੰਭਾਵਤ ਨਤੀਜਿਆਂ ਨੂੰ ਲੈ ਕੇ ਵਿਸ਼ਲੇਸ਼ਣ ਕਰ ਰਿਹਾ ਹੈ''।
Photo
ਦੱਸ ਦਈਏ ਕਿ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਦੇਸ਼ ਭਰ ਵਿਚ ਰੋਸ ਮੁਜ਼ਹਾਰੇ ਹੋ ਰਹੇ ਹਨ। ਵਿਰੋਧੀ ਪਾਰਟੀਆਂ ਵੀ ਇਸ ਕਾਨੂੰਨ ਦਾ ਡੱਟ ਕੇ ਵਿਰੋਧ ਕਰ ਰਹੀਆਂ ਹਨ।