
ਪਾਕਿਸਤਾਨ ਦੇ ਸਿਆਸੀ ਇਤਿਹਾਸ 'ਚ ਪਹਿਲੀ ਵਾਰ ਚੋਣ ਕਮਿਸ਼ਨ ਨੇ ਸਮਲਿੰਗੀ ਭਾਈਚਾਰੇ ਦੇ ਮੈਂਬਰਾਂ ਦੀ ਵੋਟਿੰਗ ਕੇਂਦਰਾਂ 'ਚ ਨਿਗਰਾਨੀ ਲਈ ਡਿਊਟੀ ਲਗਾਈ ਸੀ.............
ਇਸਲਾਮਾਬਾਦ : ਪਾਕਿਸਤਾਨ ਦੇ ਸਿਆਸੀ ਇਤਿਹਾਸ 'ਚ ਪਹਿਲੀ ਵਾਰ ਚੋਣ ਕਮਿਸ਼ਨ ਨੇ ਸਮਲਿੰਗੀ ਭਾਈਚਾਰੇ ਦੇ ਮੈਂਬਰਾਂ ਦੀ ਵੋਟਿੰਗ ਕੇਂਦਰਾਂ 'ਚ ਨਿਗਰਾਨੀ ਲਈ ਡਿਊਟੀ ਲਗਾਈ ਸੀ, ਪਰ ਬੁਧਵਾਰ ਨੂੰ ਲਾਹੌਰ 'ਚ ਉਨ੍ਹਾਂ ਨੂੰ ਵੋਟ ਪਾਉਣ ਦੀ ਇਜ਼ਾਜਤ ਨਾ ਦਿਤੀ ਗਈ। 'ਡਾਨ' ਅਖ਼ਬਾਰ ਦੀ ਰੀਪੋਰਟ ਮੁਤਾਬਕ, ''ਅਜਿਹੀ ਖ਼ਬਰਾਂ ਹਨ ਕਿ ਲਾਹੌਰ 'ਚ ਮਰਦ ਵੋਟਿੰਗ ਕੇਂਦਰਾਂ 'ਤੇ ਸਮਲਿੰਗੀ ਭਾਈਚਾਰੇ ਦੇ ਮੈਂਬਰਾਂ ਨੂੰ ਵੋਟ ਪਾਉਣ ਨਹੀਂ ਦਿਤਾ ਗਿਆ।
'' ਜ਼ਿਕਰਯੋਗ ਹੈ ਕਿ ਇਸ ਵਾਰ 5 ਸਮਲਿੰਗੀ ਉਮੀਦਵਾਰ ਚੋਣ ਮੈਦਾਨ 'ਚ ਹਨ। ਇਸ ਤੋਂ ਪਹਿਲਾਂ ਕੁਲ 13 ਸਮਲਿੰਗੀ ਉਮੀਦਵਾਰਾਂ ਨੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕੀਤੇ ਸਨ, ਪਰ ਇਨ੍ਹਾਂ 'ਚੋਂ 8 ਨੂੰ ਪੈਸੇ ਦੀ ਕਮੀ ਕਾਰਨ ਅਪਣਾ ਨਾਂ ਵਾਪਸ ਲੈਣਾ ਪਿਆ ਸੀ।