ਅਮਰੀਕੀ ਅਖ਼ਬਾਰ ਦੇ ਦਫ਼ਤਰ ਵਿਚ ਵਿਅਕਤੀ ਨੇ ਕੀਤੀ ਗੋਲੀਬਾਰੀ, 5 ਦੀ ਮੌਤ
Published : Jun 29, 2018, 3:46 pm IST
Updated : Jun 29, 2018, 3:46 pm IST
SHARE ARTICLE
American newspaper office Firing
American newspaper office Firing

ਅਮਰੀਕਾ ਦੇ ਮੈਰੀਲੈਂਡ ਵਿਚ ਵੀਰਵਾਰ ਦੇਰ ਰਾਤ ਇਕ ਅਖਬਾਰ 'ਕੈਪਿਟਲ ਗਜ਼ਟ' ਦੇ ਨਿਊਜ਼ਰੂਮ ਵਿਚ ਇੱਕ ਵਿਅਕਤੀ ਜੈਰਡ ਰਾਮੋਸ

ਵਾਸ਼ਿੰਗਟਨ, ਅਮਰੀਕਾ ਦੇ ਮੈਰੀਲੈਂਡ ਵਿਚ ਵੀਰਵਾਰ ਦੇਰ ਰਾਤ ਇਕ ਅਖਬਾਰ 'ਕੈਪਿਟਲ ਗਜ਼ਟ' ਦੇ ਨਿਊਜ਼ਰੂਮ ਵਿਚ ਇੱਕ ਵਿਅਕਤੀ ਜੈਰਡ ਰਾਮੋਸ (38) ਨੇ ਗੋਲੀਬਾਰੀ ਕੀਤੀ।  ਇਸ ਗੋਲੀਬਾਰੀ ਦੌਰਾਨ ਪੰਜ ਦੀ ਮੌਤ ਹੋ ਗਈ ਅਤੇ 5 ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਦਾਸ ਦਈਏ ਕਿ ਹਮਲਾਵਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਨਿਊਜ਼ ਏਜੰਸੀ ਰਾਇਟਰਸ ਦੇ ਮੁਤਾਬਕ, ਰਾਮੋਸ 'ਕੈਪਿਟਲ ਗਜ਼ਟ' ਵਿਚ ਅਪਣੇ ਖ਼ਿਲਾਫ਼ ਖਬਰ ਛਾਪਣ ਤੋਂ ਨਾਰਾਜ਼ ਸੀ।

American newspaper office FiringAmerican newspaper office Firingਅਖਬਾਰ ਦੇ ਕ੍ਰਾਈਮ ਰਿਪੋਰਟਰ 'ਫਿਲ ਡੇਵੀਸ' ਨੇ ਟਵੀਟ ਕੀਤਾ ਕਿ ਹਮਲਾਵਰ ਨੇ ਕੱਚ ਦੇ ਦਰਵਾਜੇ ਦੇ ਪਿੱਛਿਓਂ ਗੋਲੀ ਕਾਲੌਨੀ ਸ਼ੁਰੂ ਕਰ ਦਿੱਤੀ। ਦੱਸ ਦਈਏ ਕਿ ਇਹ ਅਮਰੀਕਾ ਦਾ ਕੋਈ ਪਹਿਲਾ ਮਾਮਲਾ ਨਹੀਂ ਹੈ ਜਿਥੇ ਕਿਸੇ ਅਜਿਹੇ ਸਨਕੀ ਤੇ ਅਣਪਛਾਤੇ ਵਿਅਕਤੀ ਵੱਲੋਂ ਲੋਕਾਂ ਦੇ ਝੁੰਡ ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਹੋਣ। ਇਸ ਸਾਲ ਫਰਵਰੀ ਵਿਚ ਫਲੋਰੀਡਾ ਦੇ ਹਾਈਸਕੂਲ ਵਿਚ ਗੋਲੀਬਾਰੀ ਵਿਚ 17 ਅਤੇ ਮਈ ਵਿਚ ਟੇਕਸਾਸ ਦੇ ਇਕ ਸਕੂਲ ਵਿਚ ਗੋਲੀਬਾਰੀ ਦੌਰਾਨ 10 ਲੋਕ ਮਾਰੇ ਗਏ ਸਨ। 

American newspaper office FiringAmerican newspaper office Firingਪੁਲਿਸ ਨੇ ਦੱਸਿਆ ਕਿ 'ਕੈਪਿਟਲ ਗਜ਼ਟ' ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਧਮਕੀਆਂ ਮਿਲ ਰਹੀਆਂ ਸਨ। ਇਹ ਧਮਕੀਆਂ ਕਿਸ ਦੇ ਅਕਾਉਂਟ ਵਲੋਂ ਦਿੱਤੀਆਂ ਗਈਆਂ ਸਨ, ਇਹ ਹਲੇ ਪਤਾ ਨਹੀਂ ਲਗਾਇਆ ਜਾ ਸਕਿਆ ਅਤੇ ਇਸ ਦੀ ਜਾਂਚ ਜਾਰੀ ਹੈ। ਕੈਪਿਟਲ ਦੇ ਸੰਪਾਦਕ 'ਜਿਮੀ ਡਿਬਟਸ' ਨੇ ਕਿਹਾ ਕਿ ਇਹ ਘਟਨਾ ਬਹੁਤ ਭਿਆਨਕ ਅਤੇ ਦਿਲ ਕੰਬਾਊ ਹੈ। ਸੰਪਾਦਕ ਹਲੇ ਵੀ ਇਸ ਹਾਦਸੇ ਦੇ ਝਟਕੇ ਤੋਂ ਸੰਤੁਲਨ ਵਿਚ ਨਹੀਂ ਹਨ ਜਿਸ ਕਾਰਨ ਫਿਲਹਾਲ ਜ਼ਿਆਦਾ ਕੁੱਝ ਕਹਿਣ ਦੀ ਹਾਲਤ ਵਿੱਚ ਨਹੀਂ ਸਨ।

American newspaper office FiringAmerican newspaper office Firingਉਨ੍ਹਾਂ ਕਿਹਾ ਕਿ ਮੈਂ ਬਸ ਇੰਨਾ ਹੀ ਜਾਣਦਾ ਹਾਂ ਕਿ ਸਾਡੇ ਰਿਪੋਰਟਰ ਅਤੇ ਏਡਿਟਰਸ ਹਫਤੇ ਵਿਚ 40 ਘੰਟੇ ਕੰਮ ਨਹੀਂ ਕਰਦੇ। ਉਨ੍ਹਾਂ ਦੀ ਤਨਖ਼ਾਹ ਵੀ ਜ਼ਿਆਦਾ ਨਹੀਂ ਹੈ ਪਰ ਉਹ ਖ਼ਬਰਾਂ ਲੱਭਣ ਨੂੰ ਅਪਣਾ ਫਰਜ਼ ਸਮਝਦੇ ਹਨ। 2012 ਵਿਚ ਰਾਮੋਸ ਨੇ 'ਕੈਪਿਟਲ ਗਜ਼ਟ' ਵਿਚ ਕਾਲਮ ਲਿਖਣ ਵਾਲੇ 'ਏਰਿਕ ਹਾਰਟਲੇ' ਅਤੇ ਉਦੋਂ ਐਡੀਟਰ ਰਹੇ 'ਥਾਮਸ ਮਾਰਕਵਾਰਟ' ਉੱਤੇ ਮਾਣਹਾਨੀ ਦਾ ਕੇਸ ਦਰਜ ਕੀਤਾ ਸੀ। ਹਾਰਟਲੇ ਨੇ ਅਖਬਾਰ ਵਿਚ ਲਿਖਿਆ ਸੀ ਕਿ ਰਾਮੋਸ ਨੇ ਇੱਕ ਔਰਤ ਨੂੰ ਫੇਸਬੁਕ ਉੱਤੇ ਅਸ਼ਲੀਲ ਨਾਮਾਂ ਨਾਲ ਬੁਲਾਇਆ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।

American newspaper office FiringAmerican newspaper office Firingਰਾਮੋਸ ਨੂੰ ਇਸਦੇ ਲਈ ਅਪਰਾਧਿਕ ਸ਼ੋਸ਼ਣ ਦਾ ਦੋਸ਼ੀ ਪਾਇਆ ਗਿਆ। 2015 ਵਿਚ ਮੈਰੀਲੈਂਡ ਦੀ ਕੋਰਟ ਨੇ 'ਕੈਪਿਟਲ ਗਜ਼ਟ' ਅਤੇ ਇੱਕ ਸਾਬਕਾ ਰਿਪੋਰਟਰ ਦੇ ਪੱਖ ਵਿਚ ਫੈਸਲਾ ਸੁਣਾਇਆ। ਬਾਅਦ ਵਿਚ ਰਾਮੋਸ ਨੇ ਟਵਿਟਰ ਉੱਤੇ ਲਿਖਿਆ ਕਿ ਉਸਨੇ ਆਪਣੇ ਆਪ ਨੂੰ ਬਚਾਉਣ ਲਈ ਇੱਕ ਨਵਾਂ ਅਕਾਉਂਟ ਬਣਾਇਆ। ਉਸਨੇ ਲਿਖਿਆ ਕਿ ਉਹ ਐਨ ਅਰੁੰਡੇਲ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਦੇ ਖਿਲਾਫ ਕੇਸ ਦਰਜ ਕਰੇਗਾ ਅਤੇ ਭ੍ਰਿਸ਼ਟ ਲੋਕਾਂ ਨੂੰ ਮਾਰ ਦੇਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement