
ਵਿਸ਼ਵਭਰ ਵਿਚ ਪ੍ਰਸਿੱਧ ਮਿਸਰ ਦੇ ਯਾਤਰੀ ਸਥਾਨ ਗੀਜਾ ਪਿਰਾਮਿਡ ਦੇ ਕੋਲ ਹੋਏ ਬੰਬ ਧਮਾਕੇ ਵਿਚ 4 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਧਮਾਕੇ ਵਿਚ 10 ਹੋਰ ਵੀ ਜ਼ਖ਼ਮੀ ...
ਕਾਹਿਰਾ (ਭਾਸ਼ਾ) : ਵਿਸ਼ਵਭਰ ਵਿਚ ਪ੍ਰਸਿੱਧ ਮਿਸਰ ਦੇ ਯਾਤਰੀ ਸਥਾਨ ਗੀਜਾ ਪਿਰਾਮਿਡ ਦੇ ਕੋਲ ਹੋਏ ਬੰਬ ਧਮਾਕੇ ਵਿਚ 4 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਧਮਾਕੇ ਵਿਚ 10 ਹੋਰ ਵੀ ਜ਼ਖ਼ਮੀ ਹੋਏ ਹਨ। ਮਰਨ ਵਾਲਿਆਂ ਵਿਚ 3 ਵੀਅਤਨਾਮ ਦੇ ਸੈਲਾਨੀ ਸ਼ਾਮਿਲ ਹੈ। ਉਥੇ ਹੀ 1 ਮਿਸਰ ਦਾ ਟੂਅਰ ਗਾਇਡ ਹੈ। ਇਹ ਧਮਾਕਾ ਮਿਸਰ ਦੀ ਰਾਜਧਾਨੀ ਕਾਹਿਰਾ ਦੇ ਬਾਹਰੀ ਇਲਾਕੇ ਗੀਜਾ ਪਿਰਾਮਿਡ ਤੋਂ ਸਾਢੇ 4 ਕਿਲੋਮੀਟਰ ਦੂਰ ਵਿਦੇਸ਼ੀ ਸੈਲਾਨੀਆਂ ਨੂੰ ਲੈ ਜਾ ਰਹੀ ਇਕ ਬੱਸ 'ਤੇ ਬੰਬ ਸੁੱਟੋ ਜਾਣ ਤੋਂ ਬਾਅਦ ਹੋਇਆ।
Our hearts go out to the families of the victims and all those affected in today’s incident in Giza, and to the Egyptian authorities as they respond.
— British Ambassador to Egypt (@GeoffreyDAdams) December 28, 2018
The UK stands with Egypt in the fight against terrorism.
ਅਜਿਹਾ ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ੀ ਸੈਲਾਨੀਆਂ ਨਾਲ ਭਰੀ ਇਸ ਬਸ ਵਿਚ 17 ਯਾਤਰੀ ਸਵਾਰ ਸਨ। ਹਮਲਾਵਰਾਂ ਨੇ ਬਸ 'ਤੇ ਦੇਸੀ ਬੰਬ ਸੁੱਟਿਆ। ਅਧਿਕਾਰੀਆਂ ਦੇ ਮੁਤਾਬਕ ਵੀਅਤਨਾਮ ਦੇ ਕਰੀਬ 9 ਸੈਲਾਨੀ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਵਿਚ ਮਿਸਰ ਦਾ ਡਰਾਈਵਰ ਵੀ ਹੈ। ਇਹ ਧਮਾਕਾ ਪਿਛਲੇ ਇਕ ਸਾਲ ਵਿਚ ਸੈਲਾਨੀਆਂ 'ਤੇ ਪਹਿਲੀ ਵਾਰ ਇਹ ਹਮਲਾ ਹੋਇਆ ਹੈ,
Egypt
ਦੱਸ ਦਈਏ ਕਿ ਮਿਸਰ ਵਿਚ ਸੈਰ ਸਪਾਟਾ ਵਿਦੇਸ਼ੀ ਪੂੰਜੀ ਦਾ ਸੱਭ ਤੋਂ ਵੱਡਾ ਸਾਧਨ ਹੈ। 2011 ਦੇ ਬਗ਼ਾਵਤ ਤੋਂ ਬਾਅਦ ਇਹ ਖੇਤਰ ਤੇਜੀ ਨਾਲ ਉੱਭਰਿਆ ਸੀ। ਹਲੇ ਤੱਕ ਕਿਸੇ ਵੀ ਅਤਿਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ। ਮਿਸਰ ਵਿਚ ਕਈ ਇਸਲਾਮਿਕ ਕੱਟਰਪੰਥੀ ਐਕਟਿਵ ਹਨ ਜਿਨ੍ਹਾਂ ਦੇ ਨਿਸ਼ਾਨੇ 'ਤੇ ਵਿਦੇਸ਼ੀ ਸੈਲਾਨੀ ਰਹੇ ਹਨ, ਜਿਨ੍ਹਾਂ ਵਿਚ ਆਈਐਸਆਈਐਸ ਦੇ ਅਤਿਵਾਦੀ ਵੀ ਸ਼ਾਮਿਲ ਹਨ।