ਈਦ-ਉਲ-ਫ਼ਿਤਰ ਖੁਸ਼ੀਆਂ ਤੇ ਭਾਈਚਾਰੇ ਦੀ ਸਾਂਝ ਦਾ ਦੂਜਾ ਰੂਪ
Published : Jun 16, 2018, 4:21 pm IST
Updated : Jun 19, 2018, 10:05 am IST
SHARE ARTICLE
Eid-ul-Fitr
Eid-ul-Fitr

ਵਿਸ਼ਵ ਭਰ ਵਿਚ ਹਰ ਕੌਮ ਵੱਲੋਂ ਅਪਣੇ ਮੁਲਕ ਵਿਚ ਆਪੋ ਅਪਣੀ ਸੱਭਿਅਤਾ ਅਨੁਸਾਰ ਤਿਉਹਾਰ ਮਨਾਉਣ ਦਾ ਰਿਵਾਜ਼ ਪ੍ਰਚੱਲਿਤ ਹੈ।

ਵਿਸ਼ਵ ਭਰ ਵਿਚ ਹਰ ਕੌਮ ਵੱਲੋਂ ਅਪਣੇ ਮੁਲਕ ਵਿਚ ਆਪੋ ਅਪਣੀ ਸੱਭਿਅਤਾ ਅਨੁਸਾਰ ਤਿਉਹਾਰ ਮਨਾਉਣ ਦਾ ਰਿਵਾਜ਼ ਪ੍ਰਚੱਲਿਤ ਹੈ। ਹਰ ਧਰਮ ਦੇ ਲੋਕ ਕਿਸ ਤਰ੍ਹਾਂ ਤਿਉਹਾਰ ਮਨਾਉਂਦੇ ਹਨ ਇਹ ਉਹਨਾਂ ਦੇ ਅਪਣੇ ਧਾਰਮਿਕ ਅਕੀਦਿਆਂ ਉੱਤੇ ਨਿਰਭਰ ਹੈ। ਤਿਉਹਾਰ ਮਨਾਉਣ ਦੇ ਇਸਲਾਮ ਦੇ ਅਪਣੇ ਅਕੀਦੇ ਤੇ ਤਰੀਕੇ ਹਨ ਜਿਹੜੇ ਹਜ਼ਰਤ ਮੁਹੰਮਦ (ਸ.) ਵੱਲੋਂ ਮੁਸਲਮਾਨ ਭਾਈਚਾਰੇ ਨੂੰ ਦਿੱਤੇ ਗਏ ਹਨ। ਇਸਲਾਮੀ ਇਤਿਹਾਸ ਵਿਚ ਲਿਖਿਆ ਮਿਲਦਾ ਹੈ ਕਿ ਜਿਸ ਸਮੇਂ ਹਜ਼ਰਤ ਮੁਹੰਮਦ (ਸ.) ਹਿਜਰਤ ਕਰਕੇ ਮੱਕੇ ਤੋਂ ਮਦੀਨੇ ਗਏ ਉਸ ਸਮੇਂ ਉੱਥੋਂ ਦੇ ਲੋਕਾਂ ਵਿਚ 'ਮਿਹਰਜਾਨ' ਅਤੇ 'ਨੌਰੋਜ਼' ਦੇ ਦੋ ਤਿਉਹਾਰ ਮਨਾਉਣ ਦਾ ਰਿਵਾਜ ਪ੍ਰਚੱਲਤ ਸੀ।

Eid-ul-FitrEid-ul-Fitr ਅਰਬ ਵਿੱਚ ਇਹਨਾਂ ਤਿਉਹਾਰਾਂ ਨੂੰ ਲੇ ਕੇ ਕਈ ਕਈ ਦਿਨ ਮੇਲੇ ਲੱਗਦੇ ਸਨ ਅਤੇ ਖੇਡ ਤਮਾਸੇ ਹੁੰਦੇ ਰਹਿੰਦੇ ਸਨ। ਹਿਜਰਤ ਕਰਕੇ ਮਦੀਨੇ ਜਾਣ ਤੋ ਬਾਅਦ ਜਦੋਂ ਹਜ਼ਰਤ ਮੁਹੰਮਦ (ਸ.) ਨੇ ਮਦੀਨੇ ਦੇ ਪੁਰਾਣੇ ਵਾਸੀਆਂ ਤੋਂ ਇਹਨਾਂ ਮੇਲਿਆਂ ਦੀ ਹਕੀਕਤ ਜਾਨਣੀ ਚਾਹੀ ਤਾਂ ਉਹ ਇਸ ਦੀ ਹਕੀਕਤ ਬਾਰੇ ਐਨਾ ਹੀ ਆਖ ਸਕੇ ਕਿ ਇਹ ਮੇਲੇ ਸਾਡੇ ਵੱਡੇ ਵਡੇਰੇਆਂ ਦੇ ਸਮੇਂ ਤੋਂ ਚਲਦੇ ਆ ਰਹੇ ਹਨ। ਹਜ਼ਰਤ ਮੁਹੰਮਦ (ਸ.) ਨੇ ਉਹਨਾਂ ਦਾ ਇਹ ਉੱਤਰ ਸੁੱਨਣ ਤੋਂ ਬਾਅਦ ਫ਼ਰਮਾਇਆ,“ਅੱਲਾਹ ਤਆਲਾ ਵੱਲੋਂ ਮੁਸਲਮਾਨਾਂ ਲਈ ਖ਼ੁਸ਼ੀ ਮਨਾਉਣ ਦੇ ਦੋ ਦਿਨ ਮੁਕੱਰਰ ਕੀਤੇ ਹਨ।

Eid-ul-FitrEid-ul-Fitrਜਿਨ੍ਹਾਂ ਵਿਚ ਇਕ ਈਦ-ਉਲ-ਫ਼ਿਤਰ ਅਤੇ ਦੂਜਾ ਈਦ-ਉਲ-ਅਜ਼ਹਾ ਹੈ“। ਈਦ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦੇ ਅਰਥ ਹਨ ਬਾਰ ਬਾਰ ਪਲਟ ਕੇ ਆਉਣਾ। ਈਦ ਦੇ ਅਰਥ ਖ਼ੁਸ਼ੀ ਦੇ ਵੀ ਲਏ ਜਾਂਦੇ ਹਨ। ਇਸ ਲਈ ਇਸ ਦਾ ਸਹੀ ਅਰਥ ਉਸ ਖੁਸ਼ੀ ਤੋ ਲੈ ਸਕਦੇ ਹਾਂ ਜੋ ਬਾਰ ਬਾਰ ਪਲਟ ਕੇ ਆਵੇ। ਇਸ ਦਿਨ ਸਾਰੇ ਮੁਸਲਮਾਨ ਆਦਮੀ, ਅੋਰਤਾਂ ਅਤੇ ਬੱਚੇ ਨਵੇਂ ਕੱਪੜੇ ਪਹਿਣਦੇ ਹਨ ਅਤੇ ਸਾਰੇ ਮੁਸਲਮਾਨ ਪਿੰਡ ਜਾਂ ਸ਼ਹਿਰ ਤੋਂ ਬਾਹਰ ਈਦ ਗਾਹ ਦੇ ਖੁੱਲੇ ਮੈਦਾਨ ਵਿਚ ਇਕੱਠੇ ਹੋ ਕੇ ਈਦ ਦੀ ਦੋ ਰਕਾਅਤ ਨਮਾਜ਼ ਅਦਾ ਕਰਦੇ ਹਨ।

ਈਦ ਦੀ ਨਮਾਜ਼ ਅਤੇ ਦੂਸਰੀਆਂ ਨਮਾਜ਼ਾਂ ਵਿਚ  ਫ਼ਰਕ ਇਹ ਹੈ ਕਿ ਦੂਜੀਆਂ ਨਮਾਜ਼ਾਂ ਪੜਨ ਤੋਂ ਪਹਿਲਾਂ ਅਜ਼ਾਨ ਦਿੱਤੀ ਜਾਂਦੀ ਹੈ ਅਤੇ ਇਹ ਮਸਜਿਦਾਂ ਵਿੱਚ ਪੜੀਆ ਜਾਦੀਆਂ ਹਨ ਜਦੋਂ  ਕਿ ਈਦ ਦੀ ਨਮਾਜ ਈਦ ਗਾਹ ਦੇ ਖੁੱਲੇ ਮੈਦਾਨ ਵਿੱਚ ਅਦਾ ਕੀਤੀ ਜਾਦੀ। ਈਦ-ਉਲ-ਫ਼ਿਤਰ ਅਰਬੀ ਮਹੀਨੇ ਰਮਜ਼ਾਨ ਦੇ ਖ਼ਤਮ ਹੋਣ ਤੋਂ ਬਾਅਦ ਮਨਾਈ ਜਾਂਦੀ ਹੈ। ਪੂਰਾ ਮਹੀਨਾ ਇਸ ਰਮਜ਼ਾਨ ਦੇ ਮਹੀਨੇ ਮੁਸਲਮਾਨ ਮਰਦ ਅਤੇ ਅੋਰਤਾਂ ਰੋਜ਼ਾ ਰੱਖਦੇ ਹਨ ਜਿਹੜਾ ਸਵੇਰੇ ਚਾਰ ਵਜੋਂ ਤੋਂ ਪਹਿਲਾਂ ਸ਼ੁਰੂ ਕਰਦੇ ਹਨ ਅਤੇ ਸੂਰਜ ਛੁਪਣ ਤੱਕ ਭਾਵ ਸ਼ਾਮ ਦੇ ਸਾਢੇ ਸੱਤ ਵਜੋਂ ਤੱਕ ਕੁਝ ਵੀ ਖਾ ਪੀ ਨਹੀਂ ਸਕਦੇ।

Eid-ul-FitrEid-ul-Fitrਰੋਜਾ ਰੱਖਣ ਦਾ ਮਕਸਦ ਭੁੱਖੇ ਰੱਖਣਾ ਨਹੀ ਹੈ ਸਗੋ ਭੁੱਖੇ ਤੇ ਗਰੀਬਾਂ ਤੇ ਮੁਥਾਜਾਂ ਬਾਰੇ ਸੋਚਣ ਲਈ ਮਜਬੂਰ ਕਰਨਾ ਹੈ ਜੋ ਮਜਬੂਰੀ ਵਸ ਢਿੱਡ ਨਹੀ ਭਰ ਸਕਦੇ। ਜੋ ਮੁਸਲਮਾਨ ਪੂਰੇ ਮਹੀਨੇ ਦੀ ਇਸ ਤਪੱਸਿਆ ਰਾਹੀ ਅਪਣੇ ਸਰੀਰਕ ਅੰਗਾਂ ਨੂੰ ਇਸਲਾਮ ਦੇ ਅਸੂਲਾਂ ਦੇ ਦਾਇਰੇ ਵਿਚ ਰੱਖਕੇ ਪੂਰਾ ਦਿਨ ਬਤੀਤ ਕਰਕੇ ਮਹੀਨੇ ਦੀ ਇਸ ਟ੍ਰੇਨਿੰਗ ਰਾਹੀ ਅਪਣੇ ਦਿਮਾਗ਼,ਅੱਖਾਂ,ਜੁਬਾਨ,ਹੱਥਾਂ,ਪੈਰਾਂ ਅਤੇ ਕੰਨਾਂ ਨੂੰ ਅਨੁਸ਼ਾਸ਼ਨ 'ਚ ਰੱਖਨ  ਦੀ ਕੋਸਿਸ਼ ਕਰਕੇ ਈਦ ਮਨਾਉਦਾ ਹੈ ਉਸ ਦੀ ਖੁਸ਼ੀ ਅਲੱਗ ਹੀ ਕਿਸਮ ਦੀ ਹੁੰਦੀ ਹੈ।

ਇਹ ਖੁਸ਼ੀਆਂ ਵਿੱਚ ਗਰੀਬ ਲੋਕ ਵੀ ਬਰਾਬਰ ਸਰੀਕ ਹੋ ਸਕਣ ਇਸ ਲਈ ਹਰ ਮੁਸਲਮਾਨ ਜੋ ਮਾਲਦਾਰ ਭਾਵ ਜਿਸ ਪਾਸ ਸਾਢੇ ਸੱਤ ਤੌਲੇ ਸੋਨਾ ਜਾਂ ਸਾਢੇ ਬਵੰਜਾਂ ਤੋਲੇ ਚਾਦੀ ਜਾਂ ਇੰਨਾਂ ਚੋ ਕਿਸੇ ਇੱਕ ਦੀ ਮਿਕਦਾਰ ਪੂਰੀ ਕਰਦਾ ਮਾਲ ਜਾਂ ਜਾਇਦਾਦ ਹੋਵੇ ਉਸ ਨੂੰ ਅਪਣੀ ਮਲਕੀਅਤ ਮਾਲ ਦੀ ਕੀਮਤ ਚੋ ਢਾਈ ਪ੍ਰਤੀਸ਼ਤ ਜ਼ਕਾਤ ਦੇਣਾ ਫਰਜ ਹੈ ਜਿਸ ਨੂੰ ਸਾਲ 'ਚ ਕਦੋਂ ਵੀ ਦਿੱਤਾ ਜਾ ਸਕਦਾ ਹੈ ਪਰ ਇਸ ਮੌਕੇ ਤੇ ਜੇਕਰ ਇਹ ਦਿੱਤੀ ਜਾਵੇ ਤਾਂ ੭੦ ਗੁਣਾਂ ਵੱਧ ਨੇਕੀਆਂ ਮਿਲਦੀਆ ਹਨ।

Eid-ul-FitrEid-ul-Fitrਪਰ ਸਦਕਾ ਤੁਲ ਫਿਤਰ ਦਾ ਦਾਨ (ਫਿਤਰਾਨਾ) ਈਦ ਦੀ ਨਮਾਜ਼ ਤੋਂ ਪਹਿਲਾਂ ਪਹਿਲਾਂ ਦੇਣਾ ਹਰ ਮੁਸਲਮਾਨ  ਲਈ ਜਰੂਰੀ ਹੈ ਜਿਸ ਅਨੁਸ਼ਾਰ ਰੋਜਿਆਂ ਦੋਰਾਨ ਹੋਈਆਂ ਕਮੀਆਂ ਦੀ ਪੂਰਤੀ ਲਈ ਘਰ ਦੇ ਹਰ ਮੈਬਰ ਲਈ ਦੋ ਕਿਲੋ ਦੇ ਲੱਗਭੱਗ ਅਨਾਜ ਜਾਂ ਇਸ ਦੀ ਕੀਮਤ ਗਰੀਬਾਂ ਮਸਕੀਨਾਂ ਮੁਥਾਜਾਂ ਨੂੰ ਦੇਣਾ ਵਾਜਿਬ (ਜਰੂਰੀ) ਹੈ ਬਲਕਿ ਇਥੋਂ ਤੱਕ ਕਿਹਾ ਗਿਆ ਹੈ ਕਿ ਮੇਰੀ ਈਦਗਾਹ ਵਿੱਚ ਉਹ ਈਦ ਲਈ ਹੀ ਨਾ ਆਵੇ ਜਿਸ ਨੇ ਫਿਤਰਾ ਨਹੀ ਦਿੱਤਾ।

ਇੱਕ ਵਾਰ ਹਜਰਤ ਮੁਹੰਮਦ ਸਾਹਿਬ ਈਦ ਦੀ ਨਮਾਜ਼ ਪੜਨ ਲਈ ਜਾ ਰਹੇ ਸਨ ਕਿ ਮਦੀਨੇ ਦੀਆਂ  ਗਲੀਆਂ ਵਿੱਚ ਨਵੇਂ ਕੱਪੜੇ ਪਾਈ ਬੱਚੇ ਖੇਡ ਰਹੇ ਸੀ ਤੇ ਉਨਾਂ ਪਾਸ ਹੀ ਇੱਕ ਬੱਚਾ ਫਟੇ ਪੁਰਾਣੇ ਕੱਪੜਿਆ ਵਿੱਚ ਉਦਾਸ ਖੜਾ ਸੀ ਆਪ ਨੇ ਉਸ ਨੂੰ ਪੁਛਿਆ ਕਿ ਬੇਟਾ ਤੂੰ ਖੂਸ਼ੀ ਨਹੀ ਮਨਾ ਰਿਹਾ ਤਾਂ ਉਸ ਨੇ ਕਿਹਾ ਕਿ ਮੈ ਕਿਸ ਤਰਾਂ ਖੁਸ਼ੀ ਮਨਾਵਾਂ ਮੇਰੇ ਮਾਂ ਬਾਪ ਇਸ ਦੁਨੀਆ ਤੇ ਨਹੀ ਹਨ। ਆਪ ਉਸ ਨੂੰ ਅਪਣੇ ਨਾਲ ਘਰ ਲਿਆਏ ਤੇ ਉਸ ਨੂੰ ਨਹਿਲਾਇਆਂ ਤੇ ਨਵੇ ਕੱਪੜੇ ਪਹਿਨਾ ਕੇ ਖੁਸ਼ਬੂ ਲਗਾਈ ਤੇ ਕਿਹਾ ਕਿ ਅੱਜ ਤੋ ਆਪ ਦੀ ਪਤਨੀ ਆਇਸ਼ਾ ਰਜਿ.ਆਪਦੀ ਮਾਂ ਅਤੇ ਮੁਹੰਮਦ ਤੇਰਾ ਪਿਤਾ ਹੈ। 

ਹਜ਼ਰਤ ਮੁਹੰਮਦ (ਸ.) ਨੇ ਫ਼ਰਮਾਇਆ ਕਿ ਈਦ ਦੇ ਦਿਨ ਰੱਬ ਦੇ ਵਿਸ਼ੇਸ਼ ਫ਼ਰਿਸ਼ਤੇ ਸਵੇਰ ਤੋਂ ਹੀ ਆਬਾਦੀ ਦੀਆਂ ਗਲੀਆਂ ਦੇ ਸਿਰਿਆਂ ਤੇ ਖੜੇ ਹੋ ਜਾਂਦੇ ਹਨ ਅਤੇ ਲੋਕਾਂ ਨੂੰ ਆਖਦੇ ਹਨ,“ਐ! ਮੁਹੰਮਦ (ਸ.) ਦੀ ਉੰਮਤ! ਅਪਣੇ ਉਸ ਪਰਵਰਦਿਗਾਰ ਦੀ ਤਰਫ਼ ਚਲੋ ਜਿਹੜਾ ਥੋੜੀ ਇਬਾਦਤ ਵੀ ਕਬੂਲ ਕਰ ਲੈਂਦਾ ਹੈ ਅਤੇ ਉਸ ਬਦਲੇ ਜ਼ਿਆਦਾ ਨੇਕੀਆਂ ਦਿੰਦਾ ਹੈ ਅਤੇ ਬੜੇ ਬੜੇ ਗੁਨਾਹਾਂ ਨੂੰ ਮੁਆਫ਼ ਕਰ ਦਿੰਦਾ ਹੈ। ਹਜਰਤ ਮੁਹੰਮਦ ਸਾਹਿਬ ਫਰਮਾਉਦੇ ਹਨ ਕਿ ਈਦ ਰੱਬ ਵੱਲੋਂ ਰੋਜ਼ੇ ਰੱਖਣ ਵਾਲਿਆਂ ਲਈ ਦਿਤਾ ਇੱਕ ਵਿਸ਼ੇਸ਼ ਇਨਾਮ ਹੈ।

Eid-ul-FitrEid-ul-Fitrਈਦ ਦੇ ਦਿਨ ਅੱਲਾ ਅਪਣੇ ਬੰਦਿਆਂ ਦੇ ਬਾਰੇ ਫ਼ਰਿਸ਼ਤਿਆਂ ਨੂੰ ਇਰਸ਼ਾਦ ਫ਼ਰਮਾਉਂਦੇ ਹਨ,“ਐ ਫ਼ਰਿਸ਼ਤਿਉ! ਉਸ ਮਜ਼ਦੂਰ ਦੀ ਮਜ਼ਦੂਰੀ ਕੀ ਹੋਣੀ ਚਾਹੀਦੀ ਹੈ ਜਿਹੜਾ ਅਪਣਾ ਕੰਮ (ਰਮਜ਼ਾਨ ਦੇ ਰੋਜ਼ੇ) ਪੂਰਾ ਕਰ ਲੈਂਦਾ ਹੈ? ਫ਼ਰਿਸ਼ਤੇ ਜਵਾਬ ਦਿੰਦੇ ਹਨ,“ਉਸ ਦਾ ਬਦਲਾ ਇਹ ਹੈ ਕਿ ਉਸ ਨੂੰ ਪੂਰੀ ਪੂਰੀ ਮਜ਼ਦੂਰੀ ਦਿੱਤੀ ਜਾਵੇ। ਤਦ ਅੱਲਾ ਤਆਲਾ ਫ਼ਰਮਾਉਂਦੇ ਹਨ,“ਐ ਮੇਰੇ ਫ਼ਰਿਸ਼ਤਿਉ! ਤੁਸੀਂ ਗਵਾਹ ਰਹਿਣਾ ਕਿ ਮੈਨੇ ਅਪਣੇ ਬੰਦਿਆਂ ਨੂੰ ਉਹਨਾਂ ਰੋਜ਼ਿਆਂ, ਜਿਹੜੇ ਉਹਨਾਂ ਨੇ ਰਮਜ਼ਾਨ ਦੇ ਮਹੀਨੇ ਦੌਰਾਨ ਰੱਖੇ ਅਤੇ ਉਹਨਾਂ ਨਮਾਜ਼ਾਂ ਜਿਹੜੀਆਂ ਉਹਨਾਂ ਨੇ ਰਮਜ਼ਾਨ ਦੇ ਮਹੀਨੇ ਦੌਰਾਨ ਰਾਤਾਂ ਨੂੰ ਪੜ੍ਹੀਆਂ, ਦੇ ਬਦਲੇ ਅਪਣੀ ਰਜ਼ਾਮੰਦੀ ਅਤੇ ਮਗ਼ਫ਼ਰਤ ਨਾਲ ਨਵਾਜ਼ਦਾ ਹਾਂ।

Eid-ul-FitrEid-ul-Fitr ਊਚ-ਨੀਚ ਦੇ ਫ਼ਰਕ ਨੂੰ ਖਤਮ ਕਰਕੇ ਇੱਕੋ ਕਤਾਰ ਵਿੱਚ ਸਭ ਨੂੰ ਖੜਾ ਕਰਕੇ ਨਮਾਜ ਪੜਨਾ ਇੱਕ ਅਲੱਗ ਹੀ ਨਜ਼ਾਰਾ ਪੇਸ਼ ਕਰਨ ਵਾਲਾ ਇਹ ਈਦ ਉਲ ਫਿਤਰ ਦਾ ਤਿਉਹਾਰ ਇਸੇ ਤਰਾਂ ਜਿੰਦਗੀ ਗੁਜਾਰਨ ਦਾ ਢੰਗ ਸਿਖਾਉਂਦਾ ਹੈ ਤਾਂ ਜੋ ਵੱਡੇ ਛੋਟੇ ਦਾ ਫ਼ਰਕ ਮਿਟ ਸਕੇ ਤੇ ਇਹ ਸਿੱਖਿਆਂ ਮਿਲ ਸਕੇ ਕਿ ਰੱਬ ਪਾਸ ਸਭ ਦਾ ਦਰਜਾ ਬਰਾਬਰ ਹੈ ਈਦ ਦੀ ਵਿਸੇਸ਼ ਨਮਾਜ਼

ਪੜਨ ਤੋਂ ਬਾਅਦ ਇਕ ਦੂਜੇ ਨੂੰ ਗਲੇ ਮਿਲਿਆ ਜਾਂਦਾ ਹੈ ਜਿਸ ਵਿਚ ਮੁਸਲਮਾਨ ਹੀ ਨਹੀਂ ਦੂਜੇ ਧਰਮਾਂ ਦੇ ਲੋਕ ਵੀ ਅਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀਆਂ ਮੁਬਾਰਕਾਂ ਦੇਣ ਲਈ ਗਲੇ ਮਿਲਦੇ ਹਨ ਅਤੇ ਇਸ ਤਿਉਹਾਰ ਮੌਕੇ ਬਣੇ ਵਿਸ਼ੇਸ਼ ਮਿੱਠੇ ਪਕਵਾਨ ਰਲ ਮਿਲ ਕੇ ਖਾਂਦੇ ਹਨ ਇਹੋ ਈਦ ਦਾ ਲੋਕਾਈ ਨੂੰ ਸੰਦੇਸ਼ ਹੈ ਕਿ ਸਬ ਰਲ ਮਿਲ ਖਾਈਏ ਖੁਸ਼ੀਆ ਮਨਾਈਏ। 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement