'ਉੱਚਾ ਦਰ...' ਵਰਗਾ ਅਜੂਬਾ ਦੇਣ ਦੀ ਹਿੰਮਤ ਫਿਰ ਕਿਸੇ ਨੇ ਨਹੀਂ ਕਰਨੀ
Published : Jul 7, 2018, 10:46 pm IST
Updated : Jul 7, 2018, 10:46 pm IST
SHARE ARTICLE
Addressing the Meeting, Gurinder Singh Mehndiratta
Addressing the Meeting, Gurinder Singh Mehndiratta

ਦੁਨੀਆਂ ਦੇ ਕੋਨੇ-ਕੋਨੇ 'ਚ ਚਰਚਾ ਦਾ ਵਿਸ਼ਾ ਬਣੇ 'ਉੱਚਾ ਦਰ ਬਾਬੇ ਨਾਨਕ ਦਾ' ਦੀ ਉਸਾਰੀ ਜਲਦ ਮੁਕੰਮਲ ਕਰਨ..........

ਲੁਧਿਆਣਾ : ਦੁਨੀਆਂ ਦੇ ਕੋਨੇ-ਕੋਨੇ 'ਚ ਚਰਚਾ ਦਾ ਵਿਸ਼ਾ ਬਣੇ 'ਉੱਚਾ ਦਰ ਬਾਬੇ ਨਾਨਕ ਦਾ' ਦੀ ਉਸਾਰੀ ਜਲਦ ਮੁਕੰਮਲ ਕਰਨ, ਜਲਦ ਚਾਲੂ ਕਰਾਉਣ ਅਤੇ 10,000 ਦੀ ਮੈਂਬਰਸ਼ਿਪ ਪੂਰੀ ਕਰਨ ਦੀ ਵਿੱਢੀ ਮੁਹਿੰਮ ਨੂੰ ਲੈ ਕੇ ਸਰਕਟ ਹਾਊਸ ਲੁਧਿਆਣਾ ਵਿਖੇ ਕੀਤੀ ਇਕ ਮੀਟਿੰਗ ਕੀਤੀ ਗਈ। ਇਸ ਵਿਚ ਹਾਜ਼ਰੀਨ ਦਾ ਹਾਂ-ਪੱਖੀ ਨਜ਼ਰੀਆ ਅਤੇ ਉਸਾਰੂ ਪੱਖ ਵੇਖਦਿਆਂ ਦਿੱਲੀ ਤੋਂ ਉੱਚੇਚੇ ਤੌਰ 'ਤੇ ਆਏ 'ਉੱਚਾ ਦਰ..' ਦੇ ਗਵਰਨਿੰਗ ਕੌਂਸਲ ਮੈਂਬਰ ਬਲਵਿੰਦਰ ਸਿੰਘ ਅੰਬਰਸਰੀਆ ਨੇ ਰਾਤ ਉਥੇ ਹੀ ਰਹਿਣ ਦਾ ਫ਼ੈਸਲਾ ਕੀਤਾ ਤੇ ਉਨ੍ਹਾਂ ਦੀ ਅਗਵਾਈ ਵਾਲੀ ਟੀਮ ਨੇ ਲੁਧਿਆਣਾ ਵਿਖੇ ਕੁੱਝ ਚੋਣਵੇਂ ਵੀਰ/ਭੈਣਾਂ ਨੂੰ ਮਿਲ ਕੇ 'ਉੱਚਾ ਦਰ..' ਦੀ ਛੇਤੀ ਉਸਾਰੀ

ਕਿਉਂ, ਵਿਸ਼ੇ 'ਤੇ ਵਿਚਾਰ ਚਰਚਾ ਕੀਤੀ। ਪਹਿਲਾਂ ਸਰਕਟ ਹਾਊਸ ਵਿਖੇ 10,000 ਦੀ ਮੈਂਬਰਸ਼ਿਪ ਪੂਰੀ ਕਰਨ ਸਬੰਧੀ ਵੱਖ-ਵੱਖ ਪਤਵੰਤਿਆਂ ਨੇ ਅਪਣੇ ਵਿਚਾਰ ਸਾਂਝੇ ਕੀਤੇ। ਪਟਿਆਲਾ ਤੋਂ ਆਏ ਕਰਤਾਰ ਸਿੰਘ ਨੇ ਦਸਿਆ ਕਿ ਉਨ੍ਹਾਂ 'ਉੱਚਾ ਦਰ..' ਦੀ ਮੈਂਬਰਸ਼ਿਪ ਲੈਣ ਲਈ ਘਰ 'ਚ ਪਈਆਂ ਸੋਨੇ ਦੀਆਂ ਤਿੰਨ ਛਾਪਾਂ ਨੂੰ ਇਕ-ਇਕ ਕਰ ਕੇ ਸੁਨਿਆਰੇ ਕੋਲ ਵੇਚ ਦਿਤਾ ਕਿਉਂਕਿ ਸਾਡੇ ਪਰਵਾਰ ਦਾ ਮੰਨਣਾ ਹੈ ਕਿ ਘਰ 'ਚ ਪਏ ਸੋਨੇ ਦੇ ਗਹਿਣਿਆਂ ਅਤੇ ਬੈਂਕ 'ਚ ਪਏ ਪੈਸੇ ਨਾਲੋਂ ਜ਼ਿਆਦਾ ਲੋੜ 'ਉੱਚਾ ਦਰ.' ਨੂੰ ਮੁਕੰਮਲ ਕਰਨ ਦੀ ਹੈ। ਸੇਵਾਮੁਕਤ ਐਸਡੀਓ ਜੋਗਿੰਦਰ ਸਿੰਘ ਜਲੰਧਰ ਨੇ ਕਿਹਾ ਕਿ ਜੇ ਰੋਜ਼ਾਨਾ ਸਪੋਕਸਮੈਨ ਅਤੇ 'ਉੱਚਾ ਦਰ.' ਦੀ ਸ਼ੁਰੂਆਤ ਮੌਕੇ

ਡਬਲਮਨੀ ਸਕੀਮ ਤਹਿਤ ਪੈਸੇ ਲਾਉਣ ਵਾਲੇ ਸੱਜਣ ਹੁਣ ਤਕ ਵਿਆਜ਼ ਦੇ ਰੂਪ 'ਚ ਵਸੂਲੀ ਰਕਮ ਦਾ ਦਸਵਾਂ ਹਿੱਸਾ ਵੀ ਖ਼ਰਚਣ ਤਾਂ ਉਹ ਜਿਥੇ 'ਉੱਚਾ ਦਰ..' ਦੀ ਲਾਈਫ਼, ਸਰਪ੍ਰਸਤ ਜਾਂ ਮੁੱਖ ਸਰਪ੍ਰਸਤ ਦੀ ਮੈਂਬਰਸ਼ਿਪ ਪ੍ਰਾਪਤ ਕਰਨ 'ਚ ਕਾਮਯਾਬ ਹੋਣਗੇ, ਉਥੇ 'ਪੁੰਨ ਨਾਲੇ ਫ਼ਲੀਆਂ' ਅਰਥਾਤ ਇਸ ਮੈਂਬਰਸ਼ਿਪ ਨਾਲ ਉਨ੍ਹਾਂ ਨੂੰ ਭਵਿੱਖ 'ਚ ਵੱਡੇ ਫ਼ਾਇਦੇ ਲੈਣ ਦਾ ਮੌਕਾ ਵੀ ਮਿਲੇਗਾ।  ਉਨ੍ਹਾਂ ਦਸਿਆ ਕਿ ਸ. ਜੋਗਿੰਦਰ ਸਿੰਘ ਦੇ ਇਕ ਤੋਂ ਵੱਧ ਵਾਰ ਇਹ ਬਿਆਨ ਕਰਨ ਕਿ ਉਨ੍ਹਾਂ ਵਲੋਂ ਹੁਣ ਤਕ 30 ਕਰੋੜ ਰੁਪਏ ਤੋਂ ਵੀ ਜ਼ਿਆਦਾ ਰਕਮ ਡਬਲ ਮਨੀ ਸਕੀਮ ਵਾਲਿਆਂ ਨੂੰ ਵਿਆਜ ਦੇ ਰੂਪ 'ਚ ਦਿਤੀ ਜਾ ਚੁੱਕੀ ਹੈ, ਜੇ ਉਹ ਉਕਤ ਰਕਮ ਜਾਂ ਸਿਰਫ਼ ਵਿਆਜ ਹੀ ਕੁੱਝ

ਸਾਲ ਹੋਰ ਨਾ ਲੈਣ ਦਾ ਕਹਿ ਦਿੰਦੇ ਤਾਂ 'ਉੱਚਾ ਦਰ..' ਕਈ ਸਾਲ ਪਹਿਲਾਂ ਹੀ ਮੁਕੰਮਲ ਹੋ ਜਾਣਾ ਸੀ।  ਗੁਰਿੰਦਰ ਸਿੰਘ ਕੋਟਕਪੂਰਾ ਤੇ ਸੁਖਵਿੰਦਰ ਸਿੰਘ ਬੱਬੂ ਨੇ ਰੋਜ਼ਾਨਾ ਸਪੋਕਸਮੈਨ ਅਤੇ 'ਉੱਚਾ ਦਰ..' ਦੀ ਸ਼ੁਰੂਆਤ ਮੌਕੇ ਦੁਸ਼ਮਣ ਤਾਕਤਾਂ ਤੇ ਵਿਰੋਧੀਆਂ ਵਲੋਂ ਦਰਪੇਸ਼ ਮੁਸ਼ਕਲਾਂ ਤੇ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਦਸਿਆ ਕਿ ਸ. ਜੋਗਿੰਦਰ ਸਿੰਘ ਦੀ ਵਿਦਵਤਾ ਦਾ ਲੋਹਾ ਮੰਨਣ ਵਾਲੇ ਜੋ ਲੋਕ ਅਜੇ ਵੀ ਹਾਕਮਾਂ ਜਾਂ ਪੰਥ ਦੇ ਅਖੌਤੀ ਠੇਕੇਦਾਰਾਂ ਤੋਂ ਡਰਦੇ ਹੋਏ ਚੁੱਪੀ ਧਾਰ ਕੇ ਬੈਠੇ ਹਨ, ਉਨ੍ਹਾਂ ਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਉਨ੍ਹਾਂ ਦੀ ਅਣਗਹਿਲੀ, ਲਾਪ੍ਰਵਾਹੀ, ਬਹਾਨੇਬਾਜ਼ੀ ਜਾਂ ਮੌਕਾਪ੍ਰਸਤੀ ਇਤਿਹਾਸ ਦੇ ਪੰਨਿਆਂ 'ਤੇ ਦਰਜ ਹੋਵੇਗੀ।

ਉਨ੍ਹਾਂ ਹੈਰਾਨੀ ਪ੍ਰਗਟਾਈ ਕਿ 100 ਕਰੋੜ ਰੁਪਏ ਦੀ ਬਹੁਮੁੱਲੀ ਜਾਇਦਾਦ ਕੌਮ ਨੂੰ ਕੁਰਬਾਨ ਕਰਨ ਦਾ ਐਲਾਨ ਕਰਨ ਵਾਲੇ ਸ. ਜੋਗਿੰਦਰ ਸਿੰਘ ਦਾ ਤਾਂ ਦੇਸ਼ ਵਿਦੇਸ਼ 'ਚ ਥਾਂ-ਥਾਂ ਸਨਮਾਨ ਹੋਣਾ ਚਾਹੀਦਾ ਸੀ ਪਰ ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ ਕਿਉਂਕਿ ਜੇ ਅਜੇ ਵੀ 'ਉੱਚਾ ਦਰ..' ਨੂੰ ਛੇਤੀ ਮੁਕੰਮਲ ਕਰ ਦਿਤਾ ਜਾਵੇ ਤਾਂ ਬਹੁਤ ਛੇਤੀ ਟੀਵੀ ਚੈਨਲ ਵੀ ਸ਼ੁਰੂ ਹੋ ਜਾਵੇਗਾ ਤੇ ਰੋਜ਼ਾਨਾ ਸਪੋਕਸਮੈਨ ਨੂੰ ਵੀ ਦੁਨੀਆਂ ਭਰ ਦੀਆਂ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਅਖਬਾਰਾਂ ਦੇ ਮੁਕਾਬਲੇ ਮੂਹਰਲੀ ਕਤਾਰ 'ਚ ਪਹੁੰਚਾਉਣ ਦਾ ਮੌਕਾ ਮਿਲੇਗਾ। ਬਲਵਿੰਦਰ ਸਿੰਘ ਅੰਬਰਸਰੀਆ ਨੇ ਦਸਿਆ ਕਿ ਸ. ਜੋਗਿੰਦਰ ਸਿੰਘ ਅਤੇ ਮੈਡਮ ਜਗਜੀਤ ਕੌਰ ਵਰਗੀ

ਕੁਰਬਾਨੀ ਕਰਨ ਲਈ ਭਵਿੱਖ 'ਚ ਕੋਈ ਵੀ ਜੁਰਅੱਤ ਨਹੀਂ ਕਰੇਗਾ ਕਿਉਂਕਿ ਉਨ੍ਹਾਂ ਪਿਛਲੇ 48 ਸਾਲਾਂ  'ਚ ਇਕ ਦਿਨ ਵੀ ਨਾ ਤਾਂ ਚੈਨ ਦੀ ਨੀਂਦ ਸੋਂ ਕੇ ਵੇਖਿਆ, ਨਾ ਬੈਂਕ ਬੈਲੰਸ ਬਣਾਇਆ ਤੇ ਨਾ ਹੀ ਉਨ੍ਹਾਂ ਕੋਲ ਕੋਈ ਜਾਇਦਾਦ ਹੈ। ਉਹ 1970 'ਚ ਕਿਰਾਏ ਦੇ ਮਕਾਨ 'ਚ ਰਹਿੰਦੇ ਸਨ ਤੇ ਅੱਜ ਵੀ ਕਿਰਾਏ ਦੇ ਮਕਾਨ 'ਚ ਜੀਵਨ ਬਤੀਤ ਕਰ ਰਹੇ ਹਨ। ਉਨਾ ਦਾ 1970 ਤੋਂ ਲੈ ਕੇ ਅੱਜ ਬੈਂਕ ਬੈਲੰਸ ਵੀ ਜ਼ੀਰੋ ਹੈ।  ਅੰਬਰਸਰੀਆ ਨੇ ਦਸਿਆ ਕਿ ਸਪੋਕਸਮੈਨ ਦੇ ਪਾਠਕਾਂ ਤੇ ਪ੍ਰਸ਼ੰਸਕਾਂ ਦੇ ਘਰ-ਘਰ ਤਕ ਪਹੁੰਚ ਕਰ ਕੇ 'ਉੱਚਾ ਦਰ..' ਬਾਰੇ ਪ੍ਰੇਰਤ ਕਰਨ ਦੀ ਵਿੱਢੀ ਮੁਹਿੰਮ ਦਾ ਚੰਗਾ ਹੁੰਗਾਰਾ ਮਿਲਿਆ ਹੈ ਕਿਉਂਕਿ ਮਾਡਲ ਟਾਊਨ ਲੁਧਿਆਣਾ ਦੇ ਵਸਨੀਕ ਸ.

ਸੁਰਿੰਦਰ ਸਿੰਘ ਦੀ ਬੇਟੀ ਰੁਪਿੰਦਰ ਕੌਰ ਨੇ ਲਾਈਫ਼ ਮੈਂਬਰਸ਼ਿਪ ਦਾ ਚੈੱਕ ਸੌਂਪਦਿਆਂ ਹੋਰ ਮੈਂਬਰ ਬਣਾਉਣ ਦੀ ਹਾਮੀ ਭਰੀ। ਉਨ੍ਹਾਂ ਦਸਿਆ ਕਿ ਅਜੇ ਬਹੁਤ ਸਾਰੇ ਲੋਕਾਂ ਨੂੰ 'ਉੱਚਾ ਦਰ..' ਬਾਰੇ ਵਿਸਥਾਰ 'ਚ ਦੱਸਣ ਤੇ ਸਮਝਾਉਣ ਦੀ ਲੋੜ ਹੈ। ਅੰਬਰਸਰੀਆ ਦੀ ਅਗਵਾਈ ਵਾਲੀ ਟੀਮ ਨੇ ਦੋ ਦਰਜਨ ਤੋਂ ਰਿਆਦਾ ਗੁਰਸਿੱਖ ਪਰਵਾਰਾਂ ਨੂੰ ਮਿਲਣ ਤੋਂ ਬਾਅਦ ਸੰਤੁਸ਼ਟੀ ਜ਼ਾਹਰ ਕਰਦਿਆਂ ਆਖਿਆ ਕਿ ਲੋਕ 'ਉੱਚਾ ਦਰ..' ਦੀ ਮੈਂਬਰਸ਼ਿਪ ਭਰਨ ਲਈ ਤਿਆਰ ਹਨ। ਮਨਜੀਤ ਸਿੰਘ ਜਗਾਧਰੀ ਨੇ ਦਸਿਆ ਕਿ ਉਹ ਹੁਣ ਤਕ ਇਕ ਕਰੋੜ ਵੀਹ ਲੱਖ ਰੁਪਿਆ 'ਉੱਚਾ ਦਰ..' ਦੀ ਉਸਾਰੀ ਲਈ ਬਿਨਾਂ ਵਿਆਜ ਤੋਂ ਦੋਸਤਾਨਾ ਕਰਜ਼ੇ ਦੇ ਰੂਪ 'ਚ ਦੇ ਚੁੱਕੇ ਹਨ,

ਜੇ 10 ਹਜ਼ਾਰ ਦੀ ਮੈਂਬਰਸ਼ਿਪ ਮੁਕੰਮਲ ਕਰਨ ਦੇ ਨਾਲ-ਨਾਲ ਦੋਸਤਾਨਾ ਕਰਜ਼ਾ ਵੀ ਕੋਈ ਦੇਣਾ ਚਾਹੇ ਤਾਂ ਤਿੰਨ ਸਾਲ ਲਈ ਵਿਆਜ ਰਹਿਤ ਕਰਜ਼ਾ ਦੇ ਕੇ ਇਸ ਮੁਹਿੰਮ ਦਾ ਹਿੱਸਾ ਬਣ ਸਕਦਾ ਹੈ। ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਮੈਡਮ ਨਿਰਮਲ ਕੌਰ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਜਦਕਿ ਕਰਮਜੀਤ ਸਿੰਘ ਪਟਿਆਲਾ ਨੇ ਸਾਰਿਆਂ ਦਾ ਧਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮੋਹਕਮ ਸਿੰਘ ਚਾਵਲਾ, ਬਲਵਿੰਦਰ ਸਿੰਘ ਅੰਬਰਸਰੀਆ, ਰਘਵੀਰ ਸਿੰਘ ਲਾਲੀ, ਮਨਜੀਤ ਸਿੰਘ ਜਗਾਧਾਰੀ, ਪਰਮਿੰਦਰ ਸਿੰਘ, ਸੁਖਦੇਵ ਸਿੰਘ ਬੱਬੂ,  ਸੁਖਦੇਵ ਸਿੰਘ, ਰਘਬੀਰ ਸਿੰਘ ਲਾਲੀ,

ਸੱਤਪਾਲ ਸਿੰਘ, ਹਰਮੰਦਰ ਸਿੰਘ, ਸੁਜਾਨ ਸਿੰਘ, ਪ੍ਰਕਾਸ਼ ਸਿੰਘ, ਰਾਜਵੀਰ ਸਿੰਘ ਸ਼ਿਮਲਾਪੁਰੀ, ਉਜਾਗਰ ਸਿੰਘ , ਬੀਬੀ ਜਸਵੀਰ ਕੌਰ, ਕਰਤਾਰ ਸਿੰਘ, ਗੁਰਦੇਵ ਸਿੰਘ, ਹਰਮਨਜੀਤ ਸਿੰਘ, ਕਰਨੈਲ ਸਿੰਘ, ਜੋਗਿੰਦਰ ਸਿੰਘ ਐਸ. ਡੀ. ਓ, ਹਰਭਜਨ ਸਿੰਘ, ਮਾਸਟਰ ਚੱਨਣ ਸਿੰਘ, ਸੁਖਦੇਵ ਸਿੰਘ, ਕਰਨੈਲ ਸਿੰਘ, ਬੀਬੀ ਨਿਮਰਤ ਕੌਰ, ਚੰਨਣ ਸਿੰਘ, ਵੀਰਪਾਲ ਸਿੰਘ, ਰੁਪਿੰਦਰ ਕੌਰ, ਸਤਨਾਮ ਸਿੰਘ, ਆਦਿ ਨੇ ਵੀ ਸੰਬੋਧਨ ਕੀਤਾ। 

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement