ਕਿਸਾਨ ਨੇ ਗੁਰੂਦਵਾਰਾ ਸਾਹਿਬ ਦੇ ਨਾਮ ਲਾਈ ਅਪਣੀ 18 ਏਕੜ ਜ਼ਮੀਨ
Published : Jun 12, 2018, 5:13 pm IST
Updated : Jun 12, 2018, 5:13 pm IST
SHARE ARTICLE
18 acres of land named on Gurudwara Sahib
18 acres of land named on Gurudwara Sahib

ਸਾਰੀ ਜ਼ਿੰਦਗੀ ਕਿਸਾਨ ਅਪਣੀ ਮਿਹਨਤ ਨਾਲ ਧਰਤੀ ਦੀ ਹਿੱਕ ਚੀਰ ਕਿ ਉਸ ਵਿਚੋਂ ਅਨਾਜ ਉਗਾਉਂਦਾ ਹੈ।

ਜ਼ਮੀਨ ਕਿਸਾਨ ਦੀ ਮਾਂ ਹੁੰਦੀ ਹੈ, ਸਾਰੀ ਜ਼ਿੰਦਗੀ ਕਿਸਾਨ ਅਪਣੀ ਮਿਹਨਤ ਨਾਲ ਧਰਤੀ ਦੀ ਹਿੱਕ ਚੀਰ ਕਿ ਉਸ ਵਿਚੋਂ ਅਨਾਜ ਉਗਾਉਂਦਾ ਹੈ। ਇਸ ਅਨਾਜ ਨਾਲ ਉਹ ਆਪਣੇ ਨਾਲ ਨਾਲ ਸਾਰੇ ਜਗ ਦਾ ਢਿੱਡ ਭਰਦਾ ਹੈ। ਇਥੇ ਹੀ ਇਕ ਵੱਖਰੀ ਮਿਸਾਲ ਦੇਖਣ ਨੂੰ ਮਿਲੀ ਹੈ ਸੰਗਰੂਰ ਦੇ ਪਿੰਡ ਭਵਾਨੀਗੜ੍ਹ ਦੇ ਕਿਸਾਨ ਕਰਨੈਲ ਸਿੰਘ ਦੇ ਰੂਪ ਵਿਚ।

Farmer land named on Gurudwara SahibFarmer land named on Gurudwara Sahibਜਿੱਥੇ ਅੱਜ ਜ਼ਮੀਨ ਕਾਰਨ ਭਰਾ ਭਰਾ ਦਾ ਵੈਰੀ ਹੋ ਗਿਆ ਹੈ ਤੇ ਇਸ ਨੂੰ ਹਥਿਆਉਣ ਲਈ ਕਤਲ ਤੱਕ ਹੋ ਜਾਂਦੇ ਹਨ, ਉੱਥੇ ਹੀ ਭਵਾਨੀਗੜ੍ਹ ਦੇ ਇੱਕ ਕਿਸਾਨ ਨੇ ਆਪਣੀ ਸਾਰੀ ਜ਼ਮੀਨ ਹੀ ਗੁਰੂ ਦੇ ਲੜ ਲਾ ਦਿੱਤੀ ਹੈ। ਸੰਗਰੂਰ ਜ਼ਿਲ੍ਹੇ ਦੇ ਸਬ ਡਵੀਜ਼ਨ ਭਵਾਨੀਗੜ੍ਹ ਦੇ ਪਿੰਡ ਭੱਟੀਵਾਲ ਕਲਾ ਦੇ ਕਰਨੈਲ ਸਿੰਘ ਨੇ ਆਪਣੀ ਸਾਰੀ ਜ਼ਮੀਨ ਗੁਰੂ ਗ੍ਰੰਥ ਸਾਹਿਬ ਦੇ ਨਾਮ ਕਰ ਕੇ ਆਪਣੀ ਸਾਰੀ ਜ਼ਿੰਦਗੀ ਧਾਰਮਿਕ ਤਰੀਕੇ ਨਾਲ ਗੁਜ਼ਾਰਨ ਦਾ ਫ਼ੈਸਲਾ ਕਰ ਲਿਆ ਹੈ।

Farmer land named on Gurudwara SahibFarmer land named on Gurudwara Sahibਇਕ ਕਿਸਾਨ ਲਈ ਜ਼ਮੀਨ ਹੀ ਸਾਰੀ ਉਮਰ ਦਾ ਸਹਾਰਾ ਹੁੰਦਾ ਹੈ, ਕਿਸਾਨ ਦਾ ਪੁੱਤ ਚਾਹੇ ਨੌਕਰੀ ਕਰੇ ਚਾਹੇ ਵਪਾਰ ਪਰ ਜ਼ਮੀਨ ਦੇ ਹੁੰਦੇ ਹੋਏ ਉਹ ਅਪਣੇ ਆਪ ਨੂੰ ਹਮੇਸ਼ਾ ਸੁਰੱਖਿਅਤ ਮਹਿਸੂਸ ਕਰਦਾ ਹੈ। ਉਸ ਨੂੰ ਇਹ ਫਿਕਰ ਘਾਟ ਸਤਾਉਂਦਾ ਹੈ ਕਿ ਜੇ ਕੋਈ ਰੁਜ਼ਗਾਰ ਨਾ ਰਿਹਾ ਜਾਂ ਕਮਾਈ ਦਾ ਸਾਧਨ ਹੱਥ ਨਾ ਲੱਗਾ ਤਾਂ ਉਹ ਖੇਤੀ ਕਰ ਕਿ ਆਪ ਤੇ ਹੋਰਾਂ ਦਾ ਵੀ ਢਿੱਡ ਭਰ ਸਕਦਾ ਹੈ। ਕਰਨੈਲ ਸਿੰਘ ਸਪੁੱਤਰ ਲਾਭ ਸਿੰਘ ਨੇ ਆਪਣੇ ਮਾਤਾ-ਪਿਤਾ ਤੇ ਭਰਾ ਭੈਣ ਦੀ ਮੌਤ ਤੋਂ ਬਾਅਦ ਇਹ ਵੱਡਾ ਫ਼ੈਸਲਾ ਲਿਆ ਹੈ। ਕਰਨੈਲ ਸਿੰਘ ਨੇ ਆਪਣੀ ਸਾਰੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਲੋਕਾਂ ਦੀ ਸੇਵਾ ਕਰਨ ਦਾ ਫੈਸਲਾ ਲਿਆ ਹੈ। 

SangrurSangrurਭਵਾਨੀਗੜ੍ਹ ਦੇ ਸਰਪੰਚ ਦਾ ਕਹਿਣਾ ਹੈ ਕਿ ਕਰਨੈਲ ਸਿੰਘ ਨੇ ਜੋ ਇਹ ਚੰਗੇਰੇ ਕੰਮ ਨੂੰ ਅੰਜਾਮ ਦਿੱਤਾ ਹੈ ਇਹ ਕੋਈ ਮਾਮੂਲੀ ਗੱਲ ਨਹੀਂ ਹੈ। ਉਨ੍ਹਾਂ ਕਰਨੈਲ ਸਿੰਘ ਨੂੰ ਤਿਆਗ ਦੀ ਮੂਰਤ ਕਹਿ ਕਿ ਧੰਨਵਾਦੀ ਹੋਣ ਦੀ ਗਲ ਵੀ ਆਖੀ। ਦੱਸ ਦਈਏ ਕਿ ਕਰਨੈਲ ਸਿੰਘ ਦੀ ਜ਼ਮੀਨ ਗੁਰੂ ਗ੍ਰੰਥ ਸਾਹਿਬ ਦੇ ਨਾਮ ਲੱਗ ਚੁੱਕੀ ਹੈ ਤੇ ਸਾਰੀ ਜ਼ਮੀਨ ਉੱਤੇ ਗੁਰਦੁਆਰਾ ਸਾਹਿਬ ਵੱਲੋਂ ਹੀ ਵਾਹੀ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦਾ ਕੋਈ ਰਿਸ਼ਤੇਦਾਰ ਇਸ ਜ਼ਮੀਨ ਤੇ ਅਪਣਾ ਹੱਕ ਜਤਾਉਣ ਆਉਂਦਾ ਹੈ ਤਾਂ ਉਹ ਉਸ ਉੱਤੇ ਕਾਨੂੰਨੀ ਕਾਰਵਾਈ ਕਰ ਸਕਦੇ ਹਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਰਾਣਾ ਸੋਢੀ ਦੀਆਂ ਕੌਣ ਖਿੱਚ ਰਿਹਾ ਲੱਤਾਂ? ਜਾਖੜ ਨੂੰ ਛੱਡ ਰਾਣਾ ਸੋਢੀ ਨੂੰ ਕਿਉਂ ਮਿਲੀ ਟਿਕਟ?

23 May 2024 4:44 PM

ਗ਼ੈਰ-ਪੰਜਾਬੀਆਂ ਬਾਰੇ ਸੁਖਪਾਲ ਖਹਿਰਾ ਸੋਚ-ਸਮਝ ਕੇ ਬੋਲਣ, ਇਨ੍ਹਾਂ ਕਰਕੇ ਪੰਜਾਬੀ ਕਾਮਯਾਬ ਨੇ : ਮੰਤਰੀ ਬ੍ਰਹਮ ਸ਼ੰਕਰ

23 May 2024 4:20 PM

"ਵੋਟ ਦਾ ਮਤਲਬ ਹੈ ਬਦਲਾਅ, ਰੁਜ਼ਗਾਰ ਤੇ ਹੋਰ ਮਸਲਿਆਂ ਦੇ ਹੱਲ ਲਈ ਜ਼ਰੂਰੀ ਹੈ ਵੋਟ ਕਰਨਾ"

23 May 2024 3:17 PM

ਕੋਈ ਔਖਾ ਨਹੀਂ ਵਿਦੇਸ਼ ਜਾਣਾ, ਤੁਹਾਨੂੰ ਠੱਗ ਏਜੰਟਾਂ ਦੇ ਧੋਖੇ ਤੋਂ ਬਚਾ ਸਕਦੀ ਹੈ ਇਹ ਵੀਡੀਓ

23 May 2024 1:53 PM

ਦੇਖੋ Verka Plant 'ਚ Milk ਆਉਣ ਤੋਂ ਲੈ ਕੇ ਦੁੱਧ ਨੂੰ ਸਟੋਰ ਕਰਨ ਤੇ ਦਹੀਂ, ਮੱਖਣ ਬਣਾਉਣ ਦੀ ਪੂਰੀ ਪ੍ਰਕਿਰਿਆ

23 May 2024 1:08 PM
Advertisement