ਤਾਲਿਬਾਨੀ ਅਤਿਵਾਦ ਨੂੰ ਸੰਗੀਤ ਜ਼ਰੀਏ ਮਾਤ ਦੇਵੇਗੀ ਅਫ਼ਗਾਨੀ ਸਟਾਰ ਜ਼ੋਹਰਾ ਇਲਹਾਮ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਜ਼ੋਹਰਾ ਇਲਹਾਮ ਨੇ ਜਿੱਤਿਆ ਅਮਰੀਕਨ ਆਇਡਲ ਦਾ 14ਵਾਂ ਸੀਜ਼ਲ...

Zohra Elham

ਨਵੀਂ ਦਿੱਲੀ : ਅਫ਼ਗਾਨਿਸਤਾਨ ਦੀ ਰਹਿਣ ਵਾਲੀ ਜ਼ੋਹਰਾ ਇਲਹਾਮ ਨੇ ਅਮਰੀਕਨ ਆਇਡਲ ਦਾ 14ਵਾਂ ਸੀਜ਼ਨ ਜਿੱਤ ਕੇ ਅਫ਼ਗਾਨਿਸਤਾਨ ਵਿਚਲੇ ਉਨ੍ਹਾਂ ਕੱਟੜਵਾਦੀਆਂ ਦੇ ਮੂੰਹ 'ਤੇ ਕਰਾਰੀ ਚਪੇੜ ਮਾਰੀ ਹੈ। ਜੋ ਔਰਤਾਂ ਨੂੰ ਪੈਰ ਦੀ ਜੁੱਤੀ ਬਣਾ ਕੇ ਰੱਖਣ ਵਿਚ ਅਪਣੀ ਸ਼ਾਨ ਸਮਝਦੇ ਹਨ। ਜ਼ੋਹਰਾ ਨੇ ਸੱਭਿਆਚਾਰਕ ਪਹਿਰਾਵਾ ਪਾ ਜਦੋਂ ਅਮਰੀਕਾ ਵਿਚ ਫਾਰਸੀ ਗੀਤ ਗਾਇਆ ਤਾਂ ਦਰਸ਼ਕ ਉਸ ਦੀ ਆਵਾਜ਼ ਸੁਣ ਹੈਰਾਨ ਹੋ ਗਏ। ਜ਼ੋਹਰਾ ਨੇ ਇਲਹਾਮ ਨੇ ਅਮਰੀਕਨ ਆਇਡਲ ਦਾ 14ਵਾਂ ਸੀਜ਼ਨ ਜਿੱਤ ਕੇ ਇਸ ਕੱਟੜਵਾਦੀ ਸੋਚ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ।

ਇਸ ਖ਼ਿਤਾਬ ਨੂੰ ਜਿੱਤਣ ਮਗਰੋਂ ਜਸਟਿਨ ਬੀਬਰ ਦੀ ਫੈਨ ਜ਼ੋਹਰਾ ਨੇ ਕਿਹਾ ਕਿ ਉਸ ਨੂੰ ਆਪਣੀ ਜਿੱਤ 'ਤੇ ਮਾਣ ਐ ਅਤੇ ਉਹ ਹੈਰਾਨ ਐ ਕਿ ਇਸ ਖ਼ਿਤਾਬ ਨੂੰ ਜਿੱਤਣ ਵਾਲੀ ਉਹ ਪਹਿਲੀ ਔਰਤ ਹੈ। ਜ਼ੋਹਰਾ ਨੇ ਇਹ ਵੀ ਆਖਿਆ ਕਿ ਭਾਵੇਂ ਕਿ ਰਾਜਨੀਤੀ ਵਿਚ ਆਉਣ ਦਾ ਉਸ ਦਾ ਕੋਈ ਇਰਾਦਾ ਨਹੀਂ ਹੈ ਪਰ ਜੇਕਰ ਤਾਲਿਬਾਨ ਫੇਰ ਤੋਂ ਅਫਗਾਨਿਸਤਾਨ ਦੀ ਰਾਜਨੀਤੀ ਵਿਚ ਆਉਂਦਾ ਹੈ ਤਾਂ ਉਹ ਅਪਣੇ ਸੰਗੀਤ ਨਾਲ ਉਸ ਵਿਰੁਧ ਜੰਗ ਕਰੇਗੀ ਕਿਉਂਕਿ ਉਹ ਸੰਗੀਤਕ ਖੇਤਰ ਵਿਚ ਹੀ ਆਪਣਾ ਕਰੀਅਰ ਬਣਾਉਨਾ ਚਾਹੁੰਦੀ ਹੈ।

ਜ਼ਿਕਰਯੋਗ ਐ ਕਿ ਅੱਜ ਪੂਰੇ ਵਿਸ਼ਵ ਦੇ ਸਾਹਮਣੇ ਅਫਗਾਨਿਸਤਾਨ ਇਕ ਅਜਿਹਾ ਮੁਲਕ ਹੈ। ਜਿੱਥੇ ਕੱਟੜਵਾਦ ਵੱਡੇ ਪੱਧਰ 'ਤੇ ਮੌਜੂਦ ਹੈ। ਇਹ ਇਕ ਅਜਿਹਾ ਦੇਸ਼ ਐ..ਜਿੱਥੇ ਔਰਤਾਂ ਦੇ ਅਧਿਕਾਰ ਵੀ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਘੱਟ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਹੈ ਤਾਲਿਬਾਨੀ ਅਤਿਵਾਦ ਕਿਉਂਕਿ ਅਜੇ ਵੀ ਇੱਥੋਂ ਦੇ ਕੁੱਝ ਖੇਤਰਾਂ ਵਿਚ ਤਾਲਿਬਾਨ ਦਾ ਪ੍ਰਭਾਵ ਹੈ। ਦਸ ਦਈਏ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਕਬਾਇਲੀ ਖੇਤਰ ਦੀ ਰਹਿਣ ਵਾਲੀ ਮਲਾਲਾ ਯੂਸਫ਼ਜ਼ਈ ਨੇ ਵੀ ਅਪਣੇ ਇਲਾਕੇ ਦੀਆਂ ਬੱਚੀਆਂ ਨੂੰ ਪੜ੍ਹਾ ਕੇ ਅਤਿਵਾਦੀਆਂ ਨੂੰ ਕਰਾਰੀ ਮਾਤ ਦਿਤੀ ਸੀ।

ਜਿਸ ਤੋਂ ਬਾਅਦ ਉਸ 'ਤੇ ਅਤਿਵਾਦੀਆਂ ਨੇ ਜਾਨਲੇਵਾ ਹਮਲਾ ਵੀ ਕਰ ਦਿਤਾ ਸੀ। ਜਿਸ ਤੋਂ ਬਾਅਦ ਹੁਣ ਉਹ ਇੰਗਲੈਂਡ ਵਿਚ ਰਹਿ ਰਹੀ ਹੈ। ਹੁਣ ਅਫ਼ਗਾਨਿਸਤਾਨ ਦੀ ਜ਼ੋਹਰਾ ਇਲਹਾਮ ਨੇ ਵੀ ਸੰਗੀਤ ਵਿਚ ਵੱਡੀ ਮੱਲ ਮਾਰ ਕੇ ਕੱਟੜਪੰਥੀ ਅਤਿਵਾਦੀਆਂ ਦੇ ਮੂੰਹ 'ਤੇ ਕਰਾਰੀ ਚਪੇੜ ਮਾਰੀ ਹੈ।