ਪਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਲਪਾ ਸ਼ੈਟੀ ਦਾ ਬਿਆਨ, 'ਸਾਡੀ ਨਿੱਜਤਾ ਦਾ ਸਨਮਾਨ ਕਰੋ'

ਏਜੰਸੀ

ਮਨੋਰੰਜਨ, ਬਾਲੀਵੁੱਡ

ਸ਼ਿਲਪਾ ਨੇ ਕਿਹਾ ਕਿ ਮੈਂ ਪਿਛਲੇ 29 ਸਾਲ ਤੋਂ ਅਪਣੇ ਪੇਸ਼ੇ ਵਿਚ ਮਿਹਨਤ ਕਰ ਰਹੀ ਹਾਂ ਅਤੇ ਕਾਨੂੰਨ ਦਾ ਪਾਲਣ ਕਰਨ ਵਾਲੀ ਭਾਰਤੀ ਨਾਗਰਿਕ ਹਾਂ

Shilpa Shetty releases an official statement

ਨਵੀਂ ਦਿੱਲੀ: ਅਸ਼ਲੀਲ ਫ਼ਿਲਮਾਂ ਬਣਾਉਣ ਅਤੇ ਉਹਨਾਂ ਨੂੰ ਐਪ ’ਤੇ ਪਬਲਿਸ਼ ਕਰਨ ਦੇ ਮਾਮਲੇ ਵਿਚ ਅਭਿਨੇਤਰੀ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਪੁਲਿਸ ਹਿਰਾਸਤ ਵਿਚ ਹਨ। ਇਸ ਮਾਮਲੇ ਨੂੰ ਲੈ ਕੇ ਸ਼ਿਲਪਾ ਸ਼ੈਟੀ ਨੇ ਸੋਸ਼ਲ ਮੀਡੀਆ ’ਤੇ ਇਕ ਬਿਆਨ ਜਾਰੀ ਕੀਤਾ ਹੈ।

ਹੋਰ ਪੜ੍ਹੋ: ਮਾਨਸੂਨ ਸੈਸ਼ਨ:ਹੰਗਾਮੇ ਦੀ ਭੇਂਟ ਚੜਿਆ ਸੋਮਵਾਰ ਦਾ ਦਿਨ, ਦੋਵੇਂ ਸਦਨਾਂ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ

ਉਹਨਾਂ ਨੇ ਲਿਖਿਆ, ‘ਪਿਛਲੇ ਕੁਝ ਦਿਨ ਹਰ ਮੋਰਚੇ ’ਤੇ ਚੁਣੌਤੀ ਭਰੇ ਰਹੇ ਹਨ। ਕਈ ਤਰ੍ਹਾਂ ਦੀਆਂ ਅਫ਼ਵਾਹਾਂ ਅਤੇ ਆਰੋਪ ਲੱਗੇ। ਮੀਡੀਆ ਅਤੇ ਕੁੱਝ ਸ਼ੁੱਭਚਿੰਤਕਾਂ ਵੱਲੋਂ ਮੇਰੇ ਉੱਤੇ ਕਈ ਆਰੋਪ ਲਗਾਏ ਗਏ। ਨਾ ਸਿਰਫ ਮੈਨੂੰ ਬਲਕਿ ਮੇਰੇ ਪਰਿਵਾਰ ਨੂੰ ਵੀ ਟਰੋਲ ਕੀਤਾ ਗਿਆ। ਅਨੇਕਾਂ ਸਵਾਲ ਕੀਤੇ ਗਏ। ਮੈਂ ਅਜੇ ਤੱਕ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਅਤੇ ਮੈਂ ਇਸ ਤੋਂ ਬਚਣਾ ਜਾਰੀ ਰੱਖਾਂਗੀ। ਇਹ ਮੇਰਾ ਸਟੈਂਡ ਹੈ ਕਿਉਂਕਿ ਇਹ ਮਾਮਲਾ ਵਿਚਾਰ ਅਧੀਨ ਹੈ।

ਹੋਰ ਪੜ੍ਹੋ: 'ਆਪ' ਦੀ ਸਰਕਾਰ ਬਣਨ 'ਤੇ ਅੰਗਹੀਣਾਂ ਦੇ ਸਾਰੇ ਮਸਲੇ ਪਹਿਲ ਦੇ ਆਧਾਰ 'ਤੇ ਹੋਣਗੇ ਹੱਲ- ਹਰਪਾਲ ਚੀਮਾ

ਸ਼ਿਲਪਾ ਸ਼ੈਟੀ ਨੇ ਅੱਗੇ ਲਿਖਿਆ, ‘ਕਿਰਪਾ ਕਰਕੇ ਮੇਰੇ ਵੱਲੋਂ ਝੂਠੇ ਬਿਆਨ ਨਾ ਦਿਓ। ਇਕ ਮਸ਼ਹੂਰ ਹਸਤੀ ਹੋਣ ਦੇ ਨਾਤੇ ਮੇਰੀ ਫਿਲਾਸਫੀ ਹੈ, ਕਦੀ ਸ਼ਿਕਾਇਤ ਨਾ ਕਰੋ, ਕਈ ਵਿਆਖਿਆ ਨਾ ਕਰੋ। ਮੈਂ ਸਿਰਫ ਇਹੀ ਕਹਾਂਗੀ ਕਿ ਇਹ ਜਾਂਚ ਚੱਲ ਰਹੀ ਹੈ। ਮੈਨੂੰ ਮੁੰਬਈ ਪੁਲਿਸ ਅਤੇ ਭਾਰਤੀ ਨਿਆਂਪਾਲਿਕਾ ਉੱਤੇ ਪੂਰਾ ਭਰੋਸਾ ਹੈ’।ਅਭਿਨੇਤਰੀ ਨੇ ਅੱਗੇ ਲਿਖਿਆ ਕਿ ਇਕ ਪਰਿਵਾਰ ਦੇ ਰੂਪ ਵਿਚ ਅਸੀਂ ਅਪਣੇ ਉਪਲਬਧ ਕਾਨੂੰਨੀ ਉਪਾਵਾਂ ਦਾ ਸਹਾਰਾ ਲੈ ਰਹੇ ਹਾਂ ਪਰ ਉਦੋਂ ਤੱਕ ਮੈਂ ਖਾਸ ਤੌਰ ’ਤੇ ਇਕ ਮਾਂ ਹੋਣ ਦੇ ਨਾਤੇ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦੀ ਹਾਂ ਕਿ ਕ੍ਰਿਪਾ ਕਰਕੇ ਮੇਰੇ ਬੱਚੇ ਦੀ ਖਾਤਿਰ ਸਾਡੀ ਨਿੱਜਤਾ ਦਾ ਸਨਮਾਨ ਕਰੋ। ਇਸ ਦੇ ਨਾਲ ਹੀ ਅਧੂਰੀ ਜਾਣਕਾਰੀ ਦੇ ਨਾਲ ਬਿਨ੍ਹਾਂ ਕਿਸੇ ਜਾਂਚ ਤੋਂ ਟਿੱਪਣੀ ਕਰਨ ਤੋਂ ਬਚੋ।

ਹੋਰ ਪੜ੍ਹੋ: ਸਰਕਾਰ ਨੂੰ ਘੇਰਨ ਦੀ ਤਿਆਰੀ! ਰਾਹੁਲ ਗਾਂਧੀ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਭੇਜਿਆ ਸੱਦਾ

ਸ਼ਿਲਪਾ ਨੇ ਕਿਹਾ ਕਿ ਮੈਂ ਪਿਛਲੇ 29 ਸਾਲ ਤੋਂ ਅਪਣੇ ਪੇਸ਼ੇ ਵਿਚ ਮਿਹਨਤ ਕਰ ਰਹੀ ਹਾਂ ਅਤੇ ਕਾਨੂੰਨ ਦਾ ਪਾਲਣ ਕਰਨ ਵਾਲੀ ਭਾਰਤੀ ਨਾਗਰਿਕ ਹਾਂ, ਜਿਨ੍ਹਾਂ ਲੋਕਾਂ ਨੇ ਮੇਰੇ ਉੱਤੇ ਯਕੀਨ ਰੱਖਿਆ ਹੈ, ਮੈਂ ਕਦੀ ਕਿਸੇ ਨੂੰ ਨਿਰਾਸ਼ ਨਹੀਂ ਕੀਤਾ। ਇਸ ਲਈ ਮੈਂ ਇਸ ਸਮੇਂ ਮੇਰੇ ਪਰਿਵਾਰ ਅਤੇ ਮੇਰੇ ਨਿੱਜਤਾ ਦੇ ਅਧਿਕਾਰ ਦਾ ਸਨਮਾਨ ਕਰਨ ਦੀ ਅਪੀਲ ਕਰਦੀ ਹਾਂ। ਅਸੀਂ ਮੀਡੀਆ ਅਜ਼ਮਾਇਸ਼ਾਂ ਡਿਜ਼ਰਵ ਨਹੀਂ ਕਰਦੇ ਕ੍ਰਿਪਾ ਕਰਕੇ ਕਾਨੂੰਨ ਨੂੰ ਅਪਣਾ ਕੰਮ ਕਰਨ ਦਿਓ। ਸਤਿਅਮੇਵ ਜਯਤੇ!

ਹੋਰ ਪੜ੍ਹੋ: ਨਸਲੀ ਹਿੰਸਾ ਦਾ ਸ਼ਿਕਾਰ ਬੀਬੀਆਂ ਦੇ ਹੱਕ 'ਚ ਆਏ ਹਰਜੀਤ ਸਿੰਘ ਸੱਜਣ

ਦੱਸ ਦਈਏ ਕਿ ਸ਼ਿਲਪਾ ਸ਼ੈਟੀ ਨੇ ਮੀਡੀਆ ਖ਼ਿਲਾਫ਼ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਇਸ ਬਾਰੇ ਮੁੰਬਈ ਹਾਈ ਕੋਰਟ ਨੇ ਕਿਹਾ ਸੀ ਕਿ ਸ਼ਿਲਪਾ ਸ਼ੈਟੀ ਖਿਲਾਫ਼ ਰਿਪੋਰਟਿੰਗ ਕਰਨ ਤੋਂ ਮੀਡੀਆ ਨੂੰ ਰੋਕਣ ਦਾ ਆਦੇਸ਼ ਜਾਰੀ ਕਰਨ ਨਾਲ ਮੀਡੀਆ ਦੀ ਆਜ਼ਾਦੀ ’ਤੇ ਬੁਰਾ ਅਸਰ ਪਵੇਗਾ।