ਹੁਣ ਅਜਿਹੀਆਂ ਵਿਖ ਰਹੀਆਂ ਹਨ ਬੀਤੇ ਜ਼ਮਾਨੇ ਦੀਆਂ ਇਹ 10 ਬਾਲੀਵੁੱਡ ਅਦਾਕਾਰਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਜਾਣੋ ਕਿਸ ਤਰ੍ਹਾਂ ਦਾ ਸੀ ਉਸ ਸਮੇਂ ਇਹਨਾਂ ਅਦਾਕਾਰਾ ਦਾ ਦੌਰ

10 bollywood actress are now change by their look

ਬਾਲੀਵੁੱਡ ਵਿਚ ਅਦਾਕਾਰਾ ਦਾ ਕਰੀਅਰ ਲੰਬਾ ਨਹੀਂ ਮੰਨਿਆ ਜਾਂਦਾ। ਅਜਿਹੇ ਵਿਚ ਕੁਝ ਅਦਾਕਾਰ ਫਿਰ ਵੀ ਫਿਲਮਾਂ ਵਿਚ ਲੰਬੀ ਪਾਰੀ ਖੇਡ ਜਾਂਦੇ ਹਨ ਤੇ ਕੁਝ ਅਜਿਹੇ ਵੀ ਹੁੰਦੇ ਹਨ ਜੋ ਥੋੜੇ ਸਮੇਂ ਵਿਚ ਹੀ ਫਲੌਪ ਹੋ ਕੇ ਘਰ ਬੈਠ ਜਾਂਦੇ ਹਨ। ਗੱਲ ਕਰਾਂਗੇ ਉਹਨਾਂ ਪੁਰਾਣੀਆਂ ਅਦਾਕਾਰਾ ਦੀ ਜੋ ਇਕ ਸਮੇਂ ਵਿਚ ਬਾਲੀਵੁੱਡ ਦੀ ਪਹਿਚਾਣ ਹੁੰਦੀਆਂ ਸੀ।

ਕਿਮੀ ਕਾਟਕਰ ਜੋ ਉਸ ਸਮੇਂ ਦੀ ਮਸ਼ਹੂਰ ਅਦਾਕਾਰਾ ਹੁੰਦੀ ਸੀ। ਉਸ ਨੂੰ ਪਹਿਚਾਣਨਾ ਬਹੁਤ ਮੁਸ਼ਕਿਲ ਹੋ ਰਿਹਾ ਹੈ। ਅੱਜ ਦੇ ਸਮੇਂ ਵਿਚ ਉਹ ਸਭ ਤੋਂ ਸਾਧਾਰਨ ਜੀਵਨ ਜੀਅ ਰਹੀ ਹੈ। ਦੱਸ ਦਈਏ ਕਿ ਕਿਮੀ ਦੀ ਉਮਰ 52 ਸਾਲ ਹੈ।

70 ਅਤੇ 80 ਦੇ ਦਹਾਕੇ ਦੀ ਸਫਲ ਅਦਾਕਾਰਾ ਜਯਾਪ੍ਰਦਾ ਨੂੰ ਸੁਪਰਹਿਟ ਫਿਲਮ ਤੋਹਫਾ  ਵਿਚ ਵੇਖਿਆ ਗਿਆ ਸੀ। ਫਿਲਹਾਲ ਉਹ ਰਾਜਨੀਤੀ ਵਿਚ ਸਰਗਰਮ ਹੈ।

ਫਿਲਮ ਕਾਲੀਚਰਣ  ਤੋਂ ਮਸ਼ਹੂਰ ਹੋਈ ਅਦਾਕਾਰਾ ਰੀਨਾ ਰਾਇ ਦਾ ਇਕ ਸਮਾਂ ਹੁੰਦਾ ਸੀ ਜਦੋਂ ਉਹਨਾਂ ਦਾ ਨਾਮ ਅਦਾਕਾਰ ਸ਼ਤਰੂਘਨ ਸਿਨਹਾ ਨਾਲ ਜੋੜਿਆ ਜਾਂਦਾ ਸੀ। ਪਰ ਵੇਖਦੇ ਹੀ ਵੇਖਦੇ ਹੀ ਇਹ ਗੱਲ ਪਿੱਛੇ ਰਹਿ ਗਈ। ਦੱਸ ਦਈਏ ਕਿ ਰੀਨਾ ਨੇ ਫਿਲਮ ਆਸ਼ਾ, ਅਪਣਾਪਨ  ਅਤੇ ਨਾਗਿਨ  ਵਿਚ ਧਮਾਕੇਦਾਰ ਕੰਮ ਕੀਤਾ ਸੀ।

ਮਹਾਂਨਾਇਕ ਅਮਿਤਾਭ ਬਚਨ ਦੀ ਪਤਨੀ ਜਯਾ ਬਚਨ ਨੇ ਅਪਣੀ ਫਿਲਮੀ ਕਰੀਅਰ ਵਿਚ ਇਕ ਤੋਂ ਬਾਅਦ ਇਕ ਹਿੱਟ ਫਿਲਮਾਂ ਕੀਤੀਆਂ ਹਨ। ਇਸ ਵਿਚ ਗੁੱਡੀ, ਸ਼ੋਲੇ, ਅਭਿਮਾਨ  ਅਤੇ ਸਿਲਸਿਲਾ  ਵਰਗੀਆਂ ਵੱਡੀਆਂ ਫਿਲਮਾਂ ਦੇ ਨਾਮ ਸ਼ਾਮਲ ਹਨ।

ਸੁਪਰਹਿਟ ਫਿਲਮ ਨਿਕਾਹ  ਨਾਲ ਲੋਕਾਂ ਦੀ ਨਜ਼ਰ ਵਿਚ ਆਉਣ ਵਾਲੀ ਅਦਾਕਾਰਾ ਸਲਮਾ ਆਗਾ ਨੇ ਕਈ ਫਿਲਮਾਂ ਵਿਚ ਗਾਣੇ ਵੀ ਗਾਏ ਹਨ।

ਜੀਨਤ ਅਮਾਨ ਦੀ ਫਿਲਮ ਸਤਿਅਮ ਸ਼ਿਵਮ ਸੁੰਦਰਮ  ਨੇ ਉਸ ਨੂੰ ਬਾਲੀਵੁੱਡ ਵਿਚ ਰਾਤੋਂ ਰਾਤ ਸਟਾਰ ਬਣਾ ਦਿੱਤਾ ਸੀ। ਪਰ ਹੁਣ ਉਸ ਦੀ ਦਿੱਖ ਕਾਫੀ ਬਦਲ ਚੁੱਕੀ ਹੈ।

ਅਦਾਕਾਰਾ ਰਾਖੀ ਨੇ ਵੀ ਫਿਲਮਾਂ ਵਿਚ ਬਹੁਤ ਨਾਮ ਕਮਾਇਆ ਹੈ। ਉਸ ਦੇ ਜਵਾਨੀ ਦੀ ਭੂਮਿਕਾ ਤੋਂ ਬਾਅਦ ਮਾਂ ਦੇ ਰੋਲ ਵਿਚ ਵੀ ਪਸੰਦ ਕੀਤਾ ਜਾਣ ਲੱਗਿਆ। ਉਸ ਨੇ ਅਮਿਤਾਭ ਬਚਨ ਨਾਲ ਬਲਾਕਬਸਟਰ ਫਿਲਮ ਕਭੀ ਕਭੀ  ਵਿਚ ਲੀਡ ਰੋਲ ਪਲੇਅ ਕੀਤਾ ਸੀ। ਇਸ ਤੋਂ ਬਾਅਦ ਉਹਨਾਂ ਨੂੰ ਫਿਲਮ ਤਰਿਸ਼ੂਲ  ਅਤੇ ਕਸਮੇਂ ਵਾਦੇ  ਵਿਚ ਵੀ ਵੇਖਿਆ ਗਿਆ।

ਫਿਲਮਾਂ ਵਿਚ ਜ਼ਿਆਦਾਤਰ ਸਾਈਡ ਰੋਲ ਕਰਨ ਵਾਲੀ ਅਦਾਕਾਰਾ ਮੌਸਮੀ ਚੈਟਰਜੀ ਨੇ ਫਿਲਮ ਬੇਨਾਮ, ਮੰਜ਼ਿਲ, ਦੋ ਪ੍ਰੇਮੀ  ਅਤੇ ਅੰਗੂਰ  ਵਰਗੀਆਂ ਫਿਲਮਾਂ ਵਿਚ ਭੂਮਿਕਾ ਨਿਭਾ ਕੇ ਲੋਕਾਂ ਦਾ ਦਿਲ ਜਿੱਤਿਆ ਸੀ।

ਫਿਲਮਾਂ ਵਿਚ ਬੋਲਡ ਕੰਟੇਂਟ ਲਿਆਉਣ ਵਾਲੀ ਅਦਾਕਾਰਾ ਸ਼ਰਮਿਲਾ ਟੈਗੋਰ ਨੇ ਵੀ ਅਪਣੀ ਵੱਖਰੀ ਪਹਿਚਾਣ ਬਣਾਈ ਸੀ। ਉਹਨਾਂ ਨੇ ਸੁਪਰਹਿਟ ਫਿਲਮਾਂ ਅਰਾਧਨਾ  ਤੋਂ ਇਲਾਵਾ ਅਮਰ ਪ੍ਰੇਮ  ਅਤੇ ਕਸ਼ਮੀਰ ਦੀ ਕਲੀ  ਵਿਚ ਵੀ ਵੇਖਿਆ ਗਿਆ ਹੈ। ਵੈਅਯੰਤੀ ਮਾਲਾ ਅਪਣੇ ਦੌਰ ਦੀ ਬੇਹੱਦ ਖੂਬਸੁਰਤ ਅਦਾਕਾਰਾ ਹੁੰਦੀ ਸੀ। ਉਹਨਾਂ ਨੇ ਫਿਲਮ ਸਾਧਨਾ, ਨਵਾ ਦੌਰ, ਸੰਗਮ  ਅਤੇ ਗੰਗਾ ਜਮੁਨਾ  ਵਰਗੀਆਂ ਸੁਪਰਹਿਟ ਫਿਲਮਾਂ ਵਿਚ ਕੰਮ ਕੀਤਾ ਸੀ।