ਸਾਬਕਾ ਮਿਸ ਵਰਲਡ ਪ੍ਰਤੀਯੋਗੀ ਸ਼ੇਰਿਕਾ ਡੀ ਆਰਮਾਸ ਹਾਰੀ ਸਰਵਾਈਕਲ ਕੈਂਸਰ ਦੀ ਜੰਗ; 26 ਸਾਲ ਦੀ ਉਮਰ ਵਿਚ ਦੇਹਾਂਤ

ਏਜੰਸੀ

ਮਨੋਰੰਜਨ, ਬਾਲੀਵੁੱਡ

2015 ਦੇ ਮੁਕਾਬਲੇ ਵਿਚ ਕੀਤੀ ਸੀ ਉਰੂਗਵੇ ਦੀ ਨੁਮਾਇੰਦਗੀ

Former Miss World Contestant From Uruguay, Sherika De Armas, Dies

 

ਨਵੀਂ ਦਿੱਲੀ:  ਸਾਬਕਾ ਮਿਸ ਵਰਲਡ ਪ੍ਰਤੀਯੋਗੀ ਸ਼ੇਰਿਕਾ ਡੀ ਆਰਮਾਸ ਦੀ 26 ਸਾਲ ਦੀ ਉਮਰ ਵਿਚ ਮੌਤ ਹੋ ਗਈ ਹੈ। ਉਨ੍ਹਾਂ ਨੇ 2015 ਦੇ ਮੁਕਾਬਲੇ ਵਿਚ ਉਰੂਗਵੇ ਦੀ ਨੁਮਾਇੰਦਗੀ ਕੀਤੀ ਸੀ। ਮੀਡੀਆ ਰੀਪੋਰਟਾਂ ਮੁਤਾਬਕ ਸ਼ੇਰਿਕਾ ਡੀ ਅਰਮਾਸ ਸਰਵਾਈਕਲ ਕੈਂਸਰ ਨਾਲ ਜੂਝ ਰਹੀ ਸੀ। 26 ਸਾਲ ਦੀ ਉਮਰ ਵਿਚ ਉਹ 13 ਅਕਤੂਬਰ ਨੂੰ ਇਹ ਜੰਗ ਹਾਰ ਗਈ।

ਇਹ ਵੀ ਪੜ੍ਹੋ: ਅਮਰੀਕਾ: ਇਜ਼ਰਾਈਲ-ਹਮਾਸ ਜੰਗ ਵਿਚਕਾਰ ਨਫ਼ਰਤੀ ਅਪਰਾਧ ’ਚ ਬੱਚੇ ਦਾ ਕਤਲ, ਮਾਂ ਗੰਭੀਰ ਜ਼ਖ਼ਮੀ

ਸ਼ੇਰਿਕਾ ਡੀ ਅਰਮਾਸ ਦੇ ਪ੍ਰਸ਼ੰਸਕ ਉਸ ਦੀ ਮੌਤ ਦੀ ਖ਼ਬਰ ਤੋਂ ਹੈਰਾਨ ਹਨ। ਉਰੂਗਵੇ ਅਤੇ ਦੁਨੀਆ ਭਰ ਵਿਚ ਉਸ ਦੇ ਪ੍ਰਸ਼ੰਸਕ ਸੋਗ ਵਿਚ ਡੁੱਬੇ ਹੋਏ ਹਨ। ਜਦਕਿ ਉਸ ਦੇ ਭਰਾ ਮਾਯਕ ਡੀ ਆਰਮਾਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ 'ਫਲਾਈ ਹਾਈ, ਛੋਟੀ ਭੈਣ'।

ਇਹ ਵੀ ਪੜ੍ਹੋ: ਪੰਜਾਬ 'ਚ ਘਟਣ ਲੱਗੀ ਪੰਜਾਬੀਆਂ ਦੀ ਆਬਾਦੀ, ਪਰਵਾਸੀਆਂ ਦਾ ਵਸੇਬਾ ਵਧਿਆ

ਸੋਗ ਜ਼ਾਹਰ ਕਰਦੇ ਹੋਏ, ਮਿਸ ਯੂਨੀਵਰਸ ਉਰੂਗਵੇ 2022 ਕਾਰਲਾ ਰੋਮੇਰੋ ਨੇ ਲਿਖਿਆ ਕਿ ਮਿਸ ਡੀ ਆਰਮਾਸ 'ਇਸ ਦੁਨੀਆ ਲਈ ਬਹੁਤ ਵਿਕਸਤ ਸੀ। ਮੈਨੂੰ ਹੁਣ ਤਕ ਮਿਲੀਆਂ ਔਰਤਾਂ ਵਿਚੋਂ ਉਹ ਸੱਭ ਤੋਂ ਖੂਬਸੂਰਤ ਸੀ। ਦੱਸ ਦਈਏ ਕਿ 2015 'ਚ ਚੀਨ 'ਚ ਹੋਏ ਮਿਸ ਵਰਲਡ ਮੁਕਾਬਲੇ 'ਚ ਸ਼ੇਰਿਕਾ ਡੀ ਆਰਮਾਸ ਟਾਪ 30 'ਚ ਚੁਣੀ ਨਹੀਂ ਜਾ ਸਕੀ ਸੀ।