ਇਨਕਮ ਟੈਕਸ ਵਿਭਾਗ ਦਾ ਦਾਅਵਾ- ਸੋਨੂੰ ਸੂਦ ਨੇ ਕੀਤੀ 20 ਕਰੋੜ ਤੋਂ ਜ਼ਿਆਦਾ ਦੀ ਟੈਕਸ ਚੋਰੀ

ਏਜੰਸੀ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਖਿਲਾਫ਼ ਛਾਪੇਮਾਰੀ ਨੂੰ ਲੈ ਕੇ ਆਮਦਨ ਕਰ ਵਿਭਾਗ ਨੇ ਵੱਡਾ ਖੁਲਾਸਾ ਕੀਤਾ ਹੈ।

Sonu Sood evaded tax of over Rs 20 crore

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸੋਨੂੰ ਸੂਦ (Sonu Sood) ਖਿਲਾਫ਼ ਛਾਪੇਮਾਰੀ ਨੂੰ ਲੈ ਕੇ ਆਮਦਨ ਕਰ ਵਿਭਾਗ ਨੇ ਵੱਡਾ ਖੁਲਾਸਾ ਕੀਤਾ ਹੈ। ਵਿਭਾਗ ਦਾ ਕਹਿਣਾ ਹੈ ਕਿ ਸੋਨੂੰ ਸੂਦ 20 ਕਰੋੜ ਤੋਂ ਜ਼ਿਆਦਾ ਦੀ ਟੈਕਸ ਚੋਰੀ ਵਿਚ ਸ਼ਾਮਲ ਹਨ। ਆਮਦਨ ਕਰ ਵਿਭਾਗ ਨੇ ਸੋਨੂੰ ਸੂਦ ਦੇ ਮੁੰਬਈ ਸਥਿਤ ਘਰ ’ਤੇ ਲਗਾਤਾਰ ਤਿੰਨ ਦਿਨ ਸਰਵੇਖਣ ਕੀਤਾ ਹੈ।

ਹੋਰ ਪੜ੍ਹੋ: CLP ਮੀਟਿੰਗ ਤੋਂ ਪਹਿਲਾਂ ਪਰਗਟ ਸਿੰਘ ਦਾ ਬਿਆਨ, ਅੰਦਰੂਨੀ ਨੀਤੀਆਂ ’ਤੇ ਚਰਚਾ ਲਈ ਬੁਲਾਈ ਗਈ ਬੈਠਕ’

ਵਿਭਾਗ ਨੇ ਕਿਹਾ ਕਿ ਸੂਦ ਨੇ ਵਿਦੇਸ਼ੀ ਦਾਨੀਆਂ ਤੋਂ 2.1 ਕਰੋੜ ਦੀ ਗੈਰ-ਮੁਨਾਫ਼ਾ ਰਾਸ਼ੀ ਇਕੱਠੀ ਕੀਤੀ, ਜੋ ਕਿ ਇਸ ਤਰ੍ਹਾਂ ਦੇ ਲੈਣ-ਦੇਣ ਨੂੰ ਕੰਟਰੋਲ ਕਰਨ ਵਾਲੇ ਕਾਨੂੰਨ ਦੀ ਉਲੰਘਣਾ ਹੈ। ਹੁਣ ਤੱਕ ਦੀ ਜਾਂਚ ਵਿਚ 20 ਅਜਿਹੀਆਂ ਐਂਟਰੀਆਂ ਮਿਲੀਆਂ ਹਨ, ਜਿਨ੍ਹਾਂ ਵਿਚੋਂ ਦੇਣ ਵਾਲਿਆਂ ਨੇ ਧੋਖਾਧੜੀ ਕਰਨ ਦੀ ਗੱਲ ਸਵੀਕਾਰ ਕੀਤੀ ਹੈ।

ਹੋਰ ਪੜ੍ਹੋ: ਅਟਾਰੀ ਬਾਰਡਰ 'ਤੇ ਅੱਜ ਤੋਂ ਰੀਟਰੀਟ ਸੈਰੇਮਨੀ ਦੇਖ ਸਕਣਗੇ ਸੈਲਾਨੀ, 300 ਲੋਕਾਂ ਨੂੰ ਮਿਲੇਗੀ ਮਨਜ਼ੂਰੀ

ਉਹਨਾਂ ਨੇ ਨਕਦੀ ਬਦਲੇ ਚੈੱਕ ਜਾਰੀ ਕਰਨ ਦੀ ਗੱਲ ਵੀ ਮੰਨੀ। ਸੀਬੀਡੀਟੀ ਅਨੁਸਾਰ ਮੁੰਬਈ, ਲਖਨਊ, ਕਾਨਪੁਰ, ਜੈਪੁਰ, ਦਿੱਲੀ ਅਤੇ ਗੁਰੂਗ੍ਰਾਮ ਸਮੇਤ ਕੁੱਲ 28 ਥਾਵਾਂ  'ਤੇ ਛਾਪੇਮਾਰੀ ਕੀਤੀ ਗਈ।