ਇਕ ਦਿਨ ਵਿਚ 100 ਕਰੋੜ ਦੀ ਕਮਾਈ ਕਰਨ ਵਾਲੀ ਪਹਿਲੀ ਬਾਲੀਵੁੱਡ ਫ਼ਿਲਮ ਬਣੀ ‘ਪਠਾਨ’

ਏਜੰਸੀ

ਮਨੋਰੰਜਨ, ਬਾਲੀਵੁੱਡ

ਯਸ਼ਰਾਜ ਫਿਲਮਜ਼ (YRF) ਅਨੁਸਾਰ ਘਰੇਲੂ ਤੌਰ 'ਤੇ ਫਿਲਮ ਦੀ ਸ਼ੁਰੂਆਤੀ ਦਿਨ ਦੀ ਕੁੱਲ ਕਮਾਈ 55 ਕਰੋੜ ਰੁਪਏ ਰਹੀ।

Pathaan becomes 1st Bollywood film ever to earn over 100 cr worldwide in a day

 

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੇ ਆਪਣੀ ਫਿਲਮ ‘ਪਠਾਨ’ ਨਾਲ ਲੰਬੇ ਸਮੇਂ ਬਾਅਦ ਪਰਦੇ ’ਤੇ ਵਾਪਸੀ ਕੀਤੀ ਹੈ। ਨਿਰਮਾਤਾਵਾਂ ਨੇ ਦੱਸਿਆ ਕਿ ਫਿਲਮ ਨੇ ਆਪਣੇ ਪਹਿਲੇ ਦਿਨ ਵਿਸ਼ਵ ਭਰ ਵਿਚ ਕੁੱਲ 106 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਯਸ਼ਰਾਜ ਫਿਲਮਜ਼ (YRF) ਅਨੁਸਾਰ ਘਰੇਲੂ ਤੌਰ 'ਤੇ ਫਿਲਮ ਦੀ ਸ਼ੁਰੂਆਤੀ ਦਿਨ ਦੀ ਕੁੱਲ ਕਮਾਈ 55 ਕਰੋੜ ਰੁਪਏ ਰਹੀ।

ਇਹ ਵੀ ਪੜ੍ਹੋ: Australian open 2023: ਮਿਕਸਡ ਡਬਲਜ਼ ਦੇ ਫਾਈਨਲ ਵਿਚ ਹਾਰੀ ਸਾਨੀਆ ਮਿਰਜ਼ਾ, ਆਖਰੀ ਮੈਚ ਤੋਂ ਬਾਅਦ ਹੋਈ ਭਾਵੁਕ

ਉਹਨਾਂ ਮੁਤਾਬਕ ਇਹ ਕਿਸੇ ਹਿੰਦੀ ਫਿਲਮ ਦੀ ਪਹਿਲੇ ਦਿਨ ਦੀ ਸਭ ਤੋਂ ਵੱਧ ਕਮਾਈ ਹੈ। ਇਸ ਦੇ ਨਾਲ ਹੀ ਡੱਬ ਕੀਤੇ ਸੰਸਕਰਣਾਂ ਤੋਂ 2 ਕਰੋੜ ਰੁਪਏ ਵਾਧੂ ਕਮਾਈ ਹੋਈ। ਹੈ ਪਠਾਨ ਬੁੱਧਵਾਰ ਨੂੰ ਹਿੰਦੀ ਦੇ ਨਾਲ-ਨਾਲ ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿਚ ਵੀ ਰਿਲੀਜ਼ ਹੋਈ ਹੈ।  ਦੂਜੇ ਦਿਨ ਦੀ ਗੱਲ ਕਰੀਏ ਤਾਂ 'ਪਠਾਨ' ਨੇ ਸਿਰਫ ਭਾਰਤ 'ਚ 70 ਕਰੋੜ ਦੀ ਕਮਾਈ ਕੀਤੀ ਹੈ। ਇਸ ਤੋਂ ਇਲਾਵਾ ਪਠਾਨ ਦੇ ਤਾਮਿਲ ਅਤੇ ਤੇਲਗੂ ਸੰਸਕਰਣ ਨੇ ਦੂਜੇ ਦਿਨ 4.50 ਕਰੋੜ ਤੋਂ 5 ਕਰੋੜ ਰੁਪਏ ਦਾ ਕਾਰੋਬਾਰ ਕੀਤਾ।

ਇਹ ਵੀ ਪੜ੍ਹੋ: ਲਤੀਫਪੁਰਾ ਮਾਮਲੇ 'ਚ ਕਿਸਾਨਾਂ ਦਾ ਵੱਡਾ ਐਲਾਨ, ਸਥਾਨਕ ਵਿਧਾਇਕਾਂ ਖ਼ਿਲਾਫ਼ ਖੋਲ੍ਹਿਆ ਜਾਵੇਗਾ ਮੋਰਚਾ

ਫਿਲਮ ਨੂੰ 'ਬੇਸ਼ਰਮ ਰੰਗ' ਗੀਤ ਨੂੰ ਲੈ ਕੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਹੈ ਪਰ ਇਸ ਨੂੰ ਚਾਰ ਸਾਲ ਤੋਂ ਵੱਧ ਦੇ ਵਕਫ਼ੇ ਤੋਂ ਬਾਅਦ ਸ਼ਾਹਰੁਖ ਦੀ ਚੰਗੀ ਵਾਪਸੀ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਉਹਨਾਂ ਨੇ 2018 'ਚ 'ਜ਼ੀਰੋ' 'ਚ ਕੰਮ ਕੀਤਾ ਸੀ। ਯਸ਼ਰਾਜ ਫਿਲਮਜ਼ ਨੇ ਕਿਹਾ ਕਿ ' ਪਠਾਨ ' ਨੇ ਕਈ ਨਵੇਂ ਰਿਕਾਰਡ ਬਣਾਏ ਹਨ, ਜਿਸ ਵਿਚ "ਭਾਰਤ ਵਿਚ ਹੁਣ ਤੱਕ ਦੀ ਸਭ ਤੋਂ ਵੱਧ ਥੀਏਟਰਿਕ ਰਿਲੀਜ਼" ਅਤੇ "ਬਿਨਾਂ ਛੁੱਟੀ ਵਾਲੇ ਦਿਨ ਰਿਲੀਜ਼ ਹੋਣ ਵਾਲੀ ਫਿਲਮ ਲਈ ਸਭ ਤੋਂ ਵੱਧ ਸ਼ੁਰੂਆਤੀ ਦਿਨ ਦੀ ਕਮਾਈ"ਸ਼ਾਮਲ ਹੈ।

ਇਹ ਵੀ ਪੜ੍ਹੋ: ਪੰਜਾਬ ਵਿਚ ਪੁਰਾਣੇ ਅਸ਼ਟਾਮ ਪੇਪਰਾਂ ਨਾਲ ਫਰਜ਼ੀਵਾੜਾ! 500 ਰੁਪਏ ਵਾਲੇ ਪੇਪਰ 10,000 ਰੁਪਏ ’ਚ ਵੇਚ ਰਹੇ ਵਿਕਰੇਤਾ

ਯਸ਼ਰਾਜ ਫਿਲਮਜ਼ ਦੇ ਸੀਈਓ ਅਕਸ਼ੈ ਵਿਧਾਨੀ ਨੇ ਇਕ ਬਿਆਨ ਵਿਚ ਕਿਹਾ, "ਇਹ ਭਾਰਤੀ ਸਿਨੇਮਾ ਲਈ ਇਕ ਇਤਿਹਾਸਕ ਦਿਨ ਹੈ ਅਤੇ ਅਸੀਂ ' ਪਠਾਨ ' ਨੂੰ ਦੁਨੀਆ ਭਰ ਵਿਚ ਮਿਲੇ ਪਿਆਰ ਅਤੇ ਪ੍ਰਸ਼ੰਸਾ ਤੋਂ ਬਹੁਤ ਖੁਸ਼ ਹਾਂ।" ਫਿਲਮ ਵਪਾਰ ਮਾਹਿਰ ਤਰਨ ਆਦਰਸ਼ ਅਨੁਸਾਰ ਦਰਸ਼ਕਾਂ ਦੀ ਚੰਗੀ ਮੰਗ ਨੂੰ ਦੇਖਦੇ ਹੋਏ ਫਿਲਮ ਨੂੰ 300 ਹੋਰ ਸਿਨੇਮਾਘਰਾਂ ਵਿਚ ਰਿਲੀਜ਼ ਕੀਤਾ ਗਿਆ ਹੈ।