ਸੰਸਦ ਮੈਂਬਰ ਬਣੀਆਂ ਬੰਗਾਲੀ ਅਦਾਕਾਰਾਵਾਂ ਇਸ ਅੰਦਾਜ 'ਚ ਪੁੱਜੀਆਂ ਸੰਸਦ ਭਵਨ ; ਵਾਇਰਲ ਹੋਈਆਂ ਤਸਵੀਰਾਂ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਮਿਮੀ ਚਕਰਵਰਤੀ ਨੇ ਪਛਮੀ ਬੰਗਾਲ ਦੀ ਜਾਧਵਪੁਰ ਅਤੇ ਨੁਸਰਤ ਜਹਾਂ ਨੇ ਬਸੀਰਹਾਟ ਲੋਕ ਸਭਾ ਸੀਟ ਤੋਂ ਜਿੱਤ ਹਾਸਲ ਕੀਤੀ

Mimi Chakraborty and Nusrat Jahan share happy pictures of first day at Parliament

ਨਵੀਂ  ਦਿੱਲੀ : ਲੋਕ ਸਭਾ ਚੋਣਾਂ 2019 'ਚ ਇਸ ਵਾਰ ਸਿਨੇਮਾ ਜਗਤ ਦੇ ਕਈ ਮਸ਼ਹੂਰ ਚਿਹਰੇ ਵੀ ਚੋਣ ਮੈਦਾਨ 'ਚ ਉੱਤਰੇ ਸਨ। ਕੁਝ ਸਿਤਾਰਿਆਂ ਨੇ ਜਿੱਤ ਦਰਜ ਕੀਤੀ ਤਾਂ ਕੁਝ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਅਜਿਹੀਆਂ ਦੋ ਪ੍ਰਸਿੱਧ ਅਦਾਕਾਰਾਵਾਂ ਇਸ ਸਮੇਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਨ੍ਹਾਂ ਦੇ ਨਾਂ ਹਨ - ਮਿਮੀ ਚਕਰਵਰਤੀ ਅਤੇ ਨੁਸਰਤ ਜਹਾਂ। ਇਨ੍ਹਾਂ ਦੋਹਾਂ ਅਦਾਕਾਰਾਵਾਂ ਨੇ ਮਮਤਾ ਬੈਨਰਜ਼ੀ ਦੀ ਪਾਰਟੀ ਟੀਐਮਸੀ ਦੀ ਟਿਕਟ 'ਤੇ ਚੋਣ ਜਿੱਤੀ ਅਤੇ ਸੰਸਦ ਮੈਂਬਰ ਬਣੀਆਂ। ਮਿਮੀ ਚਕਰਵਰਤੀ ਅਤੇ ਨੁਸਰਤ ਜਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਰਹੀਆਂ ਹਨ।

ਮਿਮੀ ਚਕਰਵਰਤੀ ਨੇ ਪਛਮੀ ਬੰਗਾਲ ਦੀ ਜਾਧਵਪੁਰ ਲੋਕ ਸਭਾ ਸੀਟ ਤੋਂ ਚੋਣ ਜਿੱਤੀ ਹੈ ਅਤੇ ਨੁਸਰਤ ਜਹਾਂ ਨੇ ਬਸੀਰਹਾਟ ਲੋਕ ਸਭਾ ਸੀਟ ਤੋਂ ਜਿੱਤ ਹਾਸਲ ਕੀਤੀ। ਮਿਮੀ ਅਤੇ ਨੁਸਰਤ ਜਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ। ਮਿਮੀ ਚਕਰਵਰਤੀ ਬੰਗਾਲੀ ਫ਼ਿਲਮਾਂ ਅਤੇ ਟੀਵੀ ਜਗਤ 'ਚ ਕਾਫ਼ੀ ਪ੍ਰਸਿੱਧ ਹੈ। ਸਿਨੇਮਾ 'ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਮਾਡਲਿੰਗ ਵੀ ਕੀਤੀ ਹੈ। ਮਿਮੀ ਚਕਰਵਰਤੀ ਦੀ ਪਹਿਲੀ ਫ਼ਿਲਮ 'ਬਪੀ ਬਾਰੀ ਜਾ' ਸੀ, ਜੋ ਸਾਲ 2012 'ਚ ਰੀਲੀਜ਼ ਹੋਈ ਸੀ। 

ਨੁਸਰਤ ਜਹਾਂ ਨੇ 'ਸੋਤਰੂ' ਫ਼ਿਲਮ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੂੰ 'ਖਿਲਾੜੀ', 'ਅੰਕੁਸ਼ ਹਜ਼ਰਾ', 'ਸੋਂਧੇ ਨਮਾਰ ਆਗੇ' ਜਿਹੀਆਂ ਫ਼ਿਲਮਾਂ 'ਚ ਨਿਭਾਏ ਗਏ ਯਾਦਗਾਰੀ ਰੋਲ ਲਈ ਜਾਣਿਆ ਜਾਂਦਾ ਹੈ। 

ਮਿਮੀ ਅਤੇ ਨੁਸਰਤ ਨੇ ਪਹਿਲੇ ਹੀ ਦਿਨ ਸੰਸਦ ਭਵਨ ਦੇ ਸਾਹਮਣੇ ਪੋਜ਼ ਕਰਦਿਆਂ ਫ਼ੋਟੋ ਕਲਿਕ ਕਰਵਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਜਿਵੇਂ ਹੀ ਉਨ੍ਹਾਂ ਨੇ ਫ਼ੋਟੋ ਸ਼ੇਅਰ ਕੀਤੀ ਤਾਂ ਉਨ੍ਹਾਂ ਦੀ ਪੋਸਟ 'ਤੇ ਕੁਮੈਂਟਾਂ ਦੇ ਢੇਰ ਲੱਗ ਗਏ।

ਮਿਮੀ ਨੇ ਫ਼ੋਟੋ ਸ਼ੇਅਰ ਕਰਦਿਆਂ ਲਿਖਿਆ - "ਆਪਣੇ ਸੁਪਨਿਆਂ ਨੂੰ ਯਾਦ ਰੱਖੋ ਅਤੇ ਉਨ੍ਹਾਂ ਲਈ ਲੜੋ।"

 

 

ਨੁਸਰਤ ਨੇ ਲਿਖਿਆ - "ਇਕ ਨਵੀਂ ਸ਼ੁਰੂਆਤ। ਮਮਤਾ ਬੈਨਰਜ਼ੀ ਅਤੇ ਮੇਰੇ ਬਸ਼ੀਰਹਾਟ ਲੋਕ ਸਭਾ ਖੇਤਰ ਦੇ ਲੋਕਾਂ ਦਾ ਧੰਨਵਾਦ ਮੇਰੇ 'ਤੇ ਭਰੋਸਾ ਜਤਾਉਣ ਲਈ।"