ਧੋਖਾਧੜੀ ਮਾਮਲੇ ‘ਚ ਸੁਰਵੀਨ ਚਾਵਲਾ ਤੇ ਪਤੀ ਨੂੰ ਅਦਾਲਤ ‘ਚ 2 ਮਈ ਨੂੰ ਪੇਸ਼ ਹੋਣ ਦੇ ਹੁਕਮ  

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

2014 ਵਿਚ ਉਨ੍ਹਾਂ ਨੇ ਫ਼ਿਲਮ ਬਣਾਉਣ ਦੇ ਲਈ ਸਤਪਾਲ ਗੁਪਤਾ ਕੋਲੋਂ ਪੈਸੇ ਇਨਵੈਸਟ ਕਰਨ ਦੇ ਲਈ ਕਿਹਾ...

Surveen Chawla

ਹੁਸ਼ਿਆਰਪੁਰ : ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ ਹੁਸ਼ਿਆਰਪੁਰ ਦੇ ਚਰਚਿਤ ਧੋਖਾਧੜੀ ਮਾਮਲੇ ਵਿਚ ਸੁਰਵੀਨ ਚਾਵਲਾ, ਉਨ੍ਹਾਂ ਦੇ ਪਤੀ ਅਕਸ਼ੈ ਠੱਕਰ ਅਤੇ ਮਨਵਿੰਦਰ ਸਿੰਘ ਨੂੰ 2 ਮਈ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਸੁਰਵੀਨ ਅਤੇ ਉਨ੍ਹਾਂ ਦੇ ਪਤੀ 'ਤੇ ਹੁਸ਼ਿਆਰਪੁਰ ਦੇ ਸਤਪਾਲ ਗੁਪਤਾ ਨੇ 40 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਥਾਣਾ ਸਿਟੀ ਵਿਚ ਕੇਸ ਦਰਜ ਕਰਾਇਆ ਸੀ।

ਸੁਰਵੀਨ ਨੇ ਡੀਜੀਪੀ ਪੰਜਾਬ ਨੂੰ ਅਪੀਲ ਕੀਤੀ ਕਿ ਉਸ ਦੇ ਖ਼ਿਲਾਫ਼ ਗਲਤ ਕੇਸ ਦਰਜ ਕੀਤਾ ਗਿਆ ਹੈ। ਉਸ ਦੀ ਜਾਂਚ ਕੀਤੀ ਜਾਵੇ। ਪੁਲਿਸ ਨੇ ਅਪਣੀ ਜਾਂਚ ਵਿਚ ਸੁਰਵੀਨ ਅਤੇ ਪਤੀ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਪੁਲਿਸ ਦੀ ਜਾਂਚ ਤੋਂ ਅਸੰਤੁਸ਼ਟ ਸਤਪਾਲ ਗੁਪਤਾ ਨੇ ਮੁੜ ਤੋਂ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਅਦਾਲਤ ਨੇ ਸੁਰਵੀਨ ਅਤੇ ਅਕਸ਼ੈ ਨੂੰ ਦੋ ਮਈ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

ਸੁਰਵੀਨ ਅਤੇ ਅਕਸ਼ੈ 'ਤੇ ਦੋਸ਼ ਹਨ ਕਿ 2014 ਵਿਚ ਉਨ੍ਹਾਂ ਨੇ ਫ਼ਿਲਮ ਬਣਾਉਣ ਦੇ ਲਈ ਸਤਪਾਲ ਗੁਪਤਾ ਕੋਲੋਂ ਪੈਸੇ ਇਨਵੈਸਟ ਕਰਨ ਦੇ ਲਈ ਕਿਹਾ। ਗੁਪਤਾ ਨੇ 51 ਲੱਖ ਰੁਪਏ ਇਨਵੈਸਟ ਕਰ ਦਿੱਤੇ।  ਤਕਨੀਕੀ ਦਿੱਕਤ ਦੇ ਕਾਰਨ 11 ਲੱਖ ਰੁਪਏ ਸੁਰਵੀਨ ਦੇ ਖਾਤੇ ਤੋਂ ਵਾਪਸ ਆ ਗਏ। ਦੋਵਾਂ ਨੇ ਭਰੋਸਾ ਦਿੱਤਾ ਕਿ ਫ਼ਿਲਮ ਰਿਲੀਜ਼ ਹੋਣ 'ਤੇ ਉਹ 40 ਲੱਖ ਦੀ ਜਗ੍ਹਾ 70 ਲੱਖ ਰੁਪਏ ਦੇਣਗੇ, ਲੇਕਿਨ ਇੱਕ ਪੈਸਾ ਨਹੀਂ ਦਿੱਤਾ।