ਪੰਜਾਬ ਦੇ ਇਨ੍ਹਾਂ ਉੱਘੇ ਕਲਾਕਾਰਾਂ ਨੇ ਵੀ ਕੀਤੀ ਅਪਣੇ ਕੀਮਤੀ ਵੋਟ ਅਧਿਕਾਰ ਦੀ ਵਰਤੋਂ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਚੋਣਾਂ ਨੂੰ ਲੈ ਕੇ ਆਮ ਜਨਤਾ ਦੇ ਨਾਲ-ਨਾਲ ਉੱਘੇ ਕਲਾਕਾਰਾਂ, ਗਾਇਕਾਂ ਤੇ ਖਿਡਾਰੀਆਂ ’ਚ ਵੀ ਉਤਸ਼ਾਹ

Lok Sabha Election 2019

ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ 7ਵੇਂ ਤੇ ਆਖ਼ਰੀ ਗੇੜ ਤਹਿਤ ਅੱਜ ਪੰਜਾਬ ਵਿਚ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਜਿੱਥੇ ਚੋਣਾਂ ਨੂੰ ਲੈ ਕੇ ਸੂਬੇ ਦੀ ਆਮ ਜਨਤਾ ਵਿਚ ਉਤਸ਼ਾਹ ਵੇਖਿਆ ਗਿਆ, ਉੱਥੇ ਹੀ ਉੱਘੇ ਪੰਜਾਬੀ ਫ਼ਿਲਮ ਅਦਾਕਾਰਾਂ, ਗਾਇਕਾਂ ਤੇ ਖਿਡਾਰੀਆਂ ਵਿਚ ਵੀ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਿਆ ਗਿਆ।

ਪੰਜਾਬੀ ਫ਼ਿਲਮ ਇੰਡਸਟਰੀ ’ਚ ਖ਼ਾਸ ਪਹਿਚਾਣ ਬਣਾਉਣ ਵਾਲੇ ਉੱਘੇ ਪੰਜਾਬੀ ਅਦਾਕਾਰ ਸਰਦਾਰ ਸੋਹੀ ਨੇ ਅਪਣੀ ਵੋਟ ਦਾ ਇਸਤੇਮਾਲ ਕੀਤਾ। ਸਰਦਾਸ ਸੋਹੀ ਨੇ ਲੁਧਿਆਣਾ ਦੇ ਈਸ਼ਾ ਨਗਰ ਤੋਂ ਵੋਟ ਪਾਈ ਹੈ।

ਪੰਜਾਬੀ ਫ਼ਿਲਮ ਇੰਡਸਟਰੀ ਦੇ ਬਹੁਤ ਹੀ ਮਸ਼ਹੂਰ ਅਦਾਕਾਰ ਤੇ ਗਾਇਕ ਕਰਮਜੀਤ ਸਿੰਘ ਅਨਮੋਲ ਨੇ ਮੋਹਾਲੀ, ਚੰਡੀਗੜ੍ਹ ਤੋਂ ਅਪਣੇ ਕੀਮਤੀ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ। ਕਰਮਜੀਤ ਨੇ ਅੱਜ ਸਵੇਰੇ ਹੀ ਬੂਥ ’ਤੇ ਪਹੁੰਚ ਕੇ ਵੋਟ ਪਾਈ।

ਇਸ ਤੋਂ ਇਲਾਵਾ ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨੇ ਚਮਕੌਰ ਸਾਹਿਬ ਤੋਂ ਅਪਣੇ ਕੀਮਤੀ ਵੋਟ ਦਾ ਇਸਤੇਮਾਲ ਕੀਤਾ।

ਮਸ਼ਹੂਰ ਪੰਜਾਬੀ ਗਾਇਕ ਕੁਲਵਿੰਦਰ ਸਿੰਘ ਬਿੱਲਾ ਨੇ ਵੀ ਅਪਣੀ ਕੀਮਤੀ ਵੋਟ ਦਾ ਇਸਤੇਮਾਲ ਕੀਤਾ। ਕੁਲਵਿੰਦਰ ਬਿੱਲਾ ਨੇ ਬਠਿੰਡਾ ਹਲਕੇ ਤੋਂ ਵੋਟ ਪਾਈ।

ਰੁਪਿੰਦਰ ਰੂਪੀ ਨੇ ਸੰਗਰੂਰ ਹਲਕੇ ਤੋਂ ਅਪਣੇ ਕੀਮਤੀ ਵੋਟ ਦੀ ਵਰਤੋ ਕੀਤੀ।

ਮਸ਼ਹੂਰ ਪੰਜਾਬੀ ਗਾਇਕ ਸਤਵਿੰਦਰ ਬਿੱਟੀ ਨੇ ਲੁਧਿਆਣਾ ਦੇ ਹਲਕਾ ਸਾਹਨੇਵਾਲ ਵਿਖੇ ਪਹੁੰਚ ਕੇ ਅਪਣੇ ਕੀਮਤੀ ਵੋਟ ਦਾ ਇਸਤੇਮਾਲ ਕੀਤਾ।

ਮਸ਼ਹੂਰ ਪੰਜਾਬੀ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਸਿੰਘ ਭੱਲਾ ਨੇ ਲੁਧਿਆਣਾ ਵਿਚ ਅਪਣੀ ਵੋਟ ਪਾਈ ਹੈ। ਇਸ ਦੌਰਾਨ ਲੋਕਾਂ ਨੇ ਭੱਲਾ ਨਾਲ ਸੈਲਫੀਆਂ ਵੀ ਲਈਆਂ। ਉਨ੍ਹਾਂ ਨੇ ਚੰਗੇ ਤੇ ਲਾਇਕ ਉਮੀਦਵਾਰ ਦੀ ਜਿੱਤ ਦੀ ਕਾਮਨਾ ਕੀਤੀ।

ਪੰਜਾਬੀ ਫ਼ਿਲਮ ਇੰਡਸਟਰੀ ’ਚ ਮਸ਼ਹੂਰ ਫ਼ਿਲਮ ਪ੍ਰੋਡਿਊਸਰ ਬੰਟੀ ਬੈਂਸ ਨੇ ਅਪਣੀ ਕੀਮਤੀ ਵੋਟ ਦੀ ਵਰਤੋ ਕੀਤੀ।

ਮਸ਼ਹੂਰ ਪੰਜਾਬੀ ਗਾਇਕ ਤੇ ਫ਼ਿਲਮ ਅਦਾਕਾਰ ਹਰਭਜਨ ਮਾਨ ਨੇ ਵੀ ਕੀਤੀ ਅਪਣੇ ਵੋਟ ਅਧਿਕਾਰ ਦੀ ਵਰਤੋ।

ਇਸ ਤੋਂ ਇਲਾਵਾ ਹਰਜੀਤ ਹਰਮਨ ਨੇ ਵੀ ਅਪਣੇ ਵੋਟ ਅਧਿਕਾਰ ਦੀ ਵਰਤੋ ਕੀਤੀ ਤੇ ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਲੜਾਈ ਝਗੜਿਆਂ ਤੋਂ ਉੱਪਰ ਉੱਠ ਕੇ ਵੋਟ ਪਾਉਣ ਲਈ ਕਿਹਾ।

ਪੰਜਾਬੀ ਫ਼ਿਲਮ ਇੰਡਸਟਰੀ ’ਚ ਮਸ਼ਹੂਰ ਅਦਾਕਾਰ ਤੇ ਗਾਇਕ ਰਵਿੰਦਰ ਗਰੇਵਾਲ ਨੇ ਅਪਣੇ ਕੀਮਤੀ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ।

ਇਸ ਤੋਂ ਇਲਾਵਾ ਮਿਸੇਜ ਇੰਡੀਆ ਰੁਚੀ ਨਰੂਲਾ ਨੇ ਅਪਣੀਆਂ ਸਹੇਲੀਆਂ ਨਾਲ ਜੀ.ਸੀ.ਜੀ. ਕਾਲਜ ’ਚ ਅਪਣੇ ਕੀਮਤੀ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ।

ਮਸ਼ਹੂਰ ਪੰਜਾਬੀ ਫ਼ਿਲਮ ਅਦਾਕਾਰ ਤੇ ਗਾਇਕ ਯੁਵਰਾਜ ਹੰਸ ਤੇ ਉਨ੍ਹਾਂ ਦੇ ਪਿਤਾ ਹੰਸ ਰਾਜ ਹੰਸ ਨੇ ਜਲੰਧਰ ਹਲਕੇ ਤੋਂ ਅਪਣੇ ਕੀਮਤੀ ਵੋਟ ਦਾ ਇਸਤੇਮਾਲ ਕੀਤਾ।

ਇਸ ਤੋਂ ਇਲਾਵਾ ਇੰਡੀਅਨ ਕ੍ਰਿਕੇਟਰ ਹਰਭਜਨ ਸਿੰਘ ਭੱਜੀ ਲਾਈਨ ਵਿਚ ਖੜੇ ਹੋ ਕੇ ਵੋਟ ਪਾਉਣ ਲਈ ਅਪਣੀ ਪਾਰੀ ਦਾ ਇੰਤਜ਼ਾਰ ਕਰਦੇ ਹੋਏ ਵਿਖਾਈ ਦਿਤੇ।