ਕਿਸਾਨਾਂ ਦੀ ਸੇਵਾ ਕਰਨ ਵਾਲੇ ਹੋਟਲ ਦੇ ਰਸਤੇ 'ਚ ਸਰਕਾਰ ਨੇ ਕੀਤੀ ਬੈਰੀਕੇਡਿੰਗ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬੀ ਗਾਇਕ ਰਣਜੀਤ ਬਾਵਾ ਨੇ ਪੋਸਟ ਸਾਂਝੀ ਕਰ ਪਿਛਲੇ 7 ਮਹੀਨੇ ਤੋਂ ਕਿਸਾਨ ਅੰਦੋਲਨ 'ਚ ਸੇਵਾ ਕਰ ਰਹੇ ਰਾਮ ਸਿੰਘ ਰਾਣਾ ਦੀ ਮਦਦ ਲਈ ਕੀਤੀ ਅਪੀਲ।

Ranjit Bawa shared a post in support of Ram Singh Rana

ਚੰਡੀਗੜ੍ਹ: ਪਿਛਲੇ ਕਈ ਮਹੀਨਿਆਂ ਤੋਂ ਚਲ ਰਹੇ ਕਿਸਾਨ ਅੰਦੋਲਨ (Farmers Protest) 'ਚ ਬਹੁਤ ਸਾਰੇ ਲੋਕਾਂ ਨੇ ਆਪਣਾ ਵੱਧ ਚੜ੍ਹ ਦੇ ਹਿੱਸਾ ਪਾਇਆ ਹੈ। ਕਿਸਾਨਾਂ ਨੂੰ ਉਹਨਾਂ ਦੇ ਹੱਕ ਦਵਾਉਣ ਲਈ ਕਈ ਸਖਸ਼ੀਅਤਾਂ ਉਹਨਾਂ ਦੀ ਮਦਦ ਲਈ ਅਗੇ ਆਈਆਂ। ਇਸੇ ਤਰ੍ਹਾਂ ਰਾਮ ਸਿੰਘ ਰਾਣਾ (Ram Singh Rana) ਨਾਮ ਦਾ ਇਕ ਸ਼ਖ਼ਸ ਕਿਸਾਨ ਅੰਦੋਲਨ 'ਚ ਪਿਛਲੇ 7 ਮਹੀਨੇ ਤੋਂ ਪਾਣੀ, ਦੁੱਧ ਤੇ ਲੰਗਰ ਦੀ ਸੇਵਾ ਕਰ ਰਿਹਾ ਹੈ। ਪਰ ਹੁਣ ਇਸ ਸ਼ਖ਼ਸ ਦੇ ਕੰਮ 'ਚ ਸਰਕਾਰ ਵਲੋਂ ਰੁਕਾਵਟ ਪਾਈ ਜਾ ਰਹੀ ਹੈ। 

ਹੋਰ ਪੜ੍ਹੋ: ਭਗੌੜੇ ਕਾਰੋਬਾਰੀਆਂ 'ਤੇ ਸ਼ਿਕੰਜਾ: ED ਕੇਂਦਰ ਅਤੇ ਬੈਂਕਾਂ ਨੂੰ ਸੌਂਪੇਗੀ ਜਬਤ ਕੀਤੀ ਜਾਇਦਾਦ

ਇਸ ਗੱਲ ਦੀ ਜਾਣਕਾਰੀ ਪੰਜਾਬੀ ਗਾਇਕ ਰਣਜੀਤ ਬਾਵਾ (Ranjit Bawa) ਨੇ ਅੱਜ ਇਕ ਪੋਸਟ ਸਾਂਝੀ ਕਰਕੇ ਦਿੱਤੀ। ਦੱਸ ਦੇਈਏ ਕਿ ਰਾਮ ਸਿੰਘ ਰਾਣਾ ਦਾ ਸਰਹੱਦ 'ਤੇ ਗੋਲਡਨ ਹੱਟ (Golden Hut Hotel) ਨਾਂ ਦਾ ਹੋਟਲ ਹੈ ਅਤੇ ਉਹ ਤਿੰਨਾਂ ਬਾਰਡਰਾਂ 'ਤੇ ਪਿਛਲੇ 7 ਮਹੀਨਿਆਂ ਤੋਂ ਕਿਸਾਨਾਂ ਦੀ ਸੇਵਾ ਕਰ ਰਹੇ ਹਨ। ਉਥੇ ਹੀ ਰਾਮ ਸਿੰਘ ਦਾ ਕੁਰੂਕਸ਼ੈਤਰ 'ਚ ਮੌਜੂਦ ਦੂਜਾ ਹੋਟਲ ਹੈ, ਜਿਥੇ ਸਰਕਾਰ ਵਲੋਂ ਬੈਰੀਕੇਡ ਲਗਾ ਕੇ ਸੜਕ ਬੰਦ ਕਰ ਦਿੱਤੀ ਗਈ ਹੈ।

ਹੋਰ ਪੜ੍ਹੋ: 15 ਕਾਂਗਰਸੀ ਨੇਤਾਵਾਂ ਨੇ ਗਹਿਲੋਤ ਸਰਕਾਰ ਖ਼ਿਲਾਫ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ

ਰਣਜੀਤ ਬਾਵਾ ਵਲੋਂ ਸਾਂਝੀ ਕੀਤੀ ਗਈ ਪੋਸਟ 'ਚ ਉਨ੍ਹਾਂ ਲਿਖਿਆ, "ਰਾਮ ਸਿੰਘ ਰਾਣਾ ਜੀ, ਜਿਨ੍ਹਾਂ ਨੇ ਆਪਣੀ ਸਰਹੱਦ 'ਤੇ ਸਥਿਤ ਗੋਲਡਨ ਹੱਟ ਹੋਟਲ ਨੂੰ ਕਿਸਾਨਾਂ ਦੀ ਸੇਵਾ ਲਈ ਸੌਂਪਿਆ ਹੈ, ਉਹ ਤਿੰਨੇ ਬਾਰਡਰਾ ਤੇ ਲਗਾਤਾਰ 7 ਮਹੀਨੇ ਤੋ ਪਾਣੀ ਦੁੱਧ ਅਤੇ ਲੰਗਰ ਦੀ ਸੇਵਾ ਕਿਸਾਨਾ ਲਈ ਨਿਭਾ ਰਹੇ ਨੇ ਰਾਮ ਸਿੰਘ ਰਾਣਾ ਜੀ ਦਾ ਕੁਰੂਕਸ਼ੇਤਰ ਵਿਚ ਇਕ ਦੂਜਾ ਹੋਟਲ ਹੈ ਸਰਕਾਰ ਨੇ ਬੈਰੀਕੇਡ ਲਗਾ ਕੇ ਸੜਕ ਨੂੰ ਬੰਦ ਕਰ ਦਿੱਤਾ ਹੈ, ਇਸ ਨੂੰ ਤੁਰੰਤ ਖੋਲ੍ਹਿਆ ਜਾਣਾ ਚਾਹੀਦਾ ਹੈ।ਸਾਰੇ ਕਿਸਾਨ ਭਰਾਵਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਰਾਮ ਸਿੰਘ ਰਾਣਾ ਜੀ ਦਾ ਸਾਥ ਦੇਣ ਤਾਂ ਜੋ ਉਸ ਹੋਟਲ ਦਾ ਰਸਤਾ ਜਲਦੀ ਖੋਲ੍ਹਿਆ ਜਾ ਸਕੇ।"

ਹੋਰ ਪੜ੍ਹੋ: ਗੈਂਗਸਟਰ ਜੈਪਾਲ ਭੁੱਲਰ ਦਾ ਸਖ਼ਤ ਸੁਰੱਖਿਆ ਹੇਠ ਕੀਤਾ ਗਿਆ ਅੰਤਿਮ ਸਸਕਾਰ

ਇਸ ਦੇ ਨਾਲ ਹੀ ਰਣਜੀਤ ਬਾਵਾ ਨੇ ਉਹਨਾਂ ਸਾਰੇ ਕਿਸਾਨਾਂ (Farmers) ਨੂੰ ਵੀ ਬੇਨਤੀ ਕੀਤੀ ਕਿ ਉਹ ਰਾਮ ਸਿੰਘ ਦਾ ਸਾਥ ਦੇਣ ਲਈ ਅੱਗੇ ਆਉਣ, ਤਾਂ ਕਿ ਸਰਕਾਰ ਹੋਟਲ ਵੱਲ ਜਾਂਦਾ ਇਹ ਰਸਤਾ ਜਲਦੀ ਖੋਲ੍ਹ ਦੇਵੇ।