21 ਸਾਲ ਦੀ ਉਮਰ ‘ਚ ਇਸ ਪੰਜਾਬੀ ਗਾਇਕ ਨੇ ਗੱਡੇ ਝੰਡੇ, ਅਪਣੇ ਗਾਣਿਆ ਨਾਲ ਕਰਾਤੀ ਬਹਿਜਾ-ਬਹਿਜਾ

ਏਜੰਸੀ

ਮਨੋਰੰਜਨ, ਪਾਲੀਵੁੱਡ

ਇਸ ਤੋਂ ਇਲਾਵਾ ਸਕੂਲ ਵਿਚ ਬੋਲੀਆਂ, ਭੰਗੜੇ ਆਦਿ...

Nirvair Pannu Punjabi singer Pollywood

ਚੰਡੀਗੜ੍ਹ: ਪਿਛਲੇ ਕੁਝ ਦਿਨਾਂ ਤੋਂ ਤੁਹਾਡੇ ਕੰਨਾਂ ਦੇ ਵਿੱਚ ਇੱਕ ਗੀਤ ਦੀਆਂ ਲਾਈਨਾਂ ਜ਼ਰੂਰ ਵੱਜ ਰਹੀਆਂ ਹੋਣਗੀਆਂ ‘ਮਾਪਿਆਂ ਦਾ ਲਾਡਲਾ ਏ SON ਗੋਰੀਏ’, ਲਾਡਾਂ ਨਾਲ ਰੱਖੂੰ ਮੇਰੀ ਮੰਨ ਗੋਰੀਏ’ ਇਹ ਗੀਤ ਨੂੰ ਗਾਉਣ ਵਾਲੇ 21 ਸਾਲਾ ਗੱਭਰੂ ਨਿਰਵੈਰ ਪੰਨੂੰ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ ਤੇ ਸਭ ਤੋਂ ਵੱਡਾ ਹੁੰਗਾਰਾ ਇਸ ਗੀਤ ਨੂੰ Tik Tok ‘ਤੇ ਮਿਲਿਆ ਹੈ। Tik Tok ਤੇ ਇਸ ਗੀਤ ਤੇ ਤਕਰੀਬਨ ਅੱਠ ਲੱਖ ਵੀਡੀਓ ਬਣ ਗਈਆਂ ਹਨ।

ਅਜਿਹਾ ਕਹਿਣ ਵਿੱਚ ਬਿਲਕੁਲ ਵੀ ਕੋਈ ਸ਼ੱਕ ਨਹੀਂ ਹੈ ਕਿ ਇਹ ਨੌਜਵਾਨ ਦਿਨਾਂ ਵਿੱਚ ਹੀ ਬਣਿਆ ਪੰਜਾਬੀ ਇੰਡਸਟਰੀ ਦਾ ਇੱਕ ਨਵਾਂ ਸਟਾਰ ਹੈ। ਇਸ ਮਸ਼ਹੂਰ ਗਾਇਕ ਨਾਲ ਸਪੋਕਸਮੈਨ ਟੀਮ ਨੇ ਗੱਲਬਾਤ ਕੀਤੀ ਜਿਸ ਵਿਚ ਉਹਨਾਂ ਨੇ ਅਪਣੇ ਜੀਵਨ ਵਿਚ ਗਾਇਕੀ ਨੂੰ ਲੈ ਕੇ ਵਿਚਾਰ ਵਟਾਂਦਰੇ ਕੀਤੇ। ਉਹਨਾਂ ਦਸਿਆ ਕਿ ਉਹਨਾਂ ਨੂੰ ਗਾਇਕੀ ਦਾ ਸ਼ੌਂਕ ਬਚਪਨ ਵਿਚ ਹੀ ਸੀ ਤੇ ਉਹ ਮਾਣਕ ਸਾਹਿਬ, ਸੁਰਜੀਤ ਬਿੰਦਰਖੀਏ ਨੂੰ ਸੁਣਦੇ ਹੁੰਦੇ ਸਨ।

ਇਸ ਤੋਂ ਇਲਾਵਾ ਸਕੂਲ ਵਿਚ ਬੋਲੀਆਂ, ਭੰਗੜੇ ਆਦਿ ਵਿਚ ਹਿੱਸਾ ਲੈਂਦੇ ਸਨ। ਇਸ ਗੀਤ ਨੂੰ ਸ਼ਰਨ ਸ਼ੇਰ ਸਿੰਘ ਨੇ ਮਿਊਜ਼ਿਕ ਦਿੱਤਾ ਹੈ। ਇੰਡਸਟਰੀ ਵਿਚ ਪੈਰ ਜਮਾਉਣ ਲਈ ਬਹੁਤ ਮਿਹਨਤ ਦੀ ਲੋੜ ਹੈ ਕਿਉਂ ਕਿ ਅੱਜ ਦੇ ਯੁੱਗ ਵਿਚ ਹਰ ਕਲਾਕਾਰ ਇਕ ਦੂਜੇ ਤੋਂ ਵਧ ਚੜ ਕੇ ਗਾਉਂਦਾ ਹੈ। ਇਸ ਲਈ ਇਸ ਦੇ ਤਜ਼ੁਰਬਾ ਹੋਣਾ ਵੀ ਲਾਜ਼ਮੀ ਹੈ ਤਾਂ ਹੀ ਕਿਸੇ ਵੀ ਫੀਲਡ ਵਿਚ ਸਫ਼ਲਤਾ ਹਾਸਲ ਕੀਤੀ ਜਾ ਸਕਦੀ ਹੈ।

ਜੇ ਕਿਸੇ ਵੀ ਕੰਮ ਦੀ ਸ਼ੁਰੂਆਤ ਕਰਨੀ ਹੋਵੇ ਤਾਂ ਇਨਸਾਨ ਨੂੰ 100% ਹੀ ਇਮਾਨਦਾਰ ਰਹਿਣਾ ਚਾਹੀਦਾ ਹੈ ਕਿਉਂ ਕਿ ਮਿਹਨਤ ਤੋਂ ਬਗੈਰ ਸਫ਼ਲਤਾ ਹਾਸਲ ਕਰਨੀ ਬਹੁਤ ਹੀ ਮਾੜੀ ਗੱਲ ਤੇ ਕਿਤੇ ਨਾ ਕਿਤੇ ਇਨਸਾਨ ਅਪਣੇ ਆਪ ਨਾਲ ਵੀ ਨਜ਼ਰਾਂ ਨਹੀਂ ਮਿਲਾ ਸਕਦਾ। ਸੋਸ਼ਲ ਮੀਡੀਆ ਦੀ ਮਸ਼ਹੂਰੀ ਨਾਲੋਂ ਜ਼ਿਆਦਾ ਕੀਮਤੀ ਹੈ ਲੋਕਾਂ ਦੇ ਦਿਲਾਂ ਵਿਚ ਵਸਣਾ। ਜੇ ਗਾਇਕ ਜਾਂ ਕੋਈ ਹਸਤੀ ਲੋਕਾਂ ਦੇ ਦਿਲਾਂ ਵਿਚ ਵਸ ਗਈ ਤਾਂ ਉਸ ਨੂੰ ਹੋਰ ਪਾਸੇ ਮਸ਼ਹੂਰੀ ਲੈਣ ਦੀ ਕੋਈ ਲੋੜ ਹੀ ਨਹੀਂ ਰਹਿ ਜਾਂਦੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਗਾਉਣ ਦਾ ਸ਼ੌਂਕ ਉਨ੍ਹਾਂ ਦੇ ਦਾਦਾ ਜੀ ਨੂੰ ਵੇਖ ਕੇ ਪਿਆ, ਕਿਉਂਕਿ ਉਨ੍ਹਾਂ ਦੇ ਦਾਦਾ ਜੀ ਵਾਰਾਂ ਗਾਇਆ ਕਰਦੇ ਸਨ। ਨਿਰਵੈਰ ਪੰਨੂੰ ਨੇ ਆਪਣੀ ਵੱਖਰੀ ਅਤੇ ਗੱਜਵੀਂ ਆਵਾਜ਼ ਵਿੱਚ ਮਸ਼ਹੂਰ ਲੋਕ ਗੀਤ ‘ਹੀਰ’ ਤੇ ‘ਮਿਰਜ਼ਾ’ ਸੁਣਾ ਕੇ ਆਪਣੀ ਕਲਾ ਦਾ ਸਬੂਤ ਦਿੱਤਾ।

ਨਿਰਵੈਰ ਪੰਨੂੰ ਦਾ ਕਹਿਣਾ ਹੈ ਕਿ ਲੋਕ ਉਨ੍ਹਾਂ ਨੂੰ ਕਹਿੰਦੇ ਨੇ ਕਿ ਉਨ੍ਹਾਂ ਦੀ ਆਵਾਜ਼ ਸੁਰਜੀਤ ਖਾਨ ਨਾਲ ਮਿਲਦੀ ਜੁਲਦੀ ਹੈ ਤੇ ਇਸ ਗੱਲ ‘ਤੇ ਉਹ ਮਾਣ ਵੀ ਮਹਿਸੂਸ ਕਰਦੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਵੀ ਜਦੋਂ ਕੋਈ ਫੀਲਡ ਵਿਚ ਜਾਂਦੇ ਹਨ ਤਾਂ ਪੂਰੀ ਤਰ੍ਹਾਂ ਸਿੱਖ ਕੇ ਜਾਣ ਤੇ ਇਸ ਦੁੱਖ ਦੀ ਘੜੀ ਵਿਚ ਜਿੰਨਾ ਹੋ ਸਕੇ ਬਿਮਾਰੀ ਤੋਂ ਬਚਣ ਚਾਹੀਦਾ ਹੈ।

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।