ਫ਼ਿਲਮ ‘ਕਿਸਮਤ’ ਨੇ ਬਾਕਸ ਆਫਿਸ ‘ਤੇ ਮਚਾਈਆਂ ਧੁੰਮਾਂ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

21 ਸਤੰਬਰ ਨੂੰ ਸਿਨੇਮਾਘਰਾਂ ‘ਚ ਪਰਦਾਪੇਸ਼ ਹੋਈ ਸ੍ਰੀ ਨਰੋਤਮ ਜੀ ਪ੍ਰੋਡਕਸ਼ਨ ਦੇ ਬੈਨਰ ਦੀ ਪੰਜਾਬੀ ਫ਼ਿਲਮ ‘ਕਿਸਮਤ’ ਬਾਕਸ ਆਫਿਸ ‘ਤੇ ਕਈ ਰਿਕਾਰਡ ਤੋੜਦੇ ਹੋਏ ਖੂਬ ਧਮਾਲ ...

Sargun Mehta and Ammy Virk

21 ਸਤੰਬਰ ਨੂੰ ਸਿਨੇਮਾਘਰਾਂ ‘ਚ ਪਰਦਾਪੇਸ਼ ਹੋਈ ਸ੍ਰੀ ਨਰੋਤਮ ਜੀ ਪ੍ਰੋਡਕਸ਼ਨ ਦੇ ਬੈਨਰ ਦੀ ਪੰਜਾਬੀ ਫ਼ਿਲਮ ‘ਕਿਸਮਤ’ ਬਾਕਸ ਆਫਿਸ ‘ਤੇ ਕਈ ਰਿਕਾਰਡ ਤੋੜਦੇ ਹੋਏ ਖੂਬ ਧਮਾਲ ਮਚਾ ਰਹੀ ਹੈ। ਫ਼ਿਲਮ ਦੀ ਰੁਮਾਂਟਿਕ ਸਕ੍ਰਿਪ, ਡਾਇਲਾਗਜ਼ ਅਤੇ ਸੰਗੀਤ ਨੂੰ ਦਰਸ਼ਕਾਂ ਨੇ ਖੂਬ ਸਲਾਹਿਆ। ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਵਲੋਂ ਨਿਰਦੇਸ਼ਿਤ ਇਸ ਫ਼ਿਲਮ 'ਚ ਐਮੀ ਵਿਰਕ, ਸਰਗੁਣ ਮਹਿਤਾ , ਗੁੱਗੂ ਗਿੱਲ, ਹਰਦੀਪ ਗਿੱਲ, ਤਾਨੀਆਂ ਅਤੇ ਹਰਬੀ ਸੰਘਾ ਆਦਿ ਕਲਾਕਾਰਾਂ ਨੇ ਆਪਣੇ-ਆਪਣੇ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ ਹੈ।

ਫ਼ਿਲਮ ਦੇਖਣ ਉਪਰੰਤ ਦਰਸ਼ਕਾਂ ਦਾ ਮੰਨਣਾ ਹੈ ਕਿ ਪੰਜਾਬੀ ਫਿਲਮਾਂ ‘ਚ ‘ਕਿਸਮਤ’ ਨੇ ਇਕ ਹੋਰ ਸਫਲਤਾ ਦਾ ਅਧਿਆਏ ਜੋੜ ਦਿੱਤਾ ਹੈ ਅਤੇ ਉਨਾਂ ਨੂੰ ਇਕ ਰੁਮਾਂਟਿਕ ਤੇ ਭਾਵਨਾਤਮਿਕ ਫ਼ਿਲਮ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਸੀ। ਪੰਜਾਬੀ, ਇਕ ਭਾਸ਼ਾ ਦੇ ਤੌਰ ਤੇ ਲਗਾਤਾਰ ਉੱਭਰ ਰਹੀ ਹੈ। ਹਿੰਦੀ ਸਿਨੇਮਾ ਵਿਚ ਪ੍ਰਤੀਨਿਧਤਾ ਤੇ ਪੂਰੇ ਭਾਰਤ ਵਿਚ ਪੰਜਾਬੀ ਸੰਗੀਤ ਦੀ ਪ੍ਰਸਿੱਧੀ ਨਾਲ ਰਾਸ਼ਟਰੀ ਮੰਚ ਉਤੇ ਸੰਪਰਕ ਜੁੜ ਚੁੱਕਿਆ ਹੈ ਪਰ ਜਦੋਂ ਪੰਜਾਬੀ ਫਿਲਮਾਂ ਦੀ ਗੱਲ ਆਉਂਦੀ ਹੈ ਤਾਂ ਇਹ ਆਉਂਦੀਆ ਹਨ ਤੇ ਜਾਂਦੀਆ ਹਨ ਪਰ ਲੋਕ ਜ਼ਿਆਦਾਤਰ ਲੋਕ ਅਣਜਾਣ ਹੀ  ਰਹਿੰਦੇ ਹਨ।

ਪਰ ਛੇਤੀ ਹੀ, ਇਹ ਅਤੀਤ ਦੀ ਗੱਲ ਹੋਵੇਗੀ ਕਿਉਂਕਿ ਜਿਆਦਾ ਤੋਂ ਜ਼ਿਆਦਾ ਪੰਜਾਬੀ ਫਿਲਮਾਂ ਹੁਣ ਧਮਾਲਾਂ ਪਾ ਰਹੀਆਂ ਹਨ। ਇਸ ਦੀ ਇਕ ਤਾਜ਼ਾ ਉਦਾਹਰਣ ਨਵੀਂ ਪੰਜਾਬੀ ਫ਼ਿਲਮ ਕਿਸਮਤ ਹੈ, ਜਿਸਨੇ ਜਬਰਦਸਤ ਕਮਾਈ ਕੀਤੀ ਹੈ। ਕਿਸਮਤ ਨੇ 6 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਸਿਰਫ ਭਾਰਤ ਅੰਦਰ ਹੀ ਕਰ ਲਈ ਹੈ। ਫ਼ਿਲਮ ਨੇ ਲਗਾਤਾਰ ਤਿੰਨ ਦਿਨ 1 ਕਰੋੜ ਤੋਂ ਵੱਧ ਦੀ ਕਮਾਈ ਕੀਤੀ।

ਫ਼ਿਲਮ ਦਰਸ਼ਕਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ। ਐਮੀ ਵਿਰਕ ਤੇ ਸਰਗੁਣ ਮਹਿਤਾ ਸਟਾਰਰ ਇਸ ਰੋਮਾਂਟਿਕ ਫ਼ਿਲਮ ਨੇ ਪੰਜਾਬੀ ਫ਼ਿਲਮਾਂ ਲਈ ਇਕ ਨਵਾਂ ਮੁਕਾਮ ਹਾਸਿਲ ਕੀਤਾ ਹੈ। ਫ਼ਿਲਮ ਨੇ ਸਾਬਿਤ ਕੀਤਾ ਕਿ ਇਕੱਲੀ ਕਾਮੇਡੀ ਤੋਂ ਹੱਟ ਕੇ ਵੀ ਕੁਝ ਚੰਗਾ ਪਰੋਸਿਆ ਜਾਵੇ ਤਾਂ ਦਰਸ਼ਕ ਉਸ ਨੂੰ ਵੀ ਆਪਣਾ ਦਿਲ ਦੇ ਬੈਠਣਗੇ।