ਹਰਜੀਤ ਹਰਮਨ ਆਪਣੀ ਫਿਲਮ ਲੈ ਕੇ ਆ ਰਿਹਾ ਹੈ "ਕੁੜਮਾਈਆਂ"
ਅਪਣੇ ਖ਼ੂਬਸੂਰਤ ਗੀਤਾਂ ਨਾਲ ਮਨ ਮੋਹ ਲੈਣ ਵਾਲੇ ਹਰਜੀਤ ਹਰਮਨ ਨੇ ਕਈ ਫ਼ਿਲਮ ਵਿਚ ਅਪਣਾ ਰੋਲ ਨਿਭਾਇਆ ਹੈ ਜਿਸ ਨਾਲ ਉਹਨਾਂ ਨੇ ਬਹੁਤ ਨਾਮ ਕਮਾਇਆ ਹੈ। ਇਸ ਬਾਰ ਉਹ ਅਪਣੀ ...
ਅਪਣੇ ਖ਼ੂਬਸੂਰਤ ਗੀਤਾਂ ਨਾਲ ਮਨ ਮੋਹ ਲੈਣ ਵਾਲੇ ਹਰਜੀਤ ਹਰਮਨ ਨੇ ਕਈ ਫ਼ਿਲਮ ਵਿਚ ਅਪਣਾ ਰੋਲ ਨਿਭਾਇਆ ਹੈ ਜਿਸ ਨਾਲ ਉਹਨਾਂ ਨੇ ਬਹੁਤ ਨਾਮ ਕਮਾਇਆ ਹੈ। ਇਸ ਬਾਰ ਉਹ ਅਪਣੀ ਪੰਜਾਬੀ ਫ਼ਿਲਮ 'ਕੁੜਮਾਈਆਂ' ਲੈ ਕੇ ਆ ਰਹੇ ਹਨ। ਹਰਜੀਤ ਹਰਮਨ ਪੰਜਾਬੀ ਅਤੇ ਪੰਜਾਬੀਅਤ ਦਾ ਮਾਣ ਵਧਾਉਣ ਵਾਲਾ ਸੱਭਿਆਚਾਰਿਕ ਫਨਕਾਰ ਹੈ। ਉਸ ਦੇ ਗੀਤ ਸੱਜਰੀ ਸਵੇਰ ਦੀ ਕੋਸੀ ਧੁੱਪ ਵਰਗੇ ਹੁੰਦੇ ਹਨ। ਆਪਣੇ ਨਾਮ ਵਰਗੀ ਹੀ ਹਰਮਨ ਪਿਆਰੀ ਆਵਾਜ ਵਿੱਚ ਗਾਏ ਜਾਦੇ ਇਸ ਗਾਇਕ ਦੇ ਗੀਤ ਸੱਭਿਆਚਾਰ ਦੇ ਘੇਰੇ ਤੋ ਬਾਹਰ ਨਹੀ ਹੁੰਦੇ ਹਨ ਅਤੇ ਹੁਣ ਹਰਜੀਤ ਹਰਮਨ ਆਪਣੀ ਗਾਇਕੀ ਵਾਂਗ ਹੀ ਇੱਕ ਪਰਿਵਾਰਿਕ ਫਿਲਮ"ਕੁੜਮਾਈਆਂ" ਜ਼ਰੀਏ ਬਤੌਰ ਹੀਰੋ ਪੰਜਾਬੀ ਸਿਨੇਮੇ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ।
ਜਿਸ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ ਜਿਸ ਨੂੰ ਦੇਸ਼ ਵਿਦੇਸ਼ ਵਸਦੇ ਲੱਖਾਂ ਪੰਜਾਬੀ ਸਰੋਤੇ ਦੇਖ ਚੁੱਕੇ ਹਨ ਅਤੇ ਫਿਲਮ ਦੇ ਗੀਤਾਂ ਨੂੰ ਵੀ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। "ਕੁੜਮਾਈਆਂ" ਫਿਲਮ ਦੀ ਕਹਾਣੀ ਅੱਜ ਤੋ ਵੀਹ ਕੁ ਵ੍ਰਰੇ ਪਹਿਲੇ ਦੇ ਪੇਡੂ ਜੀਵਨ ਨਾਲ ਸੰਬੰਧ ਰੱਖਦੀ ਹੈ। ਫਿਲਮ ਵਿਚ ਦਿਖਾਇਆ ਗਿਆ ਹੈ ਕਿ ਉਹਨਾ ਸਮਿਆਂ ਦੌਰਾਨ ਤੈਅ ਕੀਤੇ ਜਾਂਦੇ ਵਿਆਹ ਦੇ ਰਿਸ਼ਤਿਆ ਨੂੰ ਕੁੜਮਾਈਆਂ ਤੋ ਸ਼ਹਿਨਾਈਆਂ ਤੱਕ ਨੇਪਰੇ ਚੜਾਉਣ ਲਈ ਕਿੰਨਾ ਹਾਲਤਾ ਅਤੇ ਕਿਹੜੇ ਪੜਾਵਾਂ ਵਿੱਚੋ ਗੁਜ਼ਰਨਾ ਪੈਦਾ ਸੀ। ਫਿਲਮ ਵਿਚ ਹਾਸ ਰੰਗ ਤੋ ਇਲਾਵਾ ਮਹੁੱਬਤੀ ਤੇ ਸੱਭਿਅਕ ਪੱਖ ਵੀ ਮਜਬੂਤੀ ਨਾਲ ਸਿੰਗਾਰਿਆ ਹੈ।
ਕਾਮੇਡੀ ਫੈਮਿਲੀ ਡਰਾਮੇ ਵਾਲੀ ਇਸ ਫਿਲਮ ਵਿਚ ਦਰਸ਼ਕਾ ਨੂੰ ਸੁਰੂ ਤੋ ਅੰਤ ਹਾਸਿਆ ਦੀ ਫੁੱਲ ਡੋਜ਼ ਮਿਲੇਗੀ। ਵਿਨਰਜ਼ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਰਹੀ ਇਸ ਫਿਲਮ ਦੀ ਹੀਰੋਇਨ ਜਪੁਜੀ ਖਹਿਰਾ ਹੈ। ਫਿਲਮ ਦਾ ਨਿਰਦੇਸ਼ਣ ਮਨਜੀਤ ਸਿੰਘ ਟੋਨੀ ਅਤੇ ਪ੍ਰਸਿੱਧ ਅਦਾਕਾਰ ਗੁਰਮੀਤ ਸਾਜਨ ਵੱਲੋ ਸਾਝੇ ਤੌਰ ਤੇ ਕੀਤਾ ਗਿਆ ਹੈ। "ਗੁਰਮੀਤ ਫੋਟੋਜੈਨਿਕ" ਫਿਲਮ ਦੇ ਚੀਫ ਐਸ਼ੋਸੀਏਟ ਡਾਇਰੈਕਟਰ ਹਨ। ਫਿਲਮ ਦੀ ਕਹਾਣੀ ਮਨਜੀਤ ਸਿੰਘ ਟੋਨੀ ਵੱਲੋ ਲਿਖੀ ਗਈ ਹੈ ਅਤੇ ਡਾਇਲਾਗ ਗੁਰਮੀਤ ਸਾਜਨ ਹੁਰਾ ਦੇ ਹਨ। ਸਕਰੀਨ ਪਲੇ ਰਾਜੂ ਵਰਮਾ ਵੱਲੋ ਲਿਖਿਆ ਗਿਆ ਹੈ।
ਫਿਲਮ ਦੇ ਪ੍ਰੋਡਿਊਸਰ ਗੁਰਮੇਲ ਬਰਾੜ ਅਤੇ ਗੁਰਮੀਤ ਸਾਜਨ ਹਨ। ਐਸ.ਐਸ.ਬੱਤਰਾ ਅਤੇ ਗੁਰਮੀਤ ਫੋਟੋਜੈਨਿਕ ਇਸ ਦੇ ਕੋ ਪ੍ਰੋਡਿਊਸਰ ਹਨ। ਫਿਲਮ ਵਿਚ ਨਿਰਮਲ ਰਿਸ਼ੀ, ਅਨੀਤਾ ਦੇਵਗਨ, ਹਰਦੀਪ ਗਿੱਲ, ਹੌਬੀ ਧਾਲੀਵਾਲ, ਪਰਮਿੰਦਰ ਗਿੱਲ, ਗੁਰਮੀਤ ਸਾਜਨ, ਪ੍ਰਕਾਸ਼ ਗਾਧੂ, ਹਰਬੀ ਸੰਘਾ, ਬਾਲ ਕਲਾਕਾਰ ਅਨਮੋਲ ਵਰਮਾ, ਅਜੈ ਸੇਠੀ, ਅਮਨ ਸੇਖੋ, ਰਾਖੀ ਹੁੰਦਲ, ਰਮਣੀਕ ਸੰਧੂ, ਜਸ਼ਨਜੀਤ ਗੋਸ਼ਾ, ਜਸਬੀਰ ਜੱਸੀ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਦੀ ਸੂਟਿੰਗ ਮੋਗਾ, ਫਰੀਦਕੋਟ ਦੇ ਆਸ-ਪਾਸ ਦੇ ਪਿੰਡਾ ਦੀਆ ਖੂਬਸੂਰਤ ਲੋਕੇਸ਼ਨਾ ਉੱਪਰ ਕੀਤੀ ਗਈ ਹੈ।
ਫਿਲਮ ਦਾ ਸੰਗੀਤ ਗੁਰਮੀਤ ਸਿੰਘ, ਜੁਆਏ -ਅਤੁਲ ਅਤੇ ਮਿਕਸ ਸਿੰਘ ਵੱਲੋ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ ਗੀਤ ਵਿੱਕੀ ਧਾਲੀਵਾਲ, ਬਚਨ ਬੇਦਿਲ, ਰਾਜੂ ਵਰਮਾ, ਹੁਰਾ ਵੱਲੋ ਕਲਮਬੰਧ ਕੀਤੇ ਗਏ ਹਨ। ਜਿਨ੍ਹਾ ਨੂੰ ਖੂਬਸੂਰਤ ਆਵਾਜਾ ਦੇ ਮਾਲਕ ਨਛੱਤਰ ਗਿੱਲ, ਹਰਜੀਤ ਹਰਮਨ, ਗੁਰਨਾਮ ਭੁੱਲਰ, ਮੰਨਤ ਨੂਰ, ਜਸਪਿੰਦਰ ਨਰੂਲਾ, ਗੁਰਮੇਲ ਬਰਾੜ ਵੱਲੋ ਗਾਇਆ ਗਿਆ ਹੈ। ਫਿਲਮ ਬਾਰੇ ਹਰਜੀਤ ਹਰਮਨ ਨੇ ਦੱਸਿਆ ਕਿ ਉਹਨਾ ਦੀ ਤਮੰਨਾ ਸੀ ਕਿ ਮੈ ਉਹੀ ਫਿਲਮ ਕਰਾਂ ਜਿਸ ਵਿਚ ਮੈ ਆਪਣੇ ਕਿਰਦਾਰ ਨਾਲ ਇਨਸਾਫ ਕਰ ਪਾਵਾਂ ਅਤੇ ਇਸ ਫਿਲਮ ਦੀ ਕਹਾਣੀ ਵਿਚ ਮੈਨੂੰ ਇਹ ਗੱਲ ਪ੍ਰਤੱਖ ਹੁੰਦੀ ਨਜ਼ਰ ਆਈ
ਅਤੇ ਦੂਜੀ ਗੱਲ ਮੈਨੂੰ ਇਸ ਦੀ ਕਹਾਣੀ ਮੇਰੇ ਗੀਤਾ ਵਾਂਗ ਪਰਿਵਾਰਿਕ ਅਤੇ ਸੱਭਿਆਚਾਰਿਕ ਬਿਰਤੀ ਵਾਲੀ ਲੱਗੀ ਜਿਸ ਕਰਕੇ ਮੈ ਇਸ ਨਾਲ ਜੁੜਨ ਦਾ ਮਨ ਬਣਾਇਆ। ਫਿਲਮ ਜ਼ਰੀਏ ਮੈਨੂੰ ਇੰਡਸਟਰੀ ਦੇ ਮਾਣਮੱਤੇ ਕਲਾਕਾਰਾ ਨਾਲ ਕੰਮ ਕਰਕੇ ਬਹੁਤ ਲੁਤਫ ਆਇਆਂ ਅਤੇ ਉਮੀਦ ਹੈ ਕਿ ਦਰਸ਼ਕ ਵੀ ਸਾਡੀ ਇਸ ਮਿਹਨਤ ਨੂੰ ਭਾਗ ਲਾਉਣਗੇ। ਤੇਜ਼ੀ ਨਾਲ ਆਪਣੇ ਰਿਲੀਜ਼ਇੰਗ ਪੜਾਅ ਵੱਲ ਵਧ ਰਹੀ ਇਹ ਫਿਲਮ ਇੰਡਸਟਰੀ ਵਿਚ ਕੁਝ ਵਧੀਆਂ ਪੇਸ਼ ਕਰਨ ਵਿਚ ਸਹਾਈ ਹੋਵੇਗੀ ਅਤੇ ਹਰਮਨ ਨੇ ਫ਼ਿਲਮ ਦੇ ਟਰੇਲਰ ਨੂੰ ਇੰਨਾ ਵੱਡਾ ਹੁੰਗਾਰਾ ਦੇਣ ਲਈ ਦੇਸ਼ ਵਿਦੇਸ਼ ਵਸਦੇ ਲੱਖਾਂ ਪੰਜਾਬੀ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਮੀਦ ਕੀਤੀ ਕਿ ਮੇਰੇ ਸਰੋਤੇ ਫ਼ਿਲਮ ਨੂੰ ਵੀ ਵੱਡਾ ਹੁੰਗਾਰਾ ਦੇਣਗੇ।