Fact : George Floyd ਦੀ ਮੌਤ ਖਿਲਾਫ ਪ੍ਰਦਰਸ਼ਨਕਾਰੀਆਂ ਨੇ ਵ੍ਹਾਈਟ ਹਾਊਸ 'ਚ ਨਹੀਂ ਕੀਤਾ ਪ੍ਰਦਰਸ਼ਨ

ਏਜੰਸੀ

Fact Check

ਮਿਨੀਐਪੋਲਿਸ ਵਿਚ ਇਕ ਪੁਲਿਸ ਅਧਿਕਾਰੀ ਵੱਲੋਂ ਅਫਰੀਕੀ-ਅਮਰੀਕੀ ਜਾਰਜ ਫਾਲਈਡ ਦੀ ਮੌਤ ਨੇ ਪੂਰੇ ਅਮਰੀਕਾ ਵਿਚ ਹਿੰਸਕ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ। 

Protesters didn’t storm the White House against George Floyd’s death

ਨਵੀਂ ਦਿੱਲੀ: ਮਿਨੀਐਪੋਲਿਸ ਵਿਚ ਇਕ ਪੁਲਿਸ ਅਧਿਕਾਰੀ ਵੱਲੋਂ ਅਫਰੀਕੀ-ਅਮਰੀਕੀ ਜਾਰਜ ਫਾਲਈਡ ਦੀ ਮੌਤ ਨੇ ਪੂਰੇ ਅਮਰੀਕਾ ਵਿਚ ਹਿੰਸਕ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ। ਇੰਟਰਨੈੱਟ 'ਤੇ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੀ ਝੜਪ ਦੀਆਂ ਫੋਟੋਆਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। 

ਇਸ ਦੌਰਾਨ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਕਥਿਤ ਤੌਰ 'ਤੇ ਵ੍ਹਾਈਟ ਹਾਊਸ ਦੇ ਸਾਹਮਣੇ ਹੰਗਾਮਾ ਕਰਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਲੋਕ ਖਿੜਕੀਆਂ ਆਦਿ ਨੂੰ ਨੁਕਸਾਨ ਪਹੁੰਚਾ ਰਹੇ ਹਨ। ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਵ੍ਹਾਈਟ ਹਾਊਸ ਦੀ ਇਮਾਰਤ ਵਿਚ ਭੰਨਤੋੜ ਕੀਤੀ ਹੈ।

ਇਸ ਦੇ ਨਾਲ ਹੀ ਕੈਪਸ਼ਨ ਵਿਚ ਲਿਖਿਆ ਹੋਇਆ ਹੈ ਕਿ, 'ਅਮਰੀਕੀ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਪ੍ਰਦਰਸ਼ਨਕਾਰੀ ਵ੍ਹਾਈਟ ਹਾਊਸ ਵਿਚ ਦਾਖਲ ਹੋਏ'। ਜਦੋਂ ਇਸ ਵੀਡੀਓ ਸਬੰਧੀ ਜਾਂਚ ਕੀਤੀ ਗਈ ਤਾਂ ਪਾਇਆ ਕਿ ਇਸ ਵੀਡੀਓ ਸਬੰਧੀ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਇਸ ਵੀਡੀਓ ਵਿਚ ਦਿਖਾਈ ਜਾ ਰਹੀ ਇਮਾਰਤ ਦਾ ਮਿਲਾਨ ਵ੍ਹਾਈਟ ਹਾਊਸ ਦੀ ਇਮਾਰਤ ਨਾਲ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਇਹ ਇਮਾਰਤ ਵ੍ਹਾਈਟ ਹਾਊਸ ਨਹੀਂ ਬਲਕਿ ਔਹੀਓ ਸਟੇਟ ਹਾਊਸ ਹੈ। 

ਇਸ ਦੇ ਨਾਲ ਹੀ ਕਈ ਅਜਿਹੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਹਨ, ਜਿਸ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਔਹੀਓ ਸਟੇਟ ਹਾਊਸ ਦੀ ਹੈ। ਇਕ ਅਮਰੀਕੀ ਨਿਊਜ਼ ਵੈੱਬਸਾਈਟ 'ਤੇ ਵੀ ਇਹ ਵੀਡੀਓ 29 ਮਈ ਨੂੰ ਸ਼ੇਅਰ ਕੀਤੀ ਗਈ ਹੈ। ਵੀਡੀਓ ਵਿਚ ਦਿਖਾਇਆ ਜਾ ਰਿਹਾ ਪ੍ਰਦਰਸ਼ਨ ਔਹੀਓ ਸਟੇਟ ਹਾਊਸ ਕੋਲੰਬਸ ਵਿਖੇ ਹੋ ਰਿਹਾ ਹੈ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ ਔਹੀਓ ਹਾਊਸ ਦੀ ਹੈ ਨਾ ਕਿ ਵ੍ਹਾਈਟ ਹਾਊਸ ਦੀ। 

ਕੌਣ ਸੀ ਜਾਰਜ ਫਾਲਈਡ 

ਇਕ ਰਿਪੋਰਟ  ਦੇ ਮੁਤਾਬਿਕ 46 ਸਾਲਾ ਕਾਲਾ ਨਾਗਰਿਕ ਜਾਰਜ ਫਾਲਈਡ ਅਫਰੀਕੀ ਅਮਰੀਕੀ ਭਾਈਚਾਰੇ ਨਾਲ ਸਬੰਧ ਰੱਖਦਾ ਸੀ। ਉਹ ਕੰਮ ਦੇ ਸਿਲਸਲੇ ਵਿਚ ਮਿਨੀਐਪੋਲਿਸ ਵਿਚ ਚਲਾ ਗਿਆ ਸੀ। ਜਾਰਜ ਇੱਥੇ ਇਕ ਰੈਸਟੋਂਰੈਂਟ ਵਿਚ ਸਿਕਿਉਰਟੀ ਗਾਰਡ ਦੀ ਨੌਕਰੀ ਕਰਦਾ ਸੀ ਅਤੇ ਕਿਰਾਏ ਦੇ ਭੂਗਤਾਨ ਕਰਕੇ ਪੰਜ ਸਾਲ ਉਸੇ ਹੀ ਹੋਲਟ ਦੇ ਮਾਲਕ ਦੇ ਘਰ ਰਿਹਾ। ਜਾਰਜ ਦੀ ਇਕ ਛੇ ਸਾਲ ਦੀ ਬੇਟੀ ਵੀ ਹੈ ਜਿਹੜੀ ਕਿ ਆਪਣੀ ਮਾਂ ਨਾਲ ਰਹਿੰਦੀ ਹੈ ਅਤੇ ਜਾਰਜ ਨੂੰ ਬਿਗ ਫਾਲਈਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ।

ਜਾਰਜ ਨੂੰ ਮਿਨੀਐਪੋਲਿਸ ਦੀ ਇਕ ਦੁਕਾਨ ਦੇ ਬਾਹਰ ਪੁਲਿਸ ਮੁਲਾਜ਼ਮਾਂ ਵੱਲੋਂ ਹਿਰਾਸਤ ਵਿਚ ਲਿਆ ਗਿਆ ਸੀ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਉਸ ਦੀ ਹਿਰਾਸਤ ਵਾਲੇ ਦਿਨ ਉਸ ਦਾ ਜੋ ਵੀਡੀਓ ਵਾਇਰਲ ਹੋਇਆ ਹੈ ਉਸ ਵਿਚ ਦਿਖ ਰਿਹਾ ਹੈ ਕਿ ਉਸ ਨੂੰ ਇਕ ਚਿੱਟੇ ਪੁਲਿਸ ਮੁਲਾਜ਼ਮ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ 'ਤੇ ਅੱਤਿਆਚਾਰ ਕੀਤੇ ਗਏ ਸੀ। ਜਾਰਜ ਦੀ ਹੱਤਿਆ ਨੂੰ ਲੈ ਕੇ ਅਮਰੀਕਾ ਵਿਚ ਕਈ ਥਾਵਾਂ 'ਤੇ ਪ੍ਰਦਰਸ਼ਨ ਹੋ ਰਹੇ ਹਨ।