FASTag ਰਾਹੀਂ ਠਗੀ ਤੋਂ ਲੈ ਕੇ ਗੈਂਗਸਟਰ ਗੋਲਡੀ ਬਰਾੜ ਦੀ ਕੁੱਟਮਾਰ ਤੱਕ, ਪੜ੍ਹੋ Rozana Spokesman ਦੇ Top 5 Fact Checks

ਸਪੋਕਸਮੈਨ ਸਮਾਚਾਰ ਸੇਵਾ

ਇਸ ਹਫਤੇ ਦੇ Top 5 Fact Checks

From claims regarding FasTAG to Gangster Goldy Brar Read Our Top 5 Fact Check Report

RSFC (Team Mohali)-  "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"

No.1- Fact Check: FASTag ਰਾਹੀਂ ਨਹੀਂ ਹੋ ਸਕਦੀ ਤੁਹਾਡੇ ਪੈਸਿਆਂ ਦੀ ਚੋਰੀ, ਵਾਇਰਲ ਹੋ ਰਿਹਾ ਇਹ ਵੀਡੀਓ ਫਰਜ਼ੀ ਹੈ

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ। ਇਸ ਵੀਡੀਓ ਵਿਚ ਇੱਕ ਬੱਚੇ ਨੂੰ ਗੱਡੀ ਦਾ ਸ਼ੀਸ਼ਾ ਸਾਫ ਕਰਨ ਦੌਰਾਨ Fast Tag ਨੂੰ ਸਕੈਨ ਕਰਦੇ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਸੜਕਾਂ 'ਤੇ ਇੱਕ ਗਿਰੋਹ ਘੁੰਮ ਰਿਹਾ ਹੈ ਜਿਹੜਾ ਗੱਡੀ ਦੀ ਸਫਾਈ ਕਰਨ ਦੌਰਾਨ Fast Tag ਨੂੰ ਸਕੈਨ ਕਰਕੇ ਪੈਸੇ ਚੋਰੀ ਕਰ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਬਿਲਕੁਲ ਫਰਜ਼ੀ ਸੀ। FASTag ਬਿਲਕੁਲ ਸੁਰੱਖਿਅਤ ਹੈ ਅਤੇ ਕੋਈ ਵੀ Fast Tag ਰਾਹੀਂ ਤੁਹਾਡੇ ਪੈਸੇ ਨਹੀਂ ਚੋਰੀ ਕਰ ਸਕਦਾ ਹੈ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.2- ਸੰਗਰੂਰ ਚੋਣਾਂ 'ਚ ਹਾਰ ਤੋਂ ਨਰਾਜ਼ ਪੰਜਾਬ ਕਾਂਗਰਸ ਪ੍ਰਧਾਨ ਨੇ ਨਹੀਂ ਮਾਰਿਆ ਵਰਕਰ ਨੂੰ ਥੱਪੜ, ਵਾਇਰਲ ਪੋਸਟ ਗੁੰਮਰਾਹਕੁਨ

ਸੰਗਰੂਰ ਜ਼ਿਮਨੀ ਚੋਣਾਂ ਦਾ ਨਤੀਜਾ ਹੈਰਾਨੀਜਨਕ ਰਿਹਾ। ਆਮ ਆਦਮੀ ਪਾਰਟੀ ਦੀ ਪੰਜਾਬ 'ਚ ਬੂਟਾ ਲਾਉਣ ਵਾਲੀ ਥਾਂ ਸੰਗਰੂਰ 'ਚ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਨੇ 23 ਸਾਲਾਂ ਬਾਅਦ ਜਿੱਤ ਹਾਸਿਲ ਕੀਤੀ। ਇਸ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣਾ ਸ਼ੁਰੂ ਹੋਇਆ। ਇਸ ਵੀਡੀਓ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਟ੍ਰਾੰਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਇੱਕ ਵਿਅਕਤੀ ਨੂੰ ਥੱਪੜ ਮਾਰਦੇ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਹਾਲੀਆ ਸੰਗਰੂਰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਰਾਜਾ ਵੜਿੰਗ ਨੇ ਗੁੱਸੇ ਵਿਚ ਇੱਕ ਵਿਅਕਤੀ ਨੂੰ ਥੱਪੜ ਮਾਰਿਆ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2014 ਦਾ ਸੀ। 8 ਸਾਲ ਪੁਰਾਣੇ ਵੀਡੀਓ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਅਤੇ ਇਹ ਪਹਿਲੀ ਵਾਰ ਵੀ ਨਹੀਂ ਕਿ ਇਸ ਵੀਡੀਓ ਨੂੰ ਹੁਣ ਵਾਇਰਲ ਕੀਤਾ ਗਿਆ ਹੋਵੇ। ਇਹ ਵੀਡੀਓ ਪਿਛਲੇ ਕਈ ਸਾਲਾਂ ਤੋਂ ਵਾਇਰਲ ਹੁੰਦਾ ਆ ਰਿਹਾ ਹੈ। 

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.3- Fact Check: ਛੋਟੀ ਬੱਚੀ ਨੂੰ ਬਚਾਉਂਦੇ ਫੌਜੀ ਦਾ ਇਹ ਵੀਡੀਓ ਇੱਕ Scripted ਨਾਟਕ ਹੈ

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਾਫੀ ਵਾਇਰਲ ਹੋਇਆ। ਇਸ ਵੀਡੀਓ ਵਿਚ ਇੱਕ ਫੌਜੀ ਨੂੰ ਇੱਕ ਛੋਟੀ ਬੱਚੀ ਨੂੰ ਕਰ ਨਾਲ ਵੱਜਣ ਤੋਂ ਬਚਾਉਂਦੇ ਵੇਖਿਆ ਜਾ ਸਕਦਾ ਸੀ। ਇਸ ਵੀਡੀਓ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਬੱਚੀ ਦੀ ਮਾਂ ਫੋਨ 'ਚ ਵਿਅਸਤ ਹੁੰਦੀ ਹੈ। ਹੁਣ ਯੂਜ਼ਰਸ ਵੱਲੋਂ ਇਸ ਵੀਡੀਓ ਨੂੰ ਅਸਲ ਘਟਨਾ ਦੱਸਕੇ ਵਾਇਰਲ ਕੀਤਾ ਗਿਆ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਕੋਈ ਅਸਲ ਘਟਨਾ ਨਹੀਂ ਬਲਕਿ ਇੱਕ Scripted ਨਾਟਕ ਸੀ ਜਿਸਨੂੰ ਮਨੋਰੰਜਨ ਦੇ ਉਦੇਸ਼ ਤੋਂ ਬਣਾਇਆ ਗਿਆ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.4- Fact Check: ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਇਹ ਵੀਡੀਓ Gangster Goldy Brar ਦੀ ਕੁੱਟਮਾਰ ਦਾ ਨਹੀਂ ਹੈ

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ। ਇਸ ਵੀਡੀਓ ਵਿਚ ਇੱਕ ਵਿਅਕਤੀ ਦੀ ਕੁਝ ਲੋਕਾਂ ਵੱਲੋਂ ਬੇਹਰਿਹਮੀ ਨਾਲ ਕੁੱਟਮਾਰ ਕਰਦੇ ਵੇਖਿਆ ਜਾ ਸਕਦਾ ਸੀ। ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਦੀ ਜਿੰਮੇਵਾਰੀ ਲੈਣ ਵਾਲੇ Gangster Goldy Brar ਦੀ ਕੁੱਟਮਾਰ ਦਾ ਹੈ। ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ Canada ਵਿਚ ਗੋਲਡੀ ਬਰਾੜ ਨਾਲ ਕੁੱਟਮਾਰ ਹੋਈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਦੀ ਜਿੰਮੇਵਾਰੀ ਲੈਣ ਵਾਲੇ Gangster Goldy Brar ਦੀ ਕੁੱਟਮਾਰ ਦਾ ਨਹੀਂ ਸੀ। ਇਹ ਵੀਡੀਓ ਪਾਕਿਸਤਾਨ ਦੇ Tik Toker ਹਸਨ ਗੋਲਡੀ ਦੀ ਕੁੱਟਮਾਰ ਦਾ ਹੈ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.5- Fact Check: ਪਾਣੀ ਦੇ ਭਰਾਵ ਦਾ ਇਹ ਵੀਡੀਓ ਦਿੱਲੀ ਦਾ ਨਹੀਂ ਬਲਕਿ ਰੋਹਤਕ ਹਰਿਆਣਾ ਦਾ ਹੈ

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ। ਇਸ ਵੀਡੀਓ ਵਿਚ ਇੱਕ ਸੜਕ 'ਤੇ ਪਾਣੀ ਦਾ ਕਾਫੀ ਭਰਾਵ ਵੇਖਿਆ ਜਾ ਸਕਦਾ ਸੀ। ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਵਾਇਰਲ ਹੋ ਰਿਹਾ ਵੀਡੀਓ ਦਿੱਲੀ ਦਾ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਦਿੱਲੀ ਸਰਕਾਰ 'ਤੇ ਨਿਸ਼ਾਨੇ ਸਾਧੇ ਗਏ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਦਿੱਲੀ ਦਾ ਨਹੀਂ ਬਲਕਿ ਹਰਿਆਣਾ ਦੇ ਰੋਹਤਕ ਦਾ ਸੀ। ਹਰਿਆਣਾ ਦੇ ਵੀਡੀਓ ਨੂੰ ਦਿੱਲੀ ਦਾ ਦੱਸਕੇ ਵਾਇਰਲ ਕੀਤਾ ਗਿਆ। 

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ "ਸੱਚ/ਝੂਠ" 'ਤੇ ਵਿਜ਼ਿਟ ਕਰੋ।