Fact Check: ਚੱਕਰਵਾਤ ਨਿਸਾਰਗਾ ਨਾਲ ਜੋੜ ਕੇ 7 ਮਹੀਨੇ ਪੁਰਾਣੀ ਵੀਡੀਓ ਨੂੰ ਕੀਤਾ ਜਾ ਰਿਹਾ ਵਾਇਰਲ

ਏਜੰਸੀ

Fact Check

ਮਹਾਰਾਸ਼ਟਰ ਅਤੇ ਗੁਜਰਾਤ ਦੇ ਕੁਝ ਹਿੱਸਿਆਂ ਵਿਚ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਦਾ ਕਹਿਰ ਜਾਰੀ ਹੈ।

Cyclone

ਨਵੀਂ ਦਿੱਲੀ: ਮਹਾਰਾਸ਼ਟਰ ਅਤੇ ਗੁਜਰਾਤ ਦੇ ਕੁਝ ਹਿੱਸਿਆਂ ਵਿਚ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਦਾ ਕਹਿਰ ਜਾਰੀ ਹੈ। ਇਸ ਦੇ ਚਲਦਿਆਂ ਕਈ ਇਲਾਕਿਆਂ ਵਿਚ ਤਬਾਹੀ ਮਚਾ ਚੁੱਕੇ ਚੱਕਰਵਾਤ ਨਿਸਾਰਗਾ ਨਾਲ ਸਬੰਧਤ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। 

ਇਸ ਦੌਰਾਨ ਇਕ 15 ਸੈਕਿੰਡ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਨਿਸਾਰਗਾ ਚੱਕਰਵਾਤ ਦੀ ਹੈ ਅਤੇ ਕਈ ਨਿਊਜ਼ ਵੈੱਬਸਾਈਟਾਂ ਵੱਲੋਂ ਇਸ ਖ਼ਬਰ ਨੂੰ ਗਲਤ ਦਾਅਵੇ ਨਾਲ ਪਬਲਿਸ਼ ਵੀ ਕੀਤਾ ਗਿਆ ਹੈ। ਹਾਲਾਂਕਿ ਇਹਨਾਂ ਵੈੱਬਸਾਈਟਾਂ ਨੇ ਬਾਅਦ ਵਿਚ ਇਸ ਨੂੰ ਡਿਲੀਟ ਕਰ ਦਿੱਤਾ ਸੀ।

ਜਦੋਂ ਇਸ ਵੀਡੀਓ ਦੀ ਜਾਂਚ ਕੀਤੀ ਗਈ ਤਾਂ ਪਾਇਆ ਗਿਆ ਕਿ ਇਹ ਵੀਡੀਓ ਲਗਭਗ ਸੱਤ ਮਹੀਨੇ ਪੁਰਾਣੀ ਹੈ ਅਤੇ ਇਸ ਦੇ ਨਾਲ ਕੀਤਾ ਜਾ ਰਿਹਾ ਦਾਅਵਾ ਵੀ ਗਲਤ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹੀ ਵੀਡੀਓ 25 ਅਕਤੂਬਰ 2019 ਨੂੰ ਯੂਟਿਊਬ 'ਤੇ ਅਪਲੋਡ ਕੀਤੀ ਗਈ ਸੀ, ਇਸ ਦੇ ਨਾਲ  “Kyarr Cyclone #karnataka” ਲਿਖਿਆ ਹੋਇਆ ਸੀ।

ਇਸ ਤੋਂ ਇਲਾਵਾ ਕਰਨਾਟਕਾ ਦੇ ਇਕ ਨਿਊਜ਼ ਚੈਨਲ ਵੱਲੋਂ ਵੀ ਇਹੀ ਵੀਡੀਓ ਉਸੇ ਤਰੀਕ ਨੂੰ ਅਪਲੋਡ ਕੀਤੀ ਗਈ ਸੀ। ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਦਾ ਚੱਕਰਵਾਤ ਨਿਸਾਰਗਾ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਇੰਟਰਨੈੱਟ 'ਤੇ 7 ਮਹੀਨੇ ਪਹਿਲਾਂ ਵੀ ਮੌਜੂਦ ਸੀ।

ਫੈਕਟ ਚੈੱਕ:

ਦਾਅਵਾ: ਵਾਇਰਲ ਵੀਡੀਓ ਸਬੰਧੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਚੱਕਰਵਾਤ ਨਿਸਰਗਾ ਨਾਲ ਸਬੰਧਤ ਹੈ।
ਸੱਚਾਈ: ਇਹ ਵੀਡੀਓ ਲਗਭਗ 7 ਮਹੀਨੇ ਪੁਰਾਣੀ ਹੈ। ਇਸ ਦਾ ਵੀਡੀਓ ਦਾ ਚੱਕਰਵਾਤ ਨਿਸਾਰਗਾ ਨਾਲ ਕੋਈ ਸਬੰਧ ਨਹੀਂ ਹੈ। 
ਸੱਚ/ਝੂਠ: ਝੂਠ