ਸਿੱਖ ਬੀਬੀ ਨਾਲ ਕੁੱਟਮਾਰ ਤੋਂ ਲੈ ਕੇ ਆਪ ਆਗੂ ਦੇਵ ਮਾਨ ਦੇ ਵਾਇਰਲ ਵੀਡੀਓ ਤੱਕ, ਪੜ੍ਹੋ ਰੋਜ਼ਾਨਾ ਸਪੋਕਸਮੈਨ ਦੇ Top 5 Fact Checks

ਸਪੋਕਸਮੈਨ ਸਮਾਚਾਰ ਸੇਵਾ

ਇਸ ਹਫਤੇ ਦੇ Top 5 Fact Checks

From Image of Injured Sikh Women to AAP Leader Video Read Our Top 5 Fact Checks Of The Week

RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"

No.1- Fact Check: ਸਿੱਖ ਬੀਬੀ ਨਾਲ ਹੋਈ ਕੁੱਟਮਾਰ ਦਾ ਇਹ ਮਾਮਲਾ ਹਿਮਾਚਲ ਪ੍ਰਦੇਸ਼ ਦਾ ਨਹੀਂ ਲੁਧਿਆਣਾ ਪੰਜਾਬ ਦਾ ਹੈ, ਜਾਣੋ ਪੂਰਾ ਮਾਮਲਾ

ਸੋਸ਼ਲ ਮੀਡੀਆ 'ਤੇ ਇੱਕ ਹਸਪਤਾਲ 'ਚ ਐਡਮਿਟ ਬੀਬੀ ਦੀ ਤਸਵੀਰ ਵਾਇਰਲ ਹੋਈ। ਤਸਵੀਰ ਨਾਲ ਦਾਅਵਾ ਕੀਤਾ ਗਿਆ ਕਿ ਮਾਮਲਾ ਹਿਮਾਚਲ ਪ੍ਰਦੇਸ਼ ਦਾ ਹੈ ਜਿਥੇ ਇੱਕ ਸਿੱਖ ਬੀਬੀ ਨਾਲ ਹਿਮਾਚਲ ਦੇ ਗੁੰਡਿਆਂ ਵੱਲੋਂ ਬੇਹਰਿਹਮੀ ਨਾਲ ਕੁੱਟਮਾਰ ਕੀਤੀ ਗਈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਮਾਮਲਾ ਹਿਮਾਚਲ ਪ੍ਰਦੇਸ਼ ਦਾ ਨਹੀਂ ਬਲਕਿ ਲੁਧਿਆਣਾ ਪੰਜਾਬ ਦਾ ਸੀ ਜਿੱਥੇ ਬੀਬੀ ਦੇ ਹਿਮਾਚਲੀ ਗੁਆਂਢੀਆਂ ਵੱਲੋਂ ਕੁੱਟਮਾਰ ਕੀਤੀ ਗਈ ਸੀ। ਇਹ ਕੁੱਟਮਾਰ 23 ਮਾਰਚ 2022 ਨੂੰ ਕੀਤੀ ਗਈ ਸੀ। ਸਾਡੇ ਨਾਲ ਗੱਲ ਕਰਦਿਆਂ ਤਸਵੀਰ ਵਿਚ ਦਿੱਸ ਰਹੀ ਕੁੜੀ ਦੇ ਭਰਾ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.2- Fact Check: ਹੋਮਗਾਰਡ ਮੁਲਾਜ਼ਮ ਦੀ ਕਾਰਬਾਈਨ ਖੋਹੇ ਜਾਣ ਦੇ 2015 ਦੇ ਵੀਡੀਓ ਨੂੰ Anti-Gangster Task Force ਨਾਲ ਜੋੜ ਕੀਤਾ ਜਾ ਰਿਹਾ ਵਾਇਰਲ

ਕੁਝ ਦਿਨਾਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿਚ ਗੈਂਗਸਟਰਾਂ ਨਾਲ ਨਜਿੱਠਣ ਲਈ Anti-Gangster Task Force ਬਣਾਉਣ ਦੀ ਗੱਲ ਕੀਤੀ ਗਈ। ਇਸ ਫੈਸਲੇ ਤੋਂ ਬਾਅਦ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ। ਇਸ ਵੀਡੀਓ ਵਿਚ ਕੰਧ 'ਤੇ ਚੜ੍ਹੇ ਨੌਜਵਾਨ ਨੂੰ ਪੁਲਿਸ ਮੁਲਾਜ਼ਮ ਨਾਲ ਲੜਦੇ ਅਤੇ ਵੀਡੀਓ ਦੇ ਅੰਤ 'ਚ ਨੌਜਵਾਨ ਨੂੰ ਪੁਲਿਸ ਮੁਲਾਜ਼ਮ ਦੀ ਬੰਦੂਕ ਲੈ ਕੇ ਭੱਜਦਾ ਵੇਖਿਆ ਜਾ ਸਕਦਾ ਸੀ। ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕਰਦਿਆਂ ਪੰਜਾਬ ਵਿਚ Anti-Gangster Task Force 'ਤੇ ਤੰਜ ਕੱਸਿਆ ਗਿਆ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਘੱਟੋਂ-ਘੱਟ 7 ਸਾਲ ਪੁਰਾਣਾ ਸੀ ਅਤੇ ਇਸਦਾ ਹਾਲੀਆ ਪੰਜਾਬ ਵਿਚ Anti-Gangster Task Force ਨਾਲ ਕੋਈ ਵੀ ਸਬੰਧ ਨਹੀਂ ਹੈ। 

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.3- Fact Check: ਨੌਜਵਾਨ ਵੱਲੋਂ ਆਪਣੇ ਖੇਤ ਨੂੰ ਅੱਗ ਲਾਉਣ ਦਾ ਪੁਰਾਣਾ ਵੀਡੀਓ ਹਾਲੀਆ ਦੱਸ ਕੀਤਾ ਜਾ ਰਿਹਾ ਵਾਇਰਲ

ਸੋਸ਼ਲ ਮੀਡੀਆ 'ਤੇ ਇੱਕ ਨੌਜਵਾਨ ਵੱਲੋਂ ਆਪਣੇ ਖੇਤ 'ਚ ਬੀਜੀ ਕਣਕ ਦੀ ਫਸਲ ਨੂੰ ਅੱਗ ਲਾਉਂਦੇ ਦਾ ਵੀਡੀਓ ਵਾਇਰਲ ਹੋਇਆ। ਵੀਡੀਓ ਨਾਲ ਦਾਅਵਾ ਕੀਤਾ ਗਿਆ ਕਿ ਮਾਮਲਾ ਹਾਲੀਆ ਹੈ। ਇਸ ਵੀਡੀਓ ਨੂੰ ਕਈ ਮੀਡੀਆ ਅਦਾਰਿਆਂ ਵੱਲੋਂ ਵੀ ਹਾਲੀਆ ਦੱਸਕੇ ਸਾਂਝਾ ਕੀਤਾ ਗਿਆ ਹੈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਘੱਟੋਂ-ਘੱਟ 4 ਸਾਲ ਪੁਰਾਣਾ ਸੀ। ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.4- Fact Check: ਯੂਪੀ 'ਚ ਦੇਸੀ ਕੱਟਾ ਰੱਖ ਘੁੰਮ ਰਹੀ ਇਹ ਕੁੜੀ ਮੁਸਲਿਮ ਹੈ? ਨਹੀਂ, ਸੋਸ਼ਲ ਮੀਡੀਆ 'ਤੇ ਫੈਲਾਇਆ ਜਾ ਰਿਹਾ ਝੂਠ

ਕੁਝ ਦਿਨਾਂ ਪਹਿਲਾਂ ਸੋਸ਼ਲ ਮੀਡੀਆ 'ਤੇ ਉੱਤਰ ਪ੍ਰਦੇਸ਼ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਵੀਡੀਓ ਵਿਚ ਪੁਲਿਸ ਮੁਲਾਜ਼ਮਾਂ ਵੱਲੋਂ ਇੱਕ ਕੁੜੀ ਦੀ ਤਲਾਸ਼ੀ ਲੈਂਦੇ ਅਤੇ ਕੁੜੀ ਦੀ ਜੇਬ 'ਚੋਂ ਦੇਸੀ ਕੱਟਾ ਨਿਕਲਦੇ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਯੂਪੀ 'ਚ ਮੁਸਲਿਮ ਟੀਚਰ ਦੀ ਤਲਾਸ਼ੀ ਦੌਰਾਨ ਉਸਦੇ ਕੋਲੋਂ ਦੇਸੀ ਕੱਟਾ ਫੜ੍ਹਿਆ ਗਿਆ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਵਿਚ ਦਿੱਸ ਰਹੀ ਕੁੜੀ ਮੁਸਲਿਮ ਨਹੀਂ ਸੀ। ਸਾਡੇ ਨਾਲ ਗੱਲ ਕਰਦਿਆਂ ਯੂਪੀ ਪੁਲਿਸ ਵੱਲੋਂ ਸਾਫ ਕੀਤਾ ਗਿਆ ਕਿ ਕੁੜੀ ਮੁਸਲਿਮ ਸਮੁਦਾਏ ਤੋਂ ਨਹੀਂ ਹੈ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.5- Fact Check: ਹਸਪਤਾਲ ਗਏ AAP ਆਗੂ ਦੇਵ ਮਾਨ ਦਾ ਇਹ ਵਾਇਰਲ ਵੀਡੀਓ ਹਾਲੀਆ ਨਹੀਂ 2018 ਦਾ ਹੈ

ਸੋਸ਼ਲ ਮੀਡੀਆ 'ਤੇ ਆਪ ਆਗੂ ਦੇਵ ਮਾਨ ਦਾ ਇੱਕ ਵੀਡੀਓ ਵਾਇਰਲ ਹੋਇਆ। ਵੀਡੀਓ ਵਿਚ ਉਹ ਇੱਕ ਹਸਪਤਾਲ ਵਿਚ ਡਾਕਟਰ ਨਾਲ ਬਹਿਸ ਕਰਦੇ ਵੇਖੇ ਜਾ ਸਕਦੇ ਸਨ। ਸੋਸ਼ਲ ਮੀਡੀਆ ਯੂਜ਼ਰਸ ਅਤੇ ਕੁਝ ਮੀਡੀਆ ਅਦਾਰਿਆਂ ਵੱਲੋਂ ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਹਾਲੀਆ ਹੈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2018 ਦਾ ਸੀ ਜਦੋਂ ਦੇਵ ਮਾਨ ਵੱਲੋਂ ਭਾਦਸੋਂ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਗਿਆ ਸੀ। ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਗਿਆ। 

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ "ਸੱਚ/ਝੂਠ" 'ਤੇ ਵਿਜ਼ਿਟ ਕਰੋ।