ਪੰਜਾਬ ਵਿਚ ਖਸਖਸ ਦੀ ਖੇਤੀ ਕਰਨ ਦੀ ਆਗਿਆ ਦਿਤੀ ਜਾਵੇ : ਡਾ. ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪੰਜਾਬ ਅੰਦਰ ਖਸਖਸ ਦੀ ਖੇਤੀ ਕਰਨ ਦੀ ਆਗਿਆ ਦਿਤੀ ਜਾਵੇ ਇਹ ਮੰਗ ਮੈਂਬਰ ਲੋਕ ਸਭਾ ਡਾ. ਧਰਮਵੀਰ ਗਾਂਧੀ ਨੇ ਇਥੇ ਉੱਨਤ ਕਿਸਾਨ ਵੈਲਫੇਅਰ ਯੂਨੀਅਨ ਪੰਜਾਬ.............

Dr. Gandhi While talking to the journalists

ਮੋਰਿੰਡਾ :  ਪੰਜਾਬ ਅੰਦਰ ਖਸਖਸ ਦੀ ਖੇਤੀ ਕਰਨ ਦੀ ਆਗਿਆ ਦਿਤੀ ਜਾਵੇ ਇਹ ਮੰਗ ਮੈਂਬਰ ਲੋਕ ਸਭਾ ਡਾ. ਧਰਮਵੀਰ ਗਾਂਧੀ ਨੇ ਇਥੇ ਉੱਨਤ ਕਿਸਾਨ ਵੈਲਫੇਅਰ ਯੂਨੀਅਨ ਪੰਜਾਬ ਵਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ  ਕੀਤੀ। ਡਾ ਧਰਮਵੀਰ ਗਾਂਧੀ ਨੇ ਕਿਹਾ ਕਿ ਖਸਖਸ ਦੀ ਖੇਤੀ ਕੁਦਰਤੀ ਖੇਤੀ ਹੈ, ਇਸ 'ਤੇ ਬੰਦਸ਼ਾਂ ਲਾਉਣੀਆਂ ਕੁਦਰਤ ਦਾ ਨਿਰਾਦਰ ਹੈ ਜਦੋਂ ਸੰਸਾਰ ਦੇ ਵੱਖ-ਵੱਖ ਦੇਸ਼ਾਂ ਅਤੇ ਭਾਰਤ ਦੇ 12 ਸੂਬਿਆਂ 'ਚ ਖਸਖਸ ਦੀ ਖੇਤੀ ਆਮ ਕੀਤੀ ਜਾ ਰਹੀ ਹੈ ਫਿਰ ਪੰਜਾਬ 'ਚ ਇਸ ਦੀ ਖੇਤੀ 'ਤੇ ਪਾਬੰਦੀ ਲਗਾ ਕੇ ਪੰਜਾਬ ਦੇ ਲੋਕਾਂ ਨਾਲ ਵਿਤਕਰਾ ਕਿਉ ਕੀਤਾ ਜਾ ਰਿਹਾ ਹੈ।

ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਇਸ ਸਬੰਧੀ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਕਰਕੇ ਕਿਸਾਨਾਂ ਨੂੰ ਖਸਖਸ ਦੀ ਖੇਤੀ ਕਰਨ ਦੀ ਇਜਾਜ਼ਤ ਦੇਵੇ। 
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਦੇ ਜਰਨਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਅਜ ਪੰਜਾਬ ਦਾ ਕਿਸਾਨ ਆਰਥਿਕ ਤੌਰ 'ਤੇ ਕਮਜ਼ੋਰ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਪੰਜਾਬ ਦੇ ਕਿਸਾਨ ਆਤਮ ਹੱਤਿਆ ਕਰਨ ਲਈ ਮਜ਼ਬੂਰ ਹੁੰਦੇ ਹਨ। ਉਨ੍ਹਾਂ ਕਿਹਾ ਪੰਜਾਬ ਦੇ ਕਿਸਾਨ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਲਈ ਖਸਖਸ ਦੀ ਖੇਤੀ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ।

ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ 2 ਮਹੀਨੇ ਦੇ ਅੰਦਰ-ਅੰਦਰ ਨੋਟੀਫਿਕੇਸ਼ਨ ਜਾਰੀ ਕਰਕੇ ਕਿਸਾਨਾਂ ਨੂੰ ਖਸਖਸ ਦੀ ਖੇਤੀ ਕਰਨ ਦੀ ਇਜ਼ਾਜਤ ਨਾ ਦਿਤੀ ਗਈ ਤਾਂ ਪੰਜਾਬ ਦੇ ਕਿਸਾਨ ਆਪਣੇ ਤੌਰ 'ਤੇ ਪਹਿਲਾ ਸਰਕਾਰੀ ਜ਼ਮੀਨਾਂ 'ਚ ਅਤੇ ਫਿਰ ਆਪਣੀਆਂ ਜ਼ਮੀਨਾਂ 'ਚ ਖਸਖਸ ਦੀ ਖੇਤੀ ਕਰਨੀ ਸ਼ੁਰੂ ਕਰ ਦੇਣਗੇ, ਜੇਕਰ ਸਰਕਾਰ ਜਾ ਪੰਜਾਬ ਪੁਲਿਸ ਇਸ ਵਿਰੁੱਧ ਕਿਸਾਨਾਂ ਤੇ ਕੇਸ ਦਰਜ਼ ਕਰਗੀ ਤਾ ਸਭ ਤੋ ਪਹਿਲਾ ਕਿਸਾਨ ਯੂਨੀਅਨ ਦੇ ਆਗੂ ਆਪਣੇ ਤੇ ਪਰਚਾ ਦਰਜ ਕਰਵਾਉਣਗੇ। 

ਇਸ ਮੌਕੇ ਸਮਾਜ ਬਚਾਓ ਮਿਸ਼ਨ ਕਮੇਟੀ (ਰਜਿ) ਦੇ ਕੌਮੀ ਪ੍ਰਧਾਨ ਜਥੇ.ਬਲਕਾਰ ਸਿੰਘ ਢਿੱਲੋ ਨੇ ਮੰਗ ਕੀਤੀ ਕਿ ਭੁੱਕੀ ਤੇ ਅਫ਼ੀਮ ਨੂੰ ਲੈ ਕੇ ਪੰਜਾਬ ਵਿਚ ਜਿਹੜੇ ਲੋਕ ਸਜਾਵਾਂ ਕੱਟ ਰਹੇ ਹਨ ਉਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਇਸ ਉੱਨਤ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਘੁੰਮਣ, ਕੁਆਡੀਨੇਟਰ ਸਾਹਿਬ ਸਿੰਘ ਨਾਭਾ, ਸ੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਸੀ.ਮੀਤ ਪ੍ਰਧਾਨ ਬਲਜੀਤ ਕੌਰ ਪਟਿਆਲਾ, ਪੰਜਾਬ ਲੋਕ ਮੰਚ ਤੋ ਗੁਰਪ੍ਰੀਤ ਕੌਰ ਮੋਹਾਲੀ, ਗੁਰਪਾਲ ਸਿੰਘ ਤਰਨਤਾਰਨ ਆਦਿ ਬੁਲਾਰਿਆਂ ਨੇ ਵੀ ਸੰਬੋਧਨ ਕਰਦਿਆਂ ਦੇਸ ਦੇ ਹੋਰਨਾਂ ਰਾਜਾਂ ਵਾਂਗ ਪੰਜਾਬ ਵਿਚ ਵੀ ਖਸਖਸ ਦੀ ਖੇਤੀ ਕਰਨ ਦੀ ਮੰਗ ਕੀਤੀ।