ਪੰਜਾਬ ‘ਚੋਂ ਖ਼ਤਮ ਹੋ ਰਹੇ ਨੇ ਪੁਰਾਤਨ ਦਰੱਖ਼ਤ, ਨਵੀਂ ਪੀੜ੍ਹੀ ਇਨ੍ਹਾਂ ਦੇ ਨਾਵਾਂ ਤੋਂ ਅਣਜਾਣ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਲੰਘੇ ਸਮੇਂ ਪੰਜਾਬੀ ਲੋਕ ਸੰਗੀਤ ਦਾ ਸ਼ਿੰਗਾਰ ਬਣੇ ਸਾਡੇ ਪੁਰਾਤਨ ਦਰੱਖਤ ਇਸ ਸਮੇਂ ਬਿਲਕੁੱਲ ਖ਼ਤਮ ਹੋਣ...

Tahli

ਸ਼੍ਰੀ ਫ਼ਤਿਹਗੜ੍ਹ ਸਾਹਿਬ: ਲੰਘੇ ਸਮੇਂ ਪੰਜਾਬੀ ਲੋਕ ਸੰਗੀਤ ਦਾ ਸ਼ਿੰਗਾਰ ਬਣੇ ਸਾਡੇ ਪੁਰਾਤਨ ਦਰੱਖਤ ਇਸ ਸਮੇਂ ਬਿਲਕੁੱਲ ਖ਼ਤਮ ਹੋਣ ਦੀ ਕਗਾਰ ਉਤੇ ਪਹੁੰਚ ਚੁੱਕੇ ਹਨ। ਇਸ ਧਰਤੀ ਦੇ ਜਾਇਆਂ ਦੀ ਅਣਦੇਖੀ ਜਾਂ ਬਦਲੇ ਸਮੇਂ ਦੀ ਚਕਾਚੌਂਧ ਦੀ ਭੇਟ ਚੜ੍ਹੇ ਕਿੱਕਰ, ਨਿੰਮ, ਬੇਰੀ, ਭੇਰੂ, ਜੰਡ, ਪਲਾਹ ਤੇ ਬੋਹੜ ਵਰਗੇ ਦਰੱਖਤ ਹੁਣ ਕੇਵਲ ਪੰਜਾਬ ਦੇ ਇਤਿਹਾਸ ਦਾ ਹਿੱਸਾ ਬਣ ਚੁੱਕੇ ਨਜ਼ਰੀ ਪੈਂਦੇ ਹਨ। ਪੰਜਾਬ ਦੇ 12783 ਪਿੰਡਾਂ ਵਿਚੋਂ ਸਾਨੂੰ ਇਹ ਦਰੱਖਤ ਕਿਤੋਂ ਭਾਲਿਆ ਵੀ ਨਹੀਂ ਲੱਭਦੇ।

ਉਂਝ ਸਰਕਾਰ ਦੇ ਵਾਤਾਵਰਨ ਪ੍ਰੇਮੀਆ ਵੱਲੋਂ ਚਲਾਈ ਮੁਹਿੰਮ ਤਹਿਤ ਹੁਣ ਸੜਕਾਂ ਦੇ ਕੰਢਿਆਂ ‘ਤੇ ਇਨ੍ਹਾਂ ਜਾਂ ਹੋਰ ਪੇੜ ਪੌਦਿਆਂ ਦੀ ਨਵੀਂ ਪਨੀਰੀ ਜਰੂਰ ਵੇਖਣ ਨੂੰ ਮਿਲ ਜਾਂਦੀ ਹੈ ਜਦਕਿ ਇਸ ਦੇ ਉਲਟ ਭਆਰਤ ਦੇ ਬਾਕੀ ਸੂਬਿਆਂ ਵਿਚ ਇਨ੍ਹਾਂ ਪੁਰਾਤਨ ਦਰੱਖਤਾਂ ਦੀ ਭਰਮਾਰ ਅੱਜ ਵੀ ਵਿਖਾਈ ਦਿੰਦੀ ਹੈ। ਸਭ ਤੋਂ ਹੈਰਾਨੀਜਨਕ ਤੱਥ ਹੈ ਕਿ ਬਾਕੀ ਦਰੱਖਤ ਤਾਂ ਹੌਲੀ-ਹੌਲੀ ਪੰਜਾਬ ਵਿਚੋਂ ਅਲੋਪ ਹੁੰਦੇ ਜਾ ਰਹੇ ਨੇ, ਪਰ ਨਿੰਮ ਵਰਗੇ ਕੁੜੱਤਣ ਭਰੇ ਪੁਰਾਤਨ ਦਰੱਖਤ ਦਾ ਸੁੱਕਣਾ ਹਰ ਕਿਸੇ ਲਈ ਰਹੱਸਮਈ ਜਰੂਰ ਬਣਿਆ ਹੋਇਆ ਹੈ।

ਇਸੇ ਤਰ੍ਹਾਂ ਦੇਸ਼ ਦੇ ਚੰਗੇ ਦਰੱਖਤਾਂ ਵਿਚ ਗਿਣੇ ਜਾਣ ਵਾਲੇ ਟਾਹਲੀ ਦੇ ਸੁੱਕ ਰਹੇ ਦਰੱਖਤ ਵੀ ਸਮਾਜ ਸੇਵਾ ਅਤੇ ਵਾਤਾਵਰਣ ਪ੍ਰੇਮੀਆਂ ਲਈ ਗੰਭੀਰ ਚੁਣੌਤੀ ਦੇ ਰੂਪ ਵਿਚ ਸਾਹਮਣੇ ਆ ਰਹੇ ਹਨ। ਇਸ ਸਮੇਂ ਪੰਜਾਬ ਦੇ 143 ਬਲਾਕਾਂ ਵਿਚ ਲੱਖਾਂ ਦੀ ਤਾਦਾਦ ਵਿਚ ਨਿੰਮ, ਟਾਹਲੀ ਤੇ ਕਿੱਕਰ ਦੇ ਪੁਰਾਣੇ ਦਰੱਖਤ ਸੁੱਕ ਕੇ ਖੜ੍ਹਖੁਸ਼ ਦਰੱਖਤਾਂ ਦਾ ਰੂਪ ਕਰਦੇ ਜਾ ਰਹੇ ਹਨ। ਬਹੁ-ਗਿਣਤੀ ਨੌਜਵਾਨ ਪੀੜ੍ਹੀ ਇਨ੍ਹਾਂ ਅਲੋਪ ਹੋ ਰਹੇ ਦਰੱਖਤਾਂ ਦੇ ਨਾਵਾਂ ਨੂੰ ਕੇਵਲ ਕਿਤਾਬਾਂ ਜਾਂ ਗੀਤਾਂ ਵਿਚੋਂ ਪੜ੍ਹ ਸੁਣ ਜਰੂਰ ਲੈਂਦੀ ਹੈ, ਪਰ ਉਨ੍ਹਾਂ ਨੂੰ ਇਨ੍ਹਾਂ ਦੇ ਮਹੱਤਵ ਜਾਂ ਇਨ੍ਹਾਂ ਦੀ ਸਾਡੇ ਸਮਾਜ ਵਿਚ ਵੇਸ਼ਸ਼ ਥਾਂ ਦਾ ਗਿਆਨ ਬਿਲਕੁੱਲ ਨਹੀਂ ਹੈ।

 ਭਿਆਨਕ ਬਿਮਾਰੀਆਂ ਨੂੰ ਆਪਣੇ ਸੀਨੇ ਵਿਚ ਜਜ਼ਬ ਕਰਨ ਦੀ ਸਮਰੱਥਾ ਇਹ ਵੱਡੇ ਦਰੱਖਤਾਂ ਦੀ ਘਾਟ ਦਾ ਸਾਨੂੰ ਸ਼ਾਇਦ ਆਉਣ ਵਾਲੇ ਸਮੇਂ ਵਿਚ ਅਹਿਸਾਸ ਜਰੂਰ ਹੋਵੇਗਾ।