ਮੋਦੀ ਸਰਕਾਰ ਦੀ ਫਸਲ ਬੀਮਾ ਯੋਜਨਾ ਨਾਲ ਕੰਪਨੀਆਂ ਦੇ ਪ੍ਰੀਮੀਅਮ ਵਿਚ 350 ਫ਼ੀ ਸਦੀ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪੁਰਾਣੀਆਂ ਫਸਲ ਬੀਮਾ ਯੋਜਨਾਵਾਂ ਵਿਚ ਬਦਲਾਅ ਕਰਦੇ ਹੋਏ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨਾਮ ਤੋਂ ਇਕ ਨਵੀਂ ਬੀਮਾ ਯੋਜਨਾ ਸ਼ੁਰੂ ਕੀਤੀ ਸੀ।

Pradhan Mantri Fasal Bima Yojana

ਨਵੀਂ ਦਿੱਲੀ, (ਭਾਸ਼ਾ ) : ਜਨਵਰੀ 2016 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਨੇ ਪੁਰਾਣੀਆਂ ਫਸਲ ਬੀਮਾ ਯੋਜਨਾਵਾਂ ਵਿਚ ਬਦਲਾਅ ਕਰਦੇ ਹੋਏ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨਾਮ ਤੋਂ ਇਕ ਨਵੀਂ ਬੀਮਾ ਯੋਜਨਾ ਸ਼ੁਰੂ ਕੀਤੀ ਸੀ। ਇਸ ਮੌਕੇ ਉਨ੍ਹਾਂ ਨੇ ਕਿਹਾ ਸੀ ਕਿ ਇਸ ਨਾਲ ਕਿਸਾਨਾਂ ਦੇ ਜੀਵਨ ਵਿਚ ਇਕ ਵੱਡਾ ਬਦਲਾਅ ਆਵੇਗਾ। ਹਾਲਾਂਕਿ ਦਿ ਵਾਇਰ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਤੋਂ ਸੂਚਨਾ ਦੇ ਅਧਿਕਾਰ ਅਧੀਨ ਮਿਲੀ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਫਸਲ ਬੀਮਾ

ਵੱਲੋਂ ਕਵਰ ਕੀਤੇ ਕਿਸਾਨਾਂ ਦੀ ਗਿਣਤੀ ਵਿਚ ਸਿਰਫ 0.42 ਫ਼ੀ ਸਦੀ ਵਾਧਾ ਹੋਇਆ। ਊਥੇ ਹੀ ਦੂਜੇ ਪਾਸੇ ਫਸਲ ਬੀਮਾ ਦੇ ਨਾਮ ਤੇ ਕੰਪਨੀਆਂ ਨੂੰ ਚੁਕਾਈ ਗਈ ਪ੍ਰੀਮੀਅਮ ਰਕਮ ਵਿਚ 350 ਫ਼ੀ ਸਦੀ ਵਾਧਾ ਹੋਇਆ ਹੈ। ਸਰਕਾਰ ਨੇ ਜਦ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ ਤਾਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਿਚ ਪੁਰਾਣੀ ਬੀਮਾ ਯੋਜਨਾਵਾਂ ਦੀਆਂ ਸਾਰੀਆਂ ਚੰਗੀਆਂ ਚੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਸਾਰੀਆਂ ਕਮੀਆਂ ਨੂੰ ਖਤਮ ਕਰ ਦਿਤਾ ਗਿਆ ਹੈ। ਸਰਕਾਰ ਦਾ ਇਹ ਵੀ ਦਾਵਾ ਸੀ ਕਿ ਕਿਸਾਨਾਂ ਨੂੰ ਘੱਟ ਪ੍ਰੀਮੀਅਮ ਭਰਨਾ ਪਵੇਗਾ

ਅਤੇ ਤਕਨੀਕ ਦੇ ਸਹਿਯੋਗ ਤੋਂ ਪਹਿਲਾਂ ਦੇ ਮੁਕਾਬਲੇ ਜਲਦੀ ਦਾਵਿਆਂ ਦੇ ਭੁਗਤਾਨ ਨੂੰ ਸੁਨਿਸ਼ਚਿਤ ਕੀਤਾ ਜਾਵੇਗਾ। ਹਾਲਾਂਕਿ ਜੇਕਰ ਅੰਕੜਿਆਂ ਨੂੰ ਦੇਖਿਏ ਤਾਂ ਸਰਕਾਰ ਦੇ ਦਾਵੇ ਝੂਠੇ ਦਿਖਾਈ ਦਿੰਦੇ ਹਨ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਅਧੀਨ ਸਾਲ 2016-17 ਅਤੇ 17-18 ਦੇ ਵਿਚਕਾਰ ਨਿਜੀ ਅਤੇ ਸਰਕਾਰੀ ਬੀਮਾ ਕੰਪੀਨੀਆਂ ਨੇ ਪ੍ਰੀਮੀਅਮ ਅਧੀਨ ਕੁਲ 47,408 ਕਰੋੜ ਰੁਪਏ ਇੱਕਠੇ ਕੀਤੇ ਹਨ। ਹਾਲਾਂਕਿ ਇਸ ਵਿਚਕਾਰ ਕਿਸਾਨਾਂ ਨੂੰ 31,613 ਕਰੋੜ ਰੁਪਏ ਦਾ ਹੀ ਦਾਵਾ ਚੁਕਾਇਆ ਗਿਆ।

ਇਸ ਹਿਸਾਬ ਨਾਲ ਸਿਰਫ ਦੋ ਸਾਲਾਂ ਵਿਚ ਹੀ ਇਸ ਸਮੇਂ ਬੀਮਾ ਕੰਪਨੀਆਂ ਦੇ ਖਾਤੇ ਵਿਚ 15,795 ਕਰੋੜ ਰੁਪਏ ਦੀ ਵਾਧੂ ਰਕਮ ਮੌਜੂਦ ਹੈ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਾਗੂ ਹੋਣ ਤੋਂ ਬਾਅਦ ਬੀਮਾ ਕੰਪਨੀਆਂ ਨੂੰ 36,848 ਕਰੋੜ ਰੁਪਏ ਵੱਧ ਪ੍ਰੀਮੀਅਮ ਮਿਲਿਆ ਹੈ ਜੇ ਕਿ 348 ਫੀਸਦੀ ਦਾ ਵਾਧਾ ਹੈ। ਪ੍ਰਧਾਨਮੰਤਰੀ ਫਸਲ ਬੀਮਾ ਯੋਜਨਾ ਵਿਚ ਜਿਨ੍ਹਾਂ ਪ੍ਰੀਮੀਅਮ ਇਕੱਠਾ ਕੀਤਾ ਗਿਆ ਹੈ ਤਾਂ ਉਸ ਦੇ ਮੁਕਾਬਲੇ ਸਿਰਫ 67 ਫ਼ੀ ਸਦੀ ਰਕਮ ਦਾ ਹੀ ਦਾਵੇ ਦੇ ਤੌਰ ਤੇ ਭੁਗਤਾਨ ਕੀਤਾ ਗਿਆ।

ਜਦਕਿ ਇਸ ਯੋਜਨਾ ਦੇ ਲਾਗੂ ਹੋਣ ਤੋਂ ਪਹਿਲਾਂ ਕਿਸਾਨਾਂ ਨੂੰ ਪ੍ਰੀਮੀਅਮ ਦੇ ਮੁਕਾਬਲੇ ਦੋ ਗੁਣਾ ਤੋਂ ਵੱਧ ਦਾਵਿਆਂ ਦਾ ਭੁਗਤਾਨ ਕੀਤਾ ਗਿਆ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕਵਰ ਕੀਤੇ ਗਏ ਕਿਸਾਨਾਂ ਦੀ ਗਿਣਤੀ ਘਟਣ ਦੇ ਬਾਵਜੂਦ ਬੀਮਾ ਕੰਪਨੀਆਂ ਨੇ ਵੱਧ ਪ੍ਰੀਮੀਅਮ ਇਕੱਠਾ ਕੀਤਾ। ਸਾਲ 2016-17 ਵਿਚ ਕੁਲ 22,000 ਕਰੋੜ ਰੁਪਏ ਦਾ ਪ੍ਰੀਮੀਅਮ ਇਕੱਠਾ ਕੀਤਾ ਗਿਆ ਸੀ ਜਦਕਿ ਸਾਲ 2017-18 ਵਿਚ ਕੰਪਨੀਆਂ ਨੂੰ 25,000 ਕਰੋੜ ਰੁਪਏ ਦਾ ਪ੍ਰੀਮੀਅਮ ਦਿਤਾ ਗਿਆ। ਸਾਲ 2017-18 ਵਿਚ ਇਕ ਕਿਸਾਨ ਤੇ ਔਸਤਨ ਪ੍ਰੀਮੀਅਮ ਰਕਮ 31 ਫ਼ੀ ਸਦੀ ਵਧਾ ਕੇ 5,135 ਰੁਪਏ ਹੋ ਗਿਆ ਹੈ।