ਜਾਣੋ ਕੀ ਹੈ ਕੁਦਰਤੀ ਖੇਤੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਜ਼ੀਰੋ ਬਜਟ ਖੇਤੀ ਦਾ ਮਤਲੱਬ ਹੈ ਚਾਹੇ ਕੋਈ ਵੀ ਫਸਲ ਹੋਵੇ ਉਸ ਦਾ ਉਪਜ ਮੋਲ ਜ਼ੀਰੋ ਹੋਣਾ ਚਾਹੀਦਾ ਹੈ। (ਕਾਸਟ ਆਫ਼ ਪ੍ਰੋਡਕਸ਼ਨ ਵਿਲ ਬੀ ਜ਼ੀਰੋ) ਕੁਦਰਤੀ ਖੇਤੀ ...

Natural farming

ਜ਼ੀਰੋ ਬਜਟ ਖੇਤੀ ਦਾ ਮਤਲੱਬ ਹੈ ਚਾਹੇ ਕੋਈ ਵੀ ਫਸਲ ਹੋਵੇ ਉਸ ਦਾ ਉਪਜ ਮੋਲ ਜ਼ੀਰੋ ਹੋਣਾ ਚਾਹੀਦਾ ਹੈ। (ਕਾਸਟ ਆਫ਼ ਪ੍ਰੋਡਕਸ਼ਨ ਵਿਲ ਬੀ ਜ਼ੀਰੋ) ਕੁਦਰਤੀ ਖੇਤੀ ਵਿਚ ਇਸਤੇਮਾਲ ਹੋਣ ਵਾਲੇ ਸਾਧਨ ਬਾਜ਼ਾਰ ਤੋਂ ਖਰੀਦ ਕੇ ਨਹੀਂ ਪਾਉਣੇ ਚਾਹੀਦੇ ਹਨ। ਉਹ ਸਾਰੇ ਸਾਧਨ ਅਤੇ ਤੱਤ ਬੂਟਿਆਂ ਦੀਆਂ ਜੜਾ ਦੇ ਨੇੜੇ ਤੇੜੇ ਹੀ ਪਏ ਹੁੰਦੇ ਹਨ। ਅਲੱਗ ਤੋਂ ਬਣਾਇਆ ਕੁੱਝ ਵੀ ਪਾਉਣ ਦੀ ਜ਼ਰੂਰਤ ਨਹੀਂ ਹੈ। ਸਾਡੀ ਧਰਤੀ ਪੂਰੀ ਤਰ੍ਹਾਂ ਨਾਲ ਪਾਲਣਹਾਰ ਹੈ। ਸਾਡੀ ਫਸਲ ਸਰ ਡੇਢ ਤੋਂ ਦੋ ਫ਼ੀ ਸਦੀ ਹੀ ਧਰਤੀ ਤੋਂ ਲੈਂਦੀ ਹੈ। ਬਾਕਿ ਹਵਾ ਅਤੇ ਪਾਣੀ ਤੋਂ ਲੈਂਦੀ ਹੈ।

ਅਸਲ 'ਚ ਤੁਹਾਨੂੰ ਫਸਲ ਲੈਣ ਲਈ ਅਲੱਗ ਤੋਂ ਕੁੱਝ ਪਾਉਣ ਦੀ ਜ਼ਰੂਰਤ ਨਹੀਂ ਹੈ। ਇਹੀ ਖੇਤੀ ਦਾ ਮੂਲ ਵਿਗਿਆਨ ਹੈ। ਹਰੇ ਪੱਤੇ ਦਿਨ ਭਰ ਖਾਦ ਦਾ ਨਿਰਮਾਣ ਕਰਦੇ ਹਨ। ਹਰ ਇਕ ਹਰਾ ਪਤਾ ਆਪਣੇ ਆਪ ਚ ਇਕ ਖਾਦ ਕਾਰਖਾਨਾ ਹੈ। ਜੋ ਇਹੀ ਚੀਜ਼ਾਂ ਦੀ ਖੁਰਾਕ ਤੋਂ ਬਣਦਾ ਹੈ। ਉਹ ਹਵਾ ਤੋਂ ਕਾਰਬਨ ਡਾਈਆਕਸਾਈਡ ਅਤੇ ਨਾਈਟਰੋਜਨ ਲੈਂਦਾ ਹੈ। ਵਰਖਾ ਤੋਂ ਇਕਠਾ ਹੋਇਆ ਪਾਣੀ ਉਸ ਦੀ ਜੜੋਂ ਤੱਕ ਪਹੁੰਚ ਜਾਂਦਾ ਹੈ। ਸੂਰਜ ਦੀ ਰੌਸ਼ਨੀ ਤੋਂ ਊਰਜਾ (12/5 ਕਿੱਲੋ ਕੈਲੋਰੀਜ/ ਵਰਗ ਫੁੱਟ ਏਰੀਆ ਪ੍ਰਤੀ ਦਿਨ) ਲੈ ਕੇ ਖੁਰਾਕ ਦਾ ਨਿਰਮਾਣ ਕਰਦਾ ਹੈ। ਕਿਸੇ ਵੀ ਫਸਲ ਜਾਂ ਦਰਖਤ ਦਾ ਪੱਤਾ ਦਿਨ ਦੇ ਦਸ ਘੰਟੇ ਧੁਪ ਦੌਰਾਨ ਪ੍ਰਤੀ ਵਰਗ ਫੁੱਟ ਏਰੀਆ ਦੇ ਹਿਸਾਬ ਨਾਲ ਸਾੜ੍ਹੇ ਚਾਰ ਗਰਾਮ ਖੁਰਾਕ ਤਿਆਰ ਕਰਦਾ ਹੈ।

ਇਸ ਸਾੜ੍ਹੇ ਚਾਰ ਗਰਾਮ ਨਾਲ ਡੇਢ ਗਰਾਮ ਦਾਣੇ ਨੂੰ ਜਾਂ ਢਾਈ ਗਰਾਮ ਫਲ ਜਾਂ ਦਰਖਤ ਦੇ  ਕਿਸੇ ਹੋਰ ਹਿੱਸੇ ਨੂੰ ਮਿਲ ਜਾਂਦਾ ਹੈ ਜਿੱਥੇ ਯੋਗਤਾ ਹੋਵੇ। ਖੁਰਾਕ ਬਨਣ ਯੋਗ ਤੱਤ ਉਹ ਹਵਾ ਜਾਂ ਪਾਣੀ ਤੋਂ ਲੈਂਦਾ ਹੈ। ਜੋ ਬਿਲਕੁਲ ਫਰੀ ਹੈ। ਜਦੋਂ ਬੂਟੇ ਇਹ ਤੱਤ ਲੈਂਦੇ ਹਨ ਤਾਂ ਕਿਸੇ ਡਾਕਟਰ ਜਾਂ ਯੂਨੀਵਰਸਿਟੀ ਦੀ ਫਰਮਾਇਸ਼ ਤੋਂ ਨਹੀਂ ਲੈਂਦੇ। ਇਹ ਬਿਲਕੁਲ ਕੁਦਰਤੀ ਹੁੰਦਾ ਹੈ। ਤੱਤ ਤਾਂ ਸਾਡੀ ਧਰਤੀ ਵਿਚ ਸਭ ਹਨ ਪਰ ਉਨ੍ਹਾਂ ਨੂੰ ਪਕਾਉਣ ਵਾਲੇ ਜੀਵ ਅਸੀਂ ਮਾਰ ਦਿੰਦੇ ਹਾਂ ਰਸਾਇਣ ਜਾਂ ਕੀਟ ਨਾਸ਼ਕ ਜਾਂ ਕੈਮੀਕਲ ਨਾਲ।

ਜੇਕਰ ਅਸੀਂ ਇਹਨਾਂ ਦੀ ਵਰਤੋਂ ਬੰਦ  ਕਰ ਕੇ ਦੇਸੀ ਤਰੀਕੇ ਨਾਲ ਖੇਤੀ ਕਰੀਏ ਤਾਂ ਅਸੀਂ ਜਰੂਰ ਖਾਣਾ ਬਨਣ ਵਾਲੀ ਕਿਰਿਆ ਨੂੰ ਚਾਲੁ ਕਰ ਸੱਕਦੇ ਹਾਂ। ਇਸ ਲਈ ਸਾਨੂੰ ਜੀਵ ਜੰਤੂਆਂ ਨੂੰ ਪੁਨਰ ਸਥਾਪਤ ਕਰਣਾ ਹੋਵੇਗਾ। ਉਹ ਸਾਧਨ ਹੈ ਦੇਸੀ ਗਾਂ ਦਾ ਗੋਬਰ। ਇਸ ਵਿਚ ਕਰੋੜਾਂ ਸਮਰੱਥਾਵਾਨ ਜੀਵ ਹੁੰਦੇ ਹਨ ਜੋ ਧਰਤੀ ਨੂੰ ਚਾਹੀਦੇ ਹਨ। ਇਹ ਧਰਤੀ ਨੂੰ ਏਦਾਂ ਜਾਗ ਲਗਾਉਂਦੀ ਹੈ ਜਿਵੇਂ ਦੁੱਧ ਨੂੰ ਦਹੀ। ਇਕ ਗਰਾਮ ਦੇ ਗੋਬਰ ਵਿਚ ਤਿੰਨ ਸੋ ਕਰੋੜ ਤੋਂ ਪੰਜ ਸੋ ਕਰੋੜ ਤੱਕ ਸਮਰੱਥਾਵਾਨ ਜੀਵ ਹੁੰਦੇ ਹਨ।